ਬਲਜੀਤ ਗਿੱਲ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1

ਬਾਲਟੀ ਭਰ ਅੰਬ –
ਰਸ ਦੀ ਹਰ ਘੁੱਟ ਵਿੱਚ
ਕੋਇਲ ਦੀ ਕੂਕ

2

ਬਾਗ –
ਹਰ ਤੋਪੇ ਪਰੋਈ ਜਾਵਾਂ
ਮਾਂ ਦੀ ਸਿਖਿਆ

3

ਯਮਲੇ ਦੀ ਤੂੰਬੀ –
ਇੱਟਾਂ ਵੱਟਿਆਂ ਨਾਲ ਭਰਿਆ
ਤ੍ਰਿੰਝਨਾਂ ਵਾਲਾ ਖੂਹ

4

ਪੇਕਾ ਘਰ –
ਹਰ ਕੰਧ ਕਉਲੇ
ਮੈਂ

5

ਵੱਡਾ ਛੱਪੜ
ਜਾ ਮਿਲਿਆ ਇੱਕ ਹੰਝੂ . . .
ਨੀਲਾ ਤਾਰਾ

%d bloggers like this: