ਗੁਰਚਰਨ ਕੌਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


੧.

ਮੀਂਹ ਦੀ ਵਾਛੜ
ਗਿੱਲੇ ਵਾਲ ਸ੍ਕਾਉਂਦੀ ਨੂੰ ਤੱਕ
ਤਿਲਕਿਆ ਮਾਹੀ
੨.

ਵਗਦੀ ਲੂ
ਲਪੇਟੇ ਮੁੰਹ ਨੂੰ ਤੱਕ
ਨਿੱਕਾ ਆਖੇ ਡਾਕੂ
੩.

ਬਿਜਲੀ ਕੱਟ
ਪਖੀ ਝਲਦਿਆਂ ਆਈ
ਮਾਂ ਦੀ ਯਾਦ
੪.

ਵਰਦੇ ਗੜੇ
ਹਥ ਫੜ ਆਖੇ
ਹਾਏ!ਕਿਨਾ ਠੰਡਾ
੫.

ਸ਼ੋਪਿੰਗ ਮਾਲ
ਖੀਸੇ ਚੋਂ ਕਢ ਦੇਵੇ ਪੈਸੇ
ਪੋਤੇ ਨੂੰ