ਬਰਸੇ ਮੇਘ


ਬਰਸੇ ਮੇਘ –
ਪਿਉ ਦੇ ਮੋਢੇ ਲੱਗ
ਵਿਦਾ ਹੋਈ ਧੀ

Umesh Ghai

ਢਕ ਕੇ ਸਿਵਾ ਘਰ ਨੂੰ ਮੁੜਦੀਆਂ ਪੂੰਝਣ ਅੱਖਾਂ


Umesh Kumar
ਢਕ ਕੇ ਸਿਵਾ
ਘਰ ਨੂੰ ਮੁੜਦੀਆਂ
ਪੂੰਝਣ ਅੱਖਾਂ

Umesh Ghai – ਸੂਰਜ ਝਾਕੇ . . .


Umesh Ghai – ਸੂਰਜ ਝਾਕੇ . . .

Umesh Ghai – ਸੂਰਜ ਝਾਕੇ . . .

ਬੱਦਲਾਂ ਨੇ,
ਲਾ ਲਏ ਨੇ ਨਾਕੇ, ਝੀਥਾਂ ਥਾਣੀਂ
ਸੂਰਜ ਝਾਕੇ . . .

Badlan Ne,
Laa Laye ne Naake, Jheethan Thaani
Sooraj Jhake . . .

ਤਸਵੀਰ

ਉਮੇਸ਼ ਕੁਮਾਰ ਘਈ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1.
ਗਰਮ ਰੇਤ
ਜ਼ੁਲਮ ਦੀ ਇੰਤਹਾ
ਮੁਖ ਤੇ ਨੂਰ

(ਪੰਜਵੇਂ ਪਾਤਸ਼ਾਹ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ)

2.
ਵੰਡੀ ਜ਼ਮੀਨ
ਹੋਰ ਛੋਟਾ ਹੋਇਆ
ਤੂੜੀ ਦਾ ਕੁੱਪ

3.
ਚਾਨਣੀ ਰਾਤ
ਅੱਧੀ ਰਾਤੀਂ ਮਿਲਿਆ
ਕੋਠੇ ਤੇ ਚੰਨ

4.
ਪੁੱਤਰਾਂ ਸਾੜੀ
ਧਰਤੀ ਮਾਂ ਦੀ ਹਿੱਕ
ਨਾੜ ਨੂੰ ਅੱਗ

5.
ਬੇਟੀ ਦਾ ਦਾਜ
ਮਾਂ ਬੁਣ ਰਹੀ ਨਾਲਾ
ਧੀ ਖ੍ਰੀਦੇ ਜੀਨਾਂ

multitude of frogs


continuous croaking
multitude of frogs in disharmony, still
hard to tell them apart

Dalvir Gill

ਵੱਖੋ ਵੱਖਰੀ ਟਰੈਂ ਟਰੈਂ
ਬੋਲ ਰਹੇ ਡੱਡੂ
ਮੁਸ਼ਕਿਲ ਵਖਰਾਉਣਾ

( translated by Umesh Kumar )

Hiding Place


 

Jurhna


 

%d bloggers like this: