Pillow


ਵੀਨਾ Veena


ਤਬਲਾ Tabla


Harmonium ਹਾਰਮੋਨੀਅਮ


ਹਾਰਮੋਨੀਅਮ ਭਾਰਤ ਦੇ ਬਹੁਤ ਮਸ਼ਹੂਰ ਸਾਜ਼ਾਂ ਵਿਚੋਂ ਇੱਕ ਹੈ। ਇਸਦੀ ਉਤਪਤੀ ਭਾਰਤ ਵਿਚ ਵੈਸਟਰਨ ਆਗਮਨ ਨਾਲ ਹੋਈ। ਅੰਦਾਜ਼ਨ ਇਹ ਆਮਦ ਕੋਈ ਪੰਦਰਵੀਂ ਸਦੀ ਦੇ ਗੇੜ ਦੀ ਹੈ। ਜ਼ਿਆਦਾਤਰ ਇਹ ਸਾਜ਼  ਕਰਿਸਚੈਨਟੀ ਦਾ ਪ੍ਰਚਾਰ ਕਰਨ ਵਾਲਿਆਂ ਰਾਹੀਂ ਭਾਰਤ ਵਿਚ ਪਰਚਲਤ ਹੋਇਆ। ਉਹ ਆਮ ਤੌਰ ਤੇ ਆਪਣੇ ਧਾਰਮਿਕ ਗੀਤਾਂ ਦੇ ਉਚਾਰਣ ਵਿਚ ਇਸਨੂੰ ਵਰਤਦੇ ਸਨ ਤੇ ਇਹ ਪੈਡਲਾਂ ਤੇ ਹੁੰਦਾ ਸੀ। ਭਾਰਤੀ ਸੰਗੀਤਕਾਰਾਂ ਨੇ ਇਕਦਮ ਇਸਦੀ ਧੁੰਨ ਨੂੰ ਪਸੰਦ ਕੀਤਾ। ਅਸਲ ਵਿਚ ਇਸ ਵਿਚਲਾ ਸਾਜ਼ ਪਹਿਲਾਂ ਹੀ ਟਿਉਨਡ ਸੀ ਜਿਸਦਾ ਕੀਆਂ ਨੂੰ ਦਬਣ ਦੀ ਕਲਾ ਸਿਖਣ ਨਾਲ ਇਸ ਵਿਚੋਂ ਮਨਮੋਹਕ ਧੁੰਨ ਨਿਕਲਦੀ ਹੈ। ਉਨ੍ਹਾਂ ਨੂੰ ਇਸਨੂੰ ਵਜਾਂਉਣ ਲਈ ਗੋਰਿਆਂ ਵਾਂਗ ਕੁਰਸੀ ਤੇ ਬੈਠਕੇ ਵਜਾਉਣਾ ਪਸੰਦ ਨਹੀ ਆਇਆ। ਇਸ ਲਈ ਉਨ੍ਹਾਂ ਨੇ ਇਸਦੇ ਪੈਡਲ ਉਤਾਰ ਦਿਤੇ ਤੇ ਭੁੰਜੇ ਬਹਿਕੇ ਵਜਾਉਣ ਵਿਚ ਮੁਹਾਰਤ ਹਾਸਲ ਕੀਤੀ, ਤੇ ਲੋੜ ਅਨੁਸਾਰ ਇਸਦੇ ਮਾਡਲ ਵਿਚ ਤਬਦੀਲੀ ਕਰ ਲਈ।ਹਵਾ ਦੇ ਪੰਪ ਨੂੰ ਪਿਛਲੇ ਹਿੱਸੇ ਵਿਚ ਤਬਦੀਲ ਕਰ ਲਿਆ।ਇਸਦਾ ਅਕਾਰ ਤੇ ਬਟਨਾਂ ਦੀ ਗਿਣਤੀ ਵੀ ਘਟ ਕਰ ਲਈ। ਇਸਤਰ੍ਹਾਂ ਹਾਰਮੋਨੀਅਮ ਦਾ ਭਾਰਤੀ ਵਰਸ਼ਨ ਹੋਂਦ ਵਿਚ ਆਇਆ। ਵੈਸਟਰਨ ਗੋਰਿਆਂ ਦੇ ਉਲਟ ਜੋ ਇਸਨੂੰ ਦੋਵਾਂ ਹੱਥਾਂ ਨਾਲ ਵਜਾਂਉਂਦੇ ਸਨ, ਉਨ੍ਹਾਂ ਨੇ ਇੱਕ ਹੱਥ ਨਾਲ ਵਜਾਉਂਣ ਦੀ ਤਕਨੀਕ ਇਜ਼ਾਦ ਕੀਤੀ। ਦੂਜੇ ਹੱਥ ਨਾਲ ਹਵਾ ਪੰਪ ਕੀਤੀ ਜਾਂਦੀ ਹੈ। ਪੰਜਾਬੀ ਵਿਚ ਇਸਨੂੰ ਵਾਜਾ ਵੀ ਕਿਹਾ ਜਾਂਦਾ ਹੈ। ਗਜ਼ਲ, ਕਵਾਲੀ, ਗੀਤ,ਬਹੁਤ ਸਾਰੀਆਂ ਸੰਗੀਤਕ ਵਿਧਾਵਾਂ ਵਿਚ ਹਾਰਮੋਨੀਅਮ ਦੀ ਸ਼ਮੂਲੀਅਤ ਹੁੰਦੀ ਹੈ।

%d bloggers like this: