Kuljeet Mann – ਬਾਸ਼ੋ ਦਾ ਡਡੂ


https://www.facebook.com/groups/431488440203675/permalink/449554618397057/

ਬਾਸ਼ੋ ਦਾ ਇਹ ਡਡੂ ਵਾਲਾ ਹਾਇਕੂ ਇਤਨਾ ਮਸ਼ਹੂਰ ਹੈ ਜਿਵੇਂ ਸਤਰਿਵਆਂ ਵਿਚ ਬਿੰਦੀਆ ਚਮਕੇਗੀ ਗਾਣਾ ਹੋਇਆ ਕਰਦਾ ਸੀ। ਮੁਮਤਾਜ਼ ਨੇ ਗਾਇਆ ਸੀ। ਮੁਮਤਾਜ਼ ਨੇ ਹਨੇਰੀ ਲਿਆ ਦਿੱਤੀ ਸੀ ਇਸ ਗਾਣੇ ਨਾਲ ਜਿਵੇਂ ਬਾਸ਼ੋ ਦੇ ਡਡੂ ਨੇ ਲਿਆਂਦੀ ਪਈ ਹੈ। ਪਤਾ ਨਹੀ ਕਾਰਣ ਕੀ ਹੈ? ਕੀ ਇਹ ਪੰਜਾਬੀ ਵਿਚ ਕਿਤੇ ਪਹਿਲਾਂ ਅਨੁਵਾਦ ਹੋ ਗਿਆ? ਤੇ ਇਸੇ ਨਾਲ ਹੀ ਗੱਡੀ ਤੁਰ ਪਈ? ਜਿਤਨੀ ਇਸਦੀ ਤਾਰੀਫ ਹੋ ਰਹੀ ਹੈ, ਮੈਂ ਉਹਦੇ ਨਾਲ ਸਹਿਮਤ ਨਹੀ ਹਾਂ ਪਰ ਇਸਦਾ ਮਤਲਬ ਇਹ ਨਹੀ ਕਿ ਮੈਂ ਬਾਕੀਆਂ ਦੀ ਪਸੰਦ ਨੂੰ ਰੱਦ ਕਰਦਾ ਹਾਂ। ਇਹ ਮੇਰੀ ਵਿਅਕਤੀਗਤ ਸਮਸਿਆ ਹੈ। ਦੋਸਤੋ ਗੱਲ ਇਤਰਾਂ ਹੈ ਕਿ ਬੰਦਾ ਭਾਵੇਂ ਹਾਇਜ਼ਨ ਹੋਵੇ ਜਾਂ ਕਹਾਣੀਕਾਰ ਤੇ ਜਾਂ ਬਸਾਂ ਵਿਚ ਸੁਰਮਾ ਵੇਚਣ ਵਾਲਾ, ਸੱਚ ਬੋਲਣਾ ਸਾਰਿਆਂ ਲਈ ਜ਼ਰੂਰੀ ਹੁੰਦਾ ਹੈ। ਇਸ ਹਾਇਕੂ ਵਿਚ ਕਦੇ ਕਦੇ ਮੈਨੂੰ ਡਡੂ ਦੀ ਛਲਾਂਗ ਨਾਲ ਖਿਣ ਭਰ ਦੀ ਅਵਾਜ਼ ਸੁਣਦੀ ਹੈ। ਇਹ ਵੀ ਸਮਝਦਾ ਹਾਂ ਕਿ ਜਦੋਂ ਵੀ ਕੋਈ ਬਾਹਰਲਾ ਅਨਜਾਣ ਵਿਅਕਤੀ ਕਿਸੇ ਹੋਰ ਸਮੂਹ ਵਿਚ ਦਾਖਲ ਹੁੰਦਾ ਹੈ ਉਦੋਂ ਵੀ ਐਸੀ ਸਾਉਂਡ ਹੁੰਦੀ ਹੈ ਭਾਵੇਂ ਉਸਨੂੰ ਸੁਣਨ ਲਈ ਕੰਨਾਂ ਦੀ ਲੋੜ ਨਹੀ ਪੈਂਦੀ। ਜਦੋਂ ਮੈਂ ਨਵਾਂ ਨਵਾਂ ਹਾਇਕੂ ਲਿਖਣ ਲਗਾ ਸੀ ਤੇ ਛੇਤੀ ਹੀ ਵਾਹ ਵਾਹ ਨੇ ਮੈਨੂੰ ਭੂਏ ਕਰ ਦਿੱਤਾ। ਕਈ ਕਿਸਮ ਦੇ ਮਾਨਵੀਕਰਣ ਮੈਂ ਵੀ ਨੌਲਣ ਲੱਗ ਪਿਆ। ੳਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਹਾਇਕੂ ਨਾਲ ਇਨਸਾਨ ਕੁਦਰਤ ਨਾਲ ਜੁੜਦਾ ਹੈ। ਮੈਂ ਮਰ ਜਾਂਦੀ ਹੈ ਜਿਵੇਂ ਜਪਾਨੀਆ ਦੀ ਮਰ ਗਈ।ਸਿਮਰਣ ਨਾਲ ਜੁੜ ਜਾਂਦਾ ਹੈ। ਹਾਉਮੈ ਦਾ ਨਾਸ਼ ਹੋ ਜਾਂਦਾ ਹੈ। ਬੱਸ ਜੀ ਬੰਦਾ ਕੁਦਰਤ ਵਿਚ ਲੀਂਨ ਹੋ ਜਾਂਦਾ ਹੈ। ਮੈਂ ਤੇ ਮੈਂ ਰਹਿੰਦੀ ਹੀ ਨਹੀ। ਬਸ ਬੰਦਾ ਤੁਮ ਹੀ ਤੁਮ ਕਰਦਾ ਤੁਰਿਆ ਜਾਂਦਾ ਹੈ।ਪਾਰ ਅਪਰਮ ਪਾਰ ਤੇ ਉਸ ਪਾਰ ਜਾਣ ਵਾਲੇ ਰਾਕੇਟ ਦਾ ਨਾਮ ਹੀ ਹਾਇਕੂ ਹੈ। ਦੁਨੀਆਂ ਦੇ ਸਭ ਦੁਖਾਂ ਦਾ ਦਾਰੂ। ਮੈਂ ਵੀ ਭਰਮ ਸਿਰਜ ਲਿਆ ਸੀ। ਪਰ ਇੱਥੇ ਤੇ ਗੱਲ ਹੀ ਹੋਰ ਸੀ। ਭਰਮ ਟੁਟ ਗਿਆ। ਹਉਮੈ ਕੁਟ ਕੁਟ ਕੇ ਭਰੀ ਹੋਈ ਹੈ।ਜਿਵੇਂ ਦਮੂਸੇ ਨਾਲ ਰੋੜੀ ਕੁਟੀ ਦੀ ਹੈ। ਕੋਈ ਕਿਸੇ ਨੂੰ ਬਰਦਾਸ਼ਤ ਹੀ ਨਹੀ ਕਰਦਾ। ਹਰ ਹਾਇਕੂ ਦਾ ਵਰਸ਼ਨ ਪੇਸ਼ ਹੈ। ਕਈਆਂ ਨੇ ਚੰਦ ਤੇ ਪਲਾਟ ਲੈਕੇ ਉੱਥੇ ਘਰ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੱਠ ਬਣੇ ਪਏ ਹਨ ਹਾਇਕੂ ਵਿਚ। ਕੋਈ ਕਿਸੇ ਦੀ ਛੋਟੀ ਤੋਂ ਛੋਟੀ ਗੱਲ ਵੀ ਬਰਦਾਸ਼ਤ ਨਹੀ ਕਰਦਾ। ਸੰਵਾਦ ਜਿਤਣ ਲਈ ਕੀਤਾ ਜਾਂਦਾ ਹੈ ਨਾ ਕਿ ਸੇਧ ਦੇਣ ਲਈ। ਤੇ ਬਾਦਸ਼ਾਹੋ ਤੁਹਾਨੂੰ ਸਾਰਿਆ ਨੂੰ ਪਤਾ ਹੈ। ਇਲਜ਼ਾਮ ਬੇਸ਼ਿਕ ਮੈਨੂੰ ਦੇ ਦੇਵੋ। ਕੁਝ ਉਦਾਹਰਣਾਂ
ਜਿਸ ਵਿਚ ਕੁਦਰਤ ਤੇ ਕੀਗੋ ਨਹੀ ਉਹ ਹਾਇਕੂ ਹੀ ਨਹੀ।
ਫਰੈਗਮੈਟ ਤੇ ਫਰੇਜ਼ ਤੇ ਇਤਨੀ ਗੱਲ ਹੁੰਦੀ ਹੈ ਤੇ ਇਤਨੀ ਮਿੱਠੀ ਜਬਾਨ ਵਿਚ ਹੁੰਦੀ ਹੈ ਕਿ ਪੜਦਿਆ ਡਰ ਲਗਦਾ ਹੈ ਕਿਤੇ ਸੂਗਰ ਹੀ ਨਾ ਵਧ ਜਾਵੇ।
ਵੇਖੋ ਜੀ ਜੇ ਗੁਆਢੀ ਬਕਰੇ ਦਾ ਮੀਟ ਖਾਂਦੇ ਹਨ ਤਾਂ ਆਪਾਂ ਨੇ ਭੇਡ ਦਾ ਖਾਣਾ ਹੈ ਕਿਉਕਿ ਭੇਡ ਹੀ ਉਤਮ ਪਸ਼ੂ ਹੈ।
ਬੁਧ ਧਰਮ ਦੇ ਬਾਰਾਂ ਸੌ ਸਕੂਲ ਪਰਚਲਤ ਹਨ। ਹੀਨਯਾਨ ਉਸਦੀਆ ਅਸਲ ਟੀਚਿੰਗ ਨੂੰ ਮੰਨਦੇ ਹਨ ਤੇ ਮਹਾਯਾਨ ਸਾਡੇ ਵਾਂਗ ਅਗਾਂਹ ਵਧੂ ਹਨ। ਆਪਾਂ ਸਮੁੱਚੇ ਰੂਪ ਵਿਚ ਕੀਹਦੇ ਨਾਲ ਰਲਣਾ ਹੈ?
ਕੀ ਇਹ ਜ਼ਰੂਰੀ ਹੈ ਕਿਤੇ ਨਾ ਕਿਤੇ ਰਲਿਆ ਹੀ ਜਾਵੇ। ਚਲੋ ਮੰਨ ਲੈਂਦੇ ਹਾਂ ਕਿ ਰਲ ਗਏ ਪਰ ਆਪਾਂ ਵਿਪ ਜਾਰੀ ਹੋਇਆ ਕਿਉਂ ਸਵੀਕਾਰ ਕਰ ਲੈਂਦੇ ਹਾਂ?
ਲੋੜ ਗਿਆਨ ਨੂੰ ਸਰਲ ਕਰਨ ਦੀ ਹੈ। ਆਪਾਂ ਅਡੀਆਂ ਚੁੱਕ ਚੁੱਕ ਔਖੇ ਤੋਂ ਔਖਾ ਗਿਆਨ ਲਭ ਰਹੇ ਹਾਂ ਤਾਂ ਕੀ ਹਾਇਜਨ ਉਂਝ ਹੀ ਭੱਜ ਜਾਣ। ਸਾਧ ਦੇ ਡੇਰੇ ਵਾਂਗ। ਗੜਵਈ ਨੇ ਪੁੱਛ ਲਿਆ ਬਾਬਾ ਜੀ ਚੇਲੇ ਬੜੇ ਵਧ ਰਹੇ ਹਨ। ਬਾਬਾ ਜੀ ਬੋਲੇ ‘ਕੋਈ ਨਹੀ ਬੱਚਾ, ਆਪੇ ਭੁੱਖੇ ਮਰਦੇ ਭਜ ਜਾਣਗੇ” ਸਜਣੋਂ ਔਖਾ ਸ਼ਬਦ ਵਰਤਣਾ ਨਹੀ ਚਾਹੁੰਦਾ ਪਰ ਸੌਫਟ ਸ਼ਬਦ ਸਮਝ ਵਿਚ ਨਹੀ ਆਉਣ ਵਾਲਾ। ਸੰਜੀਦਗੀ, ਤੇ ਸੁਹਿਰਦਤਾ ਹੀ ਪ੍ਰਮੁਖ ਹੈ। ਕਮਾਲ ਹੁੰਦਾ ਮੈਂ ਇੱਕਲਾ ਨਹੀ ਵੇਖਦਾ ਤੁਸੀਂ ਵੀ ਰੋਜ਼ ਦੇਖਦੇ ਹੋ। ਕਿਸੇ ਗੁਰੂ ਬਾਬੇ ਘੜਿਆਲ ਨੇ ਮਾੜੀ ਮੋਟੀ ਡੈਸ਼ ਡੂਸ਼ ਲਾ ਦਿੱਤੀ ਜਿਸਦੀ ਬਾਹਲੀ ਕਈ ਵਾਰ ਲੋੜ ਵੀ ਨਹੀ ਹੁੰਦੀ। ਹਾਇਜ਼ਨ ਤੇ ਵਿਚਾਰਾ ਸਹਿਮਿਆ ਹੋਇਆ ਕਹਿ ਹੀ ਦਿੰਦਾ ਹੈ ਜੀ ਬਾਬਾ ਜੀ ਹੁਣ ਤੇ ਇਹ ਬਹੁਤ ਹੀ ਵਧੀਆ ਹੋ ਗਿਆ ਪਤਾ ਨਹੀ ਲਗਦਾ ਕਿ ਮੈਂ ਲਿਖਿਆ ਹੈ ਕਿ ਬਾਸ਼ੋ ਨੇ। ਇੱਥੋਂ ਤੱਕ ਤਾਂ ਠੀਕ ਹੈ। ਆਖਰ ਆਸ਼ਰਮ ਦੇ ਆਪਣੇ ਨਿਯਮ ਹੁੰਦੇ ਹਨ ਪਰ ਉਹਦੇ ਪਿਛੋਂ ਬਾਬਾ ਜੀ ਦੇ ਵਰਸ਼ਨ ਤੇ ਇਸਤਰ੍ਹਾਂ ਲਾਇਕ ਟਿੱਕ ਹੁੰਦੇ ਹਨ ਜਿਵੇਂ …ਚਲੋ ਛਡੋ ਥੋੜਾ ਸੌਫਟ ਕਰਦੇ ਹਾਂ ਜਿਵੇਂ ਮੀਹ ਦੀਆਂ ਕਣੀਆਂ ਗੁਲਾਬ ਦੇ ਪਤਿਆ ਤੇ ਤਰੇਲ ਵਾਂਗ ਪੈਂਦੀਆਂ ਹਨ। ਬਸ ਜੀ ਇਹ ਹਾਇਕੂ ਤਾਂ ਬਾਸ਼ੋ ਨੂੰ ਈ ਮੇਲ ਕਰਨ ਵਾਲਾ ਬਣ ਗਿਆ।
ਬਾਬਿਆ ਦੇ ਸਮੂਹ ਵੀ ਹੁਣ ਕਈ ਹਨ ਪਤਾ ਨਹੀ ਕਿਉਂ ਤਰਸ ਨਹੀ ਆਉਂਦਾ?ਕਿਉਂ ਚੌਧਰ ਦੀ ਲੜਾਈ ਲੜੀ ਜਾ ਰਹੀ ਹੈ? ਪਤਾ ਨਹੀ ਕਿਉਂ ਹਵਾਵਾਂ ਘੁਲਣ ਦੀ ਬਜਾਏ ਟਰਰਾਉਂਣ ਲੱਗ ਪਈਆਂ ਹਨ। ਹਰ ਕੋਈ ਆਪਣੇ ਆਪ ਨੂੰ ਠੀਕ ਦਸ ਰਿਹਾ ਹੈ। ਦਲਵੀਰ ਗਿਲ ਜੀ ਜਿਹੜੀ ਤੁਸੀਂ ਲੁਸ਼ਿਆਨਾ ਵਿਖੇ ਕਾਨਫਰੰਸ ਦਸੀ ਹੈ ਮੈ ਜਾਣਾ ਚਾਹੁੰਦਾ ਹਾਂ, ਸਿਰਫ ਡਰਦਾ ਹਾਂ ਕਿਤੇ ਮੈਨੂੰ ਗਏ ਨੂੰ ਕੁਟਣ ਹੀ ਨਾ।

 

Life :> John Lennon


John Lennon” />

ਹਾਇਕੂ ਦੇ ਤਿੰਨ ਤੱਤ : ਬਾਸ਼ੋ


ਹਾਇਕੂ ਦੇ ਤਿੰਨ ਤੱਤ : ਬਾਸ਼ੋ

ਹਾਇਕੂ ਦੇ ਤਿੰਨ ਤੱਤ ਹਨ :

1. ਸੇਕੀਬਾਕੂ ( ਵੈਰਾਗ ) : ਇਸ ਦੀ ਮਨੋਦਸ਼ਾ ( Mood ) ਹੈ l
ਛੱਤੀ ਪ੍ਰਕਾਰ ਦੇ ਭੋਜ ਅਤੇ ਸੁੰਦਰੀਆਂ ਦੇ ਸੰਗ ਵਿੱਚ ਵੀ ਜੋ ਆਜਿਜ਼ੀ ਭਰੇ ਇੱਕਲਾਪੇ ਵਿੱਚ ਹੀ ਪਰਮ-ਆਨੰਦ ਦਾ ਮੁਤਲੈਸ਼ੀ ਹੈ ( ਭੋਗਾਂ ਵਿੱਚ ਯੋਗੀ ) l

2. ਫੁਰਯੂ ( ਸ਼ਾਨਾਮੱਤੀ ਕਾਰੀਗਰੀ/ਕਲਾਕਾਰੀ ) : ਇਸਦਾ ਗੁਣ ਹੈ।
ਜ਼ਰੀ-ਤਿੱਲੇ ਵਾਲੇ ਰੇਸ਼ਮਾਂ ਅਤੇ ਸਾਟਨਾਂ ਦੇ ਪਹਿਰਾਵਿਆਂ ਵਿੱਚ ਵੀ ਜੋ ਖੱਦਰ ਹੰਡਾਉਣ ਵਾਲਿਆਂ ਨੂੰ ਚੇਤੇ ਵਿੱਚ ਰਖਦਾ ਹੈ।

3. ਫੁਕਯੂ ( ਸਪਸ਼ਟ ਤੇ ਨਿਰਛਲ ) ਇਸਦੀ ਭਾਸ਼ਾ ਹੈ l
ਭਾਸ਼ਾ ਦਾ ਸਰੋਤ ਇੱਕਲਤਾ, ਵੈਰਾਗ ਹੋਵੇ ਤੇ ਇਹ ਵਸਤਾਂ ਦੀ ਵਸਤੂ/ਸਾਰ ਦੀ ਨੁਮਾਇੰਦਗੀ ਕਰੇ।

ਇੱਕੋ ਸਮੇਂ ਇੱਕਲਤਾ ਵੀ ਬਣਾਈ ਰੱਖਣੀ ਅਤੇ ਸਭ ਵਸਤਾਂ ਦੇ ਸਾਰ-ਤੱਤ ਨਾਲ ਸਾਂਝ ਵੀ ਰੱਖਣੀ, ਕੋਈ ਸੌਖਾ ਕੰਮ ਨਹੀਂ।
ਇਹਨਾਂ ਤਿੰਨ ਬੁਨਿਆਦੀ ਤੱਤਾਂ ਦਾ ਇਹ ਮਤਲਬ ਨਹੀਂ ਕਿ ਇੱਕ ਨਿੱਚਲੇ ਧਰਾਤਲ ਦਾ ਇਨਸਾਨ “ਉੱਚਾ” ਉੱਠਣ ਦਾ ਅਭਿਲਾਸ਼ੀ ਹੈ, ਸਗੋਂ ਇਹ ਕਿ ਉੱਚਾ ਉੱਠ ਚੁੱਕਾ ਸ਼ਖਸ ਵੀ ਆਪਣੀ ਸਮਝ ਨਿੱਚਲੇ ਪੱਧਰ ਵਾਲੇ ਦੇ ਅਨੁਸਾਰੀ ਹੋ ਹੀ ਗ੍ਰਹਿਣ ਕਰਦਾ ਹੈ ll

——————————————— ਬਾਸ਼ੋ

ਤਸਵੀਰ

ਪੂਰਵ-ਧਾਰਨਾਵਾਂ ਅਤੇ ਕੀੜੇ-ਮਕੌੜਿਆਂ ਦਾ ਵਿਗਿਆਨੀ


ਇੱਕ ਕੀੜੇ-ਮਕੌੜਿਆਂ ਦਾ ਵਿਗਿਆਨੀ ਖੋਜ ਕਰਦਾ ਸੀ l ਤੇ ਉਸਦਾ ਵਿਸ਼ਾ ਸੀ “ਮੱਖੀਆਂ ਨੂੰ ਕਿਵੇਂ ਸੁਣਦਾ ਹੈ ?”  ਉਸਦਾ ਆਪਣਾ ਵਿਚਾਰ ਸੀ ਕਿ “ਮੱਖੀਆਂ ਨੂੰ ਆਪਣੇ ਖੰਭਾਂ ਥੀਂ ਸੁਣਦਾ ਹੈ” ll

ਸੋ  ਉਸ ਨੇ ਇੱਕ ਕੱਚ ਦਾ ਜਾਰ ਲਿਆ ਤੇ ਇੱਕ ਮੱਖੀ ਫੜ ਕੇ ਉਸ ‘ਚ ਛੱਡੀ ਤੇ ਉੱਪਰੋਂ ਧੱਕਣ ਧਰ ਦਿੱਤਾ l ਤੇ ਜਾਰ ‘ਤੇ ਹੱਥ ਮਾਰ ਮਾਰ ਕਹੇ,”ਉੱਡ ਉੱਡ” l ਤਾਜ਼ਾ ਤਾਜ਼ਾ ਫੜੀ ਮੱਖੀ ਇਧਰੋਂ ਉਧਰ ਉਡਦੀ ਫਿਰੇ ll

ਫਿਰ ਉਸ ਮੱਖੀ ਨੂੰ ਬਾਹਰ ਕੱਢ  ਉਸਦੇ ਦੋਵੇਂ ਖੰਭ ਖਿੱਚ ਪੁਟੇ l  ਤੇ ਮੱਖੀ ਨੂੰ ਵਾਪਿਸ ਜਾਰ ਵਿਚ ਸੁੱਟ ਦਿੱਤਾ ਤੇ ਜਾਰ ‘ਤੇ ਹੱਥ ਮਾਰ ਮਾਰ ਕਹੇ,”ਉੱਡ ਉੱਡ” l ਮੱਖੀ ਹੁਣ ਕਿਵੇਂ ਉੱਡੇ ?  ਉਸ ਆਖਿਆ ਦੇਖਿਆ, ਮੇਰੀ ਗਲ ਸਹੀ ਰਹੀ ਕਿ “ਮੱਖੀਆਂ ਨੂੰ ਆਪਣੇ ਖੰਭਾਂ ਥੀਂ ਸੁਣਦਾ ਹੈ” ਇਹ ਮੱਖੀ ਸ਼ਹੀਦ ਹੋ  ਉਸਦਾ hypothesis ਸਿੱਧ ਕਰਾ ਗਈ ਕਿ “ਮੱਖੀਆਂ ਨੂੰ ਆਪਣੇ ਖੰਭਾਂ ਥੀਂ ਸੁਣਦਾ ਹੈ” ll

ਅਗਾਊਂ-ਵਿਕਲਪਣ ਦਾ ਰੁਝਾਨ ਸਾਡੇ ਵਿਚ ਜਨਮ ਜਾਤ ਹੈ ਇਸ ਬਾਰੇ ਅੰਤਾਂ ਦੀ ਚੇਤਨਾ ਚਾਹੀਦੀ ਹੈ ll

ਜੋ ਵੀ ਅਸੀਂ ਅਗਾਊਂ ਹੀ ਮਿਥ ਬੇਠੇ ਹਾਂ ਕਿ ਹਾਇਕੂ ‘ਏਹ ਹੈ ਜਾਂ ਵੋਹ’ ਤਾਂ ਕੁਦਰਤੀ ਹੀ ਅਸੀਂ ਕਲਾਸੀਕਲ ਜਾਂ ਕ੍ਲਾਸਿੱਕ ਹਾਇਕੂ ਵਿਚ ਆਪਣੇ ਮਨ ਭਾਉਂਦਾ ਤੱਤ ਭਾਲਾਂਗੇ l ਤੇ ਆਮ-ਖ਼ਾਮ ਹਾਇਕੂ ‘ਚ ਜੇ ਓਹ ਤੱਤ ਨਹੀਂ ਮਿਲਣਗੇ ਤਾਂ ਓਹ ਸਾਡੇ ਲਈ ਹਾਇਕੂ ਹੀ ਨਹੀਂ ਹੋਵੇਗਾ, ਤੇ ਗੱਲ ਮੁੱਕੀ l ਭਾਵੇਂ ਓਹ ਅਤਿ ਪਿਆਰਾ ਹਾਇਕੂ ਹੋਵੇ l ਪਰ ਜੇ ਤਥਾਕਹਿਤ ਕਲਾਸੀਕਲ ਜਾਂ ਕ੍ਲਾਸਿੱਕ ਹਾਇਕੂ ਵਿਚ ਵੀ ਓਹ ਤੱਤ ਨਾ ਮਿਲਣ ਤਾਂ ਅਸੀਂ ( ਇਥੇ ਅਸੀਂ ਤੋਂ ਮੇਰਾ ਭਾਵ ਕੋਈ ਇੱਕ ਗਰੁੱਪ ਨਹੀਂ ਸਗੋਂ ਮੇਰਾ ਇਸ਼ਾਰਾ ਅੰਗ੍ਰੇਜ਼ੀ ਜਗਤ ਦੀ ਹਾਇਕੂ ਨਾਲ ਵਰਤਾਈ ਦੁਰਗਤੀ ਬਾਰੇ ਹੈ )  ਕਿਵੇਂ ਨਾ ਕਿਵੇਂ ਓਹ ਤੱਤ ਭਾਲ ਹੀ ਲੇਂਦੇ ਹਾਂ ll ਭਾਵੇਂ ਮੱਖੀ ਦੇ ਦੋਵੇਂ ਖੰਭ ਖਿੱਚ ਪੁੱਟਣੇ ਹੀ ਕਿਓਂ ਨਾ ਪੈਣ ll

ਇਸ ਪੋਸਟ ਵਿਚ ਮੈਂ ਇਕ ਹੀ ਨੁਕਤਾ ਚੁੱਕਣਾ ਚਾਹੁੰਦਾ ਹਾਂ — “ਹਾਇਕੂ  ਵਿਚ ਕੁਦਰਤ ਵਰਣਨ ( ਜਾਂ ਜ਼ਿਕ੍ਰ ) ਜਰੂਰੀ ਹੈl”

ਕੁਝ ਸਦੀਆਂ ਪਹਿਲਾਂ ਕੋਈ ਵੀ ਗੱਲ ਕੀਤੀ ਜਾਂਦੀ ਤਾਂ ਉਸ ਵਿੱਚਲਾ ਸਾਰਾ ਮਸਾਲਾ ਕੁਦਰਤੋਂ ਹੀ ਕੁਦਰਤ ਵਰਣਨ ਕਰੇਗਾ ਜਾਂ ਅੱਜ ਦੀ ਸਦੀ ‘ਚ ਸਾਨੂੰ  ਇੰਝ ਹੀ ਭਾਸੇਗਾ, ਭਾਵੇਂ ਓਹ ਆਪਣੀ ਨਵੀਨਤਮ ਵਿਗਿਆਨਿਕ ਖੋਜ ਵਾਰੇ ਹੀ ਗਲ ਕਿਓਂ ਨਾਂ ਕਰ ਰਹੇ ਹੋਣ l ਤੇ ਹਾਇਕੂ ਹੈ ਵੀ ਨਵੀਨਤਮ ਵਿਗਿਆਨਿਕ ਖੋਜ ਹੀ/ਸੀ l ਹਰ ਚੀਜ਼ ਵਾਂਗ ਕੁਦਰਤ ਵਾਰੇ ਵੀ ਸਾਡਾ ਸੰਕਲਪ ਬਦਲਦਾ ਰਿਹਾ ਹੈ ਤੇ ਬਦਲ ਰਿਹਾ ਹੈ l ਸਾਡੇ ਅੱਜ ਦਾ  ਲੈੰਡ ਸ੍ਕੇਪ ਰਾਤ ਨੂੰ ਸਟ੍ਰੀਟ ਲਾਈਟਾਂ ਨਾਲ ਸਜਿਆ ਹੁੰਦਾ ਹੈ ਤੇ ਜਾਂ ਵੱਡੇ ਪ੍ਲਾਜ਼ੇ ਦੇ ਪਾਰਕਿੰਗ-ਲਾਟ ਵਿਚ ਖੜੀਆਂ ਕਾਰਾਂ ਦਾ ਮੈਦਾਨ, ਸਕਾਈ ਸ੍ਕ੍ਰੇਪ੍ਰ ਦੀਆਂ ਮਾਣ ਮੱਤੀਆਂ ਪਹਾੜੀਆਂ ਦੇ ਜੋੜ ਤੋਂ ਬਣਦਾ ਹੈ ll

” ਮਨ ਕੀ ਹੈ ਤੇ ਇਸਦੀ ਕਾਰਜ ਵਿਧੀ ਕੀ ਹੈ ” ਉੱਪਰ ਅਧਾਰਿਤ ਕਿੰਨੇ ਹੀ ਮਨੋਵਿਗਿਆਨ ਪੂਰਵ ਨੇ ਜਨਮੇ – ਝੇਨ ਵੀ ਇੱਕ ਹੈ l ਇਹ ਪੰਜ ਇੰਦ੍ਰਿਆਂ ਵਾਲੀ ਭਾਸ਼ਾ ਨੂੰ ਜਾਣਦਾ ਵੀ ਨਹੀਂ ਤੇ ਜਿਥੋਂ ਤੱਕ  ਕੁਦਰਤ  ਦਾ ਤਾਉਲੱਕ਼ ਹੈ ਮੱਛੀ ਸਾਗਰ ਨੂੰ ਆਪਣੇ ਤੋਂ ਅਲੱਗ ਕਿਵੇਂ ਚਿਤਵੇ ? ਇਹ ਓਹ ਵਿਅਕਤੀ ਹਨ ਜੋ ਹਾਇਕੂ ਦਾ ਮੁਹਾਂਦਰਾ ਘੜਣ ‘ਚ ਸਭ ਤੋਂ ਵੱਧ ਕੰਮ ਆ ਸਕਦੇ ਹਨ l

ਝੇਨ ਸੰਤਾਂ ਲਈ “ਲਿਖਣ ਦੀ ਕਲਾ ( Calligraphy )”  ਮਹਿਜ਼ ਕੈਲ੍ਲਿਗ੍ਰਾਫ੍ਯ ਨਹੀਂ ਸੀ ਨਾਂ ਹੀ ਤਲਵਾਰਬਾਜੀ ਸਿਰਫ ਤਲਵਾਰਬਾਜੀ l ਕਵਿਤਾ ਵੀ ਮਹਿਜ਼ ਕਵਿਤਾ ਨਹੀਂ ਹੈ ll

ਘਬਰਾਉਣ ਦੀ ਲੋੜ ਨਹੀਂ ਹੈ ਪੱਛਮ ਵਾਲਿਆਂ ਮਗਰ ਲੱਗ ਜਪਾਨੀਆਂ ਇੱਕ ਵਾਰ koans ਕੋਆਨ ਵੀ ਇੰਟਰਪ੍ਰੇਟ ਕਰ ਮਾਰੇ ਸਨ ਭਾਵੇ ਓਫ ਸਵਾਲ ਬਣੇ ਹੀ ਇਸ ਧਰਨਾ ਨਾਲ ਸਨ ਕੀ ਉਤ੍ਰ ਭਾਲਦਿਆਂ ਹੀ ਮਨ ਗਿਰ ਜਾਵੇ ਪਰ ਉਸ ਅੜੌਣੀ ( ਸਵਾਲ ) ਦਾ ਕੋਈ ਹੱਲ ਨਾ ਮਿਲੇ – ਹਾਇਕੂ ਵੀ ਬਾਹਲਾ ਬਾਹਰਾ ਨਹੀਂ l

ਤੁਹਾਡੇ ਵਲੋਂ ਹੁੰਗਾਰਾ ਉਡੀਕਾਂਗਾ

ਅੰਤਰਗਤ

maxim Gorky


Thoughts ਵਿਚਾਰ


> When you are feeling down
>
>
> 1. If you want your dreams to come true, don’t oversleep.
>
> 2. The smallest good deed is better than the grandest intention.
>
> 3. Of all the things you wear, your expression is the most important.
>
> 4. The best vitamin for making friends….B1.
>
> 5. The 10 commandments are not multiple choices.
> > 6. The happiness of your life depends on the quality of your thoughts.
>
> 7. Minds are like parachutes…they function only when open.
>
> 8. Ideas won’t work unless YOU do.
>
> 9. One thing you can’t recycle is wasted time.
>
> 10. One who lacks the courage to start has already finished.
>
> 11. The heaviest thing to carry is a grudge.
>
> 12. Don’t learn safety rules by accident.
>
> 13. We lie the loudest when we lie to ourselves.
>
> 14. Jumping to conclusions can be bad exercise.
>
> 15. A turtle makes progress when it sticks its head out.
>
> 16. One thing you can give and still keep …is your word.
>
> 17. A friend walks in when everyone else walks out.

%d bloggers like this: