ਲੋਕ ਰਾਜ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


੧. ਮਹੀਨਾ ਜੂਨ –
ਚੜ੍ਹਿਆ ਅਸਮਾਨੇ
ਅਨੋਖਾ ਤਾਰਾ

੨. ਹਾੜ੍ਹ ਮਹੀਨਾ –
ਤੜਫੇ ਮਛੀ
ਸੁੱਕੇ ਛੱਪੜ ਵਿਚ

੩. ਨਿਪੱਤਰਾ ਰੁੱਖ –
ਹਾੜ੍ਹ ਦੀ ਦੁਪਹਿਰ
ਤਿੱਤਰ-ਖੰਭੀ ਛਾਂ

੪. ਪਹਿਲਾ ਛ੍ਰਾਟਾ
ਤਪੀ ਹੋਈ ਧਰਤੀ
ਉੱਠਣ ਭਾਫਾਂ

੫. ਜੂਨ ਮਹੀਨਾ –
ਗੋਲੀਆਂ ਦੀ ਤੜ-ਤੜ
ਹਰਮੰਦਰ ਚੁੱਪ

%d bloggers like this: