ਰੂਪ ਦਬੁਰਜੀ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


 1.
ਮਾਂ ਦਿਵਸ ‘ਤੇ
ਪੁੱਤ ਪੈਰੀਂ ਹੱਥ ਲਾਵੇ
ਰੱਬ ਮੁਸਕਰਾਵੇ
2.
ਸਵਾਤ ਚੋਵੇ
ਚੁੱਲ੍ਹੇ ‘ਚ ਫੂਕਾਂ ਮਾਰਦਾ
ਰੱਬ ਨੂੰ ਕੋਸੇ
3.
ਬੱਦਲ ਗੱਜੇ
ਨਜ਼ਰਾਂ ਬੱਲੀਆਂ ‘ਤੇ
ਮਨ ਉਦਾਸ
4.
ਹਾਇਕੂ ਦਿਹਾੜਾ-
ਮਨ ‘ਚ ਪੰਜ-ਸਤ-ਪੰਜ
ਹੱਥ ਕੀ ਬੋਰਡ ‘ਤੇ
5.
ਲਾਇਕ ਕੀਤਾ
ਬਿਨ੍ਹਾ ਪੜੇ ਹੀ
ਮਨ ਕਿਤੇ ਹੋਰ

%d bloggers like this: