ਕਾਲਜ ਦਾ ਭੋਜਨ


ਭਾਰਤੀ ਵਿਦਿਆਰਥੀਆਂ ਤੇ ਵੀਜ਼ਾ ਸ਼ਰਤਾਂ ਦੀ ਸਖ਼ਤਾਈ ਕਰਕੇ ਅੱਜ-ਕਲ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਚ ਉਨ੍ਹਾਂ ਦੀ ਗਿਣਤੀ ਘਟ ਰਹੀ ਹੈ, ਪਰ ਕਿਸੇ ਕਾਰਣ ਕਰਕੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ।
ਮੇਰੀ ਧੀ ਦੇ ਹੋਸਟਲ ਦੇ ਫਲੈਟ ਦੀਆਂ ਸਾਥਣਾਂ ਪਹਿਲੇ ਦੋ ਸਾਲ ਭਾਰਤੀ ਸਨ , ਪਰ ਅਖੀਰਲਾ ਸਾਲ ਚੀਨਣਾ ਨਾਲ ਬਿਤਾਇਆ ।
ਸਾਂਝੀ ਰਸੋਈ ਚ ਜਿਥੇ ਪਹਿਲਾਂ ਕਰੀ ਦੀ ਵਾਸ਼ਨਾ ਆਉਂਦੀ ਸੀ, ਉਥੇ ਅਖੀਰਲੇ ਸਾਲ, ਚੀਨੀ ਖਾਣੇ ਦੀ ਮਹਿਕ ਦਰਵਾਜ਼ੇ ਵੜਦਿਆਂ ਮੂੰਹ ਚ ਪਾਣੀ ਲਿਆ ਦਿੰਦੀ …

ਕਰੀ ਤੇ ਭਾਰੂ
ਚੀਨੀ ਪਕੋੜੀਆਂ ਦੀ ਮਹਿਕ . . .
ਕਾਲਜ ਦਾ ਭੋਜਨ

ਹਾਇਬਨ ਦਲਵੀਰ ਗਿੱਲ – 1


ਪਤਾ ਨਹੀਂ ਮੈਂ ਵੀ ਇਹ ਨੋਟ ਕੀਤਾ ਸੀ ਜਦੋਂ ਭਾ ਨਾਲ ਅੰਮ੍ਰਿਤਸਰ ਵਾਲੇ ਇਲਾਕੇ ‘ਚ ਡੇਢ ਦੋ ਮਹੀਨੇ ਧੱਕੇ ਖਾ, ਮੈਂ ਵਾਪਿਸ ਰਾਇਕੋਟ ਜਾਂ ਪਟਿਆਲਾ ਇਲਾਕੇ ਆਓਂਦਾ ਤਾਂ ਮੈਨੂੰ ਵਾਪਿਸ ਫਿੱਟ ਹੋਣ ਨੂੰ ਹਫਤਾ ਦੋ ਹਫਤੇ ਲੱਗ ਜਾਂਦੇ… l

ਜਦੋਂ ਚੋਂਹ ਪੰਜੀ-ਮਹੀਨੀਂ ਫਿਰ ਉਦਾਸੀ ਤੇ ਨਿਕਲਣਾਂ ਜੋ ਫਿਰ ਦੋ ਕੁ ਮਹੀਨੇਂ ਦੀ ਹੁੰਦੀ ਤਾਂ ਅੰਮ੍ਰਿਤਸਰ ਵਾਲੀ ਬੱਸ ਬੈਠ, ਮੈਂ ਕੰਡਕਟਰ ਤੋਂ ਮਾਝੀ ‘ਚ ਹੀ ਟਿਕਟ ਮੰਗਦਾ, ਅਵਚੇਤਨ ਹੀ l ਤੇ ਵਾਪਿਸੀ ਤੇ ਫਿਰ ਹਫਤਾ ਦੋ ਹਫਤੇ ਮੈਨੂੰ ਮਲਵਈ ਜਾਂ ਪੁਆਧੀ ‘ਚ ਫਿੱਟ ਹੋਣ ਨੂੰ ਲੱਗ ਜਾਂਦੇ l

ਪਟਿਆਲੇ ਦੇ ਤਿੰਨ ਸਾਲ ਮੈਂ ਪੰਜਾਬੀ ਨਾਟਕ ਤਿਆਰ ਕਰਵਾਉਂਦੇ ਹੋਏ ਵੀ ਹਿੰਦੀ ਹੀ ਬੋਲੀ – ਉਮੇਸ਼੍ ਘਈ ਗਵਾਹ ਹੈ l ਕਿਓਂਕਿ ਉੱਥੇ ਮੈਂ ਮਲਵਈ ਸਿਰਫ ਯੂਨੀਵਰਸਿਟੀ ‘ਚ ਹੀ ਬੋਲ ਸਕਦਾ ਸੀ, ਉਂਝ ਪੋਆਧੀ ll
ਤੇ ਕਾਲਜ ਦੇ ਜੁਆਕਾਂ ਨਾਲ ਪੁਆਧੀ ਰੂਡ ਹੁੰਦੀ, ਸੋ ਹਿੰਦੀ l ਪੁਆਧੀ ਬੋਲੀ ਕੀਆਂ ਬੀ ਕੇ ਬਾਤੇਂ !!

ਤੁਹਾਨੂੰ ਦੱਸਿਆ ਤਾਂ ਸੀ ਕਿ ਮੈਂ ਸਮਰਪਤ ਹਾਂ, ਸੋ ਮੇਰਾ ਕੁਝ ਵੀ calculated ਨਹੀਂ ll
ਇਥੇ ਵੀ ਅੰਗ੍ਰੇਜ਼ੀ ਬੋਲਦਿਆਂ, ਮੇਰੀ ਅੰਗ੍ਰੇਜ਼ੀ ਸਾਹਮਣੇ ਵਾਲੇ ਦਾ ਲਹਿਜ਼ਾ ( accent ) ਫੜ੍ਹ ਲੈਂਦੀ ਹੈ ਇਤਾਲਵੀ, ਕਰੈਬਿਆਨ ਮਾਨ!, ਕਿਵੇਂ ਦਾ ਵੀ l

ਮੇਰਾ “ਦਾਦਾ ਮਹਿਬੂਬ” ਪਿੰਡ ਗਿੱਲਾਂ (ਲੁਧਿਆਣਾ ) ਦਾ ਹੀ ਸੀ ਪਰ ਅਸਲ ਵਿਚ ਓਹ ਲਾਇਲਪੁਰ ਦਾ ਸੀ, ਚੱਕ ੯੧ ਗਿੱਲਾਂ ll
ਮੇਰੇ ਤੇ ਉਸਦਾ ਬਹੁਤ ਅਸਰ ਹੈ l ਓਹ ਉਰਦੂ ਦੇ ਫ੍ਰੇਜ਼ ਅਕਸਰ ਬੋਲਦਾ ਸੀ ਤੇ ਉਸਦੀ ਬੋਲੀ ਇੱਕ ਹੱਦ ਤਕ ਮਝੈਲ ਸੀ l ਪੰਜਾਬ ਪਹਿਲੀ ਬਾਰ ਟੁੱਟਣ ਤੋਂ ਬਾਹਦ ਉਸਦੇ ਨਾਲ ਤਿੰਨ ਮਝੈਲ ਪਰਿਵਾਰ ਛੇਹਰਟੇ ਵੱਲ ਜਾਣ ਦੀ ਵਜਾਏ ਮੇਰੇ ਪਿੰਡ ਹੀ ਆ ਵਸੇ ਸਨ l ਸੁਖ ਨਾਲ ! ਅਜ ਓਹਨਾਂ ਦੇ ਕਿੰਨੇ ਪਰਿਵਾਰ ਹਨ l ਓਹਨਾਂ ਸਭ ਦੀ ਬੋਲੀ pure ਪੂਰੀ ਸੂਰੀ ਮਾਝੇ ਦੀ ਹੈ l ਉਹ ਮਜ਼੍ਹਬੀ-ਸਿੰਘਾਂ ਦੇ ਹੀ ਮੇਰੇ ਹਮ-ਉਮਰ, ਮੇਰੇ ਕੇਵਲ ਦੋਸਤ ਸਨ/ਹਨ l ਜੱਟ ਜਾਤੀ ਨਾਲ ਸੰਬੰਧਤ ਮੇਰਾ ਇੱਕ ਵੀ ਦੋਸਤ ਨਹੀਂ ਸੀ l
ਤੁਸੀਂ ਧਿਆਨ ਦਿਵਾਇਆ ਤਾਂ ਮੈਂ ਦੇਖਿਆ ਕਿ ਮੇਰੀ ਪੰਜਾਬੀ ਦੀ vocabulary ( ਸ਼ਬਦ ਭੰਡਾਰ ) ਕਾਫੀ ਅਮੀਰ ਹੈ l

ਆਰਸੀ
ਦਰਪਨ ਸਾਹਮਣੇਂ ਦਰਪਨ
ਤੇਰੀ ਮੇਰੀ ਮੁਲਾਕ਼ਤ

ਅੰਤਰਗਤ

sohna safar ਸੋਹਣਾ ਸਫ਼ਰ


ਹੁਸ਼ਿਆਰਪੁਰ ਦੇ ਸਦਰ ਥਾਣੇ ਨੇੜੇ ਬਾਜ਼ਾਰ ਵਿੱਚ ਇੱਕ ਪੁਰਾਣੇ ਬੋਹੜ ਦੇ ਹੇਠਾਂ ਆਪਣਾ ਤੱਪੜ ਵਿਛਾ ਬੈਠਾ ਬੁਢਾ ਮੋਚੀ .ਅਸੀਂ ਵੀ ਛਾਵੇਂ ਖੜ ਗਏ ..ਉਮਰ ਪੁਛੀ … ਅਖੇ ਇੱਕ ਸੌ ਤਿੰਨ ਸਾਲ. ਪਰ ਅਜੇ ਵੀ ਮੂੰਹ ਵਿੱਚ ਕੁਝ ਦੰਦ ਬਾਕੀ ਸਨ. ਸਾਨੂੰ ਖੜੇ ਦੇਖ ਕਹਿਣ ਲੱਗਾ ਔਹ ਦੁਕਾਨ ਕੋਲ ਜਿਹੜਾ ਬੈਂਚ ਪਿਆ ਉਹ ਆਪਣੈ . ਚੱਕ ਲਿਆਉ ਤੇ ਆਰਾਮ ਨਾਲ ਬੈਠੋ . ਮੇਰੀ ਉਮਰ ਲੰਘ ਗਈ ਇਸੇ ਬੋਹੜ ਥੱਲੇ …ਚਾਲੀ ਪੰਜਾਹ ਸਾਲ ਪਹਿਲਾਂ ਕੋਟ ਫਤੂਹੀ ਤੋਂ ਇਥੇ ਆਇਆ ਸੀ . ਪੈਨਸ਼ਨ ਮਿਲਦੀ ਐ ਢਾਈ ਸੌ ਰੁਪਈਆ …ਗੱਲ ਸੁਣਾਉਣ ਲੱਗਾ . ‘ ਵੀਹ ਸਾਲ ਬਾਅਦ ਅਮਰੀਕਾ ਤੋਂ ਮੁੜਿਆ ਸੀ ਜੀਤ ਸਿੰਘ . ਹੈਥੇ ਖੜ ਗਿਆ . ਅਖੇ ਤੂੰ ਕੌਣ ਹੈਂ ? ਮੈਂ ਕਿਹਾ ਮੈਂ ਬੰਦਾ ਆਂ ਕਿ ..ਜਦ ਮੈਂ ਉਹਦੇ ਮੂੰਹ ਨੂੰ ਗੌਰ ਨਾਲ ਦੇਖਿਆ ਤਾਂ ਮੈਂ ਪਛਾਣਿਆ . ਓਏ ਤੂੰ ਤਾਂ ਜੀਤ ਸਿੰਹੁ …ਫੇਰ ਅਸੀਂ ਬੜਾ ਹੱਸੇ .. ਬੜੀਆਂ ਗੱਲਾਂ ਕੀਤੀਆਂ ….’ ਤੇ ਕੇਹਰ ਸਿੰਘ ਦੇ ਲਗਪਗ ਖਾਲੀ ਮੂੰਹ ਵਿੱਚੋਂ ਹਾਸੇ ਦੀ ਫੁਹਾਰ ਬੇਰੋਕ ਨਿਕਲ ਰਹੀ ਸੀ …  

%d bloggers like this: