ਕਮਲਜੀਤ ਮਾਂਗਟ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


੧.
ਮੁੱਖ ਸੁਰਖ਼ੀ
ਦਾਜ ਦੀ ਬਲੀ ਚੜੀ
ਇੱਕ ਹੋਰ ਧੀ
੨.
ਬਸੰਤ ਰੁੱਤ
ਮਾਹੀ ਦੀ ਯਾਦ ‘ਚ
ਕੱਢੇ ਫੁਲਕਾਰੀ
੩.
ਤਿੱਖਰ ਦੁਪਹਿਰ
ਵੇਹੜੇ ‘ਚ ਡਿਗਿਆ
ਪਿਆਸਾ ਕਾਂ
੪.
ਪਤਝੜ
ਤੇਜ ਹਵਾ ਦੇ ਨਾਲ
ਝੜਨ ਪੱਤੇ
੫.
ਸੂਰਜ ਚੜਦਿਆ
ਖਿੜਨ ਫੁੱਲ
ਨਾਲੇ ਪ੍ਰਛਾਂਵੇ

%d bloggers like this: