ਸਵੇਗ ਦਿਓਲ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਲਾਵਾਂ –
ਬਾਬਲ ਲਾੜੇ ਨੂੰ ਫੜਾਇਆ
ਧੀ ਦੇ ਪੱਲੇ ਦਾ ਲੜ
…………
ਪੋਹ ਦੀ ਸਵੇਰ –
ਸੀਹੇ ਬੈਠੀ ਸੰਵਾਰੇ ਪੋਤੀ
ਦਾਦੀ ਦੇ ਵਾਲ
………..
ਹਰੀਮੰਦਰ ਪ੍ਰੀਕਰਮਾ –
ਗੋਰਾ ਮਿੱਤਰ ਗਹੁ ਨਾ ਤੱਕੇ
ਸੇਵਕ ਹੱਥ ਵਰਛਾ
…………
ਪੱਤਝੜ ਸਵੇਰ –
ਸਿਰ ਟੋਕਰੀ
ਹੱਥ ‘ਚ ਰੜਕਾ
ਹੂੰਝੇ ਸੁੱਕੇ ਪੱਤੇ
ਝੁਰੜੇ ਹੱਥਾਂ ਨਾਲ
…………
ਨੱਨੇ ਹੱਥ
ਕੂਲੇ ਕੂਲੇ ਲੱਗਣ
………..ਗਰੈਂਪਾ
ਵਿਅਰ ਯੂਅਰ
ਹੇਅਰ ਗੌਨ?
……….
ਮੰਮੀ ਵਾਸ਼ਰੂਮ ‘ਚ
ਨਿੱਕੀ ਚੁਗੇ
ਵੰਗਾਂ ਦੇ ਟੋਟੇ..
ਮੂੰਹ ਲਕੋਈ ਪਿਆ
ਡੈਡੀ ਰਜ਼ਾਈ ‘ਚ

%d bloggers like this: