ਕਰਮਜੀਤ ਕੌਰ ਦੇ 22 ਹਾਇਕੂ/ਸੈਨ੍ਰ੍ਯੁ


 

1.
ਠੰਢੀਆਂ ਖੁਸ਼ਕ ਹਵਾਵਾਂ
ਖੁਰਧਰੇ ਫਟੇ ਹੱਥਾਂ ਚੋਂ ਲੱਭਾਂ
ਮੁਕੱਦਰ ਦੀ ਰੇਖਾ
 
2.
ਭੈਣ ਦੀਆਂ ਅੱਖਾਂ ਹੰਝੂ
ਵੀਰ ਨੇ ਮੋੜੀ ਰੱਖੜੀ ਲਿਖ ਕੇ
ਇਹ ਤਿਓਹਾਰ ਨੀ ਆਪਣਾ
3.
ਤਨਹਾਈ
ਸਿੱਲੀ ਹਵਾ,ਕੋਸੇ ਸਾਹ
ਯਾਦ
4.
ਕੜਕਦੀ ਧੁੱਪ
ਆਪੇ ਲਿਖੀ ਵਸੀਅਤ ਨੇ
ਦਿੱਤਾ ਘਰ ਨਿਕਾਲਾ

5.

ਬਸੰਤ ਦੀ ਰੁੱਤ
ਹਰੇ ਭਰੇ ਮਾਹੌਲ ਵਿੱਚ
ਇੱਕ ਸੁੱਕਾ ਰੁੱਖ

6.

ਪਵੇ ਹਲਕੀ ਭੂਰ
ਰਾਤੀਂ ਨੀਂਦ ਨਾ ਆਵੇ
ਚੰਨ ਮਾਹੀ ਦੂਰ

7.

ਪਵੇ ਹਲਕੀ ਭੂਰ
ਰਾਤੀਂ ਨੀਂਦ ਨਾ ਆਵੇ
ਚੰਨ ਮਾਹੀ ਦੂਰ

8.

ਨਾ ਸਰਹੱਦਾਂ ਨਾਂ ਤਾਰਾਂ
ਪੰਛੀ ਕਦੇ ਏਧਰ ਕਦੇ ਓਧਰ
ਉੱਡਦੇ ਬਣ ਕਤਾਰਾਂ

9.

ਮੀਂਹ ਤੋਂ ਬਾਅਦ
ਬੱਦਲ ਦੀ ਅੱਖ ਚੋਂ ਗਿਰਿਆ
ਇੱਕ ਹੋਰ ਹੰਝੂ

10.

ਬੱਦਲਵਾਈ
ਸਤਰੰਗੀ ਪੀਂਘ ਤੇ ਓਹਦੇ ਸੁਪਨੇ
ਇੱਕੋ ਰੂਪ
11.
ਸੁਰਮਈ ਸ਼ਾਮ
ਚੂਰੀ ਕੁੱਟਦੀ ਨੂੰ ਆਈ
ਰਾਂਝੇ ਦੀ ਯਾਦ
12.
ਤੇਜ਼ ਬਰਸਾਤ
ਮਾਹੀ ਨੂੰ ਉਡੀਕਦੀ ਦਾ
ਧੁਲਿਆ ਸਿੰਧੂਰ
13.
ਚੰਨ ਚਾਨਣੀ ਰਾਤ
ਸੁੱਤੇ ਪੁੱਤਰ ਕੋਲ ਬੈਠ
ਨਿਹਾਰੇ ਆਪਣਾ ਚੰਨ
14.
ਧੁੱਪ ਮੀਂਹ
ਗਿੱਦੜ ਗਿੱਦੜੀ ਦਾ ਵਿਆਹ
ਬਣਾਏ ਗੁਲਗੁਲੇ
15.
ਲਗਾਤਾਰ ਬਰਸਾਤ
ਓਹਦੇ ਚਿਹਰੇ ਤੇ ਸੁਕੂਨ
ਛੁੱਟੀ ਦਾ ਦਿਨ
16.
ਕਿਣਮਿਣਕਾਣੀ
ਫਰੋਲ ਰਿਹਾ ਮੜੀਆਂ ਦੀ ਮਿੱਟੀ
ਲੱਭੇ ਮਾਂ
17.
ਚਾਨਣੀ ਰਾਤ
ਓਹਦੇ ਚਿਹਰੇ ਦਾ ਤੇਜ
ਹੋਰ ਵੀ ਤੇਜ
18.
ਹਾਇਕੂ ਦਾ ਬੁਖਾਰ
ਨਿਊਯਾਰਕ ਜਾ ਲੱਭਿਆ
ਹਾਇਕੂ ਰੈਸਟੋਰੈਂਟ
19.
ਟੁੱਟੇ ਕਈ ਤਾਰੇ
ਅੱਜ ਯਾਦ ਬੜੇ ਆਏ –
ਚਿਰੋਂ ਵਿੱਛੜੇ ਪਿਆਰੇ
 
20.
ਗਰਜਦੇ ਬੱਦਲ
ਇੱਕ ਤੂਫ਼ਾਨ ਬਾਹਰ
ਇੱਕ ਅੰਦਰ
21.
ਚਿੜੀਆਂ ਦਾ ਝੁੰਡ
ਕੋਈ ਨਾਵੇ ਕੋਈ ਖਾਵੇ
ਅਦਭੁੱਤ ਨਜ਼ਾਰਾ
22.
ਸਿੱਲੀ ਤਨਹਾ ਰਾਤ
ਰੜਕਦੀਆਂ ਅੱਖਾਂ ਨਾਲ
ਤੱਕੇ ਘੜੀ ਵੱਲ

ਕਰਮਜੀਤ ਕੌਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਰੁਮਕ ਰਹੀ ਪੌਣ –
ਮੋਢੇ ਤੇ ਹਮਦਰਦ ਦਾ ਹੱਥ
ਉੱਚੀ ਹੋਈ ਧੌਣ
——-
ਬਸੰਤ ਦੀ ਰੁੱਤ
ਹਰੇ ਭਰੇ ਮਾਹੌਲ ਵਿੱਚ
ਇੱਕ ਸੁੱਕਾ ਰੁੱਖ
——–
ਕੜਕਦੀ ਧੁੱਪ –
ਆਪੇ ਲਿਖੀ ਵਸੀਅਤ ਨੇ
ਦਿੱਤਾ ਘਰ ਨਿਕਾਲਾ
———
ਜੇਠ ਹਾੜ੍ ਦੀ ਗਰਮੀ –
ਇੱਕੋ ਨਾਰੀਅਲ ਦਾ ਪਾਣੀ ਪੀਂਦੇ
ਨਾਲੇ ਸ਼ਰਮੋਂ ਸ਼ਰਮੀ
———
ਸੁਰਮਈ ਸ਼ਾਮ –
ਹਾਰ ਸ਼ਿੰਗਾਰ ਕਰਕੇ
ਉਡੀਕੇ ਮਾਹੀ
———-
ਸਪਰਿੰਗ ਫ਼ੈਸਟੀਵਲ
ਫੁੱਲਾਂ ਕੋਲੋਂ ਲੰਘਣ ਦੀ ਤੇਜ਼ੀ
ਵਾਈਨ ਟੇਸਟਿੰਗ

%d bloggers like this: