ਗੱਲ੍ਹਾਂ ਭਖੀਆਂ – Jagjit Sandhu


ਮੈਨੂੰ ਤੱਕ ਕੇ
ਗੱਲ੍ਹਾਂ ਭਖੀਆਂ, ਬਾਹਾਂ ਖੁੱਲ੍ਹੀਆਂ
ਅੱਖਾਂ ਹੋਈਆਂ ਬੰਦ
on seeing me
her cheeks glow, arms open
eyes close

मुझे देख कर
कपोल भखे, बाहें खुलीं
आँखें हुईं बंद

Unlike · · Unfollow Post · July 20, 2012 at 9:44pm

  • Gurmail Badeshakhule dil de darwaaje !
  • Sanjay SananBahut hi khoob……….
    …..ਭਖੀਆਂ di jagah ਸੁਰਖ use kar ke dekho…..
  • Gurmeet Sandhuਸੰਜੇ ਜੀ ਦਾ ਸੁਝਾ ਵਾਜਬ ਹੈ ‘ਭਖੀਆਂ’ ਦੇ ਅਰਥ ਬੀਮਾਰੀ ਕਾਰਣ ਹੋਈ ਹਾਲਤ ਲਈ ਵਰਤੇ ਜਾਂਦੇ ਹਨ……
    ਮੈਨੂੰ ਤਕ ਕੇ
    ਗੱਲ੍ਹੀਂ ਲਾਲੀ, ਬਾਹਾਂ ਖੁਲ੍ਹੀਆਂ
    ਅੱਖਾਂ ਮੁੰਦੀਆਂ
  • Jagjit Sandhuਗੁਰਮੀਤ ਭਾਜੀ, ਮੇਰਾ ਖਿਆਲ ਭਖਣਾ ਵੱਧ ਜੀਵਿਤ ਅਤੇ ਕਿਰਿਆ ਸ਼ੀਲ ਸ਼ਬਦ ਹੈ। ਭਖੀਆਂ ਗੱਲਾਂ ਦਾ ਜੇ ਛੋਹ ਕੇ ਪਤਾ ਲਗਦਾ ਤਾਂ ਬਿਮਾਰੀ ਦੇ ਹਵਾਲੇ ਨਾਲ਼ ਹੀ ਹੋਣਾ ਸੀ। ਇਹ ਭਖਣ ਦਾ ਦ੍ਰਿਸ਼ ਹੈ ਜੋ ਸੇਹਤ ਮੰਦੀ ਅਤੇ ਪੈਸ਼ਨ ਦੀ ਗੱਲ ਹੈ।
  • Gurmeet Sandhuਪਰ ਜਗਜੀਤ ਸਾਡੀ ਸ਼ਬਦਾਵਲੀ ਵਿਚ ਸ਼ਬਦ ਜਿਸ ਦਸ਼ਾ ਲਈ ਵਰਤੇ ਜਾਂਦੇ ਹਨ, ਪਾਠਕ ਉਹਦੇ ਨਾਲ ਹੀ ਰੀਲੇਟ ਕਰਦਾ ਹੈ….ਇਸ ਤੋਂ ਇਲਾਵਾ ਇਹ ਸੈਨਰਿਊ ਇਕ ਵਾਕ ਦੀ ਤਰ੍ਹਾਂ ਹੈ, ਇਹਦੇ ਵਿਚ ਕੁਝ ਤਬਦੀਲੀ ਕਰੋ ਤਾਂ ਕਿ ਇਹਦੇ ਦੋ ਭਾਗ ਫਰੈਗਮੈਂਟ ਅਤੇ ਫਰੇਜ ਨਿਖੜ ਜਾਣ…..
  • Jagjit Sandhuਮੈਂ ਏਥੇ ਕੁਝ ਮਹੀਨੇ ਪਹਿਲਾਂ ਇਸਟੈਬਲਿਸ਼ ਕੀਤੀ ਗਈ ਫਰੈਗਮੈਂਟ-ਫਰੇਜ਼ ਦੀ ਥੇਅਰੀ ਬਾਰੇ ਚਰਚਾ ਦੇ ਨਾਲ਼ ਨਾਲ਼ ਹੀ ਰਿਹਾਂ, ਪਰ ਉਸ ਵਿੱਚ ਹਿੱਸਾ ਨਹੀਂ ਲੈ ਸਕਿਆ। ਕਈ ਕਾਰਨ ਸਨ ਜਿੰਨ੍ਹਾਂ ਚੋਂ ਸਭ ਤੋਂ ਪਹਿਲਾ ਕਾਰਨ ਸੀ ਕਿ ਅੰਗਰੇਜ਼ੀ ਪੰਜਾਬੀ ਡਿਕਸ਼ਨ ਅਤੇ ਗਰਾਮਰ ਦਾ ਅੰਤਰ। ਕਿ ਪੰਜਾਬੀ ਦੀ ਫਰੈਗਮੈਂਟ ਕਿਵੇਂ ਅੰਗਰੇਜ਼ੀ ਨਾਲ਼ੋਂ ਕਿੰਨੀ ਵੱਧ ਵੰਨਗੀ ਵਾਲੀ ਹੋ ਸਕਦੀ ਹੈ।
  • Ranjit Singh Sraਸੰਧੂ ਸਾਬ੍ਹ ਜਿਵੇਂ ਇੰਗਲਿਸ਼ ‘ਚ ਫਰੇਸ ਅਤੇ ਫਰੈਗਮੈਂਟ ਹੈ ਓਵੇਂ ਹੀ ਪੰਜਾਬੀ ‘ਚ ਸੰਭਵ ਹੈ ਪਰ ਜੇ ਆਪਾਂ ਸੇਨਰਿਓ ਦੀ ਗੱਲ ਗੱਲ ਕਰੀਏ ਤਾਂ ਓਹ ਕਿਰੇਜੀ(ਕੱਟ) ਤੋਂ ਅਜਾਦ ਹੈ, ਵਾਕ ਤਰ੍ਹਾਂ ਵੀ ਹੋ ਸਕਦਾ ਹੈ !
  • Jagjit Sandhuਮੈਂ ਸੰਭਾਵਨਾ ਅਤੇ ਸੀਮਾ ਦੀ ਗੱਲ ਹੀ ਕਰ ਰਿਹਾ ਹਾਂ ਜੀ ਅਸੀਂ ਪੰਜਾਬੀ ਚੀਜ਼ਾਂ ਨੂੰ ਹਾਇਕੂ ਵਿਧਾ ਅਨੁਸਾਰ ਵੀ ਪੂਰੀ ਤਰ੍ਹਾਂ ਸੰਭਵ ਨਹੀਂ ਹੋਣ ਦੇ ਰਹੇ ਸਰਾ ਸਾਹਿਬ
  • Jagjit Sandhuਸਰਾ ਸਾਹਿਬ ਪੰਜਾਬੀ ਵਿੱਚ ਇਹ ਉਵੇਂ ਹੀ ਨਹੀਂ ਉਸਤੋਂ ਵੱਧ ਤਰੀਕਿਆਂ ਨਾਲ਼ ਵੀ ਸੰਭਵ ਹੋ ਸਕਦਾ ਹੈ।
  • Jagjit Sandhuਇਸ ਵਿੱਚ ਕਿਰੇਜੀ ਲਾ ਦਿਓ ‘ਕੇ’ ਕੱਟ ਦਿਓ ਫਿਰ ਵੀ ਇਹ ਵਾਕ ਹੀ ਰਹੇਗਾ। ਇਹ ਪਰਸੈਪਸ਼ਨ ਦੀ ਊਰਜਾ ਹੈ। ਪਰ ਏਸ ਤਰਾਂ ਵੀ ਇਹ ਹਾਇਕੂ ਹੀ ਹੈ। ਜੇ ਅਸੀਂ ਜੇਨ ਦੇ ਪ੍ਰਤੀਬੱਧ ਸਰਧਾਲੂ ਨਹੀਂ
  • Ranjit Singh Sraਬਿਲਕੁਲ ਜੀ, ਮੈਂ ਚੰਗੀ ਤਰ੍ਹਾਂ ਸਮਝਿਆ ਨਹੀਂ ਸੀ ਤੁਹਾਡਾ ਕਮੈਂਟ, ਸਾਡੀ ਮਾਂ ਬੋਲੀ ਕਈ ਵਾਰੀ ਅੰਗ੍ਰੇਜੀ ਨਾਲੋਂ ਵੀ ਵੱਧ ਕਾਰਗਰ ਸਾਬਤ ਹੁੰਦੀ ਹੈ ਕੱਟ ਦੇਣ ਲਈ ਜਾਂ ਦੋ ਸਤਰਾਂ ਜੋੜਨ ਲਈ !!
  • Gurmeet Sandhuਮੈਂ ਰਣਜੀਤ ਹੋਰਾਂ ਦੇ ਕਾਮੈਂਟ ਤੋਂ ਬਾਦ ਸੈਨਰਿਓ ਬਾਰੇ ਕੁਝ ਹੋਰ ਜਾਣਕਾਰੀ ਹਿਤ ਇਹ ਸਵਾਲ ਸੈਨਰੀਓ ਦੇ ਅੰਗਰੇਜੀ ਗਰੁਪ ਵਿਚ ਉਠਾਇਆ ਸੀ, ਲੰਮੇ ਉੱਤਰ ਦਾ ਇਹ ਭਾਗ ਹਾਜਰ ਹੈ।Dick Whyte Gurmeet Sandhu – the history of senryu/haiku is complex. The reason it is often said that senryu d

    o not have to have two parts is that historically the haiku was based on the hokku of the renga, while the senryu was based on the middle verses of renga. And historically the hokku required a cut-word (hence, the two parts) while the middle verses did require a cut-word (very seldom, if ever containing one).

  • Jagjit Sandhuਮੈਨੂੰ ਤੱਕ ਕੇ (on seeing me) ਫਰੈਗਮੈਂਟ ਹੈ। ਬਾਕੀ ਦੀਆਂ ਕਾਵਿਕ ਵਾਕੰਸ਼ ਫਰੇਜ਼ਿਜ਼।
  • Ranjit Singh Sraਸੰਧੂ ਸਾਬ੍ਹ ਫਰੈਗਮੈਂਟ ਤੇ ਫਰੇਸ ਇੱਕ ਦੂਜੇ ਤੋਂ ਅਜਾਦ ਹੋਣੇ ਚਾਹੀਦੇ ਹਨ ਫੇਰ ਕੱਟ ਬਣਦਾ ਹੈ ,, ਇਥੇ ਪਹਿਲੀ ਸਤਰ ਦੇ ਨਤੀਜੇ ਵਜੋਂ ਹੀ ਦੂਜੀਆਂ ਦੋ ਸਤਰਾਂ ਦੀ ਕਿਰਿਆ ਹੋ ਰਹੀ ਹੈ ਅਤੇ ਉਂਝ ਵੀ ਤਿੰਨਾ ਸਤਰਾਂ ਦਾ ਸੰਬੰਧ ਜੁੜ ਰਿਹਾ ਹੈ |
  • Ranjit Singh Sraਸੰਧੂ ਸਾਬ੍ਹ ਠੀਕ ਹੋ ਸਕਦਾ ਹੈ ਇਹ ਵੀ ਪਰ ਵਿਕੀਪੀਡਿਆ ‘ਚ ਇਸ ਤਰ੍ਹਾਂ ਹੈ ~
    Senryū (川柳?, literally ‘river willow’) is a Japanese form of short poetry similar to haiku in construction: three lines with 17 or fewer total morae (or “on”, often translated as syllables, but see the article on onji for distinctions). Senryū tend to be about human foibles while haiku tend to be about nature, and senryū are often cynical or darkly humorous while haiku are more serious. Unlike haiku, senryū do not include a kireji (cutting word), and do not generally include a kigo, or season word.
  • Jagjit Sandhuਨਹੀਂ ਸਰ ਇਹ ਛਿਣ ਤੋਂ ਜ਼ਿਆਦਾ ਦੂਰ ਹੈ। ਰਣਜੀਤ ਜੀ ਇਹ ਗੱਲ ‘ਤੇ ਆਪਾਂ ਸਹਿਮਤੀ ਪ੍ਰਗਟਾ ਚੁੱਕੇ ਹਾਂ ਕਿਅਸੀਂ ਪੰਜਾਬੀ ਵਿੱਚ ਮਨੁੱਖ ਨੂੰ ਵੀ ਕੁਦਰਤ ਦਾ ਹਿੱਸਾ ਹੀ ਮੰਨਾਂਗੇ ਇਹ ਹੈ ਵੀ। ਮਨੁੱਖ ਦੀ ਕੁਦਰਤ ਤੋਂ ਦੂਰੀ ਵੀ ਇਸ ਧਾਰਨਾ ਨੇ ਹੀ ਪਾਈ ਹੈ। ਇਸ ਸੰਬੰਧੀ ਮੈਂ ਦਿਲ ਨੂੰ ਛੁਹਣ ਵਾਲ਼ੀ ਸੱਚੀ ਘਟਨਾ ਵੀ ਸਾਂਝੀ ਕੀਤੀ ਸੀ।
  • Jagjit Sandhuਇਹ ਹਾਇਕੂ ਹੈ। ਹੋ ਸਕਦੈ ਇਸ ਵਿੱਚ ਸੁਧਾਰ ਹੋਣਾ ਹੋਵੇ ਪਰ ਇਸ ਰੂਪ ਤੋਂ ਬੇਹਤਰ ਨੂੰ ਹੀ ਸੁਧਾਰ ਮੰਨ ਸਕਦੇ ਹਾਂ। ਬਾਕੀ ਫਰੈਗਮੈਂਟ ਫਰੇਜ਼ ਵਾਲ਼ੀ ਗੱਲ ਅਜੇ ਵੀ ਕਰਨੀ ਬਣਦੀ ਹੈ
  • Jagjit Sandhuਨਹੀਂ ਜੀ ਦੂਰ ਦਾ ਮਤਲਬ ਇਨਸਾਨ ਦੀ ਕੁਦਰਤ ਤੋਂ ਦੂਰੀ। ਜਦੋਂ ਅਸੀਂ ਕਹਿੰਦੇ ਹਾਂ ਇਹ ਕੁਦਰਤ ਹੈ ਅਤੇ ਇਹ ਇਨਸਾਨ। ਇਨਸਾਨ ਵੀ ਕੁਦਰਤ ਦਾ ਓਨਾ ਹੀ ਹਿੱਸਾ ਹੈ ਜਿੰਨਾ ਪਸ਼ੂ ਪੰਛੀ ਰੁੱਖ
  • Jagjit SandhuAmrao Gill: ਸਰ ਜੀ ਗੱਲ ਇਹ ਹੈ ਕਿ ਮੁਲਾਕਾਤ ਵਾਲ਼ਾ ਰੂਪ ਕਹਿੰਦਾ ਹੈ ਕਿ ਮੁਲਾਕਾਤ ਦੂਰੋਂ ਹੋ ਰਹੀ ਹੈ। ਮੈਂ ਇਹ ਨਹੀਂ ਕਹਿ ਰਿਹਾ।
  • Jagjit Sandhuਇਹ ਕਿਵੇਂ ਹੈ?
    ਵੇਖਦਿਆਂ ਹੀ
    ਗੱਲ੍ਹਾਂ ਭਖੀਆਂ, ਬਾਹਾਂ ਖੁੱਲ੍ਹੀਆਂ
    ਅੱਖਾਂ ਹੋਈਆਂ ਬੰਦ
  • Dalvir Gill.
    ਮੈਨੂੰ ਤੱਕ ਕੇ
    ਗੱਲ੍ਹਾਂ ਭਖੀਆਂ, ਬਾਹਾਂ ਖੁੱਲ੍ਹੀਆਂ
    ਅੱਖਾਂ ਹੋਈਆਂ ਬੰਦ

Jagjit Sandhu : Chary Ducks :


Jagjit Sandhu
chary ducks
swim in the lake
so do their shadows

ਆਪਣੇ ਖੰਭ ਸੰਭਾਲ਼
ਝੀਲ ‘ਚ ਬਤਖ਼ਾਂ ਤੈਰਨ
‘ਤੇ ਪਰਛਾਵੇਂ ਨਾਲ਼

अपने पंख समेटे
झील में बतखें तैर रहीं
व परछाईआँ भी

ਤੇਰੇ ਖੱਤ your letters


%d bloggers like this: