ਢਕ ਕੇ ਸਿਵਾ ਘਰ ਨੂੰ ਮੁੜਦੀਆਂ ਪੂੰਝਣ ਅੱਖਾਂ


Umesh Kumar
ਢਕ ਕੇ ਸਿਵਾ
ਘਰ ਨੂੰ ਮੁੜਦੀਆਂ
ਪੂੰਝਣ ਅੱਖਾਂ

River Churning Thoughts


River Churning Thoughts - Dalvir Gill

more than water,
this river churning thoughts . . .
granite sentries

ਕਰਮਜੀਤ ਕੌਰ ਦੇ 22 ਹਾਇਕੂ/ਸੈਨ੍ਰ੍ਯੁ


 

1.
ਠੰਢੀਆਂ ਖੁਸ਼ਕ ਹਵਾਵਾਂ
ਖੁਰਧਰੇ ਫਟੇ ਹੱਥਾਂ ਚੋਂ ਲੱਭਾਂ
ਮੁਕੱਦਰ ਦੀ ਰੇਖਾ
 
2.
ਭੈਣ ਦੀਆਂ ਅੱਖਾਂ ਹੰਝੂ
ਵੀਰ ਨੇ ਮੋੜੀ ਰੱਖੜੀ ਲਿਖ ਕੇ
ਇਹ ਤਿਓਹਾਰ ਨੀ ਆਪਣਾ
3.
ਤਨਹਾਈ
ਸਿੱਲੀ ਹਵਾ,ਕੋਸੇ ਸਾਹ
ਯਾਦ
4.
ਕੜਕਦੀ ਧੁੱਪ
ਆਪੇ ਲਿਖੀ ਵਸੀਅਤ ਨੇ
ਦਿੱਤਾ ਘਰ ਨਿਕਾਲਾ

5.

ਬਸੰਤ ਦੀ ਰੁੱਤ
ਹਰੇ ਭਰੇ ਮਾਹੌਲ ਵਿੱਚ
ਇੱਕ ਸੁੱਕਾ ਰੁੱਖ

6.

ਪਵੇ ਹਲਕੀ ਭੂਰ
ਰਾਤੀਂ ਨੀਂਦ ਨਾ ਆਵੇ
ਚੰਨ ਮਾਹੀ ਦੂਰ

7.

ਪਵੇ ਹਲਕੀ ਭੂਰ
ਰਾਤੀਂ ਨੀਂਦ ਨਾ ਆਵੇ
ਚੰਨ ਮਾਹੀ ਦੂਰ

8.

ਨਾ ਸਰਹੱਦਾਂ ਨਾਂ ਤਾਰਾਂ
ਪੰਛੀ ਕਦੇ ਏਧਰ ਕਦੇ ਓਧਰ
ਉੱਡਦੇ ਬਣ ਕਤਾਰਾਂ

9.

ਮੀਂਹ ਤੋਂ ਬਾਅਦ
ਬੱਦਲ ਦੀ ਅੱਖ ਚੋਂ ਗਿਰਿਆ
ਇੱਕ ਹੋਰ ਹੰਝੂ

10.

ਬੱਦਲਵਾਈ
ਸਤਰੰਗੀ ਪੀਂਘ ਤੇ ਓਹਦੇ ਸੁਪਨੇ
ਇੱਕੋ ਰੂਪ
11.
ਸੁਰਮਈ ਸ਼ਾਮ
ਚੂਰੀ ਕੁੱਟਦੀ ਨੂੰ ਆਈ
ਰਾਂਝੇ ਦੀ ਯਾਦ
12.
ਤੇਜ਼ ਬਰਸਾਤ
ਮਾਹੀ ਨੂੰ ਉਡੀਕਦੀ ਦਾ
ਧੁਲਿਆ ਸਿੰਧੂਰ
13.
ਚੰਨ ਚਾਨਣੀ ਰਾਤ
ਸੁੱਤੇ ਪੁੱਤਰ ਕੋਲ ਬੈਠ
ਨਿਹਾਰੇ ਆਪਣਾ ਚੰਨ
14.
ਧੁੱਪ ਮੀਂਹ
ਗਿੱਦੜ ਗਿੱਦੜੀ ਦਾ ਵਿਆਹ
ਬਣਾਏ ਗੁਲਗੁਲੇ
15.
ਲਗਾਤਾਰ ਬਰਸਾਤ
ਓਹਦੇ ਚਿਹਰੇ ਤੇ ਸੁਕੂਨ
ਛੁੱਟੀ ਦਾ ਦਿਨ
16.
ਕਿਣਮਿਣਕਾਣੀ
ਫਰੋਲ ਰਿਹਾ ਮੜੀਆਂ ਦੀ ਮਿੱਟੀ
ਲੱਭੇ ਮਾਂ
17.
ਚਾਨਣੀ ਰਾਤ
ਓਹਦੇ ਚਿਹਰੇ ਦਾ ਤੇਜ
ਹੋਰ ਵੀ ਤੇਜ
18.
ਹਾਇਕੂ ਦਾ ਬੁਖਾਰ
ਨਿਊਯਾਰਕ ਜਾ ਲੱਭਿਆ
ਹਾਇਕੂ ਰੈਸਟੋਰੈਂਟ
19.
ਟੁੱਟੇ ਕਈ ਤਾਰੇ
ਅੱਜ ਯਾਦ ਬੜੇ ਆਏ –
ਚਿਰੋਂ ਵਿੱਛੜੇ ਪਿਆਰੇ
 
20.
ਗਰਜਦੇ ਬੱਦਲ
ਇੱਕ ਤੂਫ਼ਾਨ ਬਾਹਰ
ਇੱਕ ਅੰਦਰ
21.
ਚਿੜੀਆਂ ਦਾ ਝੁੰਡ
ਕੋਈ ਨਾਵੇ ਕੋਈ ਖਾਵੇ
ਅਦਭੁੱਤ ਨਜ਼ਾਰਾ
22.
ਸਿੱਲੀ ਤਨਹਾ ਰਾਤ
ਰੜਕਦੀਆਂ ਅੱਖਾਂ ਨਾਲ
ਤੱਕੇ ਘੜੀ ਵੱਲ

Haiku to hokku – Ferris-Wheel


ferris wheel –
hidden behind the mountain
until sunrise

that kite . . .
night and day again
and again

Tarlok Singh Judge – ਵਿਸਾਖੀ ਕਣਕਾਂ ਉਮੀਦਾਂ


****
ਵਿਸਾਖੀ
ਕਣਕਾਂ
ਉਮੀਦਾਂ

Like · · Follow Post · April 14, 2011 at 12:32am

 • Jaswinder Singhਵਾਹ , ਸਾਰੀ ਜ਼ਿੰਦਗੀ ਤਿੰਨ ਸ਼ਬਦਾਂ ਵਿੱਚ , ਇੱਕ ਵਿਸਾਖੀ ਨੂੰ ਅਨੰਦਪੁਰ ਉਮੀਦਾਂ ਜਗੀਆਂ ਸਨ ਜਿਸ ਨੇ ਹਰ ਵਿਸਾਖੀ ਨੂੰ ਉਮੀਦਾਂ ਦੀ ਛਹਿਬਰ ਨਿਰੰਤਰ ਕਰ ਦਿੱਤੀ । ਵਿਸਾਖੀ ਕਣਕਾਂ ਉਮੀਦਾਂ ਦੀ ਸਾਂਝ ਬਣੀ ਰਹੇ ।

Tarlok Singh Judge ਉਂਗਲਾਂ ਦੀ ਕੰਘੀ ਸੱਜਣਾਂ ਦੀ ਯਾਦ ਅਖੀਆਂ ਉਦਾਸ


ਉਂਗਲਾਂ ਦੀ ਕੰਘੀ
ਸੱਜਣਾਂ ਦੀ ਯਾਦ
ਅਖੀਆਂ ਉਦਾਸ

Unlike · · Follow Post · May 31, 2010 at 11:08pm

 • Amarjit Sathiਜੱਜ ਸਾਹਿਬ ਜੇ ਆਗਿਆ ਹੋਵੇ ਤਾਂ ਇਸ ਹਾਇਕੂ ਬਾਰੇ ਕੁਝ ਵਿਚਾਰ ਬਟਾਂਦਰਾ ਕਰਨਾ ਚਾਹੁੰਦਾ ਹਾਂ।
 • Tarlok Singh Judgeਸਾਥੀ ਸਾਹਿਬ ਧੰਨਵਾਦ | ਮੈਂ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨੂੰ ਸਾਂਭ ਰਿਹਾ ਹਾਂ ਤੇ ਵਕਤ ਮਿਲਣ ਤੇ ਪੜ੍ਹ ਕੇ ਸੇਧ ਲੈ ਰਿਹਾ ਹਾਂ | ਤੁਹਾਡੇ ਵੱਲੋਂ ਆਏ ਹਰ ਸੁਝਾਆ ਦਾ ਸਵਾਗਤ ਹੈ ਕਿਓਂਕਿ ਮੈਂ ਇਸ ਵਿਧਾ ਬਾਰੇ ਬਿਲਕੁਲ ਅਨਜਾਣ ਹਾਂ ਜੀ
 • Amarjit Sathiਉਂਗਲਾਂ ਦੀ ਕੰਘੀ
  ਸੱਜਣਾਂ ਦੀ ਯਾਦ
  ਅਖੀਆਂ ਉਦਾਸ
  ਜੱਜ ਸਾਹਿਬ ਤੁਸੀਂ ਨਾਮਵਰ ਗ਼ਜ਼ਲਗੋ ਅਤੇ ਸਥਾਪਤ ਸ਼ਾਇਰ ਹੋ। ਤੁਹਾਡਾ ਇਹ ਹਾਇਕੂ ਬਹੁਤ ਹੀ ਵਧੀਆ ਹੈ। ਮੈਂ ਜੋ ਵਿਚਾਰ ਦੇਣ ਲੱਗਿਆ ਹਾਂ ਉਹ ਸਿਰਫ ਹਾਇਕੂ ਵਿਧਾ ਨਾਲ਼ ਸਬੰਧਿਤ ਹੈ। ਇਸ ਹਾਇਕੂ ‘ਤੇ ਕਿਸੇ ਵੀ ਪਰਕਾਰ ਦਾ ਕਿੰਤੂ/ਪ੍ਰੰਤੂ ਨਹੀਂ ਹੈ। ਸਿਰਫ ਇਕ ਨੁਕਤੇ ਨੂੰ ਵਿਚਾਰਨ ਲਈ ਇਸ ਹਾਇਕੂ ਦਾ ਸਹਾਰਾ ਲਿਆ ਹੈ।
  ‘ਸੱਜਣਾਂ ਦੀ ਯਾਦ’ ਬਿੰਬ ਨਹੀਂ ਬਲਕੇ ਇਕ ਵਿਚਾਰ ਜਾਂ ਸੰਕਲਪ ਹੈ ਜੋ ਕਿਸੇ ਦੋਸਤ ਮਿਤੱਰ ਨਾਲ਼ ਬਿਤਾਏ ਸਮੇਂ ਜਾਂ ਸਾਂਝ ਨੂੰ ਜ਼ਾਹਰ ਕਰਦਾ ਹੈ ਅਤੇ ਇਹ ਵਿਚਾਰ ‘ਅੱਖੀਆਂ ਉਦਾਸ’ ਨਾਲ਼ ਜੁੜਕੇ ਹਾਇਕੂ ਵਿਚ ਸਾਰਥਕ ਬਿੰਬ ਦਾ ਹਿੱਸਾ ਬਣ ਜਾਂਦਾ ਹੈ।
  ਆਓ ਇਸ ਪੰਕਤੀ ਨੂੰ ਹਾਇਕੂ ਨਾਲ਼ੋਂ ਵੱਖਰਾ ਕਰ ਕੇ ਵਿਚਾਰੀਏ:
  ਹਾਇਕੂ ਦੀ ਵਿਧਾ ਅਨੁਸਾਰ ਹਾਇਕੂ ਵਿਚ ਪਾਠਕ ਦੀ ਕਲਪਣਾ ਲਈ ਦਰ ਖੁੱਲ੍ਹਾ ਛੱਡਣਾ ਚਾਹੀਦਾ ਹੈ। ਲੇਖਕ ਕੋਈ ਨਿਰਣਾ ਨਾ ਕਰੇ ਜਿਵੇਂ ਕਿ ਬਿੰਬ ਵਿਚਕਾਰਲਾ ਵਿਅੱਕਤੀ ਸੱਜਣਾਂ ਨੂੰ ਯਾਦ ਕਰ ਕੇ ਉਦਾਸ ਹੈ। ਇਸ ਤਰਾਂ ਕਰਨਾ ਪਾਠਕ ਨੂੰ ਇਕ ਖਾਸ ਦਿਸ਼ਾ ਵਲ ਤੋਰ ਲੈਂਦਾ ਹੈ ਭਾਵ ਸੱਜਣਾਂ ਦੀ ਯਾਦ ਵੱਲ। ਜਿਸ ਨਾਲ ਹਾਇਕੂ ਦਾ ਅਨੁਭਵ ਖੇਤਰ ਅਤੇ ਪਾਠਕ-ਪ੍ਰਤਿਕਰਮ ਸੀਮਤ ਹੋ ਜਾਂਦਾ ਹੈ। ‘ਅੱਖੀਆਂ ਉਦਾਸ’ ਇਸ ਨੂੰ ਹੋਰ ਵੀ ਸੀਮਤ ਕਰ ਦਿੰਦੀਆਂ ਹਨ। ਸੱਜਣਾ ਦੀ ਯਾਦ ਹੁਲਾਸ ਅਤੇ ਖੁਸ਼ੀ ਦੇਣ ਵਾਲ਼ੀ ਵੀ ਹੋ ਸਕਦੀ ਹੈ ਪਰ ਇਹ ਉਦਾਸ ਕਰਨ ਵਾਲ਼ੀ ਯਾਦ ਬਾਰੇ ਹੈ। ਆਓ ਇਸ ਸਤਰ ਨੂੰ ਬਦਲ ਕੇ ਵੇਖੀਏ:
  ਉਂਗਲਾਂ ਦੀ ਕੰਘੀ
  ਉਲ਼ਝੇ ਵਾਲ਼
  ਅਖੀਆਂ ਉਦਾਸ
  ਇਹ ਇਕ ਨਿਰੋਲ ਬਿੰਬ ਹੈ ਅਤੇ ਹਾਇਕੂ ਦੀ ਵਿਧਾ ਦੇ ਵਧੇਰੇ ਅਨੁਕੂਲ ਹੈ। ਲੇਖਕ ਨੇ ਜੋ ਵੇਖਿਆ ਉਸਦਾ ਹੂਬਹੂ ਬਿਆਨ ਕਰ ਦਿੱਤਾ। ਅਪਣੇ ਵਲੋਂ ਕੋਈ ਵਿਚਾਰ ਜਾਂ ਨਿਰਣਾ ‘ਸੱਜਣਾਂ ਦੀ ਯਾਦ’ ਆਦਿ ਨਹੀਂ ਦਿੱਤਾ। ਇਹ ਹਾਇਕੂ ਪਾਠਕ ਦੇ ਮਨ ਵਿਚ ਇਕ ਖਲਾ (space) ਅਤੇ ਪ੍ਰਸ਼ਨ ਪੈਦਾ ਕਰਦਾ ਹੈ ਕਿ ਇਹ ਕੌਣ ਹੈ ਅਤੇ ਕਿਉਂ ਉਦਾਸ ਹੈ? ਪਾਠਕ ਦੀ ਕਲਪਣਾ ਲਈ ਦਰ ਖੁੱਲ੍ਹਾ ਹੈ ਕਿ ਉਹ ਅਪਣੀ ਸੂਝ ਬੂਝ, ਅਨੁਭਵ ਅਤੇ ਗਿਆਨ ਦੇ ਆਧਾਰ ‘ਤੇ ਉਸ ਖਲਾ ਨੂੰ ਭਰੇ।
  ਧੰਨਵਾਦ।
 • Swaran Singh ਸਾਥੀ ਜੀ, ਇਸ ਸਿਲਸਿਲੇ ਵਿਚ ਮੇਰੇ ਅੱਜ ਦੇ ਹਾਇਕੂ ਤੇ ਉਸ ਤੇ ਹੋਈਆਂ ਟਿੱਪਣੀਆਂ ਨੂੰ ਵੀ ਪੜ੍ਹਨਾ ਜੀ
 • Devinder S Johalਸਾਥੀ ਜੀ ’ਉਂਗਲਾਂ ਦੀ ਕੰਘੀ” ਦਾ ਬਿੰਬ ਤੁਹਾਡੇ ਧਿਆਨ ਚੋ ਨਿਕਲ ਗਿਆ.
  ਇਹ ਖੁੱਲੇ ਪ੍ਰਬੰਧ ਦਾ ਮੋਟਿਫ਼ ਹੈ ਤੇ ਹਾਇਕੂ ਦੀ ਮੂਲ ਚੂਲ ਵੀ
  ਹਾਇਕੂ ਨੂੰ ਵਿਗਾੜੋ ਨਾ ਬਣਿਆ ਰਹਿਣ ਦਿਓ
 • Amarjit Sathiਜੌਹਲ ਸਾਹਿਬ ਮੇਰੀ ਟਿੱਪਣੀ ਫੇਰ ਪੜ੍ਹੋ। ‘ਉਂਗਲਾਂ ਦੀ ਕੰਘੀ’ ਦਾ ਬਿੰਬ ਨਿਕਾਲ਼ਿਆ ਨਹੀਂ ਗਿਆ। ਫੇਸਬੁੱਕ ਨੇ ਪਹਿਲੀ ਪੰਕਤੀ ਟਿੱਣੀਕਾਰ ਦੇ ਨਾਂ ਵਾਲ਼ੀ ਪੰਕਤੀ ਵਿਚ ਲਿਖੀ ਹੈ। ਇਹ ਬਹੁਤ ਵਧੀਆ ਹਾਇਕੂ ਹੈ ਅਤੇ ਇਸ ਵਿਚ ਕਿਸੇ ਵੀ ਤਰਾਂ ਦੀ ਸੋਧ ਨਹੀਂ ਕੀਤੀ ਗਈ। ਇਸ ਹਾਇਕੂ ਦਾ ਸਹਾਰਾ ਲੈਕੇ ਸਿਰਫ ਹਾਇਕੂ ਵਿਧਾ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਜੋ ਕਿ ਬਿਲਕੁਲ ਵੱਖਰਾ ਹੈ ।

Tarlok Singh Judge ਮੇਰੇ ਨਾਲ ਤੁਰ ਕੇ ਵੇਖ ਹਨੇਰਾ ਹੋ ਗਿਆ ਠਰ ਗਈ ਹੋਣੀ ਰੇਤ


ਮੇਰੇ ਨਾਲ ਤੁਰ ਕੇ ਵੇਖ
ਹਨੇਰਾ ਹੋ ਗਿਆ
ਠਰ ਗਈ ਹੋਣੀ ਰੇਤ
Mere naal tur ke vekh
Hnera ho gia
thar gai honi ret

Like · · Follow Post · May 28, 2010 at 9:58am

ਗੱਲ੍ਹਾਂ ਭਖੀਆਂ – Jagjit Sandhu


ਮੈਨੂੰ ਤੱਕ ਕੇ
ਗੱਲ੍ਹਾਂ ਭਖੀਆਂ, ਬਾਹਾਂ ਖੁੱਲ੍ਹੀਆਂ
ਅੱਖਾਂ ਹੋਈਆਂ ਬੰਦ
on seeing me
her cheeks glow, arms open
eyes close

मुझे देख कर
कपोल भखे, बाहें खुलीं
आँखें हुईं बंद

Unlike · · Unfollow Post · July 20, 2012 at 9:44pm

 • Gurmail Badeshakhule dil de darwaaje !
 • Sanjay SananBahut hi khoob……….
  …..ਭਖੀਆਂ di jagah ਸੁਰਖ use kar ke dekho…..
 • Gurmeet Sandhuਸੰਜੇ ਜੀ ਦਾ ਸੁਝਾ ਵਾਜਬ ਹੈ ‘ਭਖੀਆਂ’ ਦੇ ਅਰਥ ਬੀਮਾਰੀ ਕਾਰਣ ਹੋਈ ਹਾਲਤ ਲਈ ਵਰਤੇ ਜਾਂਦੇ ਹਨ……
  ਮੈਨੂੰ ਤਕ ਕੇ
  ਗੱਲ੍ਹੀਂ ਲਾਲੀ, ਬਾਹਾਂ ਖੁਲ੍ਹੀਆਂ
  ਅੱਖਾਂ ਮੁੰਦੀਆਂ
 • Jagjit Sandhuਗੁਰਮੀਤ ਭਾਜੀ, ਮੇਰਾ ਖਿਆਲ ਭਖਣਾ ਵੱਧ ਜੀਵਿਤ ਅਤੇ ਕਿਰਿਆ ਸ਼ੀਲ ਸ਼ਬਦ ਹੈ। ਭਖੀਆਂ ਗੱਲਾਂ ਦਾ ਜੇ ਛੋਹ ਕੇ ਪਤਾ ਲਗਦਾ ਤਾਂ ਬਿਮਾਰੀ ਦੇ ਹਵਾਲੇ ਨਾਲ਼ ਹੀ ਹੋਣਾ ਸੀ। ਇਹ ਭਖਣ ਦਾ ਦ੍ਰਿਸ਼ ਹੈ ਜੋ ਸੇਹਤ ਮੰਦੀ ਅਤੇ ਪੈਸ਼ਨ ਦੀ ਗੱਲ ਹੈ।
 • Gurmeet Sandhuਪਰ ਜਗਜੀਤ ਸਾਡੀ ਸ਼ਬਦਾਵਲੀ ਵਿਚ ਸ਼ਬਦ ਜਿਸ ਦਸ਼ਾ ਲਈ ਵਰਤੇ ਜਾਂਦੇ ਹਨ, ਪਾਠਕ ਉਹਦੇ ਨਾਲ ਹੀ ਰੀਲੇਟ ਕਰਦਾ ਹੈ….ਇਸ ਤੋਂ ਇਲਾਵਾ ਇਹ ਸੈਨਰਿਊ ਇਕ ਵਾਕ ਦੀ ਤਰ੍ਹਾਂ ਹੈ, ਇਹਦੇ ਵਿਚ ਕੁਝ ਤਬਦੀਲੀ ਕਰੋ ਤਾਂ ਕਿ ਇਹਦੇ ਦੋ ਭਾਗ ਫਰੈਗਮੈਂਟ ਅਤੇ ਫਰੇਜ ਨਿਖੜ ਜਾਣ…..
 • Jagjit Sandhuਮੈਂ ਏਥੇ ਕੁਝ ਮਹੀਨੇ ਪਹਿਲਾਂ ਇਸਟੈਬਲਿਸ਼ ਕੀਤੀ ਗਈ ਫਰੈਗਮੈਂਟ-ਫਰੇਜ਼ ਦੀ ਥੇਅਰੀ ਬਾਰੇ ਚਰਚਾ ਦੇ ਨਾਲ਼ ਨਾਲ਼ ਹੀ ਰਿਹਾਂ, ਪਰ ਉਸ ਵਿੱਚ ਹਿੱਸਾ ਨਹੀਂ ਲੈ ਸਕਿਆ। ਕਈ ਕਾਰਨ ਸਨ ਜਿੰਨ੍ਹਾਂ ਚੋਂ ਸਭ ਤੋਂ ਪਹਿਲਾ ਕਾਰਨ ਸੀ ਕਿ ਅੰਗਰੇਜ਼ੀ ਪੰਜਾਬੀ ਡਿਕਸ਼ਨ ਅਤੇ ਗਰਾਮਰ ਦਾ ਅੰਤਰ। ਕਿ ਪੰਜਾਬੀ ਦੀ ਫਰੈਗਮੈਂਟ ਕਿਵੇਂ ਅੰਗਰੇਜ਼ੀ ਨਾਲ਼ੋਂ ਕਿੰਨੀ ਵੱਧ ਵੰਨਗੀ ਵਾਲੀ ਹੋ ਸਕਦੀ ਹੈ।
 • Ranjit Singh Sraਸੰਧੂ ਸਾਬ੍ਹ ਜਿਵੇਂ ਇੰਗਲਿਸ਼ ‘ਚ ਫਰੇਸ ਅਤੇ ਫਰੈਗਮੈਂਟ ਹੈ ਓਵੇਂ ਹੀ ਪੰਜਾਬੀ ‘ਚ ਸੰਭਵ ਹੈ ਪਰ ਜੇ ਆਪਾਂ ਸੇਨਰਿਓ ਦੀ ਗੱਲ ਗੱਲ ਕਰੀਏ ਤਾਂ ਓਹ ਕਿਰੇਜੀ(ਕੱਟ) ਤੋਂ ਅਜਾਦ ਹੈ, ਵਾਕ ਤਰ੍ਹਾਂ ਵੀ ਹੋ ਸਕਦਾ ਹੈ !
 • Jagjit Sandhuਮੈਂ ਸੰਭਾਵਨਾ ਅਤੇ ਸੀਮਾ ਦੀ ਗੱਲ ਹੀ ਕਰ ਰਿਹਾ ਹਾਂ ਜੀ ਅਸੀਂ ਪੰਜਾਬੀ ਚੀਜ਼ਾਂ ਨੂੰ ਹਾਇਕੂ ਵਿਧਾ ਅਨੁਸਾਰ ਵੀ ਪੂਰੀ ਤਰ੍ਹਾਂ ਸੰਭਵ ਨਹੀਂ ਹੋਣ ਦੇ ਰਹੇ ਸਰਾ ਸਾਹਿਬ
 • Jagjit Sandhuਸਰਾ ਸਾਹਿਬ ਪੰਜਾਬੀ ਵਿੱਚ ਇਹ ਉਵੇਂ ਹੀ ਨਹੀਂ ਉਸਤੋਂ ਵੱਧ ਤਰੀਕਿਆਂ ਨਾਲ਼ ਵੀ ਸੰਭਵ ਹੋ ਸਕਦਾ ਹੈ।
 • Jagjit Sandhuਇਸ ਵਿੱਚ ਕਿਰੇਜੀ ਲਾ ਦਿਓ ‘ਕੇ’ ਕੱਟ ਦਿਓ ਫਿਰ ਵੀ ਇਹ ਵਾਕ ਹੀ ਰਹੇਗਾ। ਇਹ ਪਰਸੈਪਸ਼ਨ ਦੀ ਊਰਜਾ ਹੈ। ਪਰ ਏਸ ਤਰਾਂ ਵੀ ਇਹ ਹਾਇਕੂ ਹੀ ਹੈ। ਜੇ ਅਸੀਂ ਜੇਨ ਦੇ ਪ੍ਰਤੀਬੱਧ ਸਰਧਾਲੂ ਨਹੀਂ
 • Ranjit Singh Sraਬਿਲਕੁਲ ਜੀ, ਮੈਂ ਚੰਗੀ ਤਰ੍ਹਾਂ ਸਮਝਿਆ ਨਹੀਂ ਸੀ ਤੁਹਾਡਾ ਕਮੈਂਟ, ਸਾਡੀ ਮਾਂ ਬੋਲੀ ਕਈ ਵਾਰੀ ਅੰਗ੍ਰੇਜੀ ਨਾਲੋਂ ਵੀ ਵੱਧ ਕਾਰਗਰ ਸਾਬਤ ਹੁੰਦੀ ਹੈ ਕੱਟ ਦੇਣ ਲਈ ਜਾਂ ਦੋ ਸਤਰਾਂ ਜੋੜਨ ਲਈ !!
 • Gurmeet Sandhuਮੈਂ ਰਣਜੀਤ ਹੋਰਾਂ ਦੇ ਕਾਮੈਂਟ ਤੋਂ ਬਾਦ ਸੈਨਰਿਓ ਬਾਰੇ ਕੁਝ ਹੋਰ ਜਾਣਕਾਰੀ ਹਿਤ ਇਹ ਸਵਾਲ ਸੈਨਰੀਓ ਦੇ ਅੰਗਰੇਜੀ ਗਰੁਪ ਵਿਚ ਉਠਾਇਆ ਸੀ, ਲੰਮੇ ਉੱਤਰ ਦਾ ਇਹ ਭਾਗ ਹਾਜਰ ਹੈ।Dick Whyte Gurmeet Sandhu – the history of senryu/haiku is complex. The reason it is often said that senryu d

  o not have to have two parts is that historically the haiku was based on the hokku of the renga, while the senryu was based on the middle verses of renga. And historically the hokku required a cut-word (hence, the two parts) while the middle verses did require a cut-word (very seldom, if ever containing one).

 • Jagjit Sandhuਮੈਨੂੰ ਤੱਕ ਕੇ (on seeing me) ਫਰੈਗਮੈਂਟ ਹੈ। ਬਾਕੀ ਦੀਆਂ ਕਾਵਿਕ ਵਾਕੰਸ਼ ਫਰੇਜ਼ਿਜ਼।
 • Ranjit Singh Sraਸੰਧੂ ਸਾਬ੍ਹ ਫਰੈਗਮੈਂਟ ਤੇ ਫਰੇਸ ਇੱਕ ਦੂਜੇ ਤੋਂ ਅਜਾਦ ਹੋਣੇ ਚਾਹੀਦੇ ਹਨ ਫੇਰ ਕੱਟ ਬਣਦਾ ਹੈ ,, ਇਥੇ ਪਹਿਲੀ ਸਤਰ ਦੇ ਨਤੀਜੇ ਵਜੋਂ ਹੀ ਦੂਜੀਆਂ ਦੋ ਸਤਰਾਂ ਦੀ ਕਿਰਿਆ ਹੋ ਰਹੀ ਹੈ ਅਤੇ ਉਂਝ ਵੀ ਤਿੰਨਾ ਸਤਰਾਂ ਦਾ ਸੰਬੰਧ ਜੁੜ ਰਿਹਾ ਹੈ |
 • Ranjit Singh Sraਸੰਧੂ ਸਾਬ੍ਹ ਠੀਕ ਹੋ ਸਕਦਾ ਹੈ ਇਹ ਵੀ ਪਰ ਵਿਕੀਪੀਡਿਆ ‘ਚ ਇਸ ਤਰ੍ਹਾਂ ਹੈ ~
  Senryū (川柳?, literally ‘river willow’) is a Japanese form of short poetry similar to haiku in construction: three lines with 17 or fewer total morae (or “on”, often translated as syllables, but see the article on onji for distinctions). Senryū tend to be about human foibles while haiku tend to be about nature, and senryū are often cynical or darkly humorous while haiku are more serious. Unlike haiku, senryū do not include a kireji (cutting word), and do not generally include a kigo, or season word.
 • Jagjit Sandhuਨਹੀਂ ਸਰ ਇਹ ਛਿਣ ਤੋਂ ਜ਼ਿਆਦਾ ਦੂਰ ਹੈ। ਰਣਜੀਤ ਜੀ ਇਹ ਗੱਲ ‘ਤੇ ਆਪਾਂ ਸਹਿਮਤੀ ਪ੍ਰਗਟਾ ਚੁੱਕੇ ਹਾਂ ਕਿਅਸੀਂ ਪੰਜਾਬੀ ਵਿੱਚ ਮਨੁੱਖ ਨੂੰ ਵੀ ਕੁਦਰਤ ਦਾ ਹਿੱਸਾ ਹੀ ਮੰਨਾਂਗੇ ਇਹ ਹੈ ਵੀ। ਮਨੁੱਖ ਦੀ ਕੁਦਰਤ ਤੋਂ ਦੂਰੀ ਵੀ ਇਸ ਧਾਰਨਾ ਨੇ ਹੀ ਪਾਈ ਹੈ। ਇਸ ਸੰਬੰਧੀ ਮੈਂ ਦਿਲ ਨੂੰ ਛੁਹਣ ਵਾਲ਼ੀ ਸੱਚੀ ਘਟਨਾ ਵੀ ਸਾਂਝੀ ਕੀਤੀ ਸੀ।
 • Jagjit Sandhuਇਹ ਹਾਇਕੂ ਹੈ। ਹੋ ਸਕਦੈ ਇਸ ਵਿੱਚ ਸੁਧਾਰ ਹੋਣਾ ਹੋਵੇ ਪਰ ਇਸ ਰੂਪ ਤੋਂ ਬੇਹਤਰ ਨੂੰ ਹੀ ਸੁਧਾਰ ਮੰਨ ਸਕਦੇ ਹਾਂ। ਬਾਕੀ ਫਰੈਗਮੈਂਟ ਫਰੇਜ਼ ਵਾਲ਼ੀ ਗੱਲ ਅਜੇ ਵੀ ਕਰਨੀ ਬਣਦੀ ਹੈ
 • Jagjit Sandhuਨਹੀਂ ਜੀ ਦੂਰ ਦਾ ਮਤਲਬ ਇਨਸਾਨ ਦੀ ਕੁਦਰਤ ਤੋਂ ਦੂਰੀ। ਜਦੋਂ ਅਸੀਂ ਕਹਿੰਦੇ ਹਾਂ ਇਹ ਕੁਦਰਤ ਹੈ ਅਤੇ ਇਹ ਇਨਸਾਨ। ਇਨਸਾਨ ਵੀ ਕੁਦਰਤ ਦਾ ਓਨਾ ਹੀ ਹਿੱਸਾ ਹੈ ਜਿੰਨਾ ਪਸ਼ੂ ਪੰਛੀ ਰੁੱਖ
 • Jagjit SandhuAmrao Gill: ਸਰ ਜੀ ਗੱਲ ਇਹ ਹੈ ਕਿ ਮੁਲਾਕਾਤ ਵਾਲ਼ਾ ਰੂਪ ਕਹਿੰਦਾ ਹੈ ਕਿ ਮੁਲਾਕਾਤ ਦੂਰੋਂ ਹੋ ਰਹੀ ਹੈ। ਮੈਂ ਇਹ ਨਹੀਂ ਕਹਿ ਰਿਹਾ।
 • Jagjit Sandhuਇਹ ਕਿਵੇਂ ਹੈ?
  ਵੇਖਦਿਆਂ ਹੀ
  ਗੱਲ੍ਹਾਂ ਭਖੀਆਂ, ਬਾਹਾਂ ਖੁੱਲ੍ਹੀਆਂ
  ਅੱਖਾਂ ਹੋਈਆਂ ਬੰਦ
 • Dalvir Gill.
  ਮੈਨੂੰ ਤੱਕ ਕੇ
  ਗੱਲ੍ਹਾਂ ਭਖੀਆਂ, ਬਾਹਾਂ ਖੁੱਲ੍ਹੀਆਂ
  ਅੱਖਾਂ ਹੋਈਆਂ ਬੰਦ

Mirror


ਮੌਨ ਦੀ ਪੂਜਾ / a silent prayer - Dalvir Gill

with such clarity 
through the dreadful storms,
my image mirrors . . .

ਸਿੰਘਾਸਣ


ਕੰਡਿਆਲੀ ਥੌਰ –
ਰੇਸ਼ਮ ਦੇ ਵਸਤਰਾਂ ਨਾਲ
ਕੱਜਿਆ ਸਿੰਘਾਸਣ

Potpourri


potpourri . . .
a kitten resting in lavender
on a summer’s day

Melting Hailstones


Sad memory –
a few hailstones
soon melt

memories . . .
a few hailstones
soon melt

ਕਾਲਜ ਦਾ ਭੋਜਨ


ਭਾਰਤੀ ਵਿਦਿਆਰਥੀਆਂ ਤੇ ਵੀਜ਼ਾ ਸ਼ਰਤਾਂ ਦੀ ਸਖ਼ਤਾਈ ਕਰਕੇ ਅੱਜ-ਕਲ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਚ ਉਨ੍ਹਾਂ ਦੀ ਗਿਣਤੀ ਘਟ ਰਹੀ ਹੈ, ਪਰ ਕਿਸੇ ਕਾਰਣ ਕਰਕੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ।
ਮੇਰੀ ਧੀ ਦੇ ਹੋਸਟਲ ਦੇ ਫਲੈਟ ਦੀਆਂ ਸਾਥਣਾਂ ਪਹਿਲੇ ਦੋ ਸਾਲ ਭਾਰਤੀ ਸਨ , ਪਰ ਅਖੀਰਲਾ ਸਾਲ ਚੀਨਣਾ ਨਾਲ ਬਿਤਾਇਆ ।
ਸਾਂਝੀ ਰਸੋਈ ਚ ਜਿਥੇ ਪਹਿਲਾਂ ਕਰੀ ਦੀ ਵਾਸ਼ਨਾ ਆਉਂਦੀ ਸੀ, ਉਥੇ ਅਖੀਰਲੇ ਸਾਲ, ਚੀਨੀ ਖਾਣੇ ਦੀ ਮਹਿਕ ਦਰਵਾਜ਼ੇ ਵੜਦਿਆਂ ਮੂੰਹ ਚ ਪਾਣੀ ਲਿਆ ਦਿੰਦੀ …

ਕਰੀ ਤੇ ਭਾਰੂ
ਚੀਨੀ ਪਕੋੜੀਆਂ ਦੀ ਮਹਿਕ . . .
ਕਾਲਜ ਦਾ ਭੋਜਨ

ਨਿੱਕੀਆਂ ਬਾਹਾਂ


ਸਾਵਨ ਦੀ ਸ਼ਾਮ –
ਬੱਚੀ ਮਿਣੇ ਸਤਰੰਗੀ ਪੀਂਘ
ਨਿੱਕੀਆਂ ਬਾਹਾਂ ਖਿਲਾਰ

A Silent Prayer


Dalvir Gill - A Silent Prayer

ਮੌਨ ਦੀ ਪੂਜਾ . . .
ਛਿਪ ਗਿਆ ਸੂਰਜ
ਧੁੰਧਲਕੇ ‘ਚ

a silent prayer . . .
sun goes down under
the misty haze

Posing on Flowers


Daniel Rojas Dávila - Posing on Flowers

Posing on flowers
Eastern Tiger Shallow Tail
Feasting on blooms

Haiga: Dalvir Gill

ਇਸ ਗਰੁੱਪ ( Blog ) ਵਿੱਚ ਸ਼ਾਮਿਲ ਹੋਣ ਲਈ


ਇਹ ਸਾਡੇ ਲਈ ਖੁਸ਼ੀ ਦਾ ਬਾਇਸ ਹੈ ਕਿ ਤੁਸੀਂ “HaikuOmni” ਦੀ ਮਿਤ੍ਰ-ਮੰਡਲੀ ਵਿੱਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸਦੇ ਪੇਜ਼ ਤੇ ਜਾਵੋਂਗੇ ਤਾਂ “Follow” ਲਿਖਿਆ ਮਿਲੇਗਾ ਇਸ ਉੱਪਰ ਕਲਿੱਕ ਕਰ ਕੇ ਉਹ ਤੁਹਾਡਾ ਈ-ਮੇਲ ( ਤੇ ਨਾਮ ਆਦਿ ਵੀ, ਸ਼ਾਇਦ )ਪੁੱਛੇਗਾ ਉਸਨੂੰ ਭਰਨ ਤੋਂ ਬਾਅਦ ਇਹ ਕਹੇਗਾ ਕਿ “ਤੁਹਾਨੂੰ ਏ-ਮੇਲ ਵਿੱਚ ਨੋਟੀਫਿਕੇਸ਼ਨ ਭੇਜ ਦਿੱਤੀ ਹੈ” ਇਸ ਨੋਟੀਫਿਕੇਸ਼ਨ ਵਿਚ ਹੀ ਇੱਕ ਟੈਬ ਬਣੀ ਹੋਵੇਗੀ “Verification” ਵਾਲੀ ਇਸ ਉੱਪਰ ਕਲਿੱਕ ਕਰਨ ਨਾਲ ਤੁਸੀਂ HaikuOmni ਦੀ ਮਿਤ੍ਰ -ਮੰਡਲੀ ਵਿੱਚ ਸ਼ਾਮਿਲ ਹੋ ਜਾਵੋਗੇ

Views to the blog


February 25, 2012

Country Views
India FlagIndia 6,808
Canada FlagCanada 1,932
United States FlagUnited States 575
Greece FlagGreece 411
United Kingdom FlagUnited Kingdom 128
Australia FlagAustralia 117
United Arab Emirates FlagUnited Arab Emirates 93
Italy FlagItaly 78
Norway FlagNorway 34
Pakistan FlagPakistan 33
Brazil FlagBrazil 30
Spain FlagSpain 26
Germany FlagGermany 24
Iraq FlagIraq 18
Philippines FlagPhilippines 17
Netherlands FlagNetherlands 11
New Zealand FlagNew Zealand 11
Bosnia and Herzegovina FlagBosnia and Herzegovina 9
France FlagFrance 8
South Africa FlagSouth Africa 8
Taiwan, Province of China FlagTaiwan 6
Malaysia FlagMalaysia 6
Saudi Arabia FlagSaudi Arabia 6
Serbia FlagSerbia 6
Turkey FlagTurkey 5
Russian Federation FlagRussian Federation 5
Argentina FlagArgentina 4
Romania FlagRomania 4
Singapore FlagSingapore 4
Japan FlagJapan 4
Mexico FlagMexico 4
Dominican Republic FlagDominican Republic 3
Iceland FlagIceland 3
Thailand FlagThailand 3
Poland FlagPoland 2
Colombia FlagColombia 2
Viet Nam FlagViet Nam 2
Finland FlagFinland 2
Austria FlagAustria 2
Georgia FlagGeorgia 2
Sweden FlagSweden 2
Nepal FlagNepal 2
Switzerland FlagSwitzerland 2
Bahrain FlagBahrain 2
Hong Kong FlagHong Kong 2
Czech Republic FlagCzech Republic 1
Slovakia FlagSlovakia 1
Portugal FlagPortugal 1
Korea, Republic of FlagRepublic of Korea 1
Morocco FlagMorocco 1
Indonesia FlagIndonesia 1
Denmark FlagDenmark 1
Oman FlagOman 1
Ukraine FlagUkraine                                                                                         1

ਝੜ ਝਖੜ – Gurbani Haiku


Gurbani Haiku - ਝੜ ਝਖੜ

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥ (SGGS 1410 )
raging storm . . .
the rain floods the land; thousands of
waves rise and surge

ਗੁੱਜਰ ਕੁੜੀ


ਪੂਨਮ ਦੀ ਰਾਤ –
ਝੌਂਪੜੀ ਦੇ ਦਰ ‘ਤੇ ਖੜ੍ਹੀ
ਗੁੱਜਰ ਕੁੜੀ

Previous Older Entries

%d bloggers like this: