ਸ਼ੈਲੀ ਵਰਿੰਦਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


੧.
ਸਿਖਰ ਦੁਪਿਹਰ
ਸੱਪ ਤੇ ਮੰਡਰਾਉਣ
ਕੁਝ ਪੰਛੀ
……….
……….
੨.
ਭੱਜਕੇ ਵਿਆਹ
ਡਰਦੀ ਡਰਦੀ ਪਾਵੇ
ਆਪੇ ਚੂੜਾ
……….
……….
੩..
ਵਾਵਰੋਲਾ
ਮਿੱਟੀ ਨਾਲ ਉਡਣ
ਸੁੱਕੇ ਪੱਤੇ
……….
……….
੪.
ਖਬਰਾਂ ਦਾ ਚੈਨਲ
ਚੌਵੀ ਘੰਟੇ ਸੱਤੋ ਦਿਨ ਦਿਖਾਵੇ
ਸਰਕਾਰ ਦੀਆਂ ਖਬਰਾਂ
……….
……….
੫.
ਮਿਸ਼ਨ ਗਰੀਨ ਹੰਟ
ਵਿਦਰੋਹ ਦੀਆਂ ਅਵਾਜਾਂ ਨੂੰ ਦੱਬੇ
ਅਸਲੇ ਦੀ ਘਾਟ

ਉਪਿੰਦਰ ਸਿੰਘ ਭੰਗੂ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1
ਲਿਖਿਆ ਕਰਾਂਗੇ
ਪੰਜਾਬੀ ਹਾਇਕੂ ਮਹਿਫ਼ਲ
ਹਾਜਰੀ ਭਰਾਂਗੇ
2
ਅੱਤ ਦੀ ਗਰਮੀ
ਬਾਹਰ ਕਿਵੇਂ ਸੋਵਾਂ
ਸੱਸ ਮੇਰੀ ਭਰਮੀ
3.
ਜਨਮੇਜਾ ਜੌਹਲ
ਹਇਕੂ ਪੜ੍ਹ ਪੜ੍ਹ
ਪੈਂਦਾ ਹੌਲ
4
ਪਤਾ ਨਹੀ ਕੀ
ਹਾਇਕੂ ਜਾਂ ਹੋਰ ਕੁਝ
ਪਰਚਾ ਲਿਆ ਜੀ
5
ਹੋਲੀ ਹੋਲੀ ਤੁਰਦੀ ਜਾਵੇ
ਸੁਭਾ ਸਵੇਰੇ ਸ਼ੈਰ ਕਰਦੀ
ਵਜਨ ਘਟਾਵੇ

Miit Anmol – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਸੱਪਣੀਆਂ ਦਾ ਟੋਲਾ
ਹਰੇ ਘਾਹ ਦਾ ਮੈਦਾਨ
ਜੋਗੀ ਨੰਗੇ ਪੈਰੀਂ
……………………..
ਹਿੱਸੇ ਆਇਆ
ਨਾ ਖ਼ੱਤ ਨਾ ਮਾਹੀ
ਅੱਖਾਂ ਦੀ ਸੋਜ
……………………..
ਮਾਹੀ ਰਾਹ ਭੁੱਲਾ
ਦੀਵਿਓਂ ਤੇਲ ਮੁੱਕਾ
ਮਸਿਆ ਦੀ ਰਾਤ
……………………..
ਗੂੰਗੇ ਨਗਾਰੇ
ਸਮਾਧੀ ਦੀ ਅਵਸਥਾ
ਅਖੀਰ ਨਾਸਤਕ
…………………….
ਆਸਮਾਨ ਚੁਮੇਂ
ਧਰਤ ਦੁਮੇਲ ਤੇ ਜਾ
ਕੋਠੇ ਤਕਾਂ ਮੈਂ
…………………….
ਪੰਖੁੜੀਆਂ ਜੁੜੀਆਂ
ਗੁਲਾਬ ਬਣਿਆ
ਮੇਰਾ ਵੇਹੜਾ ਬਗੀਚਾ

Kanwal Jit Hari Nau – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਹੱਥ ਚ ਮੋਬਾਇਲ
ਮੇਲੇ ਚੋਂ ਲਭੇ
ਗੁਵਾਚੀ ਘਰਵਾਲੀ

ਗਰਮੀ ਦੀ ਮਾਰ
ਸਾਫੇ ਨਾਲ ਪੂੰਝੇ
ਹੰਝੂ ਤੇ ਮੁੜਕਾ

ਪਰਦੇਸੋਂ ਗਿਆ
ਪਿੰਡ ਚੋਂ ਲਭੇ
ਚਹਿ ਚਹਾਉਂਦੇ ਪੰਛੀ
ਤੇ ਬਾਂਕੇ ਗਭਰੂ
ਮਨ ਉਦਾਸ

ਸ਼ਰਾਬੀ ਪੁੱਤ
ਕੱਬੀ ਨੂੰਹ
ਬਾਪੂ ਭੁੱਖਾ

ਵਾਲ ਕਟਵਾਕੇ
ਸਿਰ ਲਈ ਚੁੰਨੀ
ਬਾਪੂ ਦਾ ਡਰ

ਨਿਰਮਲ ਧੌਂਸੀ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਸ਼ਾਮ ਵੇਲਾ-
ਨਦੀ ´ਚ ਵਗਦੇ ਜਾਵਣ
ਅਕਾਸ਼ੀ ਰੰਗ
——
ਛੱਬੀ ਜਨਵਰੀ-
ਧੁੱਪੇ ਬੈਠਾ ਸੇਕੇ
ਸੰਤਾਲੀ ਦੀਆਂ ਸੱਟਾਂ
——
ਜੁਤਾ ਖੂਹ-
ਟਿੰਡਾਂ ਭਰ ਲਿਆਵਣ
ਕੁੱਤੇ ਦੀ ਟਕ ਟਕ
——-
ਛੜੇ ਦਾ ਠਾਕਾ-
ਵੰਡੇ ਲੱਡੂ ਲਾ ਕੇ
ਪਿੰਡ ਵਿੱਚ ਨਾਕਾ
———-
ਧੁੱਖਦੀ ਰੇਣ-
ਉਸ ਛਿਟੀ ਨਾਲ ਛੇੜੀ
ਹੱਡ ਬੀਤੀ

ਗੁਰਪ੍ਰੀਤ ਧਾਲੀਵਾਲ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਤੱਕਲੇ ਵੇਚੇ
ਧੁੱਪ ਵਿਚ ਗੜੁੱਚੀ
ਸੋਨੇ ਵਰਗੀ

ਬਿਜਲੀ ਚੁੰਮਦੀ
ਮੀਂਹ ਵਿਚ ਭਿੱਜੀਆਂ
ਨੰਗੀਆਂ ਪਹਾੜੀਆਂ

ਸੁੱਕਾ ਪੱਤਾ
ਟਾਹਣੀਉ ਟੁੱਟਾ
ਭੱਠੀ ਦੀ ਅੱਗ

ਚੋਂਦੀ ਛੱਤ
ਪਿੱਤਲ ਦੀ ਬਾਲਟੀ
ਉਦਾਸ ਸੰਗੀਤ

ਫੁੱਲ ਸੱਜਣਾ ਦਾ
ਮਾਰੇ ਗੁਝੀਆਂ ਸੱਟਾਂ
ਨਿਸ਼ਾਨ ਰੂਹ ਤੇ

ਸੁਖਚੈਨ ਸਿੰਘ ਕੁਰੜ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1.
ਘਰੇ ਭੁੱਖੀ ਮਾਂ,
ਮਾਂ ਦਾ ਸ਼ੇਰ,
ਸੇਰਾਂਵਾਲੀ ਦੇ ਮੰਦਰ ਚ..
2.
ਸਿਖਰ ਦੁਪਿਹਰੇ,
ਬੁੱਲਾਂ ਤੇ ਖ਼ੁਸਕੀ,
ਮਜਬੂਰੀ ਵੇਚੇ ਜੂਸ..
3.
ਮਹਿਲ ਬਣਾਵੇ,
ਮੁੜਕੋ ਮੁੜਕੀ ਮਜਦੂਰ,
ਕੁੱਲੀ ਚ ਸੁੱਤਾ
4.
ਫ਼ਸਲ ਖੇਤ ਚ,
ਧੀ ਦਾ ਵਿਆਹ,
ਵਹੀ ਤੇ ਗੁੰਠਾ(ਅੰਗੂਠਾ)..
5.
ਬੇਮੱਤੇ ਲੋਕ,
ਕਰਨ ਚਲੇ ਮਤਦਾਨ,
ਮੇਰਾ ਭਾਰਤ ਮਹਾਨ…

Qamar Uz Zaman – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


…….੧……..

ਪਹਲੀ ਜੂਨ
ਖੂਹ ਵਿਚ ਸੁੱਟਿਆ ਬੋਕਾ
ਟੁੱਟ ਗਈ ਲਾਂ

…….੨ ……..

ਪੰਛੀਆਂ ਦੀ ਕੁਰਲਾਟ
ਚੌਧਰੀ ਵੱਡਿਆ ਬੋੜ੍ਹ
ਉੱਜੜੀ ਸੱਥ

…….੩……..

ਬਾਬੇ ਦੀਆਂ ਨੂਹਾਂ
ਸੱਸ ਪਈ ਥੱਪਦੀ ਪਾਥੀਆਂ
ਕਰਦੀਆਂ ਮਸ਼ਕਰੀ

…….੪ ……..

ਇੱਕੋ ਵੇਹੜਾ
ਨੀਹਾਂ ਖੋਦਣ ਵੇਲੇ
ਲੜਿਆ ਖਪਰਾ

…….੫ ……..

ਪੁੱਤ ਦੀ ਆਸ
ਧੀ ਜੰਮਣ ਤੇ
ਮਰ ਗਈ ਮਾਂ

ਹਰਦੀਪ ਕੌਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਗੰਗਾ ਕੰਡੇ
ਕੂੜੇ ਦਾ ਢੇਰ
ਇਸ਼ਨਾਨ ਕਰਨ ਪਸ਼ੂ
……………….
ਤੜਕਸਾਰ
ਦੋਧੀ ਪਾਵੇ-
ਢੋਲੀ ਚ ਪਾਣੀ
……………
ਜੇਠ ਮਹੀਨਾ-
ਤਪਦੀ ਸੜਕ ਤੇ
ਤੈਰਦਾ ਪੰਛੀ ਦਾ ਪ੍ਰਛਾਵਾਂ
,,,,,,,,,,,,,,,,,,,,,,,
ਮੰਦਰ ਦੇ ਬਾਹਰ-
ਪੰਡਤ ਕਰੇ ਸੌਦਾ
ਭਗਵਾਨ ਦੇ ਦਰਸ਼ਣਾਂ ਲਈ
……………..
ਤੜਕਸਾਰ
ਚਿੜੀਆਂ ਦੀ ਚਹਿਚਹਾਟ-
ਖੁੱਲੀ ਜਾਗ

ਸੁਰਜੀਤ ਸਿੰਘ ਪਾਹਵਾ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਸਵੇਰ ਤੋਂ ਦੇਂਦੀ ਰਹੀ ਦਸਤਕ

ਤੂਫ਼ਾਨੀ ਹਵਾ ਸ਼ਾਮ ਆ ਗਈ ਅੰਦਰ

ਸਜਣ ਦੇ ਸੰਗ

ਝਾੜੀ ਅੜੇ ਗੈਸ ਗੁਬਾਰੇ

ਫੜਫੜਾਉਣ ਉਤਾਂਹ ਜਾਣ ਨੂੰ

ਬਚਾ ਉਛਲੇ ਹਥ ਪਾਣ ਨੂੰ

ਸੰਗਤ ਦੇ ਬੰਦੇ ਪਚੀ-ਤੀਹ

ਬਾਲੁਸ਼ਾਹੀਆਂ ਢਾਈ ਸੌ

ਪਰਬੰਧਕਾਂ ਦੇ ਹਿੱਸੇ ਵੀਹ-ਵੀਹ

ਪੁਰਾਣੇ ਮਕਾਨ ਚ’ ਆਇਆ

ਨਵਾਂ ਗਵਾਂਢੀ ਤੋੜਦਾ ਆਲ੍ਹਣੇ

ਮਾਰਦਾ ਚੂਹੇ, ਕੀੜੇ ਤੇ ਬੋਟ

ਬੋਹੜ ਟੰਗੀ ਬੇਰੰਗ ਪਤੰਗ , ਗਾਟੀਆਂ

ਮੁਢ ਤੇ ਹੋਰ ਡੂੰਘੇ ਹੋ ਗਏ

ਪੀਂਘ ਰੱਸੀਆਂ ਦੇ ਨਿਸ਼ਾਨ

ਦੀਪੀ ਸੈਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’ਸਿਆਲੂ ਰਾਤ…
ਤੱਤੀ ਤਕਰਾਰ ਪਿੱਛੋਁ
ਪਰਨਾਲੇ ਦੀ ਤਿਪ ਤਿਪ

ਪਤੰਗ ਦੀ ਉਡਾਣ
ਬਿਜਲੀ ਦੀ ਤਾਰ ਤੱਕ…
ਰਹਿਰਾਸ ਵੇਲਾ

ਪਹਿਲੀ ਜੂਨ …
ਖਿੜਨ ਤੋਂ ਪਹਿਲੋਂ ਬਦਲ ਰਿਹਾ
ਡੋਡੀ ਦਾ ਰੰਗ

ਮਟਕਾ ਚੌੰਕ …
ਧੂੜ ਚ ਅੱਟੀ ਪੱਗ ਤੇ
ਝੁਲਸੀ ਡਿਗਰੀ

ਘਸਮੈਲਾ ਅੰਬਰ …
ਰਤ ਨਾਲ ਰੰਗੇ
ਦਾਤੀ ਦੇ ਦੰਦੇ

Dianne Tchir – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


The earth cracks
old wrinkled bark
roots wait for rain

ਧਰਤ ਬਿਆਈਆਂ ਪਾਟੀਆਂ
ਤੇ ਦਰਖਤਾਂ ਦੇ ਝੁਰੜਾਏ ਸੱਕ
ਜੜ੍ਹਾਂ ਉਡੀਕਣ ਮੀਂਹ

पृथ्वी में दरारें
पुराने झुर्रियों भरे छाल, जड़ों को
बारिश की प्रतीक्षा
………………………………………………………….
Floating feathery fingers
Elevate mind and spirit
Our bodies follow

ਉਂਗਲਾਂ ਦੀ ਹਵਾਈ ਛੁਹ
ਉੱਚਾ ਚੁੱਕੇ ਆਤਮ ਤੇ ਮਨ
ਪਿੱਛਾ ਕਰਦਾ ਤਨ

तैरती नाज़ुक उंगलियां
उठाएँ मन और आत्मा, और
पीछे उठे शरीर
…………………………………………………………..
Moth skims tree leaves
Monarch, Monarch butterfly
The girl shouts~ it hides

ਪੱਤਿਆਂ ਦਾ ਸੱਤ ਪੀਏ ਪਤੰਗਾ
ਤਿੱਤਲੀ! ਪਾ ਤਿੱਤਲੀ-ਤਿੱਤਲੀ ਦਾ ਰੌਲਾ
ਬਾਲੜੀ ~ ਉਹ ਲੁਕ ਖਲੋਇਆ

पत्तों का रस पीता पतंगा
तितली, तितली-तितली पुकारे
बालिका ~ वह छुपा गया
………………………………………………………..
Fog and smoke mingle
Block the sky, & consume
The small bird chokes

ਧੁੰਦ ਤੇ ਧੂੰਆਂ
ਢੱਕਦੇ-ਢੱਕਦੇ ਆਸਮਾਨ ਸਾਰਾ ਖਾ ਗਏ
ਮਰਿਆ ਪੰਖੇਰੂ

धुंद और धूंआ
ढांपते-ढांपते कर गए नाभि-आहार
मरा नन्हाँ पक्षी
……………………………………………………….
Nature’s litter
Home for insects and bed
For night travelers

ਕੁਦਰਤ ਦਾ ਖਿਲਾਰਾ
ਕੀੜੇ-ਮਕੌੜਿਆਂ ਦਾ ਘਰ ਤੇ ਬਿਸਤਰ
ਰਾਤ ਦੇ ਪਾਂਧੀਆਂ ਲਈ

प्रकृति का कूड़ा
कीट-पतंगे का घर, और बिस्तर
रात्रि-यात्रियों का
…………………………………………………….
Seeds in darkness
Quietly cases crack
Sun leaves ~roots darkness

ਬੀਜ ਹਨੇਰੇ ਦੀ ਕੁੱਖੋਂ
ਆਪਾ ਭੰਨ ਕਰੂੰਬਲਾਂ ਕੱਢਦਾ, ਵੱਲ
ਰੋਸ਼ਨੀ~ ਜੜ੍ਹ ਰਹੇ ਹਨੇਰੇ

अंधेरे में बीज
चुपचाप तोड़ क्वच अंकुरित होता
सूर्य की ओर ~ जड़ अंधेरे में

Copyright: Dianne Dianne Tchir

ਸੁਰਿੰਦਰ ਸਪੇਰਾ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1) ਕੀਰਤਨ, ਟੱਲ ਤੇ ਅਜ਼ਾਨ
ਇੱਕ ਗਲੀ ਕਈ ਧਾਰਮਿਕ ਸਥਾਨ –
ਵਿਚਾਲੇ ਫੁੱਲਾਂ ਦੀ ਦੁਕਾਨ

****************************

2) ਘੜੇ ਉੱਤੇ ਦੀਵਿਆਂ ਨੂੰ
ਬੈਟਰੀ ਪਾ ਜਗਾਇਆ, ਸ਼ਾਵਾ ਬਈ ਹੁਣ
ਜਾਗੋ ਆਈ ਆ

****************************

3) ਰਾਖ ਦਾ ਢੇਰ
ਸੁਲਗ ਪਈ ਚਿੰਗਾਰੀ –
ਛੜੇ ਨੇ ਫੂਕ ਮਾਰੀ

****************************

4) ਮਹਿਮਾਨ ਆਇਆ
ਮੇਜ਼ਬਾਨ ਨੇ ਝੱਲ ਮਾਰ ਖਾਣੇ ਤੋਂ
ਮੱਖੀਆਂ ਨੂੰ ਉਡਾਇਆ

****************************

5) ਅੰਤਿਮ ਸੰਸਕਾਰ ਲਈ ਖਰੀਦੋ
ਬਾਜ਼ਾਰ ਨਾਲੋਂ ਸਸਤਾ ਸਾਮਾਨ –
ਸ਼ਮਸ਼ਾਨ-ਘਾਟ ਅੰਦਰ ਖੁੱਲੀ ਦੁਕਾਨ

ਗਰੇਵਾਲ ਮੋਹਿੰਦਰਦੀਪ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


੧.
ਮੱਥੇ ਉੱਤੇ ਹੱਥ
ਆਕਾਸ਼ ਵਿਚ ਉਡਦਾ ਜਾਂਦਾ ਜਹਾਜ਼
ਮਾਂ ਹੰਝੂ ਕੇਰੇ


ਮੰਡੀ ਆਇਆ ਬੋਹਲ
ਕਾਣੀਂ ਅੱਖ ਨਾਲ ਵੇਖ ਬਾਣੀਆਂ
ਖਚਰਾ ਖਚਰਾ ਹੱਸੇ
੩.
ਤਿਤਰੀ ਪਿਛੇ ਬਾਜ਼
ਜੀਵਨ ਮੌਤ ਦੀ ਖੇਡ ਅਕਾਸ਼ੀੰ
ਛਾਲਾਂ ਮਾਰੇ ਸ਼ਿਕਾਰੀ

ਬਾਪੂ ਪਾਵੈ ਬੁਰਕੀ
ਬੱਚਾ ਖਾ ਰਿਹਾ ਮਾਰ ਪਚਾਕੇ
ਦਾੜੀ ਪਾ ਕੇ ਹੱਥ

ਵੇਖਿਆ ਫ਼ੌਜੀ ਆਉਂਦਾ
ਵੇਖ ਰਹੀ ਮੂੰਹ ਚੁੱਕ ਕੇ
ਨਢੀ ਪੱਬਾ ਭਾਰ

ਤੇਜੀ ਬੈਨੀਪਾਲ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਅੱਤ ਦੀ ਗਰਮੀ
ਭੁੱਖੇ ਤਿਹਾਏ ਲੜੇ
ਜੁਝਾਰੂ ਬਾਬੇ
““““““““
ਝਾਂਜਾ
ਧਰਤ ਤੇ ਖਿੰਡੀਆ
ਰੰਗ ਬਰੰਗੀਆ ਫੁੱਲਪੱਤੀਆ
~~~~~~~~~~
ਨਵਜਾਤ
ਵਹਾ ਦਿੱਤਾ ਟਾਇਲਟ ਚ
ਕਲਯੁੱਗੀ ਮਾਪੇ
~~~~~~~~~~
ਬੰਬਾਂ ਦੀ ਤਪਸ਼
ਗੁਰੂ ਘਰ ਚ ਕੁਰਲਾਉਣ
ਬੱਚੇ ਤੇ ਔਰਤਾਂ
~~~~~~~~~~
ਜੂਨ ਮਹੀਨਾ
ਤੀਰ ਵਾਲਾ ਲੜਿਆ
ਆਖਰੀ ਸਾਹ ਤੀਕ
~~~~~~~~~~

ਅਮਨਪ੍ਰੀਤ ਪੰਨੂ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1
ਮੱਧਮ ਚੰਨ –
ਕੈਨਵਸ ਤੇ ਵਾਹਾਂ
ਉਹਦੇ ਤਿੱਖੇ ਨਕਸ਼

2
ਨਿੰਮ ਦੀ ਛਾਂ
ਘੁੰਮਦੀ ਭੰਬੀਰੀ ਦੇ ਰੰਗ
ਹੋਏ ਇੱਕ -ਮਿੱਕ

3
ਹਰੀਆਂ ਅੰਬੀਆਂ –
ਨੰਨ੍ਹੀ ਮੁੱਠੀ ਖੁੱਲਦਿਆਂ
ਉੱਡੀ ਤਿੱਤਲੀ

4
ਚੰਨ ਚਾਨਣੀ
ਬੇਲੇ ਦੇ ਵਿਚ ਗੂਂਜੀ
ਵੰਝਲੀ ਦੀ ਹੂਕ

5
ਵਿਸਾਖ਼ ਦੀ ਸੁਬ੍ਹਾ …
ਧੁੱਪ ਨੇ ਛੋਹੇ ਬੂਹੇ ਬੱਝੇ
ਸ਼ਰੀਂਹ ਦੇ ਪੱਤ

ਸੰਜੈ ਸਨਨ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


___੧____
ਬਾਬੇ ਦੀ ਬਰਸੀ –
ਬੇਬੇ ਸੰਦੂਕ ‘ਚੋਂ ਕੱਢ ਵੇਖੇ
੮੪ ਦਾ ਕਲੰਡਰ

___੨___
ਹਰਿਦ੍ਵਾਰ ਦੀ ਬੱਸ –
ਬਾਪੂ ਦਾ ਆਖ਼ਰੀ ਸਫ਼ਰ
ਪੁੱਤ ਦੀ ਗੋਦ ‘ਚ

____੩____
ਸਿਖਰ ਦੁਪਹਿਰ –
ਭਿਖਾਰੀ ਦੇ ਠੂਠੇ ‘ਚੋਂ ਪਾਣੀ ਪੀਵੇ
ਸੋਨ ਚਿੜੀ

____੪____
ਪੁੱਛ-ਗਿੱਛ ਖਿੜਕੀ –
ਕੰਨਾਂ ‘ਚ ਈਅਰ-ਪਲੱਗ
ਫੋਨ ਹੋਲਡ ‘ਤੇ

____੫____
੪੮ ਡਿਗਰੀ ਸੈਲਸੀਅਸ –
ਦਫ਼ਤਰ ਦਾ ਏ. ਸੀ. ਬੰਦ
ਅਫਸਰ ‘ਗਰਮ’

ਹਰਲੀਨ ਸੋਨਾ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ


ਸ਼ਾਂਤ ਰਾਤ-
ਸਾਗਰ ਕਿਨਾਰੇ ਸ਼ੰਖ ਛੱਡ
ਪਰਤੀ ਲਹਿਰ
———
ਬਹਾਰ ਰੁੱਤ-
ਸਮਾਧੀ ਚ ਜੁੜੇ
ਮੈਂ ਤੇ ਸੁੱਕੇ ਪੱਤੇ
—————
ਨਿੱਘੀ ਰਾਤ-
ਕੰਬਦੇ ਹੱਥਾਂ ਨਾਲ ਕਸਿਆ
ਦਾਦੀ ਨੇ ਲੌਂਗ
————–
ਸੁੱਕਾ ਖੇਤ –
ਸਰਕੰਡਿਆਂ ਦੇ ਬੂਝਿਆਂ ‘ਚ
ਡਰਨਾ ਜਿਉਂ ਦਾ ਤਿਉਂ
————
ਵਗਦਾ ਖ਼ਾਲ ….
ਸੁੱਕੇ ਪੱਤੇ ਨਾਲ ਵਹਿ ਗਈ
ਇੱਕ ਤਿਤਲੀ

ਗੁਰਵਿੰਦਰ ਸਿੰਘ ਸਿੱਧੂ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ


1. ਹਲਕੀ ਕਿਣਮਿਣ
ਪੁਰਾਣੀ ਤੋਪ ਦੇ ਮੂੰਹ ਵਿਚ
ਆ ਬੈਠੀ ਚਿੜੀ
********
2. ਘੁੱਪ ਹਨ੍ਹੇਰਾ
ਪੈਰ ਥੱਲੋ ਆਈ
ਡੱਡੂ ਦੀ ਆਵਾਜ਼
*********
3. ਪਹਿਲਾ ਰੁੱਗ —
ਤੂੜੀ ‘ਚ ਰਲ ਗਏ
ਭੂੰਡੀ ਦੇ ਖੰਭ
********
4. ਠਠਬੰਰ ਕੇ ਖੜ੍ਹਾ–
ਮਦਰੱਸੇ ਦੀ ਕੰਧ ਵਿੱਚ
ਨਿੱਕੇ ਨਿੱਕੇ ਨਿਸ਼ਾਨ
***********
5. ਤਾਰਾਰਾਣੀ ਦੀ ਕਥਾ
ਗੋਦੀ ‘ਚ ਪਏ ਦਾ ਚੁੰਮਿਆ
ਦੋ ਵਾਰੀ ਮੱਥਾ
**********

ਦਿਲਪ੍ਰੀਤ ਕੌਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ


1)
ਜੇਠ ਦੀ ਦੁਪਿਹਰ ….
ਸੱਜਰੀ ਲਿਪੀ ਸਮਾਧ ਤੇ
ਠੰਡੀਆਂ ਫੁਹਾਰਾਂ
————–

2)
ਚਾਨਣੀ ਰਾਤ….
ਫਿੱਟ ਗਏ ਗੋਰੇ ਪੈਰਾਂ ‘ਚ ਪਾਏ
ਚਾਂਦੀ ਦੇ ਬਿਛੂਏ
——–
3)
ਕਾਲੀ ਘਟਾ
ਵੰਗਾਂ ਉਤਾਰ ਪਾਇਆ
ਸੋਨੇ ਦਾ ਗਜਰਾ
————
4)
ਆਥਣ ਦਾ ਤਾਰਾ
ਬਗੀਚੇ ਚ ਮੇਰੀਆਂ
ਵੰਗਾਂ ਦੀ ਲਿਸ਼ਕੋਰ
————-
5)
ਜੇਠ ਦੀ ਦੁਪਿਹਰ …
ਨਿਮੀ ਨਿਮੀ ਛਣਕੇ
ਪੈਰ ਦੀ ਝਾਂਜਰ

Previous Older Entries

%d bloggers like this: