ਹਰਪ੍ਰੀਤ ਢੀਂਡਸਾ-ਸਹੋਤਾ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


੧.
ਪ੍ਰਭਾਤ
ਨੀਲੇ ਅਸਮਾਨੀ
ਉਡਦੇ ਪੰਛੀ
੨.
ਜੇਠ ਮਹੀਨਾ
ਟਾਂਵੇਂ ਟਾਂਵੇਂ ਬਦਲਾ ਵਿਚ
ਖਿੜੀ ਦੁਪਿਹਰ
੩.
ਰੁਮਕੇ ਪੋਣ
ਮੇਰੇ ਘਰ ਦੇ ਬਾਹਰ ਹਿੱਲਣ
ਚਿਨਾਰ ਦੇ ਰੁਖ
੪.
ਗਰਮ ਦੁਪਿਹਰ
ਅਖੀਆਂ ਚ ਰੜਕੇ
ਰਾਤ ਦਾ ਉਨੀਂਦਰਾ
੫.
ਹਵਾ ਨਾਲ ਹਿਲਿਆ
ਚਬੂਤਰੇ ਤੇ ਟੰਗਿਆ
ਪੰਛੀਆਂ ਦਾ ਪਿੰਜਰਾ

%d bloggers like this: