Kuljeet Mann – ਬਾਸ਼ੋ ਦਾ ਡਡੂ


https://www.facebook.com/groups/431488440203675/permalink/449554618397057/

ਬਾਸ਼ੋ ਦਾ ਇਹ ਡਡੂ ਵਾਲਾ ਹਾਇਕੂ ਇਤਨਾ ਮਸ਼ਹੂਰ ਹੈ ਜਿਵੇਂ ਸਤਰਿਵਆਂ ਵਿਚ ਬਿੰਦੀਆ ਚਮਕੇਗੀ ਗਾਣਾ ਹੋਇਆ ਕਰਦਾ ਸੀ। ਮੁਮਤਾਜ਼ ਨੇ ਗਾਇਆ ਸੀ। ਮੁਮਤਾਜ਼ ਨੇ ਹਨੇਰੀ ਲਿਆ ਦਿੱਤੀ ਸੀ ਇਸ ਗਾਣੇ ਨਾਲ ਜਿਵੇਂ ਬਾਸ਼ੋ ਦੇ ਡਡੂ ਨੇ ਲਿਆਂਦੀ ਪਈ ਹੈ। ਪਤਾ ਨਹੀ ਕਾਰਣ ਕੀ ਹੈ? ਕੀ ਇਹ ਪੰਜਾਬੀ ਵਿਚ ਕਿਤੇ ਪਹਿਲਾਂ ਅਨੁਵਾਦ ਹੋ ਗਿਆ? ਤੇ ਇਸੇ ਨਾਲ ਹੀ ਗੱਡੀ ਤੁਰ ਪਈ? ਜਿਤਨੀ ਇਸਦੀ ਤਾਰੀਫ ਹੋ ਰਹੀ ਹੈ, ਮੈਂ ਉਹਦੇ ਨਾਲ ਸਹਿਮਤ ਨਹੀ ਹਾਂ ਪਰ ਇਸਦਾ ਮਤਲਬ ਇਹ ਨਹੀ ਕਿ ਮੈਂ ਬਾਕੀਆਂ ਦੀ ਪਸੰਦ ਨੂੰ ਰੱਦ ਕਰਦਾ ਹਾਂ। ਇਹ ਮੇਰੀ ਵਿਅਕਤੀਗਤ ਸਮਸਿਆ ਹੈ। ਦੋਸਤੋ ਗੱਲ ਇਤਰਾਂ ਹੈ ਕਿ ਬੰਦਾ ਭਾਵੇਂ ਹਾਇਜ਼ਨ ਹੋਵੇ ਜਾਂ ਕਹਾਣੀਕਾਰ ਤੇ ਜਾਂ ਬਸਾਂ ਵਿਚ ਸੁਰਮਾ ਵੇਚਣ ਵਾਲਾ, ਸੱਚ ਬੋਲਣਾ ਸਾਰਿਆਂ ਲਈ ਜ਼ਰੂਰੀ ਹੁੰਦਾ ਹੈ। ਇਸ ਹਾਇਕੂ ਵਿਚ ਕਦੇ ਕਦੇ ਮੈਨੂੰ ਡਡੂ ਦੀ ਛਲਾਂਗ ਨਾਲ ਖਿਣ ਭਰ ਦੀ ਅਵਾਜ਼ ਸੁਣਦੀ ਹੈ। ਇਹ ਵੀ ਸਮਝਦਾ ਹਾਂ ਕਿ ਜਦੋਂ ਵੀ ਕੋਈ ਬਾਹਰਲਾ ਅਨਜਾਣ ਵਿਅਕਤੀ ਕਿਸੇ ਹੋਰ ਸਮੂਹ ਵਿਚ ਦਾਖਲ ਹੁੰਦਾ ਹੈ ਉਦੋਂ ਵੀ ਐਸੀ ਸਾਉਂਡ ਹੁੰਦੀ ਹੈ ਭਾਵੇਂ ਉਸਨੂੰ ਸੁਣਨ ਲਈ ਕੰਨਾਂ ਦੀ ਲੋੜ ਨਹੀ ਪੈਂਦੀ। ਜਦੋਂ ਮੈਂ ਨਵਾਂ ਨਵਾਂ ਹਾਇਕੂ ਲਿਖਣ ਲਗਾ ਸੀ ਤੇ ਛੇਤੀ ਹੀ ਵਾਹ ਵਾਹ ਨੇ ਮੈਨੂੰ ਭੂਏ ਕਰ ਦਿੱਤਾ। ਕਈ ਕਿਸਮ ਦੇ ਮਾਨਵੀਕਰਣ ਮੈਂ ਵੀ ਨੌਲਣ ਲੱਗ ਪਿਆ। ੳਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਹਾਇਕੂ ਨਾਲ ਇਨਸਾਨ ਕੁਦਰਤ ਨਾਲ ਜੁੜਦਾ ਹੈ। ਮੈਂ ਮਰ ਜਾਂਦੀ ਹੈ ਜਿਵੇਂ ਜਪਾਨੀਆ ਦੀ ਮਰ ਗਈ।ਸਿਮਰਣ ਨਾਲ ਜੁੜ ਜਾਂਦਾ ਹੈ। ਹਾਉਮੈ ਦਾ ਨਾਸ਼ ਹੋ ਜਾਂਦਾ ਹੈ। ਬੱਸ ਜੀ ਬੰਦਾ ਕੁਦਰਤ ਵਿਚ ਲੀਂਨ ਹੋ ਜਾਂਦਾ ਹੈ। ਮੈਂ ਤੇ ਮੈਂ ਰਹਿੰਦੀ ਹੀ ਨਹੀ। ਬਸ ਬੰਦਾ ਤੁਮ ਹੀ ਤੁਮ ਕਰਦਾ ਤੁਰਿਆ ਜਾਂਦਾ ਹੈ।ਪਾਰ ਅਪਰਮ ਪਾਰ ਤੇ ਉਸ ਪਾਰ ਜਾਣ ਵਾਲੇ ਰਾਕੇਟ ਦਾ ਨਾਮ ਹੀ ਹਾਇਕੂ ਹੈ। ਦੁਨੀਆਂ ਦੇ ਸਭ ਦੁਖਾਂ ਦਾ ਦਾਰੂ। ਮੈਂ ਵੀ ਭਰਮ ਸਿਰਜ ਲਿਆ ਸੀ। ਪਰ ਇੱਥੇ ਤੇ ਗੱਲ ਹੀ ਹੋਰ ਸੀ। ਭਰਮ ਟੁਟ ਗਿਆ। ਹਉਮੈ ਕੁਟ ਕੁਟ ਕੇ ਭਰੀ ਹੋਈ ਹੈ।ਜਿਵੇਂ ਦਮੂਸੇ ਨਾਲ ਰੋੜੀ ਕੁਟੀ ਦੀ ਹੈ। ਕੋਈ ਕਿਸੇ ਨੂੰ ਬਰਦਾਸ਼ਤ ਹੀ ਨਹੀ ਕਰਦਾ। ਹਰ ਹਾਇਕੂ ਦਾ ਵਰਸ਼ਨ ਪੇਸ਼ ਹੈ। ਕਈਆਂ ਨੇ ਚੰਦ ਤੇ ਪਲਾਟ ਲੈਕੇ ਉੱਥੇ ਘਰ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੱਠ ਬਣੇ ਪਏ ਹਨ ਹਾਇਕੂ ਵਿਚ। ਕੋਈ ਕਿਸੇ ਦੀ ਛੋਟੀ ਤੋਂ ਛੋਟੀ ਗੱਲ ਵੀ ਬਰਦਾਸ਼ਤ ਨਹੀ ਕਰਦਾ। ਸੰਵਾਦ ਜਿਤਣ ਲਈ ਕੀਤਾ ਜਾਂਦਾ ਹੈ ਨਾ ਕਿ ਸੇਧ ਦੇਣ ਲਈ। ਤੇ ਬਾਦਸ਼ਾਹੋ ਤੁਹਾਨੂੰ ਸਾਰਿਆ ਨੂੰ ਪਤਾ ਹੈ। ਇਲਜ਼ਾਮ ਬੇਸ਼ਿਕ ਮੈਨੂੰ ਦੇ ਦੇਵੋ। ਕੁਝ ਉਦਾਹਰਣਾਂ
ਜਿਸ ਵਿਚ ਕੁਦਰਤ ਤੇ ਕੀਗੋ ਨਹੀ ਉਹ ਹਾਇਕੂ ਹੀ ਨਹੀ।
ਫਰੈਗਮੈਟ ਤੇ ਫਰੇਜ਼ ਤੇ ਇਤਨੀ ਗੱਲ ਹੁੰਦੀ ਹੈ ਤੇ ਇਤਨੀ ਮਿੱਠੀ ਜਬਾਨ ਵਿਚ ਹੁੰਦੀ ਹੈ ਕਿ ਪੜਦਿਆ ਡਰ ਲਗਦਾ ਹੈ ਕਿਤੇ ਸੂਗਰ ਹੀ ਨਾ ਵਧ ਜਾਵੇ।
ਵੇਖੋ ਜੀ ਜੇ ਗੁਆਢੀ ਬਕਰੇ ਦਾ ਮੀਟ ਖਾਂਦੇ ਹਨ ਤਾਂ ਆਪਾਂ ਨੇ ਭੇਡ ਦਾ ਖਾਣਾ ਹੈ ਕਿਉਕਿ ਭੇਡ ਹੀ ਉਤਮ ਪਸ਼ੂ ਹੈ।
ਬੁਧ ਧਰਮ ਦੇ ਬਾਰਾਂ ਸੌ ਸਕੂਲ ਪਰਚਲਤ ਹਨ। ਹੀਨਯਾਨ ਉਸਦੀਆ ਅਸਲ ਟੀਚਿੰਗ ਨੂੰ ਮੰਨਦੇ ਹਨ ਤੇ ਮਹਾਯਾਨ ਸਾਡੇ ਵਾਂਗ ਅਗਾਂਹ ਵਧੂ ਹਨ। ਆਪਾਂ ਸਮੁੱਚੇ ਰੂਪ ਵਿਚ ਕੀਹਦੇ ਨਾਲ ਰਲਣਾ ਹੈ?
ਕੀ ਇਹ ਜ਼ਰੂਰੀ ਹੈ ਕਿਤੇ ਨਾ ਕਿਤੇ ਰਲਿਆ ਹੀ ਜਾਵੇ। ਚਲੋ ਮੰਨ ਲੈਂਦੇ ਹਾਂ ਕਿ ਰਲ ਗਏ ਪਰ ਆਪਾਂ ਵਿਪ ਜਾਰੀ ਹੋਇਆ ਕਿਉਂ ਸਵੀਕਾਰ ਕਰ ਲੈਂਦੇ ਹਾਂ?
ਲੋੜ ਗਿਆਨ ਨੂੰ ਸਰਲ ਕਰਨ ਦੀ ਹੈ। ਆਪਾਂ ਅਡੀਆਂ ਚੁੱਕ ਚੁੱਕ ਔਖੇ ਤੋਂ ਔਖਾ ਗਿਆਨ ਲਭ ਰਹੇ ਹਾਂ ਤਾਂ ਕੀ ਹਾਇਜਨ ਉਂਝ ਹੀ ਭੱਜ ਜਾਣ। ਸਾਧ ਦੇ ਡੇਰੇ ਵਾਂਗ। ਗੜਵਈ ਨੇ ਪੁੱਛ ਲਿਆ ਬਾਬਾ ਜੀ ਚੇਲੇ ਬੜੇ ਵਧ ਰਹੇ ਹਨ। ਬਾਬਾ ਜੀ ਬੋਲੇ ‘ਕੋਈ ਨਹੀ ਬੱਚਾ, ਆਪੇ ਭੁੱਖੇ ਮਰਦੇ ਭਜ ਜਾਣਗੇ” ਸਜਣੋਂ ਔਖਾ ਸ਼ਬਦ ਵਰਤਣਾ ਨਹੀ ਚਾਹੁੰਦਾ ਪਰ ਸੌਫਟ ਸ਼ਬਦ ਸਮਝ ਵਿਚ ਨਹੀ ਆਉਣ ਵਾਲਾ। ਸੰਜੀਦਗੀ, ਤੇ ਸੁਹਿਰਦਤਾ ਹੀ ਪ੍ਰਮੁਖ ਹੈ। ਕਮਾਲ ਹੁੰਦਾ ਮੈਂ ਇੱਕਲਾ ਨਹੀ ਵੇਖਦਾ ਤੁਸੀਂ ਵੀ ਰੋਜ਼ ਦੇਖਦੇ ਹੋ। ਕਿਸੇ ਗੁਰੂ ਬਾਬੇ ਘੜਿਆਲ ਨੇ ਮਾੜੀ ਮੋਟੀ ਡੈਸ਼ ਡੂਸ਼ ਲਾ ਦਿੱਤੀ ਜਿਸਦੀ ਬਾਹਲੀ ਕਈ ਵਾਰ ਲੋੜ ਵੀ ਨਹੀ ਹੁੰਦੀ। ਹਾਇਜ਼ਨ ਤੇ ਵਿਚਾਰਾ ਸਹਿਮਿਆ ਹੋਇਆ ਕਹਿ ਹੀ ਦਿੰਦਾ ਹੈ ਜੀ ਬਾਬਾ ਜੀ ਹੁਣ ਤੇ ਇਹ ਬਹੁਤ ਹੀ ਵਧੀਆ ਹੋ ਗਿਆ ਪਤਾ ਨਹੀ ਲਗਦਾ ਕਿ ਮੈਂ ਲਿਖਿਆ ਹੈ ਕਿ ਬਾਸ਼ੋ ਨੇ। ਇੱਥੋਂ ਤੱਕ ਤਾਂ ਠੀਕ ਹੈ। ਆਖਰ ਆਸ਼ਰਮ ਦੇ ਆਪਣੇ ਨਿਯਮ ਹੁੰਦੇ ਹਨ ਪਰ ਉਹਦੇ ਪਿਛੋਂ ਬਾਬਾ ਜੀ ਦੇ ਵਰਸ਼ਨ ਤੇ ਇਸਤਰ੍ਹਾਂ ਲਾਇਕ ਟਿੱਕ ਹੁੰਦੇ ਹਨ ਜਿਵੇਂ …ਚਲੋ ਛਡੋ ਥੋੜਾ ਸੌਫਟ ਕਰਦੇ ਹਾਂ ਜਿਵੇਂ ਮੀਹ ਦੀਆਂ ਕਣੀਆਂ ਗੁਲਾਬ ਦੇ ਪਤਿਆ ਤੇ ਤਰੇਲ ਵਾਂਗ ਪੈਂਦੀਆਂ ਹਨ। ਬਸ ਜੀ ਇਹ ਹਾਇਕੂ ਤਾਂ ਬਾਸ਼ੋ ਨੂੰ ਈ ਮੇਲ ਕਰਨ ਵਾਲਾ ਬਣ ਗਿਆ।
ਬਾਬਿਆ ਦੇ ਸਮੂਹ ਵੀ ਹੁਣ ਕਈ ਹਨ ਪਤਾ ਨਹੀ ਕਿਉਂ ਤਰਸ ਨਹੀ ਆਉਂਦਾ?ਕਿਉਂ ਚੌਧਰ ਦੀ ਲੜਾਈ ਲੜੀ ਜਾ ਰਹੀ ਹੈ? ਪਤਾ ਨਹੀ ਕਿਉਂ ਹਵਾਵਾਂ ਘੁਲਣ ਦੀ ਬਜਾਏ ਟਰਰਾਉਂਣ ਲੱਗ ਪਈਆਂ ਹਨ। ਹਰ ਕੋਈ ਆਪਣੇ ਆਪ ਨੂੰ ਠੀਕ ਦਸ ਰਿਹਾ ਹੈ। ਦਲਵੀਰ ਗਿਲ ਜੀ ਜਿਹੜੀ ਤੁਸੀਂ ਲੁਸ਼ਿਆਨਾ ਵਿਖੇ ਕਾਨਫਰੰਸ ਦਸੀ ਹੈ ਮੈ ਜਾਣਾ ਚਾਹੁੰਦਾ ਹਾਂ, ਸਿਰਫ ਡਰਦਾ ਹਾਂ ਕਿਤੇ ਮੈਨੂੰ ਗਏ ਨੂੰ ਕੁਟਣ ਹੀ ਨਾ।

 

ਹਾਇਕੂ ਦੇ ਦਿਲ ਦੀ ਧੜਕਣ – ਕੀਗੋ


ਕੀਗੋਹਾਇਕੂ ਦੇ ਦਿਲ ਦੀ ਧੜਕਣ

ਮੂਲ ਲੇਖਕ: ਰਾਬਰਟ ਡੀ. ਵਿਲਸਨ

ਪੰਜਾਬੀ ਅਨੁਵਾਦ: ਦਲਵੀਰ ਗਿੱਲ 

ਕੀਗੋ, ਹਾਇਕੂ ਦੇ ਦਿਲ ਦੀ ਧੜਕਣ ਹੈ, ਇਸਦਾ ਤੱਤਸਾਰ ਹੈ। ਜਾਪਾਨੀ ਸਭਿਆਚਾਰਕ ਸਮ੍ਰਿਤੀ ਜ਼ੇਨ ਬੋਧੀਮੱਤ, ਤਾਓਵਾਦ, ਸ਼ਿੰਟੋ ਧਰਮ, ਅਤੇ ਜਾਪਾਨੀ ਦੀਪਸਮੂਹਾਂ ਦੇ ਆਦਿਵਾਸੀ ਲੋਕਾਂ, ਆਏਨੂੰ, ਵਲੋਂ ਵਿਰਸੋਏ ਹੋਏ ਔਝਾਰੀਤੀਆਂ ਵਾਲੇ ਜੜ੍ਹਵਾਦੀ ਸਨਾਤਨੀਧਰਮ ਦੇ ਸੁਮਿਸ਼੍ਰਣ ਦੁਆਰਾ ਉਸਰੀ ਹੋਈ ਹੈ। ਉਹ ਲੋਕ ਵੀ ਹਨ ਜਿਨ੍ਹਾਂ ਦਾ ਇਹ ਦਾਵਾ ਹੈ ਕਿ ਜਾਪਾਨ ਜ਼ੇਨਬੋਧੀ ਧਰਮ ਵਾਲਾ ਦੇਸ਼ ਹੈ, ਪਰ ਤੱਥਾਂ ਤੇ ਆਧਾਰਿਤ ਕੀਤੀ ਬਾਰੀਕਬੀਨੀ ਇਸ ਬਲਿੱਥਮੁਖੀ ਵਿਚਾਰ ਨੂੰ ਝੁਠਲਾ ਦਿੰਦੀ ਹੈ।

ਸ਼ਿੰਟੋ ਅਤੇ ਕਰਮਕਾਂਡੀ ਰੀਤੀਆਂ ਵਾਲੇ ਆਦਿ-ਧਰਮ, ਦੋਵਾਂ ਲਈ ਹੀ ਜੜ੍ਹਵਾਦ ( ਕੁਦਰਤ ਦੀ ਹਰ ਵਸਤ ਦੀ ਇੱਕ ਰੂਹ ਹੈਅਨੁ. ) ਇੱਕ ਸੱਤ ਹੈ, ਜਦੋਂਕਿ ਪੱਛਮ ਲਈ ਇਹ ਅਨਪੜ੍ਹ ਅਤੇ ਅਸਭਯ ਬੇਧਰਮੀਆਂ ਦਾ ਅੰਧਵਿਸ਼ਵਾਸ ਹੈ। ਜਰਮਨਆਧਾਰ ਵਾਲੀ ਵਿਦਿਅਕਪ੍ਰਣਾਲੀ ਵਾਂਗ ਹੀ ਸਮੁੱਚੇ ਪੱਛਮੀ ਜਗਤ ਵਿੱਚ ਉਹ ਯਹੂਦੀਈਸਾਈ ( ਸਾਮੀ ) ਵਿਚਾਰ ਪ੍ਰਧਾਨ ਹੋ ਚੁੱਕਾ ਹੈ ਜੋ ਮਨੁੱਖ ਨੂੰ ਕੁਦਰਤ ਤੋਂ ਉੱਪਰ ਠਹਿਰਾਉਂਦਾ ਹੈ। ਇਸ ਵਿਚਾਰ ਅਨੁਸਾਰ ਕੁਦਰਤ ਆਪਣੇ ਆਪ ਵਿੱਚ ਇੱਕ ਸ਼ਕਤੀ ਨਾ ਹੋ ਕੇ ਉਸ ਕਰਤਾ ਦੀ ਇੱਕ ਉਪਜ ਹੈ ਜੋ ਇਸਦੇ ਹਰ ਪ੍ਰਗਟਾਵੇ, ਹਰ ਅਭਿਵਿਅਕਤੀ, ਦਾ ਚਾਲਕ ਹੈ ਅਤੇ ਜਿਸਨੇ ਕੁਦਰਤ ਨੂੰ ਮਨੁੱਖ ਦੀ ਖ਼ਾਤਿਰ ਅਤੇ ਖ਼ਾਤਿਰ ਵਿੱਚ ਮਨੁੱਖ ਤੋਂ ਨਿਗੂਣਾ ਰਚਿਆ।

ਜਾਪਾਨੀ ਚਿੱਤ ਜ਼ਿੰਦਗੀ ਦੇ ਹਰ ਪਹਿਲੂ/ਵਸਤ ਨੂੰ ਆਪਣੇ ਹਾਣ ਦਾ ਗਿਣਦਾ ਹੈ। ਕੁਦਰਤ ਪ੍ਰਤੀਪਲ ਬਦਲਾਉ ਵਿੱਚ ਹੈ, ਇਸ ਵਿੱਚ ਕੁਝ ਵੀ ਖੜੋਤ ਵਿੱਚ ਨਹੀਂ ਹੈ। ਇਹ ਮਨੁੱਖ ਦੇ ਵਸ ਤੋਂ ਬਾਹਰ ਹੈ, ਅਤੇ ਇਸ ਬਾਰੇ ਕੋਈ ਪੂਰਵਅਨੁਮਾਨ, ਕੋਈ ਕਿਆਸਆਰਾਈ ਨਹੀਂ ਕੀਤੀ ਜਾ ਸਕਦੀ।  ਚਾਰੇ ਰੁੱਤਾਂ ਅਤੇ ਇਹਨਾਂ ਦੇ ਕਾਰਣ ਵਾਪਰਦੀਆਂ ਤਬਦੀਲੀਆਂ ਹਨ ਜੀਵਨ ਦੇ ਪਨਪਣ ਦਾ ਆਧਾਰ, ਜੋ ਸਾਡੇ ਅੰਦਰ ਗਹਿਰੇ ਭਾਵ ਪੈਦਾ ਕਰਦੀਆਂ ਹਨ ਅਤੇ ਕਲਾਤਮਿਕ ਵਿਰੇਚਨ ਵੀ। ਜਾਪਾਨੀ ਕਲਾਵਾਂ ਦੀਆਂ ਸਾਰੀਆਂ ਵਿਧਾਵਾਂ ਦੇ ਜ਼ਰੀਏ ਹੀ ਇੱਕ ਸਾਊ ਜੀਵ ਨੂੰ ਇਹੋ ਸਿਖਾਇਆ ਜਾਂਦਾ ਹੈਉਸ ਅਲੌਕਿਕ ਵੱਲ ਨੂੰ ਮੁੱਖ ਫੇਰ ਕੇ ਇਸਦੀ ਮਧੁਰਤਾ ਅਤੇ ਸੁਹਜ ਨਾਲ ਪਹਿਚਾਣ ਸਥਾਪਤ ਕਰ, ਇਸਦੀ ਲੈਅ ਨੂੰ ਅਪਨਾਉਣਾ।

ਸ਼ਿਨਕੇਈ (1406-1464) ਨੇ ਇਵਾਹਾਸੀ ਬਾਤਸੁਬੁਨ  ਦੀ ਪ੍ਰਸਤਾਵਨਾ ਵਿੱਚ ਲਿਖਿਆ:

ਜੋ ਪ੍ਰਾਣੀ ( ਕਵਿਤਾ ਦੇ ) ਮਾਰਗ ਤੋਂ ਅਣਜਾਣ ਹੈ ਉਹ ਚਾਰਾਂ ਰੁੱਤਾਂ ਦੇ ਪ੍ਰੀਵਰਤਨਚੱਕ੍ਰ ਪ੍ਰਤੀ ਅੰਨ੍ਹਾ ਹੈ, ਦਸ ਹਜ਼ਾਰ ਮੰਡਲਾਂ ਦੇ ਰੰਗਾਂ ਅਤੇ ਰੂਪਾਂ ਵਿੱਚ ਵਰਤ ਰਹੇ ਧੰਨਤਾਜੋਗ ਉਸ ਧਰਮ ਦੀ ਉਸਨੂੰ ਕੋਈ ਖ਼ਬਰ ਨਹੀਂ। ਉਹ ਬੁੱਚੀ ਦੀਵਾਰ ਦੇ ਸਾਹਮਣੇ ਸਿਰ ਉੱਪਰ ਦੀਂ ਬਾਲਟੀ ਲੈਕੇ ਬੈਠਾ ਹੀ ਆਪਣੀ ਆਰਜਾ ਖ਼ਰਚ ਦਿੰਦਾ ਹੈ।” ( ਪੰਨਾ 347 )

ਕੁਝ ਵੀ ਸਿਰਫ਼ ਉਤਨਾ ਹੀ ਨਹੀਂ ਹੈ ਜੋ ਪ੍ਰਤੱਖ ਵਿੱਚ ਨਜ਼ਰ ਆਉਂਦਾ ਹੈ। ਕੁਦਰਤ ਪੂਰਵਅਨੁਮਾਨੀਯ ਨਹੀਂ, ਰਹੱਸਮਈ ਹੈ। ਇਹ ਨਾ ਤਾਂ ਸਥਿਲ/ਨਿੱਸਲ ਹੈ ਨਾ ਹੀ ਵਿਅਕਤੀਪ੍ਰਕ ਜਾਂ ਅੰਤਰਮੁਖਤਾਮਈ। ਇਹ ਤਾਂ ਜ਼ੌਕਾ ਹੈ, ਜਿਹਨੂੰ ਡੇਵਿਡ ਬਾਰਨਿੱਲ ਇਉਂ ਬਿਆਨਦਾ ਹੈ, ਕੁਦਰਤ ਦੀ ਸਹਿਜਭਾਵ ਹੀ ਖ਼ੂਬਸੂਰਤ ਰੂਪਾਂਤਰਣ ਜ਼ਾਹਿਰ ਕਰਨ ਦੀ ਸਿਰਜਨਾਤਮਿਕ ਸ਼ਕਤੀ। ਇਸ ਰੂਪਾਂਤਰਣ ਦੇ ਅਲੱਗਅਲੱਗ ਪੱਧਰਾਂ ਉੱਤੇ ਵਾਪਰਦਾ ਹੈ, ਚਾਰ ਰੁੱਤਾਂ ਵਿੱਚ ਤਬਦੀਲੀ ਜੇ ਇੱਕ ਪੱਧਰ ਹੈ ਤਾਂ ਕਿਸੇ ਦ੍ਰਿਸ਼ ਵਿੱਚ ਪਲਪਲ ਰਹੀ ਤਬਦੀਲੀ ਇਸੇ ਦਾ ਇੱਕ ਹੋਰ ਤਲ। ਕੁਦਰਤ ਅਤੇ ਸਮੇਂ ਦੀ ਆਪਣੇ ਰੂਪਾਂਤਰਣ ਦੀ ਸ਼ਕਤੀ ਦਾ ਨਾਮ ਜ਼ੌਕਾ ਹੈਇੱਕ ਅਜਿਹਾ ਕਲਾਕਾਰ ਜਿਸਦਾ ਬੁਰਸ਼ ਅਰੁੱਕ ਚਲਦਾ ਰਹਿੰਦਾ ਹੈ।

 

ਕੁਦਰਤ ਪ੍ਰਤੀਪਲ ਆਪਣੀ ਕਾਇਆ ਪਲਟਣ ਦੇ ਆਹਰੇ ਲੱਗੀ ਹੋਈ ਹੈ। ਇਹ ਕਵੀ ਦੇ ਆਪਣੇ ਵੱਸ ਵਿੱਚ ਹੈ ਕਿ ਉਹ ਕੁਦਰਤ ਦੀ ਤਰਜ਼ ‘ਤੇ ਹੀ ਕ੍ਰਿਆਸ਼ੀਲ ਹੋਵੇ। ਸ੍ਰਿਜਨਾਤਮਿਕਤਾ ਦੇ ਤੱਤ ਤੋਂ ਵਾਕਿਫ਼ ਹੋਣ ਲਈ ਇਹ ਜ਼ਰੂਰੀ ਹੈ ਕਿ ਕੁਦਰਤ ਅਤੇ ਕੁਦਰਤ ਦੀ ਸ੍ਰਿਜਨਾਤਮਿਕ ਤਾਕ਼ਤ ( ਜ਼ੌਕਾ ) ਵਿਚਲੇ ਭੇਦ ਤੋਂ ਜਾਣੂੰ ਹੋਇਆ ਜਾਵੇ। ਇਸਨੂੰ ਕਿਸੇ ( ਬ੍ਰਹਮਾਦਿ ) ਅਧਿਆਤਮਿਕ ਦੇਵਤੇ ਨਾਲ ਮਿਲਾ ਕੇ ਨਾ ਦੇਖੋ। ਹਾਇਕੂ ਨੂੰ ਸਮਝਣ ਲਈ ਤੁਹਾਨੂੰ ਤਾਓਵਾਦ, ਜ਼ੇਨ-ਬੋਧੀਮੱਤ, ਸ਼ਿੰਟੋ, ਕਰਮਕਾਂਡੀ ਜੜ੍ਹਵਾਦ ਆਦਿ ਦੀ ਇੱਕ ਵਿਚਾਰਧਾਰਿਕ ਲੜ੍ਹੀਬੱਧਤਾ ਦੀ ਸੰਕਲਪਨਾਤਮਿਕ ਸਚਾਈ, ਜ਼ੌਕਾ ਸਮਝਣਾ ਲਾਜ਼ਮੀ ਹੈ।  ਇਹ ਇਨਸਾਨ ਦੇ ਵੱਸ ਦਾ ਨਹੀਂ ਹੈ ਕਿ ਉਹ ਜ਼ੌਕਾ ਦੀ ਵਿਆਖਿਆ ਕਰ ਸਕੇ, ਇਸਨੂੰ ਕਿਸੇ ਖ਼ਾਨੇ ਵਿੱਚ ਰੱਖ ਸਕੇ ਜਾਂ ਕਿ ਇਸ ਬਾਰੇ ਕੋਈ ਪੂਰਵ-ਅਨੁਮਾਨ ਲਗਾ ਸਕੇ।

 

ਕੀਗੋ ਦੀ ਹਾਇਕੂ ਵਿੱਚ ਕੀ ਮਹੱਤਤਾ ਹੈ, ਇਹ ਜਾਣਨ ਲਈ ਸਾਡਾ ਨਾ ਤਾਂ ਜਾਪਾਨੀ ਹੋਣਾ ਹੀ ਜ਼ਰੂਰੀ ਹੈ ਅਤੇ ਨਾ ਹੀ ਕਿਸੇ ਧਰਮ-ਵਿਸ਼ੇਸ਼ ਦੇ ਧਾਰਣੀ ਹੋਣਾ। ਇਹ ਹਾਇਕੂ ਦਾ ਸਾਰ-ਤੱਤ ਹੈ, ਅਣਕਹੇ ਨੂੰ ਕਹਿਣ ਦਾ ਸਭਤੋਂ ਕਾਰਗਰ ਸਾਧਨ। ਕੁਦਰਤ ਦੀ ਸਿਰਜਨਾਤਮਿਕ ਸ਼ਕਤੀ ( ਜ਼ੌਕਾ ) ਹਾਇਕੂ ਵਿੱਚ ਕੀਗੋ ਰਾਹੀਂ ਰੂਪਮਾਨ ਹੁੰਦੀ ਹੈ। ਕੁਦਰਤ ਵਾਂਗ ਹੀ, ਕਲਾਕਾਰ ਦਾ ਚਿੱਤ ਵੀ, ਅਕੱਥ ਦਾ ਕਥਨ ਕਰਦਾ ਹੈ, ਬਾਹਰਮੁਖੀ ਨਿਰੰਤਰਤਾ ਦੀ ਚਿਤ੍ਰਕਾਰੀ ਕਰਦਾ ਹੈ ਜੋ ਕ੍ਰਿਆ/ਘਟਨਾ-ਮੁਖੀ ਹੈ ਨਾਂਕਿ ਨਾਂਵ/ਵਸਤੂ-ਮੁਖੀ। ਇੱਕ ਖ਼ਾਲਸ ਹਾਇਕੂ ਦਾ ਕੇਂਦ੍ਰ ਕੋਈ ਵਸਤ ਨਹੀਂ ਹੁੰਦਾ। ਵਸਤਾਂ ਚਲਾਏਮਾਨ ਅਤੇ ਬਹਿਰੂਨੀ ਹਨ। ਵਰਤਾਰਾ, ਵਸਤ ਨਾਲੋਂ ਵੱਧ ਮਹੱਤਵ ਵਾਲਾ ਹੈ: ਅੰਦਰੂਨੀ ਅਦ੍ਰਿਸ਼ਟ ਅਤੇ ਅਣਸੁਣੇ ਦਾ ਜਦੋਂ ਬਹਿਰੂਨੀ ਨਾਲ ਯੋਗ ਹੁੰਦਾ ਹੈ ਤਾਂ ਉਹ ਕਵੀ ਨੂੰ ਉਸ ਤਰਲ ਸੰਸਾਰ ਵਿੱਚ ਲੈ ਜਾਂਦਾ ਹੈ ਜਿੱਥੇ ਉਸਤਾਦ ਹਨ ਸਹਿਜ-ਬੋਧ ਅਤੇ ਅੰਤਰਗਿਆਨ। 

ਚੀਨੀ ਚਿਤ੍ਰਕਾਰ ਜ਼ਹੁ ਯਨਮਿੰਗ ਨੇ ਲਿਖਿਆ (1460-1526):

 

“ਇੱਕ ਤਾਂ ਇਸ ਬ੍ਰਹਿਮੰਡ ਦੇ ਹਰ ਵਸਤ ਦਾ ਇੱਕ ਅੰਤਰ ਆਤਮਾ ਹੈ ਅਤੇ ਦੂਜੇ ਉੱਤਪਤੀ ਦੇ ਰਹੱਸ ਨੂੰ, ਜੋ ਕਿਉਂਕਿ ਪ੍ਰਤੀਪਲ ਬਦਲਾਉ ਵਿੱਚ ਹੈ ਅਤੇ ਅਸਥਿਰ ਹੈ, ਰੂਪਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।”

 

ਹਾਇਕੂ ਕਵੀਆਂ ਵਜੋਂ ਸਾਨੂੰ, ਹਾਇਕੂ ਦੇ ਮੂਲ ਅਸੂਲਾਂ ਦੇ ਮੱਦ-ਏ-ਨਜ਼ਰ, ਛੋਟੀ/ਲੰਬੀ/ਛੋਟੀ ਸਤਰ ਦੇ ਮੀਟਰ ਅਤੇ ਕੀਗੋ ਦਾ ਇਸਤੇਮਾਲ ਕਰਦਿਆਂ ਹਾਇਕੂ ਲਿਖਣ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਅਸੀਂ ਕਿਉਂਕਿ ਇੱਕ ਅਜਿਹੀ ਵਿਧਾ ਵਿੱਚ ਲਿਖ ਰਹੇ ਹਾਂ ਜੋ ਸੰਖੇਪ ਹੋਣ ਕਾਰਣ ਲਿਖਣ ਵਿੱਚ ਜਿੰਨੀ ਆਸਾਨ ਹੈ ਚੰਗੀ ਲਿਖਣੀ ਉੰਨੀ ਹੀ ਮੁਸ਼ਕਲ ਤਾਂ ਕਵੀਆਂ ਵਜੋਂ ਸ਼ਬਦਾਂ ਦਾ ਸਰਫਾ ਕਰਦਿਆਂ, ਅਣਕਹੇ ਵਲ ਮਹਿਜ਼ ਇਸ਼ਾਰਾ ਕਰਦਿਆਂ ਇਸਨੂੰ ਜੀਵੰਤ ਕਰਨ ਲਈ ਸਾਨੂੰ, ਇੱਕ ਲੋੜ ਵਜੋਂ, ਜਾਪਾਨੀ ਸੁਹਜ-ਸ਼ਾਸਤਰ ਦੇ ਔਜ਼ਾਰਾਂ-ਅਦਾਵਾਂ ਨੂੰ ਅਤੇ ਉਹਨਾਂ ਦੇ ਇਸਤੇਮਾਲ ਦੀ ਕ਼ੀਮਤ-ਕ਼ਦ੍ਰ ਵੀ ਸਮਝਣੀ ਚਾਹੀਦੀ ਹੈ। ਕੀਗੋ ਅਨੁਸਾਰ ਕੁਦਰਤ ਇਉਂ ਹੈ ਜਿਵੇਂ ਲਗਾਮਾਂ ਤੋਂ ਬਿਨਾਂ ਘੋੜਾ – ਆਜ਼ਾਦ। ਅਸੀਂ ਉਸੇ ਤਰੀਕੇ ਨਾਲ ਹੀ ਕੁਦਰਤ ਤੋਂ ਸਿੱਖ ਸਕਦੇ ਹਾਂ ਜਿਵੇਂ ਆਪਣੇ ਹਾਇਕੂ ਲਿਖਣ ਲਈ ਬੂਸੋਂ ਨੇ ਸਿੱਖਿਆ: ਜ਼ੌਕਾ, ਕੁਦਰਤ ਦੀ ਕਥਨ ਵਿੱਚ ਨਾ ਲਿਆਂਦੀ ਜਾ ਸਕਣ ਵਾਲੀ ਉਹ ਤਾਕ਼ਤ ਜੋ ਹਰ ਚੀਜ਼ ਦਾ ਨਿਰਮਾਣ ਅਤੇ ਵਿਨਾਸ਼ ਕਰਦੀ ਹੈ, ਦਾ ਦੇਖਣਾ ਅਤੇ ਪੇਖਣਾ। ਜਦ ਇੱਕ ਬਾਰ ਇਹ ਗਲ ਸਮਝ ਵਿੱਚ ਬੈਠ ਜਾਵੇਗੀ ਤਾਂ ਕਿਸੇ ਵੀ ਕਵੀ ਦੇ ਹਾਇਕੂ ਵਿੱਚ ਨਵੀਂ ਗਹਿਰਾਈ ਆ ਜਾਂਦੀ ਹੈ।

 

ਹਾਇਜਿੰਕਸ IV:1 ( ਮਾਰਚ 2011 ) ਵਿੱਚ ਲੇਖਕ ਦੀ ਇਜਾਜ਼ਤ ਨਾਲ ਛਪੇ ਤੋਂ ਅਨੁਵਾਦ ਕੀਤਾ ਗਿਆ ਹੈ।

 

 

ਵਰਲਡ ਲਾਫਟਰ ਡੇ World laughter day


 

 

                  ਵਰਲਡ ਲਾਫਟਰ ਡੇ

ਵਰਲਡ ਲਾਫਟਰ ਡੇ ਮਈ ਦੇ ਪਹਿਲੇ ਐਤਵਾਰ ਸਮਝਕੇ ਮਨਾਇਆ ਜਾਂਦਾ ਹੈ। ਇਹ ਦਿਨ 1998 ਨੂੰ ਹੋਂਦ ਵਿਚ ਆਇਆ। ਇਸ ਦਿਨ ਦੀ ਜਾਣ ਪਛਾਣ  ਡਾ.ਮਦਨ ਕਟਾਰੀਆ ਨੇ ਦੁਨੀਆਂ ਨਾਲ ਕਰਵਾਈ। ਇਸਦਾ ਨਿਰਮਾਣ ਵਰਲਡ ਵਾਈਡ ਲਾਫਟਰ ਮੂਵਮੈਂਟ ਨੇ ਕੀਤਾ। ਇਸ ਦਿਨ ਨੂੰ ਪਹਿਲੀ ਵਾਰ 11 ਜਨਵਰੀ,1998 ਨੂੰ ਮੰਬਈ ਵਿਚ ਮਨਾਇਆ ਗਿਆ। ਇਹ ਸਮਝਿਆ ਜਾਂਦਾ ਹੈ ਕਿ ਜ਼ਿੰਦਗੀ ਦੀਆਂ ਸਭ ਤੋਂ ਮਜ਼ਬੂਤ ਅਤੇ ਤਾਕਤਵਰ ਭਾਵਨਾਵਾਂ ਹਸਣ ਵਿਚ ਆਉਂਦੀਆਂ ਹਨ ਅਤੇ ਅੰਦਰੂਨੀ ਜਖ਼ਮਾਂ ਤੇ ਤਨਾਵਾਂ ਨੂੰ ਠੀਕ ਕਰਦੀਆਂ ਹਨ। ਹਸਣਾ ਇੱਕ ਸੰਪੂਰਨ ਉਪਾਅ ਹੈ ਜਿਸ ਵਿਚ ਸੇਹਤਮੰਦ ਜੀਵਨ ਜੀਣ ਦੀਆਂ ਸਾਰੀਆਂ ਔਸ਼ਦੀਆਂ ਮੌਜੂਦ ਹਨ। ਹਸਣ ਨਾਲ ਦਿਮਾਗੀ ਹਾਲਤ ਦੋਵਾਂ ਦੀ ਹੀ ਬਦਲ ਜਾਂਦੀ ਹੈ ਜੋ ਹਸ ਰਿਹਾ ਹੈ ਤੇ ਜੋ ਹਸਾ ਰਿਹਾ ਹੈ। ਇਹਨਾਂ ਗੱਲਾਂ ਨੂੰ ਅਧਾਰ ਬਣਾਕੇ ਗਲੋਬਲ ਪਧਰ ਤੇ ਲਾਫਟਰ ਯੋਗਾ ਦਾ ਨਿਰਮਾਣ ਕੀਤਾ ਗਿਆ। ਵਡੀ ਗਿਣਤੀ ਵਿਚ ਇਸ ਅਦਭੁਤ ਵਰਤਾਰੇ ਨਾਲ ਲੋਕਾਂ ਦਾ ਜ਼ਹਿਨੀ ਇਲਾਜ ਹੋਇਆ।

ਲਾਫਟਰ ਯੋਗਾ ਆਪਣੀ ਵਿਲਖਣਤਾ ਨਾਲ ਵੇਖਦੇ ਵੇਖਦੇ ਹੀ ਪ੍ਰਸਿਧ ਹੋ ਗਿਆ। ਨਤੀਜੇ ਵਜੋਂ ਸਾਰੀ ਦੁਨੀਆਂ ਵਿਚ ਇਸ ਵੇਲੇ 6000 ਲਾਫਟਰ ਕਲਬ ਹਨ। ਇਸ ਨਾਮਣੇ ਨਾਲ ਹੀ ਇਹ ਦਿਹਾੜਾ ਮਨਾਇਆ ਜਾਣ ਲੱਗਾ। ਇਸ ਨਾਲ ਕੁਝ ਮੁੱਦੇ ਵੀ ਜੁੜ ਗਏ, ਜਿਨ੍ਹਾਂ ਵਿਚੋਂ ਇਸ ਦਿਨ ਦੀ ਸੈਲੀਬਰੇਸ਼ਨ  ਨਾਲ ਵਰਲਡ ਪੀਸ,ਭਰਾਤਰੀ-ਪਿਆਰ ਅਤੇ ਦੋਸਤੀ  ਵਰਗੇ ਅਹਿਮ ਮੁੱਦੇ ਸਹਿਜੇ ਹੀ ਜੁੜ ਗਏ। ਜਿਨ੍ਹਾਂ ਨੂੰ ਉਤਸਾਹਿਤ ਕਰਨ ਦਾ ਉਦੇਸ਼ ਜੁੜ ਗਿਆ।

ਇਹ ਦਿਨ ਸਾਨੂੰ ਯਾਦ ਕਰਾਉਂਦਾ ਹੈ ਕਿ ਹਸਣਾ ਹੀ ਸਭਤੋਂ ਉੱਤਮ ਦਵਾਈ ਹੈ। ਅੱਜ ਕਲ ਦੇ ਦੌਰ ਵਿਚ ਤਨਾਵਾਂ ਦੀ ਭਰਮਾਰ, ਜ਼ਿੰਦਗੀ ਦਾ ਮਸ਼ੀਨੀਕਰਣ,ਆਰਥਿਕਤਾ ਦਾ ਜ਼ਿੰਦਗੀ ਦੀ ਗੱਡੀ ਦਾ ਇੰਜਣ ਬਣ ਕੇ ਮਨੁੱਖੀ ਚੇਹਰੇ ਨੂੰ ਧੁੰਆਂਖ ਦੇਣਾ, ਇਨ੍ਹਾਂ ਅਲਾਮਤਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਲਈ ਹਸਣਾ ਤੇ ਹਸਾਉਣਾ ਇੱਕ ਪਰਮ ਕਾਰਜ ਹੈ। ਵਖੋ ਵਖਰੇ ਸਮਾਜਾਂ ਵਲੋਂ ਇਸ ਦਿਨ ਦੀ ਅਹਮੀਅਤ ਸਮਝਦਿਆਂ ਇਸਨੂੰ ਆਸ਼ਾਵਾਦੀ ਦ੍ਰਿਸ਼ਟੀ ਨਾਲ ਭਰਪੂਰਤਾ ਨਾਲ ਮਨਾਉਣ ਦੀ  ਹੋ ਰਹੀ ਕੋਸ਼ਿਸ਼ ਸਾਡੀ ਧਰਤੀ ਲਈ ਇੱਕ ਸ਼ੁਭ ਸ਼ਗਨ ਹੈ। ਵਖੋ ਵਖਰੀਆਂ ਲਾਫਟਰ ਕਲਬਾਂ ਇਸ ਦਿਨ ਨੂੰ ਮਨਾਉਣ ਲਈ ਲਾਫਟਰ ਸ਼ੈਸਨਜ਼ ਲਗਾਉਂਦੀਆਂ ਹਨ, ਸ਼ਾਤੀ ਰੈਲੀਆਂ, ਖੂਨ-ਦਾਨ ਦੇ ਕੈਂਪ, ਮੁਫਤ ਬਲਡ-ਪ੍ਰੈਸ਼ਰ ਅਤੇ ਸ਼ੂਗਰ ਦੇ ਟੈਸਟਾਂ ਦਾ ਪ੍ਰਬੰਧ ਕਰਦੀਆਂ ਹਨ। ਚੁਟਕਲਿਆਂ ਤੇ ਹੋਰ ਹਾਸ-ਰਸ ਪਰੋਗਰਾਮਾਂ ਦੇ ਮੁਕਾਬਲੇ ਉਲੀਕੇ ਜਾਂਦੇ ਹਨ।

ਆਉ ਆਪਾਂ ਵੀ ਇਸ ਵਿਚ ਹਿੱਸੇ ਪਾਉਣ ਦਾ ਅਹਿਦ ਕਰਦੇ ਹੋਏ ਕੁਝ ਕਾਮਨਾ ਕਰੀਏ। ਚੰਗੇ ਸਮਾਜ ਦੀ ਸਿਰਜਣਾ ਵਲ ਕਦਮ ਵਧਾ ਕੇ ਇਸ ਦਿਨ ਦਾ ਇੰਤਜਾਰ ਕਰਨ ਦਾ ਵੱਲ ਸਿਖੀਏ।

%d bloggers like this: