Bomb in assembly


ਸੱਚੇ ਸ਼ਹੀਦ ਨੂੰ ਗੁੰਮਨਾਮੀ ਜ਼ਿੰਦਗੀ ਬਿਤਾਉਂਣੀ ਪਈ।ੳਨ੍ਹਾਂ ਦੀ ਕੁਰਬਾਨੀ ਬਹੁਤ ਵਡੀ ਹੈ ਤੇ ਮਾਨਤਾ ਹੈ ਹੀ ਨਹੀ। 113 ਦਿਨ ਦੀ ਭਗਤ ਸਿੰਘ ਨਾਲ ਭੁਖ ਹੜਤਾਲ ਤੇ ਤਸ਼ਦਦ ਨਾਲ ਤਪਦਿਕ ਦੀ ਬਿਮਾਰ ਅਵਸਥਾ। ਇਨ੍ਹਾ ਦੀ ਭਾਵਨਾ ਬਾਰੇ ਆਉ ਵੇਖਦੇ ਹਾਂ ਕੁਝ ਹੋਰ। ਭਗਤ ਸਿੰਘ ਦੀ ਸੈਂਟਰਲ ਜੇਲ੍ਹ ਤੋਂ ਲਿਖੀ ਦਤ ਦੇ ਨਾਮ ਚਿੱਠੀ—

 

ਇਹ ਚਿੱਠੀ ਇਕ ਨਸੀਹਤ ਦੀ ਤਰ੍ਹਾਂ ੳਨ੍ਹਾਂ ਅਜ਼ਾਦੀ ਘੁਲਾਟੀਆਂ ਨੂੰ ਹੈ ਜਿਨ੍ਹਾਂ ਨੂੰ ਫਾਂਸੀ ਨਸੀਬ ਨਹੀ ਹੋਈ। ਸ਼ਹੀਦ ਭਗਤ ਸਿੰਘ ਦਾ ਕਰਾਂਤੀਕਾਰੀ ਦਾ ਖਾਕਾ ਦੇਸ਼ ਵਿਚ ਇਨਕਲਾਬ ਲਿਆਉਂਣਾ ਹੈ ਤੇ ਦਲੀਲ ਦਿੰਦੇ ਹਨ ਕਿ ਇਹ ਭਾਰ ਹੁਣ ਤੁਹਾਡੇ ਮੋਢਿਆਂ ਤੇ ਆ ਪਿਆ ਹੈ।

ਸੈਂਟਰਲ ਜੇਲ੍ਹ ਲਾਹੌਰ
ਨਵੰਬਰ,1930

ਪਿਆਰੇ ਭਰਾ ਜਜਮੈਂਟ ਆ ਗਈ ਹੈ। ਮੈਨੂੰ ਮੌਤ ਦੀ ਸਜ਼ਾ ਮਿਲੀ ਹੈ। ਇਨ੍ਹਾਂ ਕੋਠੜੀਆਂ ਵਿਚ,ਮੇਰੇ ਨਾਲ, ਬਹੁਤ ਸਾਰੇ ਹੋਰ ਕੈਦੀ ਹਨ ਜੋ ਫਾਂਸੀ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਲੋਕਾਂ ਲਈ ਸਿਰਫ ਇਕੋ ਅਰਦਾਸ ਹੈ ਕਿ ਕਿਸੇਤਰ੍ਹਾਂ ਵੀ ਇਹ ਫੰਦੇ ਤੋਂ ਬਚ ਜਾਣ। ਸ਼ਾਇਦ ਇਨ੍ਹਾਂ ਵਿਚੋਂ ਸਿਰਫ ਮੈਂ ਹੀ ਇੱਕ ਖੁ਼ਸ਼ਕਿਸਮਤ ਹਾਂ ਜੋ ਤੀਬਰਤਾ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹੈ ਕਿ ਆਪਣੇ ਆਦਰਸ਼ਾਂ ਲਈ ਇਸ ਰੱਸੇ ਨੂੰ ਚੁੰਮਕੇ ਗਲ ਵਿਚ ਪਾਵਾਂ। ਮੈਂ ਖੁਸ਼ੀ ਖੁਸ਼ੀ ਫਾਂਸੀ ਦੇ ਤਖਤੇ ਤੇ ਚੜ੍ਹ ਜਾਵਾਂਗਾ ਤਾਂ ਕਿ ਦੁਨੀਆ ਨੂੰ ਦਸਿਆ ਜਾ ਸਕੇ ਕਿ ਕਰਾਂਤੀਕਾਰੀ ਕਿਸਤਰ੍ਹਾਂ ਆਪਣੇ ਦੇਸ਼  ਦੀ ਖਾਤਰ ਬਹਾਦਰੀ ਨਾਲ ਹੱਸ ਹੱਸ ਫਾਂਸੀ ਚੜ੍ਹਦੇ ਹਨ।
ਮੈਨੂੰ ਮੌਤ ਮਿਲੀ ਪਰ ਤੈਨੂੰ  ਜ਼ਿੰਦਗੀ ਨੂੰ ਚਲਾਉਣ ਦੀ ਸਜ਼ਾ ਮਿਲੀ। ਤੂੰ ਜੀਵੇਂਗਾ ਤੇ ਜੀਂਦੇ ਜੀਅ ਤੈਨੂੰ ਦੁਨੀਆ ਨੁੰ ਦਸਣਾ ਪੈਣਾ ਹੈ ਕਿ ਕਰਾਂਤੀਕਾਰੀ ਆਪਣੇ ਆਦਰਸ਼ਾਂ ਲਈ ਸਿਰਫ ਮਰ ਹੀ ਨਹੀ ਸਕਦੇ ਬਲਕਿ ਹਰ ਬਿਪਤਾ ਦਾ ਸਾਹਮਣਾ ਕਰ ਸਕਦੇ ਹਨ। ਮੌਤ ਸਿਰਫ ਜ਼ਿੰਦਗੀ ਦੀਆਂ ਮੁਸ਼ਕਲਾਤਾਂ ਤੋਂ ਭਜਣ ਦਾ ਨਾਮ ਹੀ ਨਹੀ ਹੈ।ਉਹ ਕਰਾਂਤੀਕਾਰੀ ਜਿਹੜੇ ਇਤਫਾਕਨ ਫਾਂਸੀ ਦੇ ਫੰਦੇ ਤੋਂ ਬੱਚ ਜਾਂਦੇ ਹਨ ਉਹ ਦੁਨੀਆ ਨੂੰ ਦਸਣ ਕਿ ਸਿਰਫ ਆਪਣੇ ਆਦਰਸ਼ਾ ਨਾਲ ਫਾਂਸੀ ਹੀ ਨਹੀ ਕਬੂਲਦੇ ਬਲਕਿ ਜ਼ਿੰਦਗੀ ਦੀਆਂ ਕਰੂਰ ਹਕੀਕਤਾਂ ਨਾਲ ਦਸਤ ਪੰਜਾ ਹੁੰਦੇ,ਕਾਲ ਕੌਠੜੀਆਂ ਦੀ ਦਹਿਸ਼ਤ ਸਹਿੰਦੇ ਹੋਏ ਵੀ ਵਿਚਰਦੇ ਹਨ।
ਜੈ ਹਿੰਦ

 ਭਾਰਤ ਦੇ ਹੋਮ ਮਨਿਸਟਰ ਨੁੰ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਵਲੋਂ ਲਿਖੀ ਚਿਠੀ—

ਅਸੀਂ, ਭਗਤ ਸਿੰਘ ਤੇ ਬੀ.ਕੇ. ਐਸੰਬਲੀ ਬੰਬ ਕੇਸ ਹੇਠ 19ਅਪ੍ਰੈਲ,1929 ਨੂੰ ਉਮਰ ਕੈਦ ਦੀ ਸਜਾ ਪਾਉਣ ਵਾਲੇ ਹਾਂ। ਜਦੋਂ ਤੋਂ ਅਸੀਂ ਦਿਲੀ ਜੇਲ੍ਹ ਵਿਚ ਅੰਡਰ ਟਰਾਇਲ ਸੀ ਤੋਂ ਲੈਕੇ ਕਾਨੂੰਨੀ ਇਕਰਾਰ ਨਾਮੇ ਅਨੁਸਾਰ ਉਸ ਜੇਲ੍ਹ ਤੋਂ ਲੈਕੇ ਮੀਆਂ ਵਾਲੀ ਜੇਲ੍ਹ ਤੇ ਲਾਹੌਰ ਸੈਂਟਰਲ ਜੇਲ੍ਹ ਤੱਕ ਤਰਤੀਬਵਾਰ ਚੰਗੇ ਵਿਵਹਾਰ ਦੇ ਹੱਕਦਾਰ ਹਾਂ। ਅਸੀਂ ਉੱਚ ਅਫਸਰਾਂ ਨੂੰ ਚੰਗੀ ਖੁਰਾਕ ਤੇ ਕੁਝ ਹੋਰ ਸਹੂਲਤਾਂ ਲਈ ਲਿਖ ਚੁੱਕੇ ਹਾਂ ਤੇ ਹੁਣ ਜੇਲ੍ਹ ਦੇ ਖਾਣੇ ਨੂੰ ਖਾਣ ਤੋਂ ਇਨਕਾਰ ਕਰਦੇ ਹਾਂ। ਸਾਡੀਆਂ ਮੰਗਾਂ ਇਸ ਪ੍ਰਕਾਰ ਹਨ;

  • ਅਸੀਂ ਰਾਜਸ਼ੀ ਕੈਦੀ ਹਾਂ, ਸਾਨੂੰ ਚੰਗੀ ਖੁਰਾਕ ਦੇਣੀ ਚਾਹੀਦੀ ਹੈ ਤੇ  ਸਾਡੇ ਖਾਣੇ ਦਾ ਸਟੈਂਡਰਡ ਉਹੋ ਹੋਣਾ ਚਾਹੀਦਾ ਹੈ ਜੋ ਯੋਰਪੀਅਨ ਕੈਦੀ ਦਾ ਹੁੰਦਾ ਹੈ।( ਇਹ ਇਸਤਰ੍ਹਾਂ ਨਹੀ ਹੈ ਕਿ ਅਸੀਂ ਉਹੋ ਖਾਣਾ ਮੰਗਦੇ ਹਾਂ ਬਲਕਿ ਅਸੀਂ ਉਸ ਪਧਰ ਦਾ ਸਟੈਂਡਰਡ ਚਾਹੁੰਦੇ ਹਾਂ।)

  • ਸਾਨੂੰ ਸਖਤ ਤੇ ਘਟੀਆ ਮਜ਼ਦੂਰੀ ਲਈ ਮਜ਼ਬੂਰ ਨਾ ਕੀਤਾ ਜਾਵੇ।

  • ਸਾਰੀਆਂ ਕਿਤਾਬਾਂ, ਉਹ ਨਹੀ ਜੋ ਤੁਹਾਡੀ ਪਸੰਦ ਹਨ ਬਲਕਿ ਉਹ ਜੋ ਅਸੀਂ ਕਹਿੰਦੇ ਹਾਂ।ਇਸਤੋਂ  ਇਲਾਵਾ ਲਿਖਣ ਲਈ ਸਮਾਨ ਵੀ ਮੁਹਈਆ ਕਰਵਾਇਆ ਜਾਵੇ ਤੇ ਬਿਨ੍ਹਾ ਕਿਸੇ ਰੁਕਾਵਟ ਦੇ।

  • ਘਟੋ ਘਟ ਇੱਕ ਵਧੀਆ ਪੱਧਰ ਦਾ ਅਖਬਾਰ ਹਰ ਰਾਜਨੀਤਕ ਕੈਦੀ ਨੂੰ ਮਿਲਣਾ ਚਾਹੀਦਾ ਹੈ।

  • ਹਰ ਜੇਲ੍ਹ ਵਿਚ ਰਾਜਨੀਤਕ ਕੈਦੀਆਂ ਦਾ ਆਪਣਾ ਵਖਰਾ ਸਪੈਸ਼ਲ ਵਾਰਡ ਹੋਣਾ ਚਾਹੀਦਾ ਹੈ ਤੇ ਉਸ ਵਿਚ ਲੋੜੀਂਦੀ ਹਰ ਸਹੂਲਤ ਹੋਣੀ ਚਾਹੀਦੀ ਹੈ ਜਿਵੇਂ ਯੋਰਪੀਅਨ ਨੂੰ ਮਿਲਦੀ ਹੈ ਅਤੇ ਇੱਕ ਜੇਲ੍ਹ ਦੇ ਸਾਰੇ ਰਾਜਨੀਤਕ ਕੈਦੀਆਂ ਨੂੰ ਵਾਰਡ ਵਿਚ ਇੱਕਠਿਆਂ ਰਖਿਆ ਜਾਵੇ।

  • ਸੋਚਾਲਿਆ ਦੀਆਂ ਸਹੂਲਤਾਂ ਦਿੱਤੀਆਂ ਜਾਣ।

  • ਚੰਗੇ ਕਪੜੇ ਦਿੱਤੇ ਜਾਣ।

ਇਸਤੋਂ ਇਲਾਵਾ, ਉਹ ਸਾਡੇ ਨਾਲ  ਬਹੁਤ ਹੀ ਭੈੜਾ ਵਰਤਾਵ ਕਰਦੇ ਹਨ ਜਦੋਂ ਜਬਰਦਸਤੀ ਖਾਣਾ ਖਵਾਉਂਣ ਦੀ ਕੋਸ਼ਿਸ਼ ਕਰਦੇ ਹਨ। ਭਗਤ ਸਿੰਘ ਜੂਨ 10,1929 ਨੂੰ 15 ਮਿੰਟ ਤੱਕ ਇਨ੍ਹਾਂ ਦੀ ਜਬਰਦਸਤੀ ਨਾਲ ਬੇਹੋਸ਼ ਰਿਹਾ। ਇਹ ਜਬਰਦਸਤੀ ਖਵਾਉਣ ਦਾ ਚਲਣ,ਬਿਨ੍ਹਾਂ ਕਿਸੇ ਦੇਰੀ ਦੇ ਖਤਮ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ,ਪੰਡਤ ਜਗਤ ਨਰਾਇਣ  ਤੇ ਕੇ.ਬੀ.ਹਾਫੀਜ਼ ਹਿਦਾਇਤ ਹੁਸੈਨ ਦੀ ਅਗਵਾਈ ਵਿਚ ਜੇਲ੍ਹ ਕਮੇਟੀ ਯੁ.ਪੀ ਨੇ ਜੋ ਸਿਫਾਰਸਾਂ ਕੀਤੀਆਂ ਹਨ, ਜਿਸ ਤਹਿਤ ‘ਬੈਟਰ ਕਲਾਸ ਪਰਿਜ਼ਨਰ’ਦਾ ਮੁੱਦਾ ਹੈ। ਉਨ੍ਹਾ ਸਿਫਾਰਸਾਂ ਨੂੰ ਰੈਫਰ ਕਰਨ ਦੀ ਆਗਿਆ ਦਿੱਤੀ ਜਾਵੇ।  ਅਸੀਂ ਸਨਿਮਰ ਬੇਨਤੀ ਕਰਦੇ ਹਾਂ ਕਿ ਆਪਣੀ ਪਹਿਲੀ ਫੁਰਸਤ ਵਿਚ ਹੀ ਸਾਡੀਆਂ ਮੰਗਾ ਵੱਲ ਧਿਆਨ ਦਿੱਤਾ ਜਾਵੇ।


ਪੈਂਫਲਿਟ ਵੀ ਲਹਿਰਾਏ ਤੇ ਪੈਂਫਲਿਟਾਂ ਦੀ ਬਰਸਾਤ ਕਰ ਦਿੱਤੀ। ਪੈਂਫਲਿਟ ਵਿਚ ਦਰਜ਼ ਸੀ ਕਿ ਉਹ ਇਨ੍ਹਾਂ ਦੋਵੇਂ ਬਿਲਾਂ ਦਾ ਵਿਰੋਧ ਕਰਦੇ ਹਨ ਤੇ ਲਾਲਾ ਲਾਜਪੱਤ ਰਾਏ ਦੀ ਮੌਤ ਦਾ ਅੰਗਰੇਜ਼ ਨੂੰ ਦੋਸ਼ ਦਿੰਦੇ ਹੋਏ ਅਫਸੋਸ ਕਰਦੇ ਹਨ। ਕੁਝ ਮਾਮੂਲੀ ਝਰੀਟਾਂ ਤੋਂ ਇਲਾਵਾ ਬੰਬਾਂ ਨਾਲ ਕੋਈ ਨੁਕਸਾਨ ਨਹੀ ਹੋਇਆ। ਭਗਤ ਸਿੰਘ ਤੇ ਬੀ.ਕੇ. ਦੱਤ ਦਾ ਕਹਿੰਣਾ ਸੀ ਕਿ ਇਹ ਉਨ੍ਹਾਂ ਜਾਣਕੇ ਕੀਤਾ ਹੈ। ਅਸੀਂ ਬੰਬ ਵਿਸਫੋਟ ਆਪਣਾ ਵਿਰੋਧ  ਦਰਜ਼ ਕਰਨ ਲਈ ਹੀ ਕੀਤਾ,ਤਾਂ ਕਿ ਬੋਲੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਈ ਜਾਵੇ। ਭਜਣ ਦੀ ਕੋਈ ਕੋਸ਼ਿਸ਼ ਨਹੀ ਹੋਈ ਤੇ ਇਸ ਲਈ ਗਰਿਫਤਾਰੀ ਦਿੱਤੀ। ਮਕਸਦ ਸੀ ਕਿ ਮੁਕਦਮੇ ਦੌਰਾਨ ਆਪਣੀ ਅਜ਼ਾਦੀ ਦੀ ਗੱਲ ਕੀਤੀ ਜਾਵੇ।
ਟਰਬਿਉਨ ਦੀ ਇਸ ਘਟਨਾ ਬਾਰੇ ਰਿਪੋਰਟ—
ਜਦੋਂ ਮਿਸਟਰ ਪਟੇਲ ਇਨ੍ਹਾਂ ਦੋਵੇਂ ਬਿਲਾਂ ਤੇ ਆਪਣੀ ਰੂਲਿੰਗ ਦੇਣ ਲਈ ਖੜੇ ਹੋਏ ਤਾਂ ਜਾਰਜ ਸ਼ਸਟਰ(George Schuster) ਦੀ ਸੀਟ ਕੋਲੋਂ ਗੈਲਰੀ ਤੋਂ ਦੋ ਬੰਬ ਐਸੰਬਲੀ ਵਿਚ ਸੁਟੇ ਗਏ।ਸਾਰਾ ਹਾਉਸ ਵਿਚ  ਇਸ ਕਾਰੇ ਨਾਲ ਖਲਬਲੀ ਮੱਚ ਗਈ।  ਜਾਰਜ ਸਸ਼ਟਰ ਤੇ ਬੀ.ਦਲਾਲ ਨੂੰ ਮਾਮੂਲੀ ਸੱਟ ਲੱਗੀ ਤੇ ਕੁਝ ਹੋਰ ਲੋਕਾਂ ਨੂੰ ਵੀ ਝਰੀਟਾਂ ਆਈਆਂ।ਭਗਤ ਸਿੰਘ ਤੇ ਦੱਤ ਨੂੰ ਬ੍ਰਿਟਿਸ਼ ਨੇ ਗਰਿਫਤਾਰ ਕਰ ਲਿਆ। ਦਸ ਮਿੰਟ ਬਾਦ ਐਸੰਬਲੀ ਦੁਬਾਰ ਜੁੜੀ। ਚੈਂਬਰ ਸਾਰਾ ਧੂੰਏਂ ਨਾਲ ਭਰ ਚੁੱਕਾ ਸੀ।  ਮਿਸਟਰ ਪਟੇਲ ਨੇ ਹਾਉਸ ਨੂੰ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ। ਇੱਕ ਲਾਲ ਰੰਗ ਦਾ ਪੈਂਫਲਿਟ, ਜਿਸਤੇ ‘ਹਿੰਦੋਸਤਾਨ ਸੋਸ਼ਲਿਸ਼ਟ ਰੀਪਬਲਿਕਨ ਆਰਮੀ’ ਲਿਖਿਆ ਹੋਇਆ ਸੀ ਤੇ ਇਸ ਉੱਤੇ ਬਲਰਾਜ,ਔਨਰੇਬਲ ਚੀਫ ਵਜੋਂ ਸਾਈਨ ਕੀਤੇ ਹੋਏ ਸਨ, ਸੁਟਿਆ ਗਿਆ ਸੀ। ਪੁਲੀਸ ਨੇ ਕੌਂਸਿਲ ਹਾਉਸ ਨੂੰ ਜਿੰਦਰਾ ਮਾਰ ਦਿੱਤਾ ਤੇ ਵਿਜ਼ਿਟਰ ਨੂੰ ਹਿਲਣ ਜੁਲਣ ਤੋਂ ਮਨ੍ਹਾਂ ਕਰ ਦਿੱਤਾ। ਜਦੋਂ ਬੰਬ ਸੁਟਿਆ ਗਿਆ ਉਦੋਂ ਜੇ.ਸਿੰਮਸਨ ਵੀ ਗੈਲਰੀ ਵਿਚ ਮੌਜੂਦ ਸੀ। ਸਰ ਜੀ,ਸਸ਼ਟਰ,ਸਰ ਬੀ.ਦਲਾਲ, ਮਿਸਟਰ ਰਘਵਿੰਦਰਾ ਰਾਉ, ਤੇ ਮਿਸਟਰ ਸ਼ੰਕਰ ਰਾਉ ਮਾਮੂ਼ਲੀ ਆਏ ਜ਼ਖਮੀਆ ਵਿਚ ਸ਼ਾਮਲ ਸਨ।

ਐਸੰਬਲੀ ਬੰਬ ਕੇਸ ਟਰਾਇਲ

ਦੋਵਾਂ ਤੇ ਕਤਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ। ਬ੍ਰਿਟਿਸ਼ ਜੱਜ ਪੀ.ਬੀ. ਪੂਲ ਨੂੰ ਨਿਯੁਕਤ ਕੀਤਾ ਗਿਆ ਤੇ ਸਰਕਾਰੀ ਵਕੀਲ ਸੀ ਰਾਏ ਬਹਾਦੁਰ ਸੂਰਿਆ ਨਰਾਇਣ, ਮੁਕਦਮਾ ਮਈ 7,1929ਨੂੰ ਸ਼ੁਰੂ ਹੋਇਆ।ਸ਼ਕਾਂ ਦੀ ਤਸਦੀਕ ਲਈ,ਮੁਕਦਮੇ ਦੌਰਾਨ ਗਵਾਹੀਆਂ ਪੇਸ਼ ਕੀਤੀਆਂ ਗਈਆਂ। ਇਕ ਵਡੀ ਉਲਝਣ,ਇੱਕ ਆਟੋਮੈਟਿਕ ਪਿਸਟਲ ਦੀ ਸੀ,ਜਿਸ ਬਾਰੇ ਕਿਹਾ ਗਿਆ ਕਿ ਇਹ ਭਗਤ ਸਿੰਘ ਕੋਲੋਂ ਗਰਿਫਤਾਰੀ ਵੇਲੇ ਬਰਾਮਦ ਹੋਇਆ ਸੀ। ਇੱਕ ਗਵਾਹ ਨੇ ਕਿਹਾ ਕਿ ਇਸ ਪਿਸਟਲ ਨਾਲ ਭਗਤ ਸਿੰਘ ਨੇ ਦੋ ਤਿੰਨ ਫਾਇਰ ਕੀਤੇ ਤੇ ਫਿਰ ਪਿਸਟਲ ਜਾਮ ਹੋ ਗਿਆ।ਕੁਝ ਪੁਲੀਸ ਵਾਲਿਆਂ ਦਾ ਕਹਿੰਣਾ ਸੀ ਕਿ ਜਦੋਂ ਉਹ ਆਏ ਤਾਂ ਭਗਤ ਸਿੰਘ ਨੇ ਉਹ ਪਿਸਟਲ ਉਨ੍ਹਾਂ ਵਲ ਸੇਧਿਤ ਕੀਤਾ ਸੀ।ਸਾਰਜੈਂਟ ਟੈਰੀ, ਜਿਸਨੇ ਦੋਵਾਂ ਦਾ ਵਿਰੋਧ ਕੀਤਾ ਸੀ ਤੇ ਗਰਿਫਤਾਰ ਕੀਤਾ ਸੀ ਕਿ ਭਗਤ ਸਿੰਘ ਪਿਸਟਲ ਨਾਲ ਖੇਡ ਰਿਹਾ ਸੀ। ਇੰਡੀਆ ਲਾਅ ਜਰਨਲ ਅਨੁਸਾਰ, ਇਹ ਇੱਕ ਗਲਤ ਗੱਲ ਸੀ ਕਿਉਂਕਿ ਭਗਤ ਸਿੰਘ ਨੇ ਇਹ ਪਿਸਟਲ ਆਪ ਹੀ ਪੁਲੀਸ ਹਵਾਲੇ ਕਰ ਦਿੱਤਾ ਸੀ। ਕੂਨਰ ਅਨੁਸਾਰ, ਭਗਤ ਸਿੰਘ ਨੇ ਇੱਕ ਬਹੁਤ ਵਡੀ ਗਲਤੀ ਕੀਤੀ ਸੀ। ਉਹ ਕਿਉਂ ਉਸ ਦਿਨ ਪਿਸਟਲ ਨਾਲ ਲੈਕੇ ਆਇਆ। ਜਦ ਕਿ ਇਹ ਸਾਫ਼ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਨੁੰ ਸਰੀਰਕ ਨੁਕਸਾਨ ਪਹੁੰਚਾਉਣਾ ਨਹੀ ਸੀ ਤੇ ਪੁਲੀਸ ਨੂੰ ਆਪ ਆਪਣੀ ਮਰਜ਼ੀ ਨਾਲ ਹੀ ਸਮਰਪਣ ਕੀਤਾ ਸੀ।ਪਿਸਟਲ ਦੇ ਖਾਲੀ ਸ਼ੈਲ ਵੀ ਉੱਥੋਂ ਮਿਲ ਗਏ। ਮੁੱਢਲੀ ਚਾਰਜ਼ਸ਼ੀਟ ਤੋਂ ਬਾਦ ਦੋਵਾਂ ਨੂੰ ਸੈਸ਼ਨ ਜੱਜ ਦੀ ਅਦਾਲਤ ਵਿਚ ਭੇਜ਼ ਦਿੱਤਾ ਗਿਆ ਕਿਉਂਕਿ ਇਹ ਕੇਸ ਦੀ ਜੁਰਿਸਡਿਕਸਨ ਸੈਸ਼ਨ ਅਦਾਲਤ ਹੇਠ ਹੀ ਆਉਂਦੀ ਹੈ। ਜੱਜ ਅੰਗਰੇਜ਼ ਸੀ ਜਿਸਦਾ ਨਾਮ ਸੀ ਲਿਨਾਰਡ ਮਿਡਲਟਨ ਜਿਸਨੇ ਇਹ ਕਿਹਾ ਕਿ ਇਸ ਵਿਚ ਕੋਈ ਸ਼ਕ ਨਹੀ ਕਿ ਦੋਵਾਂ ਨੇ ਜਾਣਕੇ, ਪੂਰੇ ਹੋਸ਼ੋ ਹਵਾਸ ਵਿਚ ਇਹ ਬੰਬ ਸੁਟਿਆ ਹੈ ਤੇ ਬੰਬ ਦੇ ਟੁਕੜੇ ਲਕੜ ਦੇ ਫਰਸ਼ ਵਿਚ ਡੇੜ ਇੰਚ ਡੂੰਘੇ ਧੱਸ ਗਏ।ਦੱਤ ਦੇ ਕੇਸ ਦੀ ਪੈਰਵੀ ਆਸਿਫ ਅਲੀ ਨੇ ਕੀਤੀ ਜਦਕਿ ਭਗਤ ਸਿੰਘ ਨੇ ਆਪਣੀ ਪੈਰਵੀ ਖੁਦ ਕੀਤੀ। ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਗਈ ਤੇ ਚੋਦਾਂ ਸਾਲ ਦੀ ਉਮਰ ਕੈਦ ਸੁਣਾ ਦਿੱਤੀ ਗਈ।

ਰਿਹਾ ਹੋਣ ਤੋਂ ਬਾਦ ਜੇਲ੍ਹ ਦੀਆਂ ਦੁਸ਼ਵਾਰੀਆਂ ਨਾਲ  ਬਟਕੇਸ਼ਵਰ ਦੱਤ ਨੂੰ ਤਪਦਿਕ (ਟੀ.ਬੀ) ਹੋ ਗਈ। ਉਸਨੇ ਮਰਜ਼ ਦੇ ਬਾਵਜੂਦ ਮਹਾਤਮਾ ਗਾਂਧੀ ਦੇ ਭਾਰਤ ਛੋੜੋ ਅੰਦੋਲਨ ਵਿਚ ਹਿੱਸਾ ਲਿਆ। ਗਰਿਫਤਾਰ ਕਰ ਲਿਆ ਗਿਆ ਤੇ ਫਿਰ ਚਾਰ ਸਾਲ ਦੀ ਸਜ਼ਾ ਹੋ ਗਈ। ਜਦ ਦੇਸ਼ ਨੂੰ ਅਜ਼ਾਦੀ ਮਿਲੀ, ਦੱਤ ਨੇ ਨਵੰਬਰ 1947 ਨੂੰ ਅੰਜਲੀ ਨਾਲ ਵਿਆਹ ਕਰਵਾ ਲਿਆ। ਇਹ ਕਿਹਾ ਜਾਂਦਾ ਹੈ ਕਿ ਅਜ਼ਾਦ ਭਾਰਤ ਤੇ ਇਸਦੇ ਲੀਡਰਾਂ ਨੇ ਦੱਤ ਨੂੰ ਕੋਈ ਮਾਨਤਾ ਨਹੀ ਦਿੱਤੀ ਤੇ ਉਸਨੇ ਆਪਣੀ ਰਹਿੰਦੀ ਜ਼ਿੰਦਗੀ ਪੀਨੂਰੀ,ਰਾਜਨੀਤੀ ਤੋਂ ਦੂਰ ਰਹਿਕੇ ਬਿਤਾਈ। ਇਹ ਇੱਕ ਭੁਲਿਆ ਵਿਸਰਿਆ ਹੀਰੋ ਸੀ। ਬਟਕੇਸ਼ਵਰ ਵਧੇਰੇ ਆਪਣੇ ਕਾਮਰੇਡ ਸਾਥੀਆਂ ਨਾਲ ਹੀ ਰਿਹਾ ਤੇ ਜੁਲਾਈ20,1965 ਨੂੰ ਲੰਬਾ ਸਮਾਂ ਬਿਮਾਰ ਰਹਿੰਣ ਮਗਰੋਂ ਇਸ ਹੀਰੋ ਦਾ ਦਿਹਾਂਤ ਹੋਇਆ। ਇਸਦਾ ਅੰਤਿਮ ਸੰਸਕਾਰ ਹੁਸੈਨੀਵਾਲਾ,ਜਿਲ੍ਹਾਂ ਫਿਰੋਜ਼ਪੁਰ ਵਿਚ  ਹੋਇਆ।ਇਹ ਉਹ ਜਗ੍ਹਾ ਹੈ ਜਿੱਥੇ ਇਸਦੇ ਸਾਥੀਆਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸੰਸਕਾਰ ਕੀਤਾ ਗਿਆ ਸੀ। ਇਨ੍ਹਾਂ ਦੀ ਇੱਕ ਲੜਕੀ ਮਿਸਜ਼ ਭਾਰਤੀ ਬਗਚੀ,ਪਟਨਾ ਰਹਿ ਰਹੀ ਹੈ ਤੇ ਉਸਦਾ ਘਰ ਜਨਕਪੁਰ ਏਰੀਆ ਵਿਚ ਹੈ। ਇਨ੍ਹਾ  ਦੇ ਨਾਮ ਤੇ ਦਿਲੀ ਵਿਚ ਇੱਕ ਬਸਤੀ ਦਾ ਨਾਮ ਰਖਿਆ ਬੀ.ਕੇ.ਕਾਲੋਨੀ  ਜੋ ਸਫਦਰ ਜੰਗ ਏਅਰਪੋਰਟ ਦੇ ਦੂਜੇ ਪਾਸੇ ਹੈ।

ਕਿਤਾਬ—

 ਪ੍ਰਸਿਧ ਲੇਖਕ ਅਨਿਲ ਵਰਮਾ ਨੇ ਇਨ੍ਹਾਂ ਬਾਰੇ ਇੱਕ ਕਿਤਾਬ ਲਿਖੀ ਹੈ।  ‘ਬਟਕੇਸ਼ਵਰ ਦੱਤ; ਭਗਤ ਸਿੰਘ ਕਾ ਸਹਿਯੋਗੀ’। ਇਸਦੀ ਰਲੀਜ਼ ਉਨ੍ਹਾ ਦੇ ਜਨਮ ਦਿਨ ਤੇ ਕੀਤੀ ਗਈ। ਭਾਰਤ ਸਰਕਾਰ ਦੇ ਅਦਾਰੇ ਇੰਡੀਆ ਦਾ ਪਬਲੀਕੇਸ਼ਨ, ਨੈਸ਼ਨਲ ਬੁਕ ਟਰਸਟ ਵਲੋਂ ਛਾਪੀ ਗਈ।ਇਹ ਪਹਿਲੀ ਕਿਤਾਬ ਹੈ ਜੋ ਕਿਸੇ ਵੀ ਭਾਰਤੀ ਭਾਸ਼ਾ ਵਿਚ ਪਹਿਲੀ ਵਾਰ ਛਾਪੀ ਗਈ।

 

Sangrami Batkeshwar Dutt


ਬਟਕੇਸ਼ਵਰ  ਦੱਤ

ਭਾਰਤੀ ਕਰਾਂਤੀਕਾਰੀ,ਸਵਤੰਤਰਤਾ ਸੈਨਾਨੀ ਬਟਕੇਸ਼ਵਰ ਦੀਆਂ ਗਤੀਵਿਧੀਆ ਦਾ ਕਾਲ ਵੀਹਵੀਂ ਸਦੀ  ਦਾ ਸ਼ੁਰੂਆਤੀ ਦੌਰ ਹੈ। ਬੀ.ਕੇ. ਦੱਤ ਦੇ ਨਾਮ ਨਾਲ ਬੰਬ ਚਲਾਉਣ ਵਾਲਾ ਜੁੜ ਗਿਆ। ਉਸਨੇ ਕਈ ਬੰਬ ਵਿਸਫੋਟ ਕੀਤੇ।  ਭਗਤ ਸਿੰਘ ਨਾਲ ਮਿਲਕੇ ਉਨ੍ਹਾਂ ਨੇਹ ਸੈਂਟਰਲ ਅਸੈਂਬਲੀ ਦਿਲੀ ਵਿਚ ਅਪ੍ਰੈਲ 8,1929 ਨੂੰ ਬੰਬ ਵਿਸਫੋਟ ਕੀਤਾ। ਉਨ੍ਹਾ ਨੇ ਆਪ ਗਰਿਫਤਾਰੀ ਦਿੱਤੀ। ਕੇਸ ਚਲਿਆ ਤੇ ਉਮਰ ਕੈਦ ਦੀ ਸਜ਼ਾ ਹੋਈ। ਜੇਲ੍ਹ ਵਿਚ ਭਾਰਤੀ ਰਾਜਨੀਤਕ ਕੈਦੀਆਂ ਨਾਲ ਪਸ਼ੂਆ ਵਾਲਾ ਵਰਤਾਵ ਹੁੰਦਾ ਸੀ।ਇਨ੍ਹਾਂ ਦੋਵਾਂ ਨੇ ਜੇਲ੍ਹ ਵਿਚ ਇਤਿਹਾਸਕ ਭੁਖ ਹੜਤਾਲ ਕਰਵਾਈ। ਸਿਸਟਮ ਬਦਲਣ ਦੀ ਕੋਸ਼ਿਸ਼ ਵਿਚ ਕਾਮਯਾਬ ਵਿ ਹੋਏ ਤੇ ਕੁਝ ਅਧਿਕਾਰਾਂ ਦੀ ਜਾਮਨੀ ਦੀ ਤਸਦੀਕ ਕਰਵਾਈ। ਬੀ ਕੇ ਦੱਤ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸ਼ੀਏਸ਼ਨ ਦਾ ਵੀ ਮੈਂਬਰ ਸੀ।

ਬਟਕੇਸ਼ਵਰ ਦੱਤ ਨੂੰ ਬੀ.ਕੇ.ਦੱਤ, ਬਟੂ ਤੇ ਮੋਹਨ ਵੀ ਕਹਿੰਦੇ ਸਨ। ਗੋਸ਼ਥਾ ਬਿਹਾਰੀ ਦੱਤ ਦੇ ਪੁੱਤਰ ਦਾ ਜਨਮ ਨਵੰਬਰ 18,1910 ਨੂੰ ਹੋਇਆ। ਬਰਦਵਾਨ ਜਿਲ੍ਹੇ ਦੇ ਪਿੰਡ ਔਰੀ ਵਿਚ ਜਨਮੇ ਬੀ.ਕੇ.ਦੱਤ ਨੂੰ ਕਈ ਵਾਰ ਪੰਜਾਬੀ ਵੀ ਸਮਝ ਲਿਆ ਜਾਂਦਾ ਹੈ। ਭਗਤ ਸਿੰਘ ਦਾ ਸਾਥੀ ਹੋਣ ਕਰਕੇ, ਪਰ ਇਹ ਸੂਰਮੇ  ਸਾਰੇ ਦੇਸ਼ ਦੇ ਸਨ। ਇੱਕ ਸੋਚ ਨਾਲ ਪਰੁੰਦੇ ਇਹ ਕੁਝ ਵੀ ਬਣ ਸਕਦੇ ਹਨ। ਬੰਗਾਲੀ ਵੀ ਬਿਹਾਰੀ ਵੀ ਤੇ ਪੰਜਾਬੀ ਵੀ। ਅਸਲ ਵਿਚ ਆਪਣੇ ਸੂਬੇ ਦਾ ਸਮਝਣ ਵਾਲੇ ਭੋਲੇ ਭਾਲੇ ਲੋਕ ਹੀ ਇਨ੍ਹਾਂ ਨੂੰ ਸਮਝ ਸਕਦੇ ਹਨ। ਸੂਬਿਆਂ ਦੇ ਠੇਕੇਦਾਰ ਤੇ ਇੱਕੋ ਜਿਹੇ ਹੀ ਹੁੰਦੇ ਹਨ। ਜਿਨ੍ਹਾਂ ਦਾ ਬਾਹਵਾਂ ਲੰਮੀਆ ਕਰਕੇ ਇਹ ਦਸਣ ਵਿਚ ਹੀ ਦੁਕਾਨਦਾਰੀ ਹੈ ਕਿ ਦੱਤ ਸਾਡਾ ਬੰਗਾਲੀ ਸੀ ਦੱਤ ਸਾਡਾ ਪੰਜਾਬੀ ਸੀ। ਬਿਹਾਰ ਵਿਚੋਂ ਟਰੇਨ ਰਾਹੀਂ ਲੰਘਿਆ ਦੱਤ ਸਾਡਾ ਬਿਹਾਰੀ ਭਰਾ ਸੀ।  ਬੀ.ਕੇ.ਦੱਤ ਖੰਡਾ ਤੇ ਮਾਉਸੂ ਜਿਹੜੇ ਬਰਦਵਾਨ ਜਿਲੇ ਵਿਚ ਪੈਂਦੇ ਹਨ ਵੀ ਰਿਹਾ ਹੈ, ਇਹ ਬੰਗਾਲ ਵਿਚ ਹੈ।ਉਸਨੇ  ਪੀ.ਪੀ. ਐਨ ਹਾਈ ਸਕੂ਼ਲ ਕਾਨਪੁਰ ਤੋਂ ਗਰੈਜੂਏਸ਼ਨ ਕੀਤੀ। ਸਵਤੰਤਰਤਾ ਸੰਗਰਾਮੀ ਦੱਤ ਦੇ ਚੰਦਰ ਸ਼ੇਖਰ ਅਜ਼ਾਦ ਤੇ  ਭਗਤ ਸਿੰਘ ਨਾਲ ਗੂੜ੍ਹੇ ਸਬੰਧ ਸਨ। ਉਹ ਭਗਤ ਸਿੰਘ ਨੂੰ ਕਾਨਪੁਰ ਵਿਖੇ 1924 ਨੂੰ ਪਹਿਲੀ ਵਾਰ ਮਿਲਿਆ।ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਕਾਨਪੁਰ  ਵਿਚ ਵਿਚਰਦਿਆਂ ਉਸਨੇ ਬੰਬ ਬਨਾਉਣ ਦੀ ਪੂਰੀ ਸਿਖਲਾਈ ਲਈ ਹੋਈ ਸੀ।

ਐਸੰਬਲੀ ਵਿਚ ਬੰਬ—
ਡੀਫੈਂਸ ਔਫ ਇੰਡੀਆ ਐਕਟ 1915

ਇਸ ਐਕਟ ਨੂੰ  ਡਿਫੈਂਸ ਔਫ ਇੰਡੀਆ ਰੈਗੂਲੇਸ਼ਨਜ਼ ਐਕਟ ਵੀ ਕਿਹਾ ਜਾਂਦਾ ਹੈ। 1915 ਨੂੰ ਭਾਰਤ ਦੇ ਗਵਰਨਰ ਜਨਰਲ ਨੂੰ ਸੁਤੇ ਪਏ ਨੂੰ ਸੁਪਨੇ ਵਿਚ ਕਰਾਤੀਕਾਰੀਆਂ ਦੇ ਡਰ ਨੇ ਡਰਾਇਆ ਤੇ ਉਸਨੇ ਸਵੇਰੇ ਉਠਕੇ ਪਹਿਲਾ ਕੰਮ ਹੀ ਇਹ ਕੀਤਾ, ਚਾਹ ਵੀ ਬਾਦ ਵਿਚ ਪੀਤੀ। ਪਹਿਲੀ ਸੰਸਾਰ ਜੰਗ ਦੌਰਾਨ ਕਰਾਂਤੀਕਾਰੀਆਂ ਤੇ ਗਦਰੀਆਂ ਦੀਆਂ ਸਰਗਰਮੀਆਂ ਨੇ ਅੰਗਰੇਜ਼ ਦੀ ਨੀਂਦ ਹਰਾਮ ਕੀਤੀ ਹੋਈ ਸੀ।  ਪਹਿਲੀ ਸੰਸਾਰ ਜੰਗ ਦੌਰਾਨ ਇਹ ਬਿਲ ਰੋਲਟ ਐਕਟ ਦੇ ਫਰੇਮ ਵਰਗਾ ਸੀ। ਇਹ ਸਰਕਾਰ ਤੇ ਪੁਲੀਸ ਨੂੰ ਐਮਰਜੈਂਸੀ ਵੇਲੇ ਅਥਾਹ ਅਧਿਕਾਰ ਦਿੰਦਾ ਸੀ ਕਿ ਐਸੇ ਮੌਕੇ ਕਰਾਤੀਕਾਰੀ ਕਾਰਵਾਈਆਂ ਨੂੰ ਰੋਕਣ ਲਈ ਉਨ੍ਹਾਂ ਦੇ ਕੀਤੇ ਕੰਮ ਡਿਉਟੀ ਸਮਝੇ ਜਾਣਗੇ ਤੇ ਅਪੀਲ,ਦਲੀਲ ਦੀ ਕੋਈ ਗੁੰਜਾਇਸ਼ ਨਹੀ ਹੋਵੇਗੀ।

 ਲਾਅ, ਡਿਫੈਂਸ ਔਫ ਇੰਡੀਆ(ਕਰਿਮੀਨਲ ਲਾਅ ਅਮੈਂਡਮੈਂਟ) ਐਕਟ, 1915 ( ਨੰਬਰ 4) ਬ੍ਰਿਟਿਸ਼ ਡਿਫੈਂਸ ਔਫ ਦੀ ਰੀਅਲਮ ਐਕਟ ਜਿਹੜਾ ਮਾਰਚ18,1915 ਨੂੰ ਪਾਸ ਹੋਇਆ ਸੀ। ਇਹ ਦੋਵੇ ਇੱਕੋ ਹੀ ਤਾਸੀਰ ਦੇ ਸਨ। ਦੋਵਾਂ ਬਿਛੂਆਂ ਦਾ ਡੰਗ ਇੱਕੋ ਜਿਹਾ ਸੀ।  ਇਹ ਪਹਿਲਾ ਐਕਟ ਅਸਥਾਈ ਕਾਰਜ ਪ੍ਰਣਾਲੀ ਨੂੰ ਇਹ ਅਧਿਕਾਰ ਦਿੰਦੀ ਸੀ ਕਿ ਪਹਿਲੀ ਸੰਸਾਰ ਜੰਗ ਤੇ ਉਸਦੇ ਪਿੱਛੋਂ ਛੇ ਮਹੀਨੇ ਤੱਕ ਹੀ ਲਾਗੂ ਰਹੇਗਾ ਤੇ ਉਸ ਤੋਂ ਪਿੱਛੋ ਇਸਨੂੰ ਆਪਣੇ ਆਪ ਹੀ ਖਤਮ ਸਮਝਿਆ ਜਾਵੇ। ਇਸ ਐਕਟ ਨੇ ਗਵਰਨਰ ਜਨਰਲ ਦੀ ਕੌਂਸਿਲ ਨੂੰ ਨਿਯਮ ਬਨਾਉਣ ਦਾ ਅਧਿਕਾਰ  ਦਿੱਤਾ ਸੀ। ਇਹ ਇੰਝ ਸੀ…

 ਪਬਲਿਕ ਦੀ ਰਾਖੀ ਲਈ ਤੇ ਬ੍ਰਿਟਿਸ਼ ਦੀ ਰਖਿਆ ਪ੍ਰਾਣਾਲੀ  ਲਈ, ਇਹ  ਐਕਟ ਸਰਕਾਰ ਦੇ ਅਫਸਰ ਸਾਹਿਬਾਨ ਨੂੰ ਅਥਾਹ ਤਾਕਤ ਬਖਸ਼ਦਾ ਸੀ।
ਇਸਦੀਆਂ ਮੱਦਾਂ ਵਿਚ ਨਿਯਮ ਭੰਗ ਕਰਨ ਵਾਲੇ ਸਜਾ ਦੇ ਭਾਗੀ  ਹੋਣਗੇ ਤੇ ਇਸਦੀ ਸਜ਼ਾ ਜੁਰਮਾਨਾ ਜਾਂ ਕੈਦ ਵੀ ਹੋ ਸਕਦੀ ਹੈ। ਕੈਦ ਤੇ ਜੁਰਮਾਨਾ ਦੋਵੇਂ  ਵੀ ਹੋ ਸਕਦੇ ਸਨ। ਸਜਾ ਦੀ ਹੱਦ ਸੱਤ ਸਾਲ ਸੀ। ਜੇ ਰਾਜੇ ਦੇ ਅਧਿਕਾਰ ਖੇਤਰ ਖਿਲਾਫ ਜਾ ਦੇਸ਼ ਵਿਰੁਧ ਜੰਗ ਕਰਨੀ ਦੇ ਕੇਸ ਵਿਚ ਫਾਂਸੀ ਵੀ ਹੋ ਸਕਦੀ ਸੀ।

 ਗਵਰਨਰ ਜਨਰਲ ਇੰਨ ਕੌਂਸਿਲ ਦੇ ਖਾਸ ਅਧਿਕਾਰ ਰਾਹੀਂ,  ਗਵਰਨਰ ਜਨਰਲ ਦੇ ਨੋਟੀਫੇਕਸ਼ਨ ਨਾਲ ਕਿਸੇ ਵੀ ਪ੍ਰਾਂਤ ਨੂੰ ਇਹ  ਅਧਿਕਾਰ ਮਿਲ ਜਾਂਦਾ ਸੀ ਕਿ ਉਹ ਇਸ ਐਕਟ ਦੀਆਂ ਧਾਰਾਵਾਂ ਨੂੰ ਲਾਗੂ ਕਰ ਲਵੇ। ਇਹ ਐਕਟ ਦੇ ਘੇਰੇ ਵਿਚ ਪੰਜਾਬ ਤੇ ਬੰਗਾਲ ਸ਼ਾਮਲ ਕਰ ਲਏ ਗਏ ਸਨ। ਇਸ ਰਾਹੀ ਸਪੈਸਲ਼ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਤੇ ਤਿੰਨ ਕਮਿਸ਼ਨਰ ਖਾਸ ਅਧਿਕਾਰਾਂ ਨਾਲ ਨਿਯੁਕਤ ਕੀਤੇ ਗਏ। ਉਨ੍ਹਾਂ ਕੁਝ ਖਾਸ ਦੋਸ਼ਾਂ ਨੂੰ ਪਰਖਣਾ ਸੀ ਤੇ ਕਿਸੇ ਨੂੰ ਵੀ ਉਨ੍ਹਾ ਦੇ ਫੈਸਲੇ ਵਿਰੁਧ ਅਪੀਲ ਕਰਨ ਦਾ ਹੱਕ ਨਹੀ ਸੀ। ਤਾਕਤ ਕਰਾਂਤੀਕਾਰੀਆਂ ਤੇ ਸਵਤੰਤਰਤਾ ਸੈਨਾਨੀਆ ਦੇ ਖਿਲਾਫ ਵਰਤੀ ਜਾਂਣੀ ਸੀ।

 ਇਹ ਦੋਵੇਂ ਬਿਲ ਇੱਕ ਵੋਟ ਦੇ ਫਰਕ ਨਾਲ ਹਾਰ ਗਏ।ਇਸਤਰ੍ਹਾਂ ਇਨ੍ਹਾਂ ਨੂੰ ਇੱਕ ਆਰਡੀਨੈਂਸ ਨਾਲ ਜੋੜ ਦਿੱਤਾ ਗਿਆ ਤੇ ਦਲੀਲ ਇਹ ਦਿੱਤੀ ਗਈ ਕਿ ਇਹ ਪਬਲਿਕ ਦੇ ਭਲੇ ਲਈ ਹਨ। ਇਸ ਆਰਡੀਨੈਂਸ ਦਾ ਵਿਰੋਧ ਕਰਨ ਦਾ ਫੈਸਲਾ ਹਿੰਦੋਸਤਾਨ ਸੋਸ਼ਲਿਸਟ  ਰਿਪਬਲਿਕਨ ਐਸੋਸੀਏਸ਼ਨ ਵਲੋਂ ਕੀਤਾ ਗਿਆ। ਰੋਸ ਕਰਨ ਦਾ ਢੰਗ ਵੀ ਸੋਚ ਲਿਆ ਗਿਆ ਕਿ ਐਸੰਬਲੀ ਵਿਚ ਬੰਬ ਚਲਾ ਕੇ ਬੋਲ੍ਹੇ ਕੰਨਾ ਤੱਕ ਆਪਣੀ ਅਵਾਜ਼ ਪਹੁੰਚਾਈ ਜਾਏ,  ਰਾਸ਼ਟਰੀ ਤੇ  ਅੰਤਰ-ਰਾਸ਼ਟਰੀ ਮੀਡੀਏ ਦਾ ਧਿਆਨ ਖਿਚਿਆ ਜਾਵੇ। ਚੰਦਰ ਸ਼ੇਖਰ ਅਜ਼ਾਦ ਜੋ ਕਰਾਂਤੀਕਾਰੀ ਅੰਦੋਲਨ ਦਾ ਨੇਤਾ ਸੀ, ਇਸ ਬੰਬ ਵਿਸਫੋਟ ਵਾਲੀ ਕਾਰਵਾਈ ਦੇ ਹੱਕ ਵਿਚ ਨਹੀ ਸੀ। ਬਾਕੀ ਸਾਰੇ ਸਾਥੀਆਂ ਨੇ ਚੰਦਰ ਸ਼ੇਖਰ ਅਜ਼ਾਦ ਨੂੰ ਮਨਾਇਆ ਕਿ ਭਗਤ ਸਿੰਘ ਦੀ ਇਹ ਪਲੈਨ ਮੰਨ ਲਈ ਜਾਵੇ। ਅਜ਼ਾਦ ਮੰਨ ਗਿਆ ਤੇ ਉਸਨੇ ਭਗਤ ਸਿੰਘ ਦੇ ਨਾਲ ਬਟਕੇਸ਼ਵਰ ਦੱਤ ਨੂੰ ਇਸ ਪਲੈਨ ਲਈ ਚੁਣਿਆ ਜਿਸ ਅਨੁਸਾਰ ਐਸੰਬਲੀ ਵਿਚ ਬੰਬ ਸੁਟਣਾ ਸੀ। ਪਹਿਲੀ ਪਲੈਂਨ ਮੁਤਾਬਕ ਬੀ.ਕੇ. ਦੱਤ ਤੇ ਸੁਖਦੇਵ ਨੇ ਇਹ ਕੰਮ ਕਰਨਾ ਸੀ ਤੇ ਭਗਤ ਸਿੰਘ ਰੂਸ ਜਾ ਰਿਹਾ ਸੀ ਪਰ ਬਾਦ ਵਿਚ ਇਹ ਪਲੈਨ ਬਦਲ ਦਿੱਤੀ ਗਈ। ਅਪ੍ਰੈਲ 8,1929 ਨੂੰ ਦੋਵੇਂ ਵਿਜਿ਼ਟਰ ਗੈਲਰੀ ਵਲੋਂ ਆਏ। ਇਨ੍ਹਾਂ ਨੇ ਦੋ ਬੰਬ ਸੁਟੇ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾਉਂਣੇ ਸ਼ੁਰੂ ਕਰ ਦਿੱਤੇ।

 

Barsat


Remaining colors


virtue


jazab


Virsa


Jorhi number one


Baba ji


Wish


sifti da ghar


Sada sath


Painting


Writer


Wait


ਕਢਾਈ ਵਾਲਾ ਗਲਾਸ


ਪ੍ਰਛਾਵਿਆ ਦੇ ਨਾਲ


Desi air condition


Sabse barha


Previous Older Entries

%d bloggers like this: