ਦਵਿੰਦਰ ਕੌਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ


1
ਅੱਧੀ ਛੁੱਟੀ ਦੀ ਟੱਲੀ-
ਭੱਜ ਕੇ ਬਚਿਆਂ ਨੇ ਕੁਲਫੀ ਦੀ
ਰੇਹੜੀ ਮੱਲੀ

2

ਕੰਡੇ ਤੇ ਬੈਠੀ ਸੁਣਾ
ਪੱਤਿਆਂ ਤੇ ਲਹਿਰਾਂ ਦਾ ਸ਼ੋਰ –
ਤੁਫਾਨੀ ਰਾਤ

3

ਹਵਾ ਚ ਘੁਲੀ
ਮਿੱਟੀ ਤੇ ਚਮੇਲੀ ਦੀ ਸੁਗੰਧ –
ਕਿਣ ਮਿਣ ਬਰਸਾਤ

4

ਬਸੰਤੀ ਰੰਗ ਚ
ਢਲ ਗਏ ਦੋਵੇ ~
ਸੂਰਜ ਤੇ ਸੰਧਲੀ ਰੇਤ
5
ਖਿੜਿਆ ਮਾਂ ਦਾ ਚਹਿਰਾ
ਤੱਕ ਬੁਕੱਲ ਚ ਗੁਲਾਬ ~
ਸੰਧੂਰੀ ਸ਼ਾਮ

ਕਿਰਿਆ ਅੰਤਿਮ ਪੱਤਾ : Davinder Kaur


Davinder Kaur
ਬਰਸਾਤੀ ਸਵੇਰ ~
ਤੇਜ਼ ਹਵਾ ਨਾਲ ਕਿਰਿਆ
ਅੰਤਿਮ ਪੱਤਾ

%d bloggers like this: