ਕਮਲ ਸੇਖੋਂ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1.
ਨੂੰਹ ਡੇਰੇ ‘ਚ
ਲੰਗਰ ਪਕਾਵੇ
ਸੱਸ ਘਰੇ ਭੁੱਖੀ
2.
ਔਖੀਆਂ ਘੜ੍ਹੀਆਂ
ਪੁੱਤ ਨੂੰ ਮੋਢੇ ਚੁੱਕ
ਬਾਪੂ ਛੱਡਕੇ ਆਵੇ ਮੜ੍ਹੀਆਂ
3.
ਚਿੜ੍ਹੀ ਬਨ੍ਹੇਰੇ
ਸੱਸ ਮੱਥੇ ਤਿਉੜੀ
ਨੂੰਹ ਪੇਟ ਤੋਂ
4.
ਮਾਂ ਨੂੰ ਫੜਾ ਕੇ ਆਈ
ਸੱਸ ਤੋਂ ਫੜਿਆਂ
ਚਾਬੀਆਂ ਦਾ ਗੁੱਛਾ
5.
ਐਂਟੀਕ ਪੀਸ
ਪਿੱਤਲ ਦਾ ਛੰਨਾ
ਚੇਤੇ ਆਈ ਮਾਂ

%d bloggers like this: