ਨਿਰਮਲ ਬਰਾੜ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ


ਬੇਚਿਰਾਗ਼ ਪਿੰਡ–
ਚੰਨ ਦੁਆਲੇ ਜੁੜੀ ਹੋਈ
ਤਾਰਿਆਂ ਦੀ ਭੀੜ
————-
ਸਿਖਰ ਦੁਪਹਿਰਾ
ਤਿੰਨ ਮਜ਼ਦੂਰ ਔਰਤਾਂ ਨੂੰ
ਵਾਵਰੋਲੇ ਨੇ ਘੇਰਿਆ
————-
ਅਖ਼ਬਾਰ–
ਇੱਕ ਨੁੱਕਰ ‘ਤੇ ਹੋ ਰਹੀ
ਗੁਮਸ਼ੁਦਾ ਦੀ ਤਲਾਸ਼
————-
ਦੰਗਈ–
ਧਰਮ-ਅਸਥਾਨ ਅੱਗੋਂ ਲੰਘਦਿਆਂ
ਲਕੋ ਰਿਹਾ ਖੰਜਰ
————-
ਵਾਢੀ ਦੀ ਰੁੱਤ
ਸ਼ਾਇਰ ਦੀ ਜੇਬ ‘ਚ
ਖਣਕਦੀ ਭਾਨ

%d bloggers like this: