ਕੁਲਜੀਤ ਖੋਸਾ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’1.
ਸਾਉਣ ਮਹੀਨਾ
ਮੀਂਹ ਨੂੰ ਤਰਸਦੇ –
ਫੂਕਣ ਗੁੱਡੀਆਂ

2.
ਸੁਨਿਹਰੀ ਸ਼ਾਮ
ਨਦੀ ਦਾ ਕਿਨਾਰਾ
ਮੈਂ ਤੇ ਉਹ

3.
ਜੂਨ ਮਹੀਨਾ
ਰਕਤ ਚ ਲਿੱਬੜੀ
ਹਰਿਮੰਦਰ ਦੀ ਪਰਿਕਰਮਾ

4.
ਹੱਥ ਚ ਰੱਸਾ
ਟਾਹਲੀ ਵੱਲ ਵੇਖੇ
ਕਰਜਈ ਕਿਰਸਾਨ

5.
ਅੰਨਾਂ ਚੜਾਵਾ
ਗੁਰੂ ਦੀ ਗੋਲਕ
ਸ਼ਰੋਮਣੀ ਕਮੇਟੀ

%d bloggers like this: