Tarlok Singh Judge – ਵਿਸਾਖੀ ਕਣਕਾਂ ਉਮੀਦਾਂ


****
ਵਿਸਾਖੀ
ਕਣਕਾਂ
ਉਮੀਦਾਂ

Like · · Follow Post · April 14, 2011 at 12:32am

 • Jaswinder Singhਵਾਹ , ਸਾਰੀ ਜ਼ਿੰਦਗੀ ਤਿੰਨ ਸ਼ਬਦਾਂ ਵਿੱਚ , ਇੱਕ ਵਿਸਾਖੀ ਨੂੰ ਅਨੰਦਪੁਰ ਉਮੀਦਾਂ ਜਗੀਆਂ ਸਨ ਜਿਸ ਨੇ ਹਰ ਵਿਸਾਖੀ ਨੂੰ ਉਮੀਦਾਂ ਦੀ ਛਹਿਬਰ ਨਿਰੰਤਰ ਕਰ ਦਿੱਤੀ । ਵਿਸਾਖੀ ਕਣਕਾਂ ਉਮੀਦਾਂ ਦੀ ਸਾਂਝ ਬਣੀ ਰਹੇ ।

Tarlok Singh Judge ਉਂਗਲਾਂ ਦੀ ਕੰਘੀ ਸੱਜਣਾਂ ਦੀ ਯਾਦ ਅਖੀਆਂ ਉਦਾਸ


ਉਂਗਲਾਂ ਦੀ ਕੰਘੀ
ਸੱਜਣਾਂ ਦੀ ਯਾਦ
ਅਖੀਆਂ ਉਦਾਸ

Unlike · · Follow Post · May 31, 2010 at 11:08pm

 • Amarjit Sathiਜੱਜ ਸਾਹਿਬ ਜੇ ਆਗਿਆ ਹੋਵੇ ਤਾਂ ਇਸ ਹਾਇਕੂ ਬਾਰੇ ਕੁਝ ਵਿਚਾਰ ਬਟਾਂਦਰਾ ਕਰਨਾ ਚਾਹੁੰਦਾ ਹਾਂ।
 • Tarlok Singh Judgeਸਾਥੀ ਸਾਹਿਬ ਧੰਨਵਾਦ | ਮੈਂ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨੂੰ ਸਾਂਭ ਰਿਹਾ ਹਾਂ ਤੇ ਵਕਤ ਮਿਲਣ ਤੇ ਪੜ੍ਹ ਕੇ ਸੇਧ ਲੈ ਰਿਹਾ ਹਾਂ | ਤੁਹਾਡੇ ਵੱਲੋਂ ਆਏ ਹਰ ਸੁਝਾਆ ਦਾ ਸਵਾਗਤ ਹੈ ਕਿਓਂਕਿ ਮੈਂ ਇਸ ਵਿਧਾ ਬਾਰੇ ਬਿਲਕੁਲ ਅਨਜਾਣ ਹਾਂ ਜੀ
 • Amarjit Sathiਉਂਗਲਾਂ ਦੀ ਕੰਘੀ
  ਸੱਜਣਾਂ ਦੀ ਯਾਦ
  ਅਖੀਆਂ ਉਦਾਸ
  ਜੱਜ ਸਾਹਿਬ ਤੁਸੀਂ ਨਾਮਵਰ ਗ਼ਜ਼ਲਗੋ ਅਤੇ ਸਥਾਪਤ ਸ਼ਾਇਰ ਹੋ। ਤੁਹਾਡਾ ਇਹ ਹਾਇਕੂ ਬਹੁਤ ਹੀ ਵਧੀਆ ਹੈ। ਮੈਂ ਜੋ ਵਿਚਾਰ ਦੇਣ ਲੱਗਿਆ ਹਾਂ ਉਹ ਸਿਰਫ ਹਾਇਕੂ ਵਿਧਾ ਨਾਲ਼ ਸਬੰਧਿਤ ਹੈ। ਇਸ ਹਾਇਕੂ ‘ਤੇ ਕਿਸੇ ਵੀ ਪਰਕਾਰ ਦਾ ਕਿੰਤੂ/ਪ੍ਰੰਤੂ ਨਹੀਂ ਹੈ। ਸਿਰਫ ਇਕ ਨੁਕਤੇ ਨੂੰ ਵਿਚਾਰਨ ਲਈ ਇਸ ਹਾਇਕੂ ਦਾ ਸਹਾਰਾ ਲਿਆ ਹੈ।
  ‘ਸੱਜਣਾਂ ਦੀ ਯਾਦ’ ਬਿੰਬ ਨਹੀਂ ਬਲਕੇ ਇਕ ਵਿਚਾਰ ਜਾਂ ਸੰਕਲਪ ਹੈ ਜੋ ਕਿਸੇ ਦੋਸਤ ਮਿਤੱਰ ਨਾਲ਼ ਬਿਤਾਏ ਸਮੇਂ ਜਾਂ ਸਾਂਝ ਨੂੰ ਜ਼ਾਹਰ ਕਰਦਾ ਹੈ ਅਤੇ ਇਹ ਵਿਚਾਰ ‘ਅੱਖੀਆਂ ਉਦਾਸ’ ਨਾਲ਼ ਜੁੜਕੇ ਹਾਇਕੂ ਵਿਚ ਸਾਰਥਕ ਬਿੰਬ ਦਾ ਹਿੱਸਾ ਬਣ ਜਾਂਦਾ ਹੈ।
  ਆਓ ਇਸ ਪੰਕਤੀ ਨੂੰ ਹਾਇਕੂ ਨਾਲ਼ੋਂ ਵੱਖਰਾ ਕਰ ਕੇ ਵਿਚਾਰੀਏ:
  ਹਾਇਕੂ ਦੀ ਵਿਧਾ ਅਨੁਸਾਰ ਹਾਇਕੂ ਵਿਚ ਪਾਠਕ ਦੀ ਕਲਪਣਾ ਲਈ ਦਰ ਖੁੱਲ੍ਹਾ ਛੱਡਣਾ ਚਾਹੀਦਾ ਹੈ। ਲੇਖਕ ਕੋਈ ਨਿਰਣਾ ਨਾ ਕਰੇ ਜਿਵੇਂ ਕਿ ਬਿੰਬ ਵਿਚਕਾਰਲਾ ਵਿਅੱਕਤੀ ਸੱਜਣਾਂ ਨੂੰ ਯਾਦ ਕਰ ਕੇ ਉਦਾਸ ਹੈ। ਇਸ ਤਰਾਂ ਕਰਨਾ ਪਾਠਕ ਨੂੰ ਇਕ ਖਾਸ ਦਿਸ਼ਾ ਵਲ ਤੋਰ ਲੈਂਦਾ ਹੈ ਭਾਵ ਸੱਜਣਾਂ ਦੀ ਯਾਦ ਵੱਲ। ਜਿਸ ਨਾਲ ਹਾਇਕੂ ਦਾ ਅਨੁਭਵ ਖੇਤਰ ਅਤੇ ਪਾਠਕ-ਪ੍ਰਤਿਕਰਮ ਸੀਮਤ ਹੋ ਜਾਂਦਾ ਹੈ। ‘ਅੱਖੀਆਂ ਉਦਾਸ’ ਇਸ ਨੂੰ ਹੋਰ ਵੀ ਸੀਮਤ ਕਰ ਦਿੰਦੀਆਂ ਹਨ। ਸੱਜਣਾ ਦੀ ਯਾਦ ਹੁਲਾਸ ਅਤੇ ਖੁਸ਼ੀ ਦੇਣ ਵਾਲ਼ੀ ਵੀ ਹੋ ਸਕਦੀ ਹੈ ਪਰ ਇਹ ਉਦਾਸ ਕਰਨ ਵਾਲ਼ੀ ਯਾਦ ਬਾਰੇ ਹੈ। ਆਓ ਇਸ ਸਤਰ ਨੂੰ ਬਦਲ ਕੇ ਵੇਖੀਏ:
  ਉਂਗਲਾਂ ਦੀ ਕੰਘੀ
  ਉਲ਼ਝੇ ਵਾਲ਼
  ਅਖੀਆਂ ਉਦਾਸ
  ਇਹ ਇਕ ਨਿਰੋਲ ਬਿੰਬ ਹੈ ਅਤੇ ਹਾਇਕੂ ਦੀ ਵਿਧਾ ਦੇ ਵਧੇਰੇ ਅਨੁਕੂਲ ਹੈ। ਲੇਖਕ ਨੇ ਜੋ ਵੇਖਿਆ ਉਸਦਾ ਹੂਬਹੂ ਬਿਆਨ ਕਰ ਦਿੱਤਾ। ਅਪਣੇ ਵਲੋਂ ਕੋਈ ਵਿਚਾਰ ਜਾਂ ਨਿਰਣਾ ‘ਸੱਜਣਾਂ ਦੀ ਯਾਦ’ ਆਦਿ ਨਹੀਂ ਦਿੱਤਾ। ਇਹ ਹਾਇਕੂ ਪਾਠਕ ਦੇ ਮਨ ਵਿਚ ਇਕ ਖਲਾ (space) ਅਤੇ ਪ੍ਰਸ਼ਨ ਪੈਦਾ ਕਰਦਾ ਹੈ ਕਿ ਇਹ ਕੌਣ ਹੈ ਅਤੇ ਕਿਉਂ ਉਦਾਸ ਹੈ? ਪਾਠਕ ਦੀ ਕਲਪਣਾ ਲਈ ਦਰ ਖੁੱਲ੍ਹਾ ਹੈ ਕਿ ਉਹ ਅਪਣੀ ਸੂਝ ਬੂਝ, ਅਨੁਭਵ ਅਤੇ ਗਿਆਨ ਦੇ ਆਧਾਰ ‘ਤੇ ਉਸ ਖਲਾ ਨੂੰ ਭਰੇ।
  ਧੰਨਵਾਦ।
 • Swaran Singh ਸਾਥੀ ਜੀ, ਇਸ ਸਿਲਸਿਲੇ ਵਿਚ ਮੇਰੇ ਅੱਜ ਦੇ ਹਾਇਕੂ ਤੇ ਉਸ ਤੇ ਹੋਈਆਂ ਟਿੱਪਣੀਆਂ ਨੂੰ ਵੀ ਪੜ੍ਹਨਾ ਜੀ
 • Devinder S Johalਸਾਥੀ ਜੀ ’ਉਂਗਲਾਂ ਦੀ ਕੰਘੀ” ਦਾ ਬਿੰਬ ਤੁਹਾਡੇ ਧਿਆਨ ਚੋ ਨਿਕਲ ਗਿਆ.
  ਇਹ ਖੁੱਲੇ ਪ੍ਰਬੰਧ ਦਾ ਮੋਟਿਫ਼ ਹੈ ਤੇ ਹਾਇਕੂ ਦੀ ਮੂਲ ਚੂਲ ਵੀ
  ਹਾਇਕੂ ਨੂੰ ਵਿਗਾੜੋ ਨਾ ਬਣਿਆ ਰਹਿਣ ਦਿਓ
 • Amarjit Sathiਜੌਹਲ ਸਾਹਿਬ ਮੇਰੀ ਟਿੱਪਣੀ ਫੇਰ ਪੜ੍ਹੋ। ‘ਉਂਗਲਾਂ ਦੀ ਕੰਘੀ’ ਦਾ ਬਿੰਬ ਨਿਕਾਲ਼ਿਆ ਨਹੀਂ ਗਿਆ। ਫੇਸਬੁੱਕ ਨੇ ਪਹਿਲੀ ਪੰਕਤੀ ਟਿੱਣੀਕਾਰ ਦੇ ਨਾਂ ਵਾਲ਼ੀ ਪੰਕਤੀ ਵਿਚ ਲਿਖੀ ਹੈ। ਇਹ ਬਹੁਤ ਵਧੀਆ ਹਾਇਕੂ ਹੈ ਅਤੇ ਇਸ ਵਿਚ ਕਿਸੇ ਵੀ ਤਰਾਂ ਦੀ ਸੋਧ ਨਹੀਂ ਕੀਤੀ ਗਈ। ਇਸ ਹਾਇਕੂ ਦਾ ਸਹਾਰਾ ਲੈਕੇ ਸਿਰਫ ਹਾਇਕੂ ਵਿਧਾ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਜੋ ਕਿ ਬਿਲਕੁਲ ਵੱਖਰਾ ਹੈ ।

Tarlok Singh Judge ਮੇਰੇ ਨਾਲ ਤੁਰ ਕੇ ਵੇਖ ਹਨੇਰਾ ਹੋ ਗਿਆ ਠਰ ਗਈ ਹੋਣੀ ਰੇਤ


ਮੇਰੇ ਨਾਲ ਤੁਰ ਕੇ ਵੇਖ
ਹਨੇਰਾ ਹੋ ਗਿਆ
ਠਰ ਗਈ ਹੋਣੀ ਰੇਤ
Mere naal tur ke vekh
Hnera ho gia
thar gai honi ret

Like · · Follow Post · May 28, 2010 at 9:58am

%d bloggers like this: