ਸਤਵਿੰਦਰ ਸਿੰਘ ਗਿੱਲ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1
ਚਿੜੀਆਂ ਦੀ ਚੂੰ ਚੂੰ
ਬਲਦਾਂ ਦੀਆਂ ਟੱਲੀਆਂ ਸੰਗ ਮਹਿਕੀ
ਅਧ-ਰਿੜਕੇ ਦੀ ਖੁਸ਼ਬੋ

2
ਕੰਡਿਆਲੀ ਤਾਰ
ਰਾਵੀ ਦੇ ਪਾਰੋਂ ਆਈ
ਅਜ਼ਾਨ ਦੀ ਅਵਾਜ਼

3
ਝੂੰਮਦੇ ਦੇਵਦਾਰ
ਨਦੀ ਕਿਨਾਰੇ ਭੇਡਾਂ ਚਾਰਦੀ
ਗਾਵੇ ਪਹਾੜਨ

4
ਸ਼ਾਦੀ ਭਵਨ – ( ਮੈਰਜ ਪੈਲਸ )
ਕੁੱਤੇ ਤੇ ਬੱਚੇ ਲੱਭ ਰਹੇ
ਕਚਰੇ ਵਿਚੋਂ ਰੋਟੀ

5
ਕਿੱਕਰ ਦੀ ਛਾਂ
ਜਪਾਨੀ ਇਤਿਹਾਸ ਸੁਣਾਉਦਿਆਂ ਭਰਿਆ
ਬਾਪੂ ਦਾ ਗੱਚ

%d bloggers like this: