Baba Visakha Singh


Baba Visakha Singh

Baba Visakha Singh, who along with Sohan Singh Bakhna established Ghadar Party during 1912-13 in USA. He returned to India in January 1915, was later arrested and imprisoned in Andaman cellular jail.
After his released in 1920 he became Jathedar of Akal Takhat for a while.
The photograph was published in Kirti Magazine of September 1929.

( Shared, with thanks, from Punjab Digital Library )

Desh Bhagat Yadgaar Hall 2000-2001


Vinayak Narayan Desh Pande


ਵਿਨਾਇਕ ਨਰਾਇਣ ਦੇਸ਼ ਪਾਂਡੇ

ਵਿਨਾਇਕ ਨਰਾਇਣ ਦੇਸ਼ ਪਾਂਡੇ ਇੱਕੀ ਸਾਲ ਦੇ ਸਨ ਜਦੋਂ ਜੈਕਸਨ ਕਤਲ ਵਿਚ ਆਪਣੇ ਦੋ ਸਾਥੀਆਂ,ਅਨੰਤ ਲਕਸ਼ਮਣ  ਤੇ ਕ੍ਰਿਸ਼ਨਾ ਨਰਾਇਣ  ਨਾਲ ਫਾਂਸੀ ਦੇ ਦਿੱਤੀ ਗਈ।

 

Pandit Kishori Lal


ਪੰਡਿਤ ਕਿਸ਼ੋਰੀ ਲਾਲ ਬਨਾਮ ਕਿਸ਼ੋਰ ਲਾਲ ਰਤਨ ਦਾ ਜਨਮ ਧਰਮਪੁਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਇਹ ਭਗਤ ਸਿੰਘ ਦਾ ਸਹਿਯੋਗੀ ਸੀ ਤੇ ਭਗਵਤੀ ਚਰਨ  ਵੋਹਰਾ ਦਾ ਬੰਬ ਬਨਾਉਂਣ ਲਈ ਮਦਦਗਾਰ ਸੀ।  ਇਸਦੀ ਗਰਿਫਤਾਰੀ ਅਪ੍ਰੈਲ 15,1929 ਸੁਖਦੇਵ ਦੇ ਨਾਲ ਹੋਈ ਤੇ ਇਨ੍ਹਾਂ ਨੇ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਹੋਈ ਭੁਖ ਹੜਤਾਲ ਵਿਚ ਹਿਸਾ ਲਿਆ। ਇਸਤੋਂ ਬਾਦ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਕਾਲ ਕੋਠੜੀ ਵਿਚ ਭੇਜ਼ ਦਿੱਤਾ ਗਿਆ। ਇਨ੍ਹਾਂ ਦਾ ਦਿਹਾਂਤ ਜਲੰਧਰ ਦੇ ਸਿਵਲ ਹਸਪਤਾਲ ਵਿਚ ਜੁਲਾਈ 11, 1990 ਨੂੰ ਹੋਈ।

 

Krishna Gopal karve


ਕ੍ਰਿਸ਼ਨਾ ਗੁਪਾਲ ਕਾਰਵੇ

 ਦਾ ਜਨਮ ਨਾਸਿਕ ਵਿਖੇ 1887 ਨੂੰ ਹੋਇਆ। ਉਹ ਹਿੰਦੂ ਫਿਲਾਸਫੀ ਦਾ ਬਹੁਤ ਵਡਾ ਵਿਦਵਾਨ ਸੀ ਤੇ ਅਭਿਨਵ ਭਾਰਤ ਸੁਸਾਇਟੀ ਦਾ ਮੈਂਬਰ ਸੀ ਜੋ ਨਾਸਿਕ ਵਿਚ ਕਾਰਵਾਈ ਕਰਦੀ ਸੀ। ਬੰਬ ਬਨਾਉਣ ਦਾ ਮਾਹਰ ਨੇ ਆਪਣੇ ਦੋ ਸਾਥੀਆ ਨੂੰ ਵੀ ਸਿਖਲਾਈ  ਦਿੱਤੀ,ਉਦੇਸ਼ ਸੀ ਭਾਰਤ ਵਿਚੋਂ ਬ੍ਰਿਟਿਸ਼ ਰਾਜ ਦਾ ਖਾਤਮਾ।ਜੈਕਸਨ ਦੇ ਕਤਲ ਵਿਚ ਉਸਨੂੰ ਵੀ ਅਨੰਤ ਲਕਸ਼ਮਣ ਕਾਨਹਰੇ ਤੇ ਵਿਨਾਇਕ ਨਰਾਇਣ ਦੇਸ਼ਪਾਂਡੇ ਨਾਲ ਦੋਸ਼ੀ ਬਣਾਇਆ ਗਿਆ। ਤਿੰਨਾਂ ਨੂੰ ਬੰਬੇ ਹਾਈ ਕੋਰਟ ਵਲੋਂ  ਅਪ੍ਰੈਲ 19, 1910  ਨੂੰ ਫਾਂਸੀ ਦੇ ਦਿੱਤੀ ਗਈ।

 

Parmod Ranjan Chaudary


ਪ੍ਰਮੋਦ ਰੰਜਨ ਚੌਧਰੀ ਦਾ ਜਨਮ ਈਸ਼ਨ ਚੰਦਰਾ ਚੌਧਰੀ ਦੇ ਘਰ,ਕਲੇਸ਼ਰ,ਜਿਲ੍ਹਾ ਚਿਟਾਗਾਂਗ ਜੋ ਹੁਣ ਬੰਗਲਾ ਦੇਸ਼ ਵਿਚ  ਹੈ ਸੰਨ 1904 ਵਿਚ ਹੋਇਆ।   ਸੰਨ 1920,ਸੋਲਾਂ ਸਾਲ ਦੀ ਉਮਰ,  ਵਿਦਿਆਰਥੀ ਜੀਵਨ, ਪ੍ਰਮੋਦ ਰੰਜਨ ਚੌਧਰੀ ਨੇ  ਅਨੁਸ਼ੀਲਨ ਸਮਿਤੀ,ਜੋ ਇੱਕ ਕਰਾਂਤੀਕਾਰੀ ਜਥੇਬੰਦੀ ਸੀ, ਵਿਚ ਸਰਗਰਮ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਾ-ਮਿਲਵਰਤਨ ਅੰਦੋਲਨ ਵਿਚ ਸਰਗਰਮ ਹਿੱਸਾ ਲਿਆ। ਅਨੰਤ ਹਰੀ ਮਿਸ਼ਰਾ ਨਾਲ ਮਿਲਕੇ ਪੁਲੀਸ ਦੇ ਡਿਪਟੀ ਕਮਿਸ਼ਨਰ ਮਿਸਟਰ ਭੁਪਿੰਦਰਾ ਨਾਥ ਚੈਟਰਜ਼ੀ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ। ਦਕਸ਼ੀਨਸਵਰ ਬੰਬ ਕੇਸ ਵਿਚ ਚੌਧਰੀ ਪ੍ਰਮੋਦ ਰੰਜਨ ਨੂੰ ਅਲੀਪੁਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਬਾਦ ਵਿਚ ਮੁਕਦਮਾ ਚਲਿਆ ਤੇ 28 ਸਤੰਬਰ,1926 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ।

 

Thangal General


ਮਨੀਪੁਰ ਦੇ ਸ਼ਹਿਰ ਇੰਫਾਲ ਦਾ ਕਿਸੇ ਵੇਲੇ ਦਾ ਸ਼ੇਰ ਥਨਗਲ ਜਨਰਲ, Thangal General(Lungthoubu thangal) ਦਾ ਜਨਮ ਥਨਗਲ ਕਬੀਲੇ ਵਿਚ 1806 ਨੂੰ ਹੋਇਆ।ਉਹ ਮਨੀਪੁਰ ਦੀ ਆਰਮੀ ਦਾ ਜਨਰਲ ਸੀ। ਇਸੇ ਕਰਕੇ ਉਸਨੂੰ ਥਨਗਲ ਜਨਰਲ ਕਿਹਾ ਜਾਂਦਾ ਸੀ। ਬਚਪਨ ਤੋਂ ਹੀ ਉਹ ਬਹੁਤ ਬਹਾਦਰ,ਚੁਸਤ,ਹੁਸ਼ਿਆਰ ਤੇ ਸ਼ਿਕਾਰ ਦਾ ਸ਼ੌਕੀਨ ਸੀ। ਮਨੀਪੁਰ ਦੀ ਅਜ਼ਾਦੀ ਦੀ ਖਾਤਰ ਉਹ ਤਿਕੰਦਰਾਜੀਤ ਦੇ ਰਾਜ ਲਈ ਅੰਗਰੇਜ਼ ਸਾਮਰਾਜ਼ ਵਿਰੁਧ ਲੜਿਆ।1891 ਵਿਚ ਅੰਗਰੇਜ਼ਾਂ ਵਲੋਂ ਘੇਰਕੇ ਫੜ ਲਿਆ ਗਿਆ। ਕੈਥਲ ਅਚੋਉਬਾ (Keithal Achouba) ਵਿਖੇ 13 ਅਗਸਤ 1891 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ।
ਇਹ ਜਾਣਕਾਰੀ Shibham.com ਤੋਂ ਪ੍ਰਾਪਤ ਕੀਤੀ ਗਈ ਹੈ। ਸ਼ਬਦ ਅੰਗਰੇਜੀ ਵਿਚ ਕੁਝ ਐਸੇ ਸਨ ਜਿਨ੍ਹਾਂ ਬਾਰੇ ਭੁਲੇਖਾ ਲਗ ਸਕਦਾ ਸੀ। ਇਸ ਲਈ ਉਹ ਸ਼ਬਦ ਅੰਗਰੇਜ਼ੀ ਵਿਚ ਲਿਖ ਦਿਤੇ ਗਏ ਹਨ, ਤਾਂ ਕਿ ਵਧ ਤੋਂ ਵਧ ਸਹੀ ਜਾਣਕਾਰੀ ਉਪਲਬਦ ਹੋ ਸਕੇ।

 

Gadri Ram Rakha


ਗਦਰੀ ਰਾਮ ਰੱਖਾ ਦਾ ਜਨਮ ਹੁਸ਼ਿਆਰਪੁਰ ਦਾ ਹੈ। ਗਦਰ ਪਾਰਟੀ ਦਾ ਪ੍ਰਸਿਧ ਮੈਂਬਰ ਸੀ ਤੇ ਸੋਹਣ ਲਾਲ ਪਾਠਕ ਨਾਲ ਰੂਹ ਦੀ ਸਾਂਝ ਸੀ। ਬਰਮਾ,ਸਿੰਗਾਪੁਰ ਤੇ ਮਲਾਇਆ ਵਿਚ ਬਗਾਵਤ ਨੂੰ ਪ੍ਰਚੰਡ ਕਰਨ ਲਈ ਕੰਮ ਕੀਤਾ ਤਾਂ ਕਿ ਭਾਰਤੀ ਫੌਜੀ ਜੋ ਇਨ੍ਹਾ ਦੇਸ਼ਾਂ ਵਿਚ ਬ੍ਰਿਟਿਸ਼ ਸਾਮਰਾਜ ਦੀ ਸੈਨਾ ਵਿਚ ਤੈਨਾਤ ਸਨ ਨੂੰ ਝੰਜੋੜਿਆ ਜਾਵੇ ਤੇ ਬਗਾਵਤ ਲਈ ਤਿਆਰ ਕੀਤਾ ਜਾਵੇ। ਇਹੋ ਹੀ ਸਹੀ ਤਰੀਕਾ ਸੀ ਬ੍ਰਿਟਿਸ਼ ਕਲੋਨੀਆ ਨੂੰ ਅਜ਼ਾਦੀ ਦਿਵਾਉਣ ਦਾ। ਬਰਮਾ ਵਿਚ ਗਰਿਫਤਾਰ ਹੋ ਗਏ ਤੇ ਉਮਰ ਕੈਦ ਦੀ ਸਜਾ ਹੋ ਗਈ ਤੇ ਚੱਕੀ ਸੈੱਲ ਵਿਚ ਸੁਟ ਦਿੱਤੇ ਗਏ। ਬ੍ਰਿਟਿਸ਼ ਜੁ਼ਲਮ ਦੇ ਸ਼ਿਕਾਰ ਬਣੇ ਇਸ ਹੱਦੋਂ ਵਧ ਤਸ਼ਦਦ ਨੂੰ ਝਲਦੇ ਹੋਏ ਸੀ ਨਹੀ ਕੀਤੀ ਪਰ ਕਦੋਂ ਤਕ ਇਹ ਸਰੀਰ ਸਾਥ ਦਿੰਦਾ। ਤਸ਼ਦਦ ਦੀ ਅੱਤ ਨੇ ਜਾਨ ਲੈ ਲਈ। ਜੇਲ੍ਹ ਵਿਚ ਕੀਤੀ ਭੁਖ ਹੜਤਾਲ  ਵਿਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਆਪਣੀ ਸ਼ਹਾਦਤ ਨੂੰ ਹੋਰ ਕੋਲ ਲੈ ਆਂਦਾ।

Kalpana Dutta


ਚਿਟਾਗਾਂਗ ਵਿਚ ਪੈਦਾ ਹੋਈ ਕਲਪਨਾ ਦੱਤਾ ਜੋਸ਼ੀ ਚਿਟਾਗਾਂਗ ਜੁਗਾਂਤਰ ਪਾਰਟੀ ਦੀ ਸਰਗਰਮ ਮੈਂਬਰ ਸੀ। ਮਸ਼ਹੂਰ ਹਥਿਆਰ ਲੁਟਣ ਦੀ ਕਾਰਵਾਈ ਵਿਚ ਜਿਸਦੀ ਅਗਵਾਈ ਮਾਸਟਰ ਦਾ (ਦਾ ਬੰਗਾਲੀ ਵਿਚ ਵਡੇ ਭਰਾ ਨੂੰ ਕਹਿੰਦੇ ਹਨ)ਨੇ ਕੀਤੀ ਵਿਚ ਸ਼ਮੂਲੀਅਤ ਕੀਤੀ ਤੇ ਮਾਸਟਰ ਦਾ ਤੇ ਤਾਰਕੇਸ਼ਵਰ ਦਾਸਤੀਦਾਰ ਨਾਲ  ਗਰਿਫਤਾਰ ਹੋਈ। ਪੁਲੀਸ/ਮਿਲਟਰੀ ਦੀ ਸਕੂਐਡ ਨਾਲ ਹਥਿਆਰ ਮੁਕਾਬਲਾ ਕਰਨ ਤੋਂ ਬਾਦ ਆਪਣੇ ਲੁਕਣ ਠਿਕਾਣੇ ਤੋਂ ਫੜੇ ਗਏ। ਕਲਪਨਾ ਨੂ ਅੰਡੇਮਾਨ  ਭੇਜ਼ ਦਿੱਤਾ ਗਿਆ। ਆਪਣੀ ਰਿਹਾਈ ਤੋਂ ਬਾਦ ਕਲਪਨਾ ਨੇ ਕਮਿਉਨਿਸਟ ਪਾਰਟੀ ਵਿਚ ਦਾਖਲਾ ਲੈ ਲਿਆ ਅਤੇ ਮਸ਼ਹੂਰ ਕਾਮਰੇਡ ਪੀ.ਸੀ.ਜੋਸ਼ੀ ਨਾਲ ਸ਼ਾਦੀ ਕਰ ਲਈ।

 

Dinesh Chander Gupta


ਦਿਨੇਸ਼ ਚੰਦਰ ਗੁਪਤਾ ਦਾ ਜਨਮ 6 ਦਸੰਬਰ,1911 ਨੂੰ ਜੋਸ਼ਲੋਂਗ ਵਿਖੇ ਹੋਇਆ ਜੋ ਹੁਣ ਬੰਗਲਾ ਦੇਸ਼ ਵਿਚ ਹੈ। ਜਦੋਂ ਉਹ ਢਾਕਾ ਕਾਲਜ਼ ਵਿਚ ਵਿਦਿਆਰਥੀ ਸੀ ਤਾਂ ਉਨ੍ਹਾਂ ਦਾ ਮੇਲ ਸੁਭਾਸ਼ ਚੰਦਰ ਬੋਸ ਨਾਲ ਹੋ ਗਿਆ ਤੇ 1926 ਵਿਚ ਬੰਗਾਲ ਵਲੰਟੀਅਰਜ਼ ਵਿਚ ਸ਼ਾਮਲ ਹੋ ਗਏ। ਬਾਦ ਵਿਚ ਇਹ ਗਰੁਪ ਕਰਾਂਤੀਕਾਰੀਆਂ ਦਾ ਸਰਗਰਮ ਗਰੁਪ ਬਣ ਗਿਆ ਜੋ ਬ੍ਰਿਟਸ਼  ਖਿਲਾਫ ਲੜੇ। ਇਸ ਗਰੁਪ ਨੇ ਕਰਨਲ ਐਨ.ਐਸ ਸਿੰਮਪਸਨ ਨੂੰ ਮਾਰਨ ਦੀ ਸਕੀਮ ਬਣਾਈ।ਸਿੰਮਪਸਨ ਜੇਲ੍ਹਾਂ ਦਾ ਇੰਨਸਪੈਕਟਰ ਜਨਰਲ ਸੀ ਤੇ ਜੇਲ੍ਹ ਵਿਚ ਭਾਰਤੀ ਕੈਦੀਆਂ ਨੂੰ ਤਸੀਹੇ ਦੇਣ ਲਈ ਮਸ਼ਹੂਰ ਸੀ। ਗੁਪਤਾ ਤੇ ਇਸਦੇ ਦੋ ਸਾਥੀ ਬਿਨਾਏ ਬੋਸ ਤੇ ਬਾਦਲ ਗੁਪਤਾ ਨੇ ਕਲਕਤਾ ਦੇ ਡਲਹੌਜ਼ੀ ਹਾਊਸ ਵਿਚ 8 ਦਸੰਬਰ,1930 ਨੂੰ ਪਾਰ ਬੁਲਾ ਦਿਤਾ। ਬ੍ਰਿਟਿਸ਼  ਗਾਰਡ ਨੇ ਵੀ ਗੋਲੀ ਚਲਾਈ, ਬਹਾਦਰੀ ਨਾਲ ਲੜਦਿਆਂ ਜਦੋਂ ਪੇਸ਼ ਨਾ ਗਈ ਤੇ ਆਤਮ ਹਤਿਆ ਦੀ ਕੋਸ਼ਿਸ਼ ਕੀਤੀ ਪਰ ਕਾਮਾਯਾਬ ਨਹੀ ਹੋਏ ਤੇ ਬੁਰੀ ਤਰ੍ਹਾ ਜਖਮੀ ਹੋ ਗਏ। ਬਾਦ ਵਿਚ ਫੜੇ ਗਏ,ਸਖਤ ਤਸੀਹੇ ਦਿਤੇ। ਮੁਕਦਮੇ ਵਿਚ ਫਾਂਸੀ ਦੀ ਸਜਾ ਹੋਈ। 7 ਜੁਲਾਈ1931 ਨੂੰ ਅਲੀਪੁਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਉਦੋਂ ਉਨ੍ਹਾਂ ਦੀ ਉਮਰ 19 ਸਾਲ ਸੀ।

Manmath Nath Gupta


ਮਨਮਥ ਨਾਥ ਗੁਪਤਾ ਦਾ ਜਨਮ 1908 ਦਾ ਹੈ। ਤੇਰਾਂ ਸਾਲ ਦੀ ਉਮਰ ਵਿਚ ਇੰਡੀਅਨ ਫਰੀਡਮ ਮੂਵਮੈਂਟ ਵਿਚ ਸ਼ਾਮਲ ਹੋ ਗਏ ਤੇ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਵਿਚ ਹੋਈ ਸ਼ਮੂਲੀਅਤ ਨਾਲ ਕਰਾਂਤੀਕਾਰੀ ਗਰੁਪ ਨਾਲ ਕੰਮ ਕਰਦੇ ਬ੍ਰਿਟਿਸ਼ ਖਿਲਾਫ ਕੰਮ ਕੀਤਾ। ਉਨ੍ਹਾਂ ਨੇ ਕਾਂਗਰਸ ਵਿਚ ਸ਼ਾਮਲ ਹੋਕੇ ਕੰਮ ਕਰਨ ਦੀ ਕੋਸਿਸ਼ ਕੀਤੀ ਪਰ  ਚੌੜੀ ਚੌੜਾ ਕੇਸ ਤੋਂ ਬਾਦ ਕਾਂਗਰਸ ਛੱਡ ਦਿੱਤੀ। ਅਗਸਤ 9,1925 ਨੂੰ, ਸਾਥੀਆਂ ਨਾਲ ਮਿਲਕੇ ਕਾਕੋਰੀ ਟਰੇਨ ਮਿਸ਼ਨ ਵਿਚ ਹਿੱਸਾ ਲਿਆ।ਕੁਝ ਸਾਥੀਆਂ ਨੂੰ ਫਾਂਸੀ ਦੀ ਸਜਾ ਹੋਈ ਪਰ ਇਨ੍ਹਾ ਨੂੰ ਘਟ ਉਮਰ ਕਰਕੇ ਉਮਰ ਕੈਦ ਦੀ ਸਜ਼ਾ ਹੋਈ। ਦੇਸ਼ ਦੀ ਅਜ਼ਾਦੀ 1947 ਨੂੰ ਰਿਹਾ ਹੋਏ।ਇਨ੍ਹਾ ਦਾ ਦਿਹਾਂਤ ਅਕਤੂਬਰ 2000 ਨੂੰ ਹੋਇਆ।

ਚੌਰੀ ਚੌਉਰਾ ਕੇਸ ਦੀ ਜਾਣਕਾਰੀ—

Chauri Chaura (pargana Haveli, tahsil Gorakhpur)

Chauri Chaura is situated at

                        WikiMiniAtlas

26°38′N 83°35′E / 26.63333°N 83.58333°E / 26.63333; 83.58333 on the State highway between Gorakhpur and Deoria, 30.5 km. from Gorakhpur. It has a railway station which is 25 km. south-east of the Gorakhpur railway junction. Prior to abolition of zamindari the village was held by Sikh zamindars of Dumri (Gagaha), who established a bazar near the railway station and made the place a local commercial centre of hide trade. Adjoining Chauri Chaura on the north is Murear (Mundera) Bazar, another flourishing market.

Chauri Chaura came into prominence in 1922 when its inhabitants whole-heartedly participated in the Non-co-operation movement started by Gandhi.

In February 1922 on hearing that the sub inspector of Chauri Chaura police-station had assaulted some of the Congress volunteers at Murera (Mundera) Bazar, an infuriated mob assembled before the police-station Chauri Chaura in February 5,1922 demanding explanation from the guilty official. It ultimately resulted in police firing killing 26 persons. After the police had exhausted their ammunition and went inside the police-station, the enraged crowd challenged the policemen to come out of their den and on their paying no heed, it set fire to the thana in which 21 policemen and a sub-inspector were burnt alive. Consequently, Gandhiji suspended the Non-co-operation movement. The people of the district did not forget their freedom fighters. In 1971, they formed Chauri Chaura Shaheed Smarak Samiti. In 1973, this Samiti constructed near the lake at Chauri Chaura a 12.2 metres high triangular minaret on each side of which a martyr is depicted hanging with a noose round his neck. The minaret was built at a cost of Rs 13,500 generously contributed by the people.

Chauri Chaura falls in the Sardarnagar development block. It possesses a maternity and child welfare sub-centre, an allopathic hospital, a degree college two intermediate colleges, a higher secondary school for girls and a primary school for both boys and girls. The small scale industry of the place includes the manufacture of agricultural implements and re-rollers. It has a famous gur and dal mandi. It has a population of 2,096 spread over an area of 3.89 sq.km.

 

Sham Singh Attari


ਇੰਡੋ-ਪਾਕ ਦੇ ਬਾਰਡਰ ਤੇ ਅਟਾਰੀ ਦਾ ਪਿੰਡ ਜੋ ਸ਼ਾਮ ਸਿੰਘ ਅਟਾਰੀ ਦੇ ਨਾਮ ਨਾਲ ਮਸ਼ਹੂਰ ਹੈ। ਇਨ੍ਹਾ ਦਾ ਜਨਮ1790 ਵਿਚ ਹੋਇਆ।ਸਿਖਿਆ ਪਖੋਂ ਇਹ ਪਰਸ਼ੀਅਨ ਤੇ ਗੁਰਮਖੀ ਦੇ ਮਾਹਰ ਸਨ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਇਨ੍ਹਾ ਦੀ ਬਹਾਦਰੀ ਦੇ ਕਿੱਸੇ ਸੁਣਕੇ ਇਨ੍ਹਾਂ ਨੂੰ ਪੰਜ ਹਜ਼ਾਰ ਘੋੜਸਵਾਰਾਂ ਦਾ ਜਥੇਦਾਰ ਥਾਪ ਦਿੱਤਾ।ਇਹ ਕਸ਼ਮੀਰ ਵਿਚਲੇ ਡੋਗਰਾ ਰਾਜ ਵਿਰੁਧ ਲੜੇ, ਜੋ ਪੰਜਾਬ ਰਾਜ ਲਈ ਰੁਕਾਵਟ ਬਣ ਰਹੇ ਸਨ ਤੇ ਕੁਝ ਹੱਦ ਤੱਕ ਕਾਮਯਾਬ ਵੀ ਹੋਏ।ਪਹਿਲੀ ਐਂਗਲੋ-ਸਿੱਖ ਵਾਰ ਵੇਲੇ ਪੰਜਾਬ ਆਰਮੀ ਦੇ ਜਨਰਲ ਸਨ ਤੇ ਅੰਗਰੇਜਾਂ ਵਿਰੂਧ ਜੂਝੇ। 10 ਫਰਵਰੀ,1846 ਨੂੰ ਜਦੋਂ ਪਤਾ ਲੱਗਾ ਕਿ ਸਭਰਾਉਂ ਯੁੱਧ ਵਿਚ ਸਿਖ ਆਰਮੀ ਲਗਭਗ ਹਾਰ ਰਹੀ ਹੈ ਤਾਂ ਇਨ੍ਹਾ ਨੇ ਸਿੱਖ ਆਰਮੀ ਵਿਚ ਸ਼ਾਮਲ ਹੋਣ ਲਈ ਮੁਹਾਰਾਂ ਮੋੜ ਦਿੱਤੀਆਂ। ਉਨ੍ਹਾਂ ਦਾ ਰਾਸ਼ਟਰ ਵਾਦ ਬਹੁਤਾ ਚਿਰ ਰਹਿ ਨਹੀ ਸਕਿਆ ਕਿਉਂਕਿ ਉਹ ਮੈਦਾਨੇ-ਜੰਗ ਵਿਚ ਬੁਰੀ ਤਰ੍ਹਾਂ ਜਖ਼ਮੀ ਹੋ ਚੁੱਕੇ ਸਨ। ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। 12 ਫਰਵਰੀ,1846 ਨੂੰ ਉਨ੍ਹਾ ਦੇ ਪਿੰਡ ਦੇ ਬਾਹਰ ਉਨ੍ਹਾ ਦਾ ਅੰਤਿਮ-ਸੰਸਕਾਰ ਕਰ ਦਿੱਤਾ ਗਿਆ।

 

Bhai Maharaj Singh


ਭਾਈ ਮਹਾਰਾਜ ਸਿੰਘ ਦਾ ਜਨਮ ਲੁਧਿਆਣ ਜਿਲ੍ਹੇ ਦਾ ਹੈ। ਪਹਿਲਾ ਨਾਮ ਨਿਹਾਲ ਸਿੰਘ ਸੀ। ਉਹ ਬਹੁਤ ਹੀ ਧੀਰਜ਼ ਵਾਲੇ ਸਨ ਪਰ ਐਗਲੋ-ਸਿੱਖ ਯੁੱਧ ਪਿਛੋਂ ਉਨ੍ਹਾ ਦੇ ਵਿਚਾਰ ਵਿਦਰੋਹੀ ਹੋ ਗਏ ਤੇ ਕਰਾਂਤੀਕਾਰੀ ਕਾਰਵਾਈਆ ਵਿਚ ਜੁੱਟ ਗਏ। । ਪਰਿਮਾ ਸਾਜਿ਼ਸ਼ ਕੇਸ ਵਿਚ ਉਨ੍ਹਾਂ ਦੇ ਨਾਮ ਉਭਰਿਆ। ਇਸ ਕੇਸ ਵਿਚ ਹੈਨਰੀ ਲਾਰੈਂਸ ਤੇ ਕੁਝ ਦੂਸਰੇ ਅੰਗਰੇਜ਼ ਅਫਸਰ ਲਾਹੌਰ ਦਰਬਾਰ ਵਿਚ ਮਾਰੇ ਗਏ ਸਨ। ਉਹ ਰੂਪੋਸ਼ ਹੋ ਗਏ ਪਰ ਚਲਾਕ ਅੰਗਰੇਜ਼ ਨੇ  ਇਨ੍ਹਾਂ ਦੀ ਗਰਿਫਤਾਰੀ ਲਈ ਇਨਾਮ ਘੋਸ਼ਿਤ ਕਰ ਦਿੱਤਾ।ਦੀਵਾਨ ਮੂ਼ਲ ਚੰਦ ਨੇ ਬ੍ਰਿਟਿਸ਼ ਸਾਮਰਾਜ ਖਿਲਾਫ 1848 ਵਿਚ ਵਿਦਰੋਹ ਕਰ ਦਿੱਤਾ। ਇਹ ਸੂਚਨਾ ਮਿਲਦਿਆ ਹੀ ਭਾਈ ਮਹਾਰਾਜਾ ਸਿੰਘ ਨੇ ਆਪਣੀਆਂ ਕਾਰਵਾਈਆ ਵਿਚ ਤਿਖਾਪਨ ਲੈ ਆਂਦਾ।1849 ਵਿਚ ਉਹ ਆਪਣੇ ਗੁਪਤ ਹੈੱਡ ਕੁਆਟਰ ਜੋ ਜੰਮੂ ਵਿਚ ਸੀ ਮੁੜ ਆਏ। ਉਸੇ ਸਾਲ ਉਹ ਸਿਖ ਰਜਮੈਂਟ ਦੀ ਮਦਦ ਕਰਨ ਹੁਸ਼ਿਆਰਪੁਰ ਆ ਗਏ। 28 ਦਸੰਬਰ,1849 ਨੂੰ ਆਦਮਪੁਰ ਤੋਂ ਉਨ੍ਹਾ ਨੂੰ ਗਰਿਫਤਾਰ ਕਰ ਲਿਆ ਗਿਆ। ਗਰਿਫ਼ਤਾਰ ਕਰਨ ਤੋਂ ਬਾਦ ਕਾਲ ਕੋਠੜੀ ਵਿਚ ਸੁਟ ਦਿੱਤਾ ਗਿਆ। ਕਾਲ ਕੋਠੜੀ ਦੀ  ਲੰਬੀ ਨਜ਼ਰਬੰਦੀ ਨਾਲ 5 ਜੁਲਾਈ,1856 ਵਿਚ ਉਹ ਪ੍ਰਲੋਕ ਸੁਧਾਰ ਗਏ। ਭਾਈ ਮਹਾਰਾਜਾ ਸਿੰਘ ਦਾ ਜਨਮ ਲੁਧਿਆਣ ਜਿਲ੍ਹੇ ਦਾ ਹੈ। ਪਹਿਲਾ ਨਾਮ ਨਿਹਾਲ ਸਿੰਘ ਸੀ। ਉਹ ਬਹੁਤ ਹੀ ਧੀਰਜ਼ ਵਾਲੇ ਸਨ ਪਰ ਐਗਲੋ-ਸਿੱਖ ਯੁੱਧ ਪਿਛੋਂ ਉਨ੍ਹਾ ਦੇ ਵਿਚਾਰ ਵਿਦਰੋਹੀ ਹੋ ਗਏ ਤੇ ਕਰਾਂਤੀਕਾਰੀ ਕਾਰਵਾਈਆ ਵਿਚ ਜੁੱਟ ਗਏ। । ਪਰਿਮਾ ਸਾਜਿ਼ਸ਼ ਕੇਸ ਵਿਚ ਉਨ੍ਹਾਂ ਦੇ ਨਾਮ ਉਭਰਿਆ। ਇਸ ਕੇਸ ਵਿਚ ਹੈਨਰੀ ਲਾਰੈਂਸ ਤੇ ਕੁਝ ਦੂਸਰੇ ਅੰਗਰੇਜ਼ ਅਫਸਰ ਲਾਹੌਰ ਦਰਬਾਰ ਵਿਚ ਮਾਰੇ ਗਏ ਸਨ। ਉਹ ਰੂਪੋਸ਼ ਹੋ ਗਏ ਪਰ ਚਲਾਕ ਅੰਗਰੇਜ਼ ਨੇ  ਇਨ੍ਹਾਂ ਦੀ ਗਰਿਫਤਾਰੀ ਲਈ ਇਨਾਮ ਘੋਸ਼ਿਤ ਕਰ ਦਿੱਤਾ।ਦੀਵਾਨ ਮੂ਼ਲ ਚੰਦ ਨੇ ਬ੍ਰਿਟਿਸ਼ ਸਾਮਰਾਜ ਖਿਲਾਫ 1848 ਵਿਚ ਵਿਦਰੋਹ ਕਰ ਦਿੱਤਾ। ਇਹ ਸੂਚਨਾ ਮਿਲਦਿਆ ਹੀ ਭਾਈ ਮਹਾਰਾਜਾ ਸਿੰਘ ਨੇ ਆਪਣੀਆਂ ਕਾਰਵਾਈਆ ਵਿਚ ਤਿਖਾਪਨ ਲੈ ਆਂਦਾ।1849 ਵਿਚ ਉਹ ਆਪਣੇ ਗੁਪਤ ਹੈੱਡ ਕੁਆਟਰ ਜੋ ਜੰਮੂ ਵਿਚ ਸੀ ਮੁੜ ਆਏ। ਉਸੇ ਸਾਲ ਉਹ ਸਿਖ ਰਜਮੈਂਟ ਦੀ ਮਦਦ ਕਰਨ ਹੁਸ਼ਿਆਰਪੁਰ ਆ ਗਏ। 28 ਦਸੰਬਰ,1849 ਨੂੰ ਆਦਮਪੁਰ ਤੋਂ ਉਨ੍ਹਾ ਨੂੰ ਗਰਿਫਤਾਰ ਕਰ ਲਿਆ ਗਿਆ। ਗਰਿਫ਼ਤਾਰ ਕਰਨ ਤੋਂ ਬਾਦ ਕਾਲ ਕੋਠੜੀ ਵਿਚ ਸੁਟ ਦਿੱਤਾ ਗਿਆ। ਕਾਲ ਕੋਠੜੀ ਦੀ  ਲੰਬੀ ਨਜ਼ਰਬੰਦੀ ਨਾਲ 5 ਜੁਲਾਈ,1856 ਵਿਚ ਉਹ ਪ੍ਰਲੋਕ ਸੁਧਾਰ ਗਏ।

Bhai Bakhshish Singh


ਬਖਸ਼ੀਸ਼ ਸਿੰਘ

ਬਖਸ਼ੀਸ਼ ਸਿੰਘ ਦਾ ਜਨਮ ਅਮ੍ਰਿਤਸਰ ਦਾ ਹੈ। ਉਹ ਗਦਰ ਪਾਰਟੀ ਦੇ ਉਘੇ ਮੈਂਬਰ ਤੇ ਮਹਾਨ ਕਰਾਂਤੀਕਾਰੀ ਸਨ। ਲਾਹੌਰ ਬੰਬ ਕੋਨਪੀਰੇਸੀ ਵਿਚ ਉਨ੍ਹਾਂ ਦਾ ਹਥ ਸੀ। ਬਾਦ ਵਿਚ ਉਹ ਗਰਿਫ਼ਤਾਰ ਹੋ ਗਏ ਤੇ 16 ਨਵੰਬਰ,1915 ਨੂੰ ਫਾਂਸੀ ਤੇ ਲਟਕਾ ਦਿੱਤੇ ਗਏ।

Diwan Mool Raj


ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ,ਦੀਵਾਨ ਮੂਲ ਰਾਜ ਬਹੁਤ ਕਾਬਲ ਤੇ ਵਫਾਦਾਰ ਮੁਲਤਾਨ ਦਾ ਗਵਰਨਰ ਸੀ। ਉਹ ਦੀਵਾਨ ਸਵਰਨ ਮਲ ਚੌਪਾਦਿਆ ਦੇ ਸਪੁੱਤਰ ਸਨ ਤੇ ਲਾਹੌਰ ਦਰਬਾਰ ਨੇ ਉਨ੍ਹਾ ਦੀ ਗਵਰਨਰ ਵਜੋਂ ਨਿਯੁਕਤੀ ਕੀਤੀ ਸੀ। ਉਨ੍ਹਾਂ ਦੇ ਸਮੇਂ ਦੌਰਾਨ ਲਾਹੌਰ ਦੀ ਫੌਜ ਵਲੋਂ ਦੋ ਬ੍ਰਿਟਿਸ਼ ਅਫਸਰ ਮਾਰੇ ਗਏ। ਨਤੀਜੇ ਵਜੋਂ ਲਾਹੌਰ ਦੇ ਉਸ ਵੇਲੇ ਦੇ ਰੈਜ਼ੀਡੈਂਟ ਜੌਹਨ ਲਾਰੈਂਸ ਦੀਵਾਨ ਮੂਲ ਰਾਜ ਨੂੰ ਡਿਸਮਿਸ ਕਰਨਾ ਚਾਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਵਫਾਦਾਰੀ ਦੇ ਮੱਦੇ-ਨਜ਼ਰ ਉਸਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਖਿਲਾਫ ਬਗਾਵਤ ਕਰ ਦਿੱਤੀ ਜੋ ਤਾਕਤ ਨਾਲ ਮਹਾਰਾਜਾ ਦੇ  ਪੰਜਾਬ ਰਾਜ ਨੂੰ ਹੜਪਣਾ ਚਾਹੁੰਦਾ ਸੀ। ਮੁਲਤਾਨ ਦੇ ਕਿਲ੍ਹੇ ਵਿਚ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ ਪਰ ਹਾਰ ਗਏ। ਅੰਗਰੇਜ਼ ਨੇ ਦੀਵਾਨ ਮੂ਼ਲ ਰਾਜ ਨੂੰ ਗਰਿਫਤਾਰ ਕਰਕੇ ਕਲਕਤਾ ਦੀ ਜੇਲ੍ਹ  ਵਿਚ ਸੁਟ ਦਿੱਤਾ, ਜਿੱਥੇ ਉਨ੍ਹਾਂ ਦਾ 1850 ਵਿਚ ਦਿਹਾਂਤ ਹੋ ਗਿਆ।

 

First Gurdwara of America


Pandit kashi Ram


ਪੰਡਿਤ ਕਾਂਸੀ ਰਾਮ ਦਾ ਜਨਮ ਅੰਬਾਲਾ ਦਾ ਹੈ। ਪੰਡਿਤ ਜੀ ਗਦਰ ਪਾਰਟੀ ਵਿਚ ਲਾਲਾ ਹਰਦਿਆਲ,ਸੋਹਣ ਸਿੰਘ ਭਕਨਾ,ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ   ਗਦਰ ਪਾਰਟੀ ਦੇ ਮੁੱਢਲੇ ਮੈਂਬਰਾਂ ਵਿਚੋਂ ਸਨ। ਫਰਵਰੀ,1915 ਨੂੰ ਮਤਾ ਪਾਸ ਕੀਤਾ ਗਿਆ ਕਿ ਭਾਰਤੀ ਫੌਜ਼ ਵਿਚਲੇ ਭਾਰਤੀਆਂ ਨੂੰ ਜਾਗਰਿਤ ਕਰਕੇ ਬਗਾਵਤ ਕੀਤੀ ਜਾਵੇ। ਇਹ ਪਹਿਲੀ ਸੰਸਾਰ ਜੰਗ ਦਾ ਸਮਾਂ ਸੀ। ਇਸ ਸਾਜਿਸ਼ ਵਿਚ ਭਾਰਤੀ ਦੇਸ਼-ਭਗਤ ਜੋ ਇੰਡੀਆ,ਅਮਰੀਕਾ ਤੇ ਜਰਮਨ ਵਿਚ ਰਹਿੰਦੇ ਸਨ ਤੇ ਇਰੀਸ਼ ਰਿਪਬਲਿਕਨ ਤੇ ਜਰਮਨ ਦੇ ਵਿਦੇਸ਼ੀ ਦਫਤਰਾਂ ਤੋਂ ਮਦਦ ਪ੍ਰਾਪਤ ਕੀਤੀ ਜਾਵੇ।  ਪੰਡਿਤ ਜੀ ਨੂੰ ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਣੇਸ਼ ਪਿੰਗਲੇ ਨਾਲ ਮਾਰਚ,1915 ਨੂੰ ਲਾਹੌਰ ਵਿਚ ਫਾਂਸੀ ਦਿੱਤੀ ਗਈ।

 

Shaheed Ashfaq ula Khan


ਸ਼ਹੀਦ ਅਸ਼ਫਾਕ-ਉਲਾ ਖਾਨ

 

ਅਸ਼ਫਾਕ-ਉਲਾ ਖਾਨ ਦਾ ਜਨਮ ਅਕਤੂਬਰ22,1900 ਨੂੰ ਸ਼ਹਨਾਜ਼ਪੁਰ,ਉਤਰ ਪ੍ਰਦੇਸ਼ ਵਿਚ ਹੋਇਆ। ਉਹ ਇਕ ਉਰਦੂ ਕਵੀ ਸੀ ਤੇ ਉਸਨੇ ਆਪਣੀਆਂ ਸਾਰੀਆਂ ਕਵਿਤਾਵਾਂ ਆਪਣੇ ਤਖਲਸੀ ਨਾਮ ‘ਵਾਰਸੀ’ ਅਤੇ ‘ਹਸਰਤ’ ਦੇ ਨਾਮ ਥੱਲੇ ਲਿਖੀਆਂ। ਅਸ਼ਫਾਕ ਉਰਦੂ ਕਵੀ ਰਾਮ ਪ੍ਰਸਾਦ ਬਿਸਮਿਲ ਤੋਂ  ਬਹੁਤ ਪ੍ਰਭਾਵਿਤ ਸੀ। 1922 ਨੂੰ,ਨਾ-ਮਿਲਵਰਤਨ ਅੰਦੋਲਨ ਵੇਲੇ ਬਿਸਮਿਲ ਤੇ ਅਸ਼ਫਾਕ ਦਾ ਮੇਲ ਹੋਇਆ ਤੇ ਉਸੇ ਸਾਲ ਚੌਰੀ ਚੌਰਾ ਘਟਨਾ ਤੋਂ ਬਾਦ, ਉਸਨੇ ਕਰਾਂਤੀਕਾਰੀਆਂ ਨਾਲ ਸ਼ਾਮਲ ਹੋਣ ਦਾ ਫੈਸਲਾ ਕੀਤਾ ਕਿਉਂਕਿ ਮਹਾਤਮਾ ਗਾਂਧੀ ਨੇ ਅੰਦੋਲਨ ਵਾਪਸ ਲੈ ਲਿਆ ਸੀ। ਕਰਾਂਤੀਕਾਰੀਆਂ ਨੇ ਮਹਿਸੂਸ ਕੀਤਾ ਕਿ ਨਾ-ਮਿਲਵਰਤਨ ਦੇ ਨਰਮ ਬੋਲਾਂ ਨਾਲ ਭਾਰਤ ਦੀ ਅਜ਼ਾਦੀ ਸੰਭਵ ਨਹੀ। ਇਸ ਲਈ ਉਨ੍ਹਾਂ ਨੇ ਅਜ਼ਾਦੀ ਦੀ ਲੜਾਈ ਦਾ ਰੁਖ ਬਦਲਣ ਲਈ ਬੰਬਾਂ,ਗੰਨਾਂ ਤੇ ਹੋਰ ਹਥਿਆਰਾਂ ਨਾਲ ਹਥਿਆਰਬੰਦ ਘੋਲ ਕਰਨ ਦਾ ਫੈਸਲਾ ਕੀਤਾ ਤਾਂ ਕਿ ਭਾਰਤ ਵਿਚ ਰਹਿ ਰਹੇ ਅੰਗਰੇਜ਼ਾਂ ਵਿਚ ਡਰ ਪੈਦਾ ਕੀਤਾ ਜਾ ਸਕੇ। ਇੱਕ ਦਿਨ ਬਿਸਮਿਲ ਨੇ ਵੇਖਿਆ ਕਿ ਲਖਨਉ ਦੇ
ਜੰਕਸ਼ਨ ਦਾ ਸੁਪਰਟੈਨਡੈਂਟ ਨੇ ਵਡੀ ਰਕਮ ਟਰੇਨ ਵਿਚ ਲਦੀ ਹੈ ਤੇ ਬਿਸਮਿਲ ਨੇ  ਫੈਸਲਾ ਕੀਤਾ ਕਿ ਇਸਨੂੰ ਲੁਟਿਆ ਜਾਵੇ ਤੇ ਉਸਨੇ ਐਸਾ ਹੀ ਕੀਤਾ। ਅਗਸਤ 9, 1925 ਨੂੰ ਬਿਸਮਿਲ ਤੋਂ ਪਰੇਰਨਾ ਲੈਂਦਿਆਂ,ਅਸ਼ਫਾਕ ਖਾਨ ਤੇ ਅੱਠ ਹੋਰ ਕਰਾਂਤੀਕਾਰੀਆਂ ਨੇ  8-ਡਾਉਨ ਸਹਾਰਨਪੁਰ-ਲਖਨਉ ਯਾਤਰੀ ਟਰੇਨ ਲੁਟ ਲਈ।ਵਾਇਸਰਾਏ ਨੇ ਸਕਾਟਲੈਂਡ ਦੀ ਪੁਲੀਸ ਨੂੰ ਤਫਤੀਸ਼ ਲਈ ਲਾਇਆ ਤੇ ਸਤੰਬਰ 26,1925 ਨੂੰ ਰਾਮ ਪ੍ਰਸਾਦ ਬਿਸਮਿਲ ਤੇ ਕੁਝ ਹੋਰ ਨੂੰ ਸ਼ਾਹਜਹਾਨਪੁਰ ਤੋਂ ਗਰਿਫਤਾਰ ਕਰ ਲਿਆ ਪਰ ਅ਼ਸ਼ਫਾਕ ਉਲਾ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।ਅਸ਼ਫਾਕ ਬਨਾਰਸ ਚਲੇ ਗਿਆ ਫਿਰ ਉਥੋਂ ਬਿਹਾਰ ਚਲੇ ਗਿਆ ਜਿੱਥੇ ਉਸਨੇ ਇੱਕ ਇੰਨਜਿੰਨੀਅਰਿੰਗ ਕੰਪਨੀ ਵਿਚ ਨੌਕਰੀ ਕਰ ਲਈ। ਇਸ ਤਰਾਂ ਦਸ ਮਹੀਨੇ ਗੁਜ਼ਾਰ ਦਿੱਤੇ ਤੇ ਫਿਰ ਦਿਲੀ ਚਲੇ ਗਿਆ ਪਰ ਦਿਲੀ ਇੱਕ ਪਠਾਨ ਦੋਸਤ ਕੋਲੋਂ ਮਦਦ ਮੰਗੀ ਜਿਸਨੇ ਅਸ਼ਫਾਕ ਨਾਲ ਗਦਾਰੀ ਕੀਤੀ ਤੇ ਪੁਲੀਸ ਨੂੰ ਸੂਚਨਾ ਦੇ ਦਿੱਤੀ। ਪੁਲੀਸ ਨੇ ਅਸ਼ਫਾਕ ਨੂੰ ਗਰਿਫਤਾਰ ਕਰ ਲਿਆ।ਬਾਦ ਵਿਚ ਉਸਨੂੰ ਫਰੀਦਾਬਾਦ ਜੇਲ੍ਹ ਵਿਚ ਭੇਜ਼ ਦਿੱਤਾ ਗਿਆ, ਬਿਸਮਿਲ ਤੇ ਦੋ  ਹੋਰਾਂ ਨਾਲ ਮੁਕਦਮਾ ਚਲਾ ਕੇ ਫਾਂਸੀ ਦੀ ਸਜਾ ਸੁਣਾ ਦਿੱਤੀ ਗਈ। ਇਹ ਹੀ ਮਸ਼ਹੂਰ ਕਾਕੋਰੀ ਟਰੇਨ ਰੌਬਰੀ ਕੇਸ ਦੇ ਨਾਮ ਨਾਲ ਮਸ਼ਹੂਰ ਹੋਇਆ। ਦਸੰਬਰ 19ਦਿਨ ਸੋਮਵਾਰ 1927 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ।ਫਾਂਸੀ ਤੋਂ ਪਹਿਲਾਂ ਉਸਦੇ ਆਖਰੀ ਸ਼ਬਦ ਸਨ, “ਮੇਰੇ ਹੱਥ ਕਿਸ ਵਿਅਕਤੀ ਦੇ ਖੂਨ ਨਾਲ ਨਹੀ ਰੰਗੇ ਹੋਏ। ਮੇਰੇ ਤੇ ਚਲਿਆ ਮੁਕਦਮਾ ਝੂਠਾ ਹੈ। ਰੱਬ ਹੀ ਬੇਹਤਰ ਜਾਣਦਾ ਹੈ।”

 

Avadh Bihari


ਅਵਧ ਬਿਹਾਰੀ

ਅਵਧ ਬਿਹਾਰੀ  ਦਾ ਜਨਮ ਦਿਲੀ ਵਿਖੇ 1889 ਦਾ ਹੈ। ਉਹ  ਸਰਗਰਮ ਰਾਸ਼ਟਰੀ ਕਾਰਜਕਰਤਾ ਤੇ ਅਜ਼ਾਦੀ ਘੁਲਾਟੀਆ ਸੀ। ਬ੍ਰਿਟਿਸ਼ ਸਾਮਰਾਜ ਦੇ ਖਿਲਾਫ਼ ਉਸਦੀਆਂ ਜੁਝਾਰੂ ਕਾਰਵਾਈਆਂ ਦਾ ਮੁੱਖ ਕੇਂਦਰ ਉਤਰ ਪ੍ਰਦੇਸ਼ ਤੇ ਪੰਜਾਬ ਸੀ। ਅਵਧ ਬਿਹਾਰੀ, ਰਾਸ ਬਿਹਾਰੀ ਦਾ ਸੰਗੀ ਸੀ। ਲਾਰਡ ਹਾਰਡਿੰਗਜ਼, ਭਾਰਤ  ਦਾ ਉਸ ਵੇਲੇ ਦਾ ਵਾਇਸਰਾਏ ਨੂੰ ਬੰਬ ਨਾਲ ਉਡਾਉਂਣ ਦੀ ਘਾੜਤ ਘੜੀ ਗਈ। 23 ਦਸੰਬਰ,1912 ਨੂੰ ਅਵਧ ਬਿਹਾਰੀ,ਅਮੀਰ ਚੰਦ,ਬਾਲ ਮੁਕੰਦ ਤੇ ਬਸੰਤ ਬਿਸ਼ਵਾਸ ਨੇ ਵਾਇਸਰਾਏ ਤੇ ਬੰਬ ਸੁਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਭਾਰਤ ਦੇ ਇਤਿਹਾਸ ਵਿਚ ਇਸਨੂੰ ਦਿਲੀ ਕਾਨਸਪੀਰੇਸੀ ਕਿਹਾ ਜਾਂਦਾ ਹੈ। ਇਸ ਕੇਸ ਵਿਚ, ਫਰਵਰੀ 1914 ਨੂੰ ਅਵਧ ਬਿਹਾਰੀ ਗਰਿਫਤਾਰ ਹੋ ਗਿਆ ਅਤੇ  ਦੋਸ਼ ਲੱਗਾ ਕਿ ਲਾਰੈਂਸ ਗਾਰਡਨ ਲਾਹੌਰ ਤੇ ਮਈ 17,1913 ਨੂੰ ਜੋ ਬੰਬ ਧਮਾਕਾ ਹੋਇਆ ਸੀ,ਉਸਦਾ ਇਹ ਦੋਸ਼ੀ ਹੈ। ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਈ। ਮਈ 11,1913 ਨੂੰ ਅੰਬਾਲਾ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ।

ਅਵਧ ਬਿਹਾਰੀ

Anant Hari Mitra


ਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ ਹਰੀ ਮਿਤਰਾ ਦਾ ਜਨਮ 1906 ਦਾ ਹੈ। 1921 ਵਿਚ ਨਾ-ਮਿਲਵਰਤਨ  ਅੰਦੋਲਨ ਵਿਚ ਸਰਗਰਮੀ ਨਾਲ ਭਾਗ ਲਿਆ ਪਰ ਬਾਦ ਵਿਚ  ਕਰਾਂਤੀਕਾਰੀ ਬਣਕੇ ਬੰਬ ਬਨਾਉਣ ਵਿਚ ਮੁਹਾਰਤ ਹਾਸਲ ਕੀਤੀ ਤੇ ਕਈ ਕੇਸਾਂ ਵਿਚ ਸਰਗਰਮ ਹਿੱਸਾ ਲਿਆ। ਕਰਾਂਤੀਕਾਰੀ ਗਤੀਵਿਧੀਆਂ ਲਈ ਉਨ੍ਹਾਂ ਦੀ ਕਰਮ ਭੂਮੀ ਜ਼ਿਆਦਾ ਤਰ ਕ੍ਰਿਸ਼ਨਾ ਨਗਰ ਰਹੀ। ਧਾਖੀਨੇਸ਼ਵਰ ਬੰਬ ਫੈਕਟਰੀ ਤੋਂ 10 ਨਵੰਬਰ,1925 ਨੂੰ ਗਰਿਫਤਾਰ ਕਰ ਲਿਆ ਗਿਆ ਤੇ ਅਲੀਪੁਰ ਜੇਲ਼੍ਹ ਵਿਚ ਡਕ ਦਿੱਤਾ ਗਿਆ।ਅਲੀਪੁਰ ਸੈਂਟਰਲ ਜੇਲ੍ਹ ਵਿਚ ਆਪਣੇ ਕੁਝ ਸਾਥੀਆਂ ਨਾਲ ਰਖਿਆ ਗਿਆ ਜਿਨ੍ਹਾਂ ਵਿਚ ਪ੍ਰਮੋਦ ਰੰਜਨ ਚੌਧਰੀ ਵੀ ਸੀ। ਜੇਲ੍ਹ ਵਿਚ ਹੀ ਉਨ੍ਹਾਂ ਲੋਹੇ ਦੀ ਰਾਡ ਨਾਲ ਪੁਲੀਸ ਦੇ ਡਿਪਟੀ ਕਮਿਸ਼ਨਰ ਭੁਪਿੰਦਰਾ ਚੈਟਰਜ਼ੀ ਦਾ ਕਤਲ ਕਰ ਦਿੱਤਾ।  ਇਸ ਕਤਲ ਵਿਚ ਮੁਕਦਮਾ ਚਲਿਆ ਤੇ ਸਾਥੀਆਂ ਸਮੇਤ 28,ਸਤੰਬਰ 1926 ਨੂੰ ਫਾਂਸੀ ਦੇ ਦਿੱਤੀ ਗਈ।

 

Previous Older Entries

%d bloggers like this: