ਵਿਸ਼ਨੂੰ ਗਣੇਸ਼ ਪਿੰਗਲੇ

ਵਿਸ਼ਨੂੰ ਗਣੇਸ਼ ਪਿੰਗਲੇ

ਵਿਸ਼ਨੂੰ ਗਣੇਸ਼ ਪਿੰਗਲੇ ਦਾ ਜਨਮ 1888 ਦਾ ਹੈ। ਉਹ ਮਰਾਠੀ ਬਰਾਹਮਣ ਪਰਿਵਾਰ ਨਾਲ ਸਬੰਧਿਤ ਸਨ ਜੋ ਤਾਲੇਗਾਂਉ ਧਾਮਧੇਰੀ ਰਹਿੰਦੇ ਸਨ ਜੋ ਪੂਨਾ ਜਿਲ੍ਹੇ ਦੇ ਕੋਲ ਹੈ। ਨੌ ਭੈਣ ਭਰਾਵਾਂ ਵਿਚੋਂ ਸਭਤੋਂ ਛੋਟੇ ਸਨ। ਬਹੁਤ ਲਾਡਾਂ ਨਾਲ ਪਲੇ ਪਿੰਗਲੇ ਜਦੋਂ ਨੌ ਸਾਲ ਦੇ ਹੋਏ ਤਾਂ ਤਾਲੇਗਾਂਉ ਦੇ ਪਰਾਇਮਰੀ ਸਕੂਲ ਵਿਚ  ਦਾਖਲ ਹੋਏ। 1905 ਵਿਚ ਪੂਨਾ ਵਿਖੇ ਮਹਾਰਾਸ਼ਟਰਾ ਵਿਦਿਆਲੇ ਵਿਚ ਦਾਖਲਾ ਲੈ ਲਿਆ ਜਿਹੜਾ ਬੰਬੇ ਯੂਨੀਵਰਸਿਟੀ ਨਾਲ ਸਬੰਧਿਤ ਸੀ। ਸਕੂਲ ਸਮੇਂ ਤੋਂ ਹੀ  ਉਨ੍ਹਾ ਦਾ ਝੁਕਾਅ ਉਸ ਸਮੇਂ ਦੇ ਰਾਸ਼ਟਰੀ ਅੰਦੋਲਨ ਨਾਲ ਹੋ ਗਿਆ। ਉਨ੍ਹਾਂ ਵੀ.ਡੀ.ਸਾਵਰੇਕਰ ਦੀ ਅਗਵਾਈ ਹੇਠ ਅੰਦੋਲਨ ਵਿਚ ਸਰਗਰਮੀ ਨਾਲ  ਭਾਗ ਲੈਂਣਾ ਸ਼ੁਰੂ  ਕਰ ਦਿੱਤਾ। ਬਾਦ ਵਿਚ ਸਮਰਥ ਵਿਦਿਆਲੇ ਜੋ ਤਾਲੇਗਾਂਉ ਵਿਚ ਸੀ ਤੇ ਮਹਾਰਾਸ਼ਟਰ ਵਿਦਿਆਲੇ ਦੇ ਕੋਲ ਹੀ ਸੀ,ਵਿਚ ਤਬਾਦਲਾ ਕਰਵਾ ਲਿਆ, ਕਾਰਣ ਪੈਸੇ ਦੀ ਘਾਟ ਸੀ। ਉਨ੍ਹਾਂ ਦੀ ਛੋਟੀ ਉਮਰੇ ਸ਼ਮੂਲੀਅਤ ਨੇ ਉਨ੍ਹਾ ਦੀ ਜ਼ਿੰਦਗੀ ਤੇ ਗੂੜਾ ਪ੍ਰਭਾਵ ਪਾਇਆ।
1910 ਵਿਚ ਸਮਰਥ ਵਿਦਿਆਲੇ ਬ੍ਰਿਟਿਸ਼ ਸਰਕਾਰ ਵਲੋਂ ਬੰਦ ਕਰ ਦਿੱਤਾ ਗਿਆ।ਵਿਸ਼ਨੂੰ ਗਣੇਸ਼ ਪਿੰਗਲੇ ਬੰਬੇ ਚਲੇ ਗਏ ਤੇ ਗੋਵਿੰਦਰਾਉ ਪੋਤੇਦਾਰ ਦੇ ਅਲਕਲੀ ਕਾਰਖਾਨੇ ਵਿਚ ਨੌਕਰੀ  ਕਰ ਲਈ। ਮਿਸਟਰ ਪੋਤੇਦਾਰ ਵੀ ਰਾਸ਼ਟਰੀ ਦੇਸ਼-ਭਗਤ  ਤੇ ਧਮਾਕਾਖੇਜ਼ ਸਮਗਰੀ ਬਨਾਉਣ ਵਿਚ ਮਾਹਰ ਸੀ।ਉਹ ਇੱਕ ਰਾਸ਼ਟਰੀ ਗਰੁਪ ਨਾਲ ਸਬੰਧਿਤ ਸੀ ਤੇ ਉਸਨੇ ਪਿੰਗਲੇ ਨੂੰ ਉਨ੍ਹਾ ਨਾਲ ਮਿਲਾ ਦਿੱਤਾ। ਇਸ ਗਰੁਪ ਵਿਚ ਇੱਕ ਹਰੀ  ਲਕਸ਼ਮਣ ਪਟੇਲ, ਵਿਸਾਈ ਦਾ ਵਕੀਲ ਸੀ ਜਿਸਦੀ ਪਿੰਗਲੇ ਨਾਲ ਜਾਨ ਪਹਿਚਾਣ ਤੋਂ ਬਾਦ ਗੂੜ੍ਹੀ ਦੋਸਤੀ ਪੈ ਗਈ। ਸਵਦੇਸ਼ੀ ਅੰਦੋਲਨ ਦੇ ਸਿਖਰ ਦੌਰਾਨ,ਜਿਸਦੀ ਪਰੇਰਣਾ ਜਾਪਾਨ ਦੇ ਹੈਂਡਲੂਮ ਇੰਡਸਟਰੀ  ਤੋਂ ਲਈ ਗਈ ਸੀ,ਪਿੰਗਲੇ ਨੇ ਆਪਣਾ ਸਵਦੇਸ਼ੀ ਲੂਮ ਦਾ ਕੰਮ ਸ਼ੁਰੂ ਕਰ ਲਿਆ। ਪਿੰਗਲੇ ਦਾ ਸੁਪਨਾ ਇੰਨਜੀਨੀਅਰ ਬਣਨ ਦਾ ਸੀ।
ਵਿਸ਼ਨੂੰ ਅਮਰੀਕਾ ਦੀ ਅਜ਼ਾਦੀ ਦੀ ਲੜਾਈ ਤੋਂ ਵੀ ਬਹੁਤ ਪ੍ਰਭਾਵਿਤ ਸੀ। 1911 ਈਸਵੀ ਨੂੰ ਵਿਸ਼ਨੂੰ ਨੇ ਆਵਾਸ਼ਾ ਜਿੱਥੇ ਉਸਨੇ ਕੰਮ ਸ਼ੁਰੂ ਕੀਤਾ ਹੋਇਆ ਸੀ ਨੂੰ ਛਡ ਦਿੱਤਾ ਤੇ ਅਮਰੀਕਾ ਜਾਣ ਦੀ ਤਿਆਰੀ ਕਰ ਲਈ। ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਜਾਣ ਦੀ ਤਿਆਰੀ ਬਾਰੇ ਆਪਣੇ ਪਰਿਵਾਰ ਨੂੰ ਵੀ ਕੁਝ ਨਹੀ ਦਸਿਆ ਸੀ। ਸਿਰਫ ਆਪਣੇ ਵਡੇ ਭਰਾ ਕੇਸ਼ਵਰਾਉ ਨੁੰ  ਰੇਲਵੇ ਸਟੇਸ਼ਨ ਤੇ ਗੱਡੀ ਚੜ੍ਹਨ ਲੱਗਿਆਂ ਹੀ ਦਸਿਆ ਸੀ। ਉਹ ਅਮਰੀਕਾ ਵਾਇਆ ਹਾਂਗਕਾਂਗ ਪਹੁੰਚੇ ਤੇ  ਯੁਨੀਵਰਸਿਟੀ ਔਫ ਵਾਸ਼ਿੰਗਟਨ  ਵਿਚ 1912 ਨੂੰ ਮਕੈਨੀਕਲ ਇੰਨਜਿਨਿਰਿੰਗ ਵਿਚ ਦਾਖਲਾ ਲੈ ਲਿਆ। ਅਮਰੀਕਾ ਰਹਿੰਦਿਆਂ ਉਨ੍ਹਾ ਦਾ ਸੰਪਰਕ ਗਦਰ ਪਾਰਟੀ ਨਾਲ ਹੋ ਗਿਆ ਤੇ ਉਹ ਉਸਦੇ ਸਰਗਰਮ ਮੈਂਬਰ ਬਣ ਗਏ। ਜਰਮਨ, ਬਰਲਿਨ ਕਮੇਟੀ ਇੰਨ ਯੋਰਪ ਤੇ ਗਦਰਾਇਟ ਮੂਵਮੈਂਟ ਇੰਨ ਅਮਰੀਕਾ ਵਿਚ ਇਹ ਪਲੈਂਨ ਬਣੀ ਕਿ ਇੰਡੀਆ ਵਿਚ ਵਿਦਰੋਹ ਕੀਤਾ ਜਾਵੇ।
ਗਦਰ ਕਾਨਸਪਰੇਸੀ–
 ਵਿਸ਼ਨੂੰ ਨੂੰ ਸਤਿਅਨ ਭੂਸ਼ਨ ਸੇਨ(ਜਤਿਨ ਮੁਕਰਜੀ ਦਾ ਦੂਤ) ਬਾਰੇ ਗਦਰ ਮੈਂਬਰਾਂ ਤੋਂ ਪਤਾ ਲੱਗਾ। ਯੁਨੀਵਰਸਿਟੀ ਔਫ ਬਰਕਲੇ ਵਿਚ ਕਰਤਾਰ ਸਿੰਘ ਸਰਾਭਾ ਸੀ। ਇੰਡੀਅਨ ਰੈਵੋਲੂਸ਼ਨਰੀ ਮੂਵਮੈਂਟ ਤੇ ਗਦਰ ਪਾਰਟੀ ਦਾ ਜੋੜ ਕਿਵੇਂ ਕੀਤਾ ਜਾਵੇ,ਇਸਤੇ ਵਿਚਾਰ ਵਟਾਂਦਰਾ ਹੋਇਆ ਤੇ ਇਹ ਗੱਲ ਸਿਰੇ ਲੱਗ ਗਈ। ਇਸਤਰ੍ਹਾਂ ਗਦਰ ਕਾਨਸਪੀਰੇਸੀ ਨੂੰ ਸਿਰੇ ਚਾੜ੍ਹਨ ਦੇ ਮਕਸਦ ਨਾਲ, ਸਤਿਅਨ ਭੂਸ਼ਨ ਸੇਨ, ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਤੇ ਕੁਝ ਸਿੱਖ ਕਰਾਂਤੀਕਾਰੀਆਂ ਦਾ ਗਰੁਪ,ਅੱਧ ਅਕਤੂਬਰ,1914 ਨੂੰ ਅਮਰੀਕਾ ਤੋਂ ਸ਼ਿਪ ਰਾਹੀਂ ਚਲ ਪਏ। ਸਤਿਅਨ ਤੇ ਪਿੰਗਲੇ ਕੁਝ ਦਿਨਾਂ ਲਈ ਚੀਨ ਰੁਕ ਗਏ। ਉਨ੍ਹਾਂ ਨੇ ਉਥੇ ਅਗਲੀ ਪਲੈਨ ਲਈ ਗਦਰ ਲੀਡਰਾਂ ਨੂੰ ਮਿਲਣਾ ਸੀ,ਖਾਸ ਤੌਰ ਤੇ ਟਹਿਲ ਸਿੰਘ ਨੂੰ। ਉਹ ਡਾ.ਸੁਨ ਯੈਟ ਸੇਨ ਨੂੰ ਮਿਲਵਰਤਣ ਦੇਣ ਲਈ ਮਿਲੇ। ਡਾ. ਸੁਨ ਅੰਗਰੇਜ਼ ਨੂੰ ਨਰਾਜ਼ ਕਰਨ ਲਈ ਤਿਆਰ ਹੀ ਨਹੀ ਸੀ।ਸਤਿਅਨ ਤੇ ਉਸਦੇ ਸਹਿਯੋਗੀ ਜਦੋਂ ਇੰਡੀਆ ਨੂੰ ਚਲ ਪਏ ਤਾਂ ਟਹਿਲ ਸਿੰਘ ਨੇ ਆਤਮਾਰਾਮ ਕਪੂਰ, ਸੰਤੋਖ ਸਿੰਘ ਤੇ ਸ਼ਿਵ ਦਿਆਲ ਕਪੂਰ ਨੂੰ ਜਰੂਰੀ ਪ੍ਰਬੰਧਾਂ ਲਈ ਬੈਂਕਾਕ ਭੇਜ਼ ਦਿਤਾ।
ਨਵੰਬਰ,1914 ਨੂੰ ਪਿੰਗਲੇ,ਕਰਤਾਰ ਸਿੰਘ ਸਰਾਭਾ ਤੇ ਸਤਿਅਨ ਸੇਨ ਕਲਕਤੇ ਪਹੁੰਚ ਗਏ।ਸਤਿਅਨ ਨੇ ਪਿੰਗਲੇ ਤੇ ਕਰਤਾਰ ਸਿੰਘ ਸਰਾਭਾ ਨੂੰ ਜਤਿਨ ਮੁਕਰਜੀ ਨਾਲ ਮਿਲਵਾਇਆ ਜਿਸਨੇ ਉਨ੍ਹਾ ਨੂੰ ਜ਼ਰੂਰੀ ਸੂਚਨਾਵਾਂ ਸਮੇਤ ਬਨਾਰਸ, ਰਾਸ਼ ਬਿਹਾਰੀ ਕੋਲ ਭੇਜ ਦਿੱਤਾ। ਦਸੰਬਰ ਦੇ ਤੀਸਰੇ ਹਫਤੇ ਦੌਰਾਨ ਸਤਿਅਨ ਕਲਕਤੇ ਹੀ ਰਿਹਾ।
1900 ਈਸਵੀ ਤੱਕ ਕਰਾਤੀਕਾਰੀ ਲੀਡਰ ਲੋਕਮਾਨਿਆ ਤਿਲਕ ਦੀ  ਪ੍ਰੇਰਨਾ ਸਦਕਾ ਬਨਾਰਸ ਵਿਦਰੋਹ ਦਾ ਕੇਂਦਰ ਬਣ ਚੁੱਕਾ ਸੀ।1907ਈਸਵੀ, ਬਨਾਰਸ ਦੇ ਸ਼ਿਵਾ ਜੀ ਫੈਸਟੀਵਲ ਮੌਕੇ ਸੁੰਦਰ ਲਾਲ ਪੁੱਤਰ ਤੋਤਾ ਰਾਮ ਮੁਜਫਰ ਨਗਰ ਨੇ ਬੜਾ ਨੋਟਿਸ ਲੈਣ ਵਾਲਾ ਭੜਕਾਉ ਭਾਸ਼ਨ ਦਿੱਤਾ।ਇਹ ਤਿਲਕ,ਲਾਲਾ ਲਾਜਪਤ ਰਾਏ ਤੇ ਸ੍ਰੀ ਅਰਬਿੰਦੋ ਦਾ ਭਗਤ ਸੀ। ਬੜੀ ਸ਼ਰਧਾ ਰਖਦਾ ਸੀ ਇਨ੍ਹਾ ਤਿੰਨਾ ਵਿਚ। ਉਸਦਾ ਜੋਸ਼ ਵੇਖਕੇ ਲਾਲਾ ਲਾਜਪਤ ਰਾਏ ਨੇ ਯੂ.ਪੀ. ਦੇ ਲੈਕਚਰ ਟੂਰ ਤੇ ਆਪਣੇ ਨਾਲ ਰਖ ਲਿਆ। ਅਸਲ ਵਿਚ ਉਨ੍ਹਾ ਦਾ ਉਦੇਸ਼ ਅਲਾਹਾਬਾਦ ਦੀ ਅਜ਼ਾਦੀ ਤਕ ਸੀਮਤ ਸੀ। ਅਪ੍ਰੈਲ,1908 ਨੂੰ ਉਨ੍ਹਾਂ ਨੂੰ ਵਿਦਰੋਹੀਆਂ ਵਲੋਂ ਚੇਤਾਵਨੀ ਦਿੱਤੀ ਗਈ। ਅਗਸਤ 22,1909 ਨੂੰ ਕਲਕਤਾ ਦੇ  ਕਾਲਜ਼ ਸਕੇਅਰ ਵਿਚ ਸੁੰਦਰ ਲਾਲ ਤੇ ਅਰਬਿੰਦੋ ਨੇ ਫਿਰ ਸ਼ਰਾਰਤੀ ਤਕਰੀਰਾਂ ਕੀਤੀਆਂ। ਅਰਬਿੰਦੋ ਹਿੰਦੀ ਦਾ ਅਖਬਾਰ ਕਰਮਯੋਗੀ ਜਿਹੜਾ ਅਲਾਹਾਬਾਦ ਤੋਂ ਨਿਕਲਦਾ ਸੀ ਨੂੰ ਕੰਟਰੋਲ ਕਰਦਾ ਸੀ। ਕਲਕਤੇ ਇਸਦੀ ਐਡਟਿੰਗ ਅਮਰਿੰਦਰ ਚੈਟਰਜੀ ਕਰਦਾ ਸੀ ਜਿਸਨੇ ਰਾਸ ਬਿਹਾਰੀ ਬੋਸ ਦੀ ਮੁਲਾਕਾਤ ਸੁੰਦਰ ਲਾਲ ਨਾਲ ਕਰਵਾਈ ਸੀ।
ਰਾਸ਼ ਬਿਹਾਰੀ 1914 ਤਕ ਬਨਾਰਸ ਵਿਚ ਸੀ। ਅਕਤੂਬਰ 1914 ਤੋਂ ਲੈਕੇ ਸਤੰਬਰ 1915 ਤਕ ਬਹੁਤ ਸਾਰੀਆ ਹਿੰਸਾ ਵਾਲੀਆਂ ਘਟਨਾਵਾਂ ਹੋਈਆਂ।ਫਰਵਰੀ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਦੀ ਗਿਣਤੀ 45 ਸੀ।ਨਵੰਬਰ 18 1914 ਨੂੰ ਦੋ ਬੰਬਾਂ ਦਾ ਕੈਪ ਚੈੱਕ ਕਰਦੇ ਰਾਸ਼ ਬਿਹਾਰੀ ਤੇ  ਸਚਿਨ ਸਨਿਆਲ ਜਖ਼ਮੀ  ਹੋ ਗਏ। ਉਹ ਬੰਗਾਲੀ ਟੋਲਾ ਘਰ ਵਿਚ ਚਲੇ ਗਏ। ਇੱਥੇ ਹੀ ਪਿੰਗਲੇ ਇਨ੍ਹਾਂ ਨੂੰ ਮਿਲਿਆ ਤੇ ਜਤਿਨ ਮੁਕਰਜੀ ਦੀ ਚਿੱਠੀ ਦਿੱਤੀ ਤੇ ਰਿਪੋਰਟ ਕੀਤਾ ਕਿ ਕੋਈ 4000 ਗਦਰੀ  ਸਿੱਖਾਂ ਦਾ ਗਰੁਪ ਕਲਕਤਾ ਪਹੁੰਚ ਚੁੱਕਾ ਹੈ। 15000 ਹੋਰ ਬਗਾਵਤੀਆਂ ਵਿਚ ਸ਼ਾਮਲ ਹੋਣ ਲਈ ਇੰਤਜਾਰ ਕਰ ਰਹੇ ਸਨ। ਰਾਸ਼ ਬਿਹਾਰੀ ਨੇ ਪਿੰਗਲੇ ਤੇ ਸਚਿਨ ਨੂੰ ਅੰਮ੍ਰਿਤਸਰ ਭੇਜ਼ ਦਿੱਤਾ ਤਾਂ ਕਿ ਉਹ ਸਾਰਾ ਮਾਮਲਾ ਮੂਲਾ ਸਿੰਘ ਨਾਲ ਵਿਚਾਰਨ ਜਿਹੜਾ ਸ਼ਿੰਗਾਈ ਤੋ ਆਇਆ ਸੀ।ਰਾਸ਼ ਬਿਹਾਰੀ ਦਾ ਵਿਸ਼ਵਾਸ਼ ਪਾਤਰ ਪਿੰਗਲੇ ਨੇ ਕਈ ਹਫਤੇ ਯੂ.ਪੀ. ਤੇ ਪੰਜਾਬ ਵਿਚ ਬਹੁਤ ਹੀ ਮਸਰੂਫੀਅਤ ਵਾਲਾ ਸਮਾਂ ਬਿਤਾਇਆ।ਸਤੰਬਰ 29,1914 ਨੂੰ ਕਲਕਤਾ ਲਾਗੇ ਬਜ ਬਜ ਘਾਟ ਵਿਖੇ ਕਾਮਾਗਾਟਾ ਮਾਰੂ ਕਾਂਡ ਦੌਰਾਨ,ਬਾਬਾ ਗੁਰਦਿੱਤ ਸਿੰਘ ਨੇ ਅਤੁਲ ਕ੍ਰਿਸ਼ਨਾ ਤੇ ਸਤੀਸ਼ ਚਕਰਵਰਤੀ ਨਾਲ ਸੰਪਰਕ ਬਣਾਇਆ,ਜਿਸਨੇ ਸਰਗਰਮੀ ਨਾਲ ਉਨ੍ਹਾ ਦੀ ਮਦਦ ਕੀਤੀ।ਉਦੋਂ ਤੋਂ ਹੀ ਅਮਰੀਕਾ ਰਹਿੰਦੇ ਭਾਰਤੀਆਂ ਦੀਆਂ ਚਿੱਠੀਆਂ ਆ ਰਹੀਆਂ ਸਨ,ਇਸ ਆਸ ਨਾਲ ਕਿ ਜਰਮਨ ਦੀ ਜਿੱਤ ਲਾਜ਼ਮੀ ਹੈ। ਇੱਕ ਇੰਮੀਗਰੈਂਟ ਦੀ ਚੇਤਾਵਨੀ ਵੀ ਆਈ ਕਿ ਉਸਦੇ ਸਾਥੀ ਬੰਗਾਲ ਦੇ ਕਰਾਂਤੀਕਾਰੀਆਂ ਨਾਲ ਮਿਲ ਗਏ ਹਨ। ਦਸੰਬਰ,1914, ਇਹ ਹੀ ਉਹ ਸਮਾਂ ਸੀ ਜਦ ਪਿੰਗਲੇ ਪੰਜਾਬ ਪਹੁੰਚਿਆ ਤੇ ਵਾਇਦਾ ਕੀਤਾ ਕਿ ਬੰਗਾਲੀਆ ਦਾ ਮਿਲਵਰਤਨ ਉਨ੍ਹਾ ਨਾਲ ਰਹੇਗਾ ਤੇ ਕਲਕਤੇ ਵਿਖੇ ਜੋ ਹੋ ਰਿਹਾ ਹੈ ਉਸ ਤੇ ਉਨ੍ਹਾਂ ਦੀ ਬਾਜ਼ ਅੱਖ ਹੈ।ਮੀਟਿੰਗ ਹੋਈ ਤੇ ਮੰਗ ਕੀਤੀ ਗਈ ਕਿ ਬਗਾਵਤ ਕਰਨ ਦਾ ਸਮਾਂ ਆ ਗਿਆ ਹੈ।ਸਰਕਾਰ ਦੇ ਖਜਾਨੇ ਨੂੰ ਲੁਟਣ ਦੀਆਂ ਸਕੀਮਾਂ, ਭਾਰਤੀ ਫੌਜੀਆਂ ਨੂੰ ਜਾਗਰਤ ਕੀਤਾ ਜਾਵੇ। ਹਥਿਆਰ ਇੱਕਠੇ ਕੀਤੇ ਜਾਣ। ਬੰਬ ਬਣਾਏ ਜਾਣ ਤੇ ਲੁਟਮਾਰ ਕੀਤੀ ਜਾਵੇ। ਰਾਸ਼ ਬਿਹਾਰੀ ਨੇ ਪੇਂਡੂ ਲੋਕਾਂ  ਨੂੰ ਜਗਾ ਕੇ ਬਗਾਵਤ ਕਰਨ ਲਈ ਪ੍ਰੇਰਿਤ ਕਰਨ ਦਾ ਪਲੈਨ ਬਣਾਇਆ।ਇਸਦੇ ਨਾਲ ਹੀ ਲਾਹੌਰ, ਫਿਰੋਜ਼ਪੁਰ ਤੇ ਰਾਵਲਪਿੰਡੀ ਵਿਚ ਧਮਚੜ ਮਚਾਉਣ ਦੀ ਸਕੀਮ ਬਣਾਈ ਗਈ।ਇਸਤੋਂ ਬਾਦ ਢਾਕਾ, ਬਨਾਰਸ,ਜਬਲਪੁਰ ਇਹੋ ਕੁਝ ਸ਼ੁਰੂ ਕੀਤਾ ਜਾਵੇ।
ਬੰਬ ਬਨਾਉਣ ਦਾ ਕੰਮ ਗਦਰ ਪਰੋਗਰਾਮ ਦਾ ਨਿਸਚਿਤ ਪਰੋਗਰਾਮ ਸੀ। ਸਿਖਾਂ ਨੂੰ ਇਸ ਬਾਰੇ ਘਟ ਪਤਾ ਸੀ,ਫੈਸਲਾ ਕੀਤਾ ਗਿਆ ਕਿ ਬੰਗਾਲੀ ਤਕਨੀਕਾਂ ਜਾਨਣ ਵਾਲਿਆਂ ਨੂੰ ਸਦਿਆ ਜਾਵੇ। ਉਹ ਕੈਲੇਫੋਰਨੀਆ ਰਹੇ ਪਰੋਫੈਸਰ ਸੁਰਿੰਦਰ ਬੋਸ ਨੂੰ ਜਾਣਦੇ ਸਨ ਜੋ ਤਾਰਕਨਾਥ ਦਾਸ ਦਾ ਸਾਥੀ ਸੀ। ਇਹ ਦਸੰਬਰ 1914 ਦੇ ਅਖੀਰ ਦੀ ਗੱਲ ਹੈ। ਕਪੂਰਥਲਾ ਹੋਈ ਮੀਟਿੰਗ ਵਿਚ ਪਿੰਗਲੇ ਨੇ ਖੁਸ਼ੀ ਦੀ ਖਬਰ ਦਿੰਦਿਆਂ ਦਸਿਆ ਕਿ ਬੰਗਾਲੀ ਬਾਬੂ ਸਾਡੇ ਨਾਲ ਮਿਲਵਰਤਨ ਲਈ ਤਿਆਰ ਹੈ। ਜਨਵਰੀ 3,1915 ਨੂੰ ਪਿੰਗਲੇ ਤੇ ਸਚਿਨਦਰਾ ਨੇ ਗਦਰ ਤਰਫੋਂ ਅੰਮ੍ਰਿਤਸਰੋਂ 500 ਰੁਪਏ ਲਏ ਤੇ ਬਨਾਰਸ ਚਲੇ ਗਏ। ਪਿੰਗਲੇ, ਰਾਸ਼ ਬਿਹਾਰੀ ਦੇ ਸੱਦੇ ਤੇ । ਕਲਕਤਾ ਵਾਪਸ ਚਲੇ ਗਿਆ। ਜੁਗਾਂਤਰ ਲੀਡਰਾਂ ਨੇ ਉਸਨੂੰ ਬਨਾਰਸ ਮਿਲਣਾ ਸੀ ਤਾਂ ਕਿ ਸਾਰੀ ਪਲੈਨ ਨੂੰ ਕਿਸਤਰਾਂ ਸੰਤੁਲਿਤ ਕਰਨਾ ਹੈ।ਜਤਿਨ ਮੁਕਰਜੀ,ਅਤੁਲਕ੍ਰਿਸ਼ਨਾ ਘੋਸ਼,ਨਰੈਣ ਭਟਾਚਾਰਿਆ ਜਨਵਰੀ ਦੇ ਸ਼ੁਰੂ ਵਿਚ ਬਨਾਰਸ ਚਲੇ ਗਏ। ਇੱਕ ਬਹੁਤ ਹੀ ਜ਼ਰੂਰੀ ਮਿਟਿੰਗ ਵਿਚ ਰਾਸ਼ ਬਿਹਾਰੀ  ਨੇ ਬਗਾਵਤੀਆ ਨੂੰ ਲਲਕਾਰ ਮਾਰੀ ਕਿ ਦੇਸ਼ ਲਈ ਮਰਨ ਦਾ ਸਮਾਂ ਆ ਗਿਆ ਹੈ।
ਹਵਾਲਦਾਰ ਮਨਸ਼ਾ ਸਿੰਘ ਜ਼ਰੀਏ,ਫੋਰਟ ਵਿਲੀਅਮ ਵਿਚ ਤਾਇਨਾਤ ਸੋਲਵੀ ਰਾਜਪੂਤ ਰਾਈਫ਼ਲਜ਼ ਤਕ ਸਫਲਤਾ ਨਾਲ ਪਹੁੰਚ ਕਰ ਲਈ ਗਈ। ਜਤਿਨ ਮੁਕਰਜੀ ਨੇ ਆਰਮੀ ਦੀ ਬਗਾਵਤ ਲਈ ਦੋ ਮਹੀਂਨੇ ਵਿਉਂਤ ਲਏ। ਜਰਮਨ ਹਥਿਆਰਾਂ ਦੀ ਖੇਪ ਸਮੇਂ ਸਿਰ ਆ ਜਾਣ ਨਾਲ, ਉਸਨੇ ਪਲੈਨ ਵਿਚ ਅਦਲ ਬਦਲ ਕਰ ਲਿਆ। ਗਦਰੀ ਸੂਰਮੇ ਐਕਸ਼ਨ ਕਰਨ ਲਈ  ਕਾਹਲੇ ਪਏ ਹੋਏ ਸਨ। ਰਾਸ਼ ਬਿਹਾਰੀ ਤੇ ਪਿੰਗਲੇ ਲਾਹੌਰ ਚਲੇ ਗਏ। ਸਚਿਨ ਰਾਜਪੂਤ ਸੱਤ ਬਨਾਰਸ ਵਾਲੀ ਦੀ ਦੇਖ ਭਾਲ ਵਿਚ ਸੀ। ਤੇ 89 ਪੰਜਾਬੀ ਜਿਹੜੀ ਦੀਨਾਪੁਰ ਤੈਨਾਤ ਸੀ। ਦਮੋਦਰ ਸਰੂਪ ਇਲਾਹਾਬਾਦ ਚਲੇ ਗਿਆ। ਵਿਨਾਇਕ ਰਾਏ ਕਪਿਲ ਬੰਗਾਲ ਤੋਂ ਪੰਜਾਬ ਬੰਬ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ। ਪਰਿਉ ਨਾਥ ਬਨਾਰਸ ਦੇ ਟਰੁਪ ਨੂੰ ਜਾਗਰਤ ਕਰਨ ਵਿਚ ਲੱਗਾ ਹੋਇਆ ਸੀ।

ਜਨਵਰੀ ਦੇ ਅੱਧ ਵਿਚ ਪਿੰਗਲੇ ਅੰਮ੍ਰਿਤਸਰ ਵਾਪਸ ਆ ਗਿਆ,ਰਾਸ਼ ਬਿਹਾਰੀ ਵੀ ਨਾਲ ਸੀ ਜਿਸਨੂੰ ਫੈਟ ਬਾਬੂ ਵੀ ਕਹਿੰਦੇ ਸਨ। ਬਹੁਤੇ ਮਿਲਣ ਵਾਲਿਆ ਤੋਂ ਬਚਣ ਲਈ ਰਾਸ਼ ਬਿਹਾਰੀ  ਦੋ ਹਫਤਿਆਂ ਲਈ ਲਾਹੌਰ ਚਲੇ ਗਿਆ। ਦੋਵੇਂ ਥਾਵਾਂ ਤੋਂ ਉਸਨੇ ਬੰਬ ਬਨਾਉਣ ਵਾਲੀ ਸਮਗਰੀ ਇੱਕਠੀ ਕੀਤੀ ਤੇ 80 ਬੰਬ ਕੇਸਾਂ ਦਾ ਲਾਹੌਰ ਦੀ ਇਕ ਫੌਂਡਰੀ ਨੂੰ ਆਰਡਰ ਦੇ ਦਿੱਤਾ।ਇਸਦੇ ਮਾਲਕ ਨੇ ਸ਼ਕ ਦੀ ਬਿਨ੍ਹਾ ਤੇ ਆਰਡਰ ਲੈਣ ਤੋਂ ਇਨਕਾਰ ਕਰ ਦਿੱਤਾ। ਇਸਲਈ ਸ਼ਿਆਹੀ ਦੀਆਂ ਦਵਾਤਾਂ ਨੂੰ ਵਰਤ ਕੇ ਕਈ ਵਾਰਦਾਤਾ ਵਿਚ ਇਸਤਮਾਲ ਕੀਤਾ। ਘਰ ਦੀ ਤਲਾਸ਼ੀ ਦੌਰਾਨ ਪੂਰੇ ਬਣੇ ਬਣਾਏ ਬੰਬ ਬਰਾਮਦ ਹੋ ਗਏ। ਰਾਸ਼ ਬਿਹਾਰੀ ਤਾ ਖਿਸਕਣ ਵਿਚ ਕਾਮਯਾਬ ਹੋ ਗਿਆ। ਇਸ ਤਰ੍ਹਾਂ ਬੰਗਾਲੀ ਕਰਾਂਤੀਕਾਰਾਂ ਨੇ ਪੰਜਾਬ ਦੇ ਕਰਾਂਤੀਕਾਰਾਂ ਦੇ ਗਦਰੀਆ ਨਾਲ ਸਬੰਧ ਪੱਕੇ ਤੌਰ ਤੇ ਸਥਾਪਿਤ ਹੋ ਗਏ ਇਹ ਸਾਰਾ ਰਾਸ਼ ਬਿਹਾਰੀ ਦੀ ਅਗਵਾਈ ਵਿਚ ਹੋਇਆ।  ਫੌਜੀਆਂ ਦੇ ਵਡੇ ਹਿੱਸੇ ਵਿਚ ਇਹ ਗੱਲ ਸੰਚਾਰ ਕਰ ਗਈ ਸੀ। ਇਹ ਸਮਝਿਆ ਜਾਣ ਲੱਗਾ ਕਿ ਜਿਉਂ ਹਿ ਬਿਗਲ ਵਜੇਗਾ ਇਹ ਬਗਾਵਤ ਸਾਰੇ ਪਾਸੇ ਫੈਲ ਜਾਵੇਗੀ ਤੇ ਇਹ ਪੰਜਾਬ ਤੇ ਬੰਗਾਲ ਤੋਂ ਸ਼ੁਰੂ ਹੋਵੇਗੀ।
81 ਵਿਚੋਂ 48 ਨੂੰ ਲਾਹੌਰ ਸਾਜਿਸ਼ ਕੇਸ (Lahore Conspiracy case)ਵਿਚ ਦੋਸ਼ੀ ਪਾਇਆ ਗਿਆ।ਇਸ ਵਿਚ ਰਾਸ਼ ਬਿਹਾਰੀ ਬੋਸ ਵੀ ਸ਼ਾਮਲ ਸੀ ਤੇ ਵਿਸ਼ਨੂੰ ਗਣੇਸ਼ ਪਿੰਗਲੇ ਵੀ, ਮਥਰਾ ਸਿੰਘ, ਤੇ ਕਰਤਾਰ ਸਿੰਘ ਸਰਾਭਾ ਵੀ।
 ਰਾਸ਼ ਬਿਹਾਰੀ ਦੇ ਨਿਰਦੇਸ਼ਾਂ ਅਨੁਸਾਰ ਪਿੰਗਲੇ ਨੇ ਪਰਾਪੇਗੰਡੇ ਵਾਲੀ ਹਨੇਰੀ ਹੀ ਲੈ ਆਂਦੀ ਸੀ।ਪਿੰਗਲੇ ਦੀ ਅਖੀਰਲੀ ਕਾਰਵਾਈ ਮੇਰਟ ਦੀ ਰੈਜਮੈਂਟ ਬਾਰਵੀਂ ਕਾਵੇਲਰੀ ਸੀ। ਕਰਤਾਰ ਸਿੰਘ ਬਚਕੇ ਲਾਹੌਰ ਪਹੁੰਚ ਗਿਆ ਸੀ ਪਰ  ਬਨਾਰਸ ਤੋਂ ਗਰਿਫਤਾਰ ਕਰ ਲਿਆ ਗਿਆ। ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਮੇਰਟ ਦੀ ਛਾਉਣੀ ਵਿਚੋਂ ਹੀ ਗਰਿਫਤਾਰ ਕਰ ਲਿਆ ਗਿਆ। ਮਾਰਚ 23,1915 ਉਹ ਦਸ ਬੰਬ ਲੈਕੇ ਆਇਆ ਤਾਂ ਕਿ ਲੌਰਡ ਹਾਰਡਿੰਗਜ਼ ਨੂੰ ਦਿਲੀ ਵਿਚ ਉਡਾਇਆ ਜਾ ਸਕੇ। ਇਹ ਕਿਹਾ ਜਾਂਦਾ ਹੈ ਕਿ ਇਨ੍ਹਾ ਬੰਬਾਂ ਨਾਲ ਸਾਰੀ  ਰੈਜਮੈਂਟ ਨੂੰ ਉਡਾਇਆ ਜਾ ਸਕਦਾ ਸੀ। ਪੰਜਾਬ ਦੇ ਗਦਰੀਆਂ ਨੂੰ  ਧੜਾ ਧੜ ਫੜ ਲਿਆ ਗਿਆ। ਦੂਸਰੇ ਸੈਂਟਰਲ ਸੂਬਿਆਂ ਵਿਚ ਵੀ ਪੁਲੀਸ ਦਾ ਕਹਿਰ ਟੁਟ ਪਿਆ। ਰਾਸ਼ ਬਿਹਾਰੀ ਲਾਹੌਰ ਤੋਂ ਮਈ 1915 ਨੂੰ ਬਚਕੇ ਨਿਕਲ ਗਿਆ ਤੇ ਜਾਪਾਨ ਪਹੁੰਚ ਗਿਆ।ਕੁਝ ਦੂਜੇ ਲੀਡਰ ਵੀ ਜਿਨ੍ਹਾਂ ਵਿਚ ਗਿਆਨੀ ਪ੍ਰੀਤਮ ਸਿੰਘ,ਸਵਾਮੀ ਸਤਿਆਨੰਦ ਪੁਰੀ ਤੇ ਕੁਝ ਹੋਰ ਥਾਈਲੈਂਡ ਤੇ ਦੂਜੇ ਹਮਦਰਦ ਮੁਲਕਾਂ ਵਿਚ ਪਹੁੰਚ ਗਏ।

ਵਿਸ਼ਨੂੰ ਗਣੇਸ਼ ਪਿੰਗਲੇ ਕਈ ਹੋਰ ਗਦਰੀਆ ਨਾਲ ਜਿਨ੍ਹਾ ਵਿਚ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ,ਭਾਈ ਪਰਮਾਨੰਦ ਵਰਗੇ ਨਾਮੀ ਗਦਰੀ ਸਨ ਤੇ ਲਾਹੌਰ ਕਾਨਸਪੀਰੇਸੀ ਦਾ ਮੁਕਦਮਾ ਚਲਿਆ। ਅਪ੍ਰੈਲ, 1915 ਨੂੰ ਸਪੈਸ਼ਲ ਟਰਿਬਿਉਨਲ ਦੀ ਸਥਾਪਨਾ,ਡਿਫੈਂਸ ਔਫ ਇੰਡੀਆ ਐਕਟ ਅਧੀਨ ਕੀਤੀ ਗਈ।ਕਈ ਹੋਰਾਂ ਨਾਲ ਵਿਸ਼ਨੂੰ ਗਣੇਸ਼ ਪਿੰਗਲੇ,ਕਰਤਾਰ ਸਿੰਘ ਸਰਾਭਾ ਨੂੰ ਨਵੰਬਰ 16,1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ।

ਟਿੱਪਣੀ ਕਰੋ