Kuljeet Mann – ਬਾਸ਼ੋ ਦਾ ਡਡੂ


https://www.facebook.com/groups/431488440203675/permalink/449554618397057/

ਬਾਸ਼ੋ ਦਾ ਇਹ ਡਡੂ ਵਾਲਾ ਹਾਇਕੂ ਇਤਨਾ ਮਸ਼ਹੂਰ ਹੈ ਜਿਵੇਂ ਸਤਰਿਵਆਂ ਵਿਚ ਬਿੰਦੀਆ ਚਮਕੇਗੀ ਗਾਣਾ ਹੋਇਆ ਕਰਦਾ ਸੀ। ਮੁਮਤਾਜ਼ ਨੇ ਗਾਇਆ ਸੀ। ਮੁਮਤਾਜ਼ ਨੇ ਹਨੇਰੀ ਲਿਆ ਦਿੱਤੀ ਸੀ ਇਸ ਗਾਣੇ ਨਾਲ ਜਿਵੇਂ ਬਾਸ਼ੋ ਦੇ ਡਡੂ ਨੇ ਲਿਆਂਦੀ ਪਈ ਹੈ। ਪਤਾ ਨਹੀ ਕਾਰਣ ਕੀ ਹੈ? ਕੀ ਇਹ ਪੰਜਾਬੀ ਵਿਚ ਕਿਤੇ ਪਹਿਲਾਂ ਅਨੁਵਾਦ ਹੋ ਗਿਆ? ਤੇ ਇਸੇ ਨਾਲ ਹੀ ਗੱਡੀ ਤੁਰ ਪਈ? ਜਿਤਨੀ ਇਸਦੀ ਤਾਰੀਫ ਹੋ ਰਹੀ ਹੈ, ਮੈਂ ਉਹਦੇ ਨਾਲ ਸਹਿਮਤ ਨਹੀ ਹਾਂ ਪਰ ਇਸਦਾ ਮਤਲਬ ਇਹ ਨਹੀ ਕਿ ਮੈਂ ਬਾਕੀਆਂ ਦੀ ਪਸੰਦ ਨੂੰ ਰੱਦ ਕਰਦਾ ਹਾਂ। ਇਹ ਮੇਰੀ ਵਿਅਕਤੀਗਤ ਸਮਸਿਆ ਹੈ। ਦੋਸਤੋ ਗੱਲ ਇਤਰਾਂ ਹੈ ਕਿ ਬੰਦਾ ਭਾਵੇਂ ਹਾਇਜ਼ਨ ਹੋਵੇ ਜਾਂ ਕਹਾਣੀਕਾਰ ਤੇ ਜਾਂ ਬਸਾਂ ਵਿਚ ਸੁਰਮਾ ਵੇਚਣ ਵਾਲਾ, ਸੱਚ ਬੋਲਣਾ ਸਾਰਿਆਂ ਲਈ ਜ਼ਰੂਰੀ ਹੁੰਦਾ ਹੈ। ਇਸ ਹਾਇਕੂ ਵਿਚ ਕਦੇ ਕਦੇ ਮੈਨੂੰ ਡਡੂ ਦੀ ਛਲਾਂਗ ਨਾਲ ਖਿਣ ਭਰ ਦੀ ਅਵਾਜ਼ ਸੁਣਦੀ ਹੈ। ਇਹ ਵੀ ਸਮਝਦਾ ਹਾਂ ਕਿ ਜਦੋਂ ਵੀ ਕੋਈ ਬਾਹਰਲਾ ਅਨਜਾਣ ਵਿਅਕਤੀ ਕਿਸੇ ਹੋਰ ਸਮੂਹ ਵਿਚ ਦਾਖਲ ਹੁੰਦਾ ਹੈ ਉਦੋਂ ਵੀ ਐਸੀ ਸਾਉਂਡ ਹੁੰਦੀ ਹੈ ਭਾਵੇਂ ਉਸਨੂੰ ਸੁਣਨ ਲਈ ਕੰਨਾਂ ਦੀ ਲੋੜ ਨਹੀ ਪੈਂਦੀ। ਜਦੋਂ ਮੈਂ ਨਵਾਂ ਨਵਾਂ ਹਾਇਕੂ ਲਿਖਣ ਲਗਾ ਸੀ ਤੇ ਛੇਤੀ ਹੀ ਵਾਹ ਵਾਹ ਨੇ ਮੈਨੂੰ ਭੂਏ ਕਰ ਦਿੱਤਾ। ਕਈ ਕਿਸਮ ਦੇ ਮਾਨਵੀਕਰਣ ਮੈਂ ਵੀ ਨੌਲਣ ਲੱਗ ਪਿਆ। ੳਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਹਾਇਕੂ ਨਾਲ ਇਨਸਾਨ ਕੁਦਰਤ ਨਾਲ ਜੁੜਦਾ ਹੈ। ਮੈਂ ਮਰ ਜਾਂਦੀ ਹੈ ਜਿਵੇਂ ਜਪਾਨੀਆ ਦੀ ਮਰ ਗਈ।ਸਿਮਰਣ ਨਾਲ ਜੁੜ ਜਾਂਦਾ ਹੈ। ਹਾਉਮੈ ਦਾ ਨਾਸ਼ ਹੋ ਜਾਂਦਾ ਹੈ। ਬੱਸ ਜੀ ਬੰਦਾ ਕੁਦਰਤ ਵਿਚ ਲੀਂਨ ਹੋ ਜਾਂਦਾ ਹੈ। ਮੈਂ ਤੇ ਮੈਂ ਰਹਿੰਦੀ ਹੀ ਨਹੀ। ਬਸ ਬੰਦਾ ਤੁਮ ਹੀ ਤੁਮ ਕਰਦਾ ਤੁਰਿਆ ਜਾਂਦਾ ਹੈ।ਪਾਰ ਅਪਰਮ ਪਾਰ ਤੇ ਉਸ ਪਾਰ ਜਾਣ ਵਾਲੇ ਰਾਕੇਟ ਦਾ ਨਾਮ ਹੀ ਹਾਇਕੂ ਹੈ। ਦੁਨੀਆਂ ਦੇ ਸਭ ਦੁਖਾਂ ਦਾ ਦਾਰੂ। ਮੈਂ ਵੀ ਭਰਮ ਸਿਰਜ ਲਿਆ ਸੀ। ਪਰ ਇੱਥੇ ਤੇ ਗੱਲ ਹੀ ਹੋਰ ਸੀ। ਭਰਮ ਟੁਟ ਗਿਆ। ਹਉਮੈ ਕੁਟ ਕੁਟ ਕੇ ਭਰੀ ਹੋਈ ਹੈ।ਜਿਵੇਂ ਦਮੂਸੇ ਨਾਲ ਰੋੜੀ ਕੁਟੀ ਦੀ ਹੈ। ਕੋਈ ਕਿਸੇ ਨੂੰ ਬਰਦਾਸ਼ਤ ਹੀ ਨਹੀ ਕਰਦਾ। ਹਰ ਹਾਇਕੂ ਦਾ ਵਰਸ਼ਨ ਪੇਸ਼ ਹੈ। ਕਈਆਂ ਨੇ ਚੰਦ ਤੇ ਪਲਾਟ ਲੈਕੇ ਉੱਥੇ ਘਰ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੱਠ ਬਣੇ ਪਏ ਹਨ ਹਾਇਕੂ ਵਿਚ। ਕੋਈ ਕਿਸੇ ਦੀ ਛੋਟੀ ਤੋਂ ਛੋਟੀ ਗੱਲ ਵੀ ਬਰਦਾਸ਼ਤ ਨਹੀ ਕਰਦਾ। ਸੰਵਾਦ ਜਿਤਣ ਲਈ ਕੀਤਾ ਜਾਂਦਾ ਹੈ ਨਾ ਕਿ ਸੇਧ ਦੇਣ ਲਈ। ਤੇ ਬਾਦਸ਼ਾਹੋ ਤੁਹਾਨੂੰ ਸਾਰਿਆ ਨੂੰ ਪਤਾ ਹੈ। ਇਲਜ਼ਾਮ ਬੇਸ਼ਿਕ ਮੈਨੂੰ ਦੇ ਦੇਵੋ। ਕੁਝ ਉਦਾਹਰਣਾਂ
ਜਿਸ ਵਿਚ ਕੁਦਰਤ ਤੇ ਕੀਗੋ ਨਹੀ ਉਹ ਹਾਇਕੂ ਹੀ ਨਹੀ।
ਫਰੈਗਮੈਟ ਤੇ ਫਰੇਜ਼ ਤੇ ਇਤਨੀ ਗੱਲ ਹੁੰਦੀ ਹੈ ਤੇ ਇਤਨੀ ਮਿੱਠੀ ਜਬਾਨ ਵਿਚ ਹੁੰਦੀ ਹੈ ਕਿ ਪੜਦਿਆ ਡਰ ਲਗਦਾ ਹੈ ਕਿਤੇ ਸੂਗਰ ਹੀ ਨਾ ਵਧ ਜਾਵੇ।
ਵੇਖੋ ਜੀ ਜੇ ਗੁਆਢੀ ਬਕਰੇ ਦਾ ਮੀਟ ਖਾਂਦੇ ਹਨ ਤਾਂ ਆਪਾਂ ਨੇ ਭੇਡ ਦਾ ਖਾਣਾ ਹੈ ਕਿਉਕਿ ਭੇਡ ਹੀ ਉਤਮ ਪਸ਼ੂ ਹੈ।
ਬੁਧ ਧਰਮ ਦੇ ਬਾਰਾਂ ਸੌ ਸਕੂਲ ਪਰਚਲਤ ਹਨ। ਹੀਨਯਾਨ ਉਸਦੀਆ ਅਸਲ ਟੀਚਿੰਗ ਨੂੰ ਮੰਨਦੇ ਹਨ ਤੇ ਮਹਾਯਾਨ ਸਾਡੇ ਵਾਂਗ ਅਗਾਂਹ ਵਧੂ ਹਨ। ਆਪਾਂ ਸਮੁੱਚੇ ਰੂਪ ਵਿਚ ਕੀਹਦੇ ਨਾਲ ਰਲਣਾ ਹੈ?
ਕੀ ਇਹ ਜ਼ਰੂਰੀ ਹੈ ਕਿਤੇ ਨਾ ਕਿਤੇ ਰਲਿਆ ਹੀ ਜਾਵੇ। ਚਲੋ ਮੰਨ ਲੈਂਦੇ ਹਾਂ ਕਿ ਰਲ ਗਏ ਪਰ ਆਪਾਂ ਵਿਪ ਜਾਰੀ ਹੋਇਆ ਕਿਉਂ ਸਵੀਕਾਰ ਕਰ ਲੈਂਦੇ ਹਾਂ?
ਲੋੜ ਗਿਆਨ ਨੂੰ ਸਰਲ ਕਰਨ ਦੀ ਹੈ। ਆਪਾਂ ਅਡੀਆਂ ਚੁੱਕ ਚੁੱਕ ਔਖੇ ਤੋਂ ਔਖਾ ਗਿਆਨ ਲਭ ਰਹੇ ਹਾਂ ਤਾਂ ਕੀ ਹਾਇਜਨ ਉਂਝ ਹੀ ਭੱਜ ਜਾਣ। ਸਾਧ ਦੇ ਡੇਰੇ ਵਾਂਗ। ਗੜਵਈ ਨੇ ਪੁੱਛ ਲਿਆ ਬਾਬਾ ਜੀ ਚੇਲੇ ਬੜੇ ਵਧ ਰਹੇ ਹਨ। ਬਾਬਾ ਜੀ ਬੋਲੇ ‘ਕੋਈ ਨਹੀ ਬੱਚਾ, ਆਪੇ ਭੁੱਖੇ ਮਰਦੇ ਭਜ ਜਾਣਗੇ” ਸਜਣੋਂ ਔਖਾ ਸ਼ਬਦ ਵਰਤਣਾ ਨਹੀ ਚਾਹੁੰਦਾ ਪਰ ਸੌਫਟ ਸ਼ਬਦ ਸਮਝ ਵਿਚ ਨਹੀ ਆਉਣ ਵਾਲਾ। ਸੰਜੀਦਗੀ, ਤੇ ਸੁਹਿਰਦਤਾ ਹੀ ਪ੍ਰਮੁਖ ਹੈ। ਕਮਾਲ ਹੁੰਦਾ ਮੈਂ ਇੱਕਲਾ ਨਹੀ ਵੇਖਦਾ ਤੁਸੀਂ ਵੀ ਰੋਜ਼ ਦੇਖਦੇ ਹੋ। ਕਿਸੇ ਗੁਰੂ ਬਾਬੇ ਘੜਿਆਲ ਨੇ ਮਾੜੀ ਮੋਟੀ ਡੈਸ਼ ਡੂਸ਼ ਲਾ ਦਿੱਤੀ ਜਿਸਦੀ ਬਾਹਲੀ ਕਈ ਵਾਰ ਲੋੜ ਵੀ ਨਹੀ ਹੁੰਦੀ। ਹਾਇਜ਼ਨ ਤੇ ਵਿਚਾਰਾ ਸਹਿਮਿਆ ਹੋਇਆ ਕਹਿ ਹੀ ਦਿੰਦਾ ਹੈ ਜੀ ਬਾਬਾ ਜੀ ਹੁਣ ਤੇ ਇਹ ਬਹੁਤ ਹੀ ਵਧੀਆ ਹੋ ਗਿਆ ਪਤਾ ਨਹੀ ਲਗਦਾ ਕਿ ਮੈਂ ਲਿਖਿਆ ਹੈ ਕਿ ਬਾਸ਼ੋ ਨੇ। ਇੱਥੋਂ ਤੱਕ ਤਾਂ ਠੀਕ ਹੈ। ਆਖਰ ਆਸ਼ਰਮ ਦੇ ਆਪਣੇ ਨਿਯਮ ਹੁੰਦੇ ਹਨ ਪਰ ਉਹਦੇ ਪਿਛੋਂ ਬਾਬਾ ਜੀ ਦੇ ਵਰਸ਼ਨ ਤੇ ਇਸਤਰ੍ਹਾਂ ਲਾਇਕ ਟਿੱਕ ਹੁੰਦੇ ਹਨ ਜਿਵੇਂ …ਚਲੋ ਛਡੋ ਥੋੜਾ ਸੌਫਟ ਕਰਦੇ ਹਾਂ ਜਿਵੇਂ ਮੀਹ ਦੀਆਂ ਕਣੀਆਂ ਗੁਲਾਬ ਦੇ ਪਤਿਆ ਤੇ ਤਰੇਲ ਵਾਂਗ ਪੈਂਦੀਆਂ ਹਨ। ਬਸ ਜੀ ਇਹ ਹਾਇਕੂ ਤਾਂ ਬਾਸ਼ੋ ਨੂੰ ਈ ਮੇਲ ਕਰਨ ਵਾਲਾ ਬਣ ਗਿਆ।
ਬਾਬਿਆ ਦੇ ਸਮੂਹ ਵੀ ਹੁਣ ਕਈ ਹਨ ਪਤਾ ਨਹੀ ਕਿਉਂ ਤਰਸ ਨਹੀ ਆਉਂਦਾ?ਕਿਉਂ ਚੌਧਰ ਦੀ ਲੜਾਈ ਲੜੀ ਜਾ ਰਹੀ ਹੈ? ਪਤਾ ਨਹੀ ਕਿਉਂ ਹਵਾਵਾਂ ਘੁਲਣ ਦੀ ਬਜਾਏ ਟਰਰਾਉਂਣ ਲੱਗ ਪਈਆਂ ਹਨ। ਹਰ ਕੋਈ ਆਪਣੇ ਆਪ ਨੂੰ ਠੀਕ ਦਸ ਰਿਹਾ ਹੈ। ਦਲਵੀਰ ਗਿਲ ਜੀ ਜਿਹੜੀ ਤੁਸੀਂ ਲੁਸ਼ਿਆਨਾ ਵਿਖੇ ਕਾਨਫਰੰਸ ਦਸੀ ਹੈ ਮੈ ਜਾਣਾ ਚਾਹੁੰਦਾ ਹਾਂ, ਸਿਰਫ ਡਰਦਾ ਹਾਂ ਕਿਤੇ ਮੈਨੂੰ ਗਏ ਨੂੰ ਕੁਟਣ ਹੀ ਨਾ।

 

ਧੰਦੂਕਾਰਾ – Kuljeet Mann


ਧੰਦੂਕਾਰਾ-
ਮੀਂਹ ਦੀਆਂ ਕਣੀਆਂ
ਹਥੇਲੀ ਤੇ

ਗੁਰਦੁਆਰੇ `ਚ ਨਮਾਜ਼


ਨਮਾਜ਼ ਅਦਾ ਕੀਤੀ
ਝਾੜਖੰਡ ਦੇ ਗੁਰਦੁਆਰੇ `ਚ
ਮੀਂਹ ਅੱਜ ਰੁਕਦਾ ਨਹੀ

ਸਰਦੀ ‘ਚ ਰਹਿਰਾਸ Rosie Mann


ਸਰਦੀ ‘ਚ ਰਹਿਰਾਸ –
ਪਿੱਪਲ ਦੀਆਂ ਟਹਿਣੀਆਂ ‘ਚੋਂ
ਲੰਘੇ ਮੱਧਮ ਹਵਾ

sardi ‘ch rehraas –
pippal diyaa’n tehniyaa’n ‘chon
langhay madhham hawa

vespers in winter –
a gentle breeze passing through
the peepal branches

ਰੌਹ ਦੀ ਖੀਰ Kuljit Mann


ਕੰਧ ਤੇ ਲੱਗੀ ਤਸਵੀਰ-
ਰੌਹ ਦੀ ਖੀਰ ਖਾਂਦਿਆਂ
ਕੰਬਣੀ ਛਿੜ ਗਈ

ਪਰਿੰਦਾ Dhido Gill


ਇੱਕ ਪਰਿੰਦਾ
ਮਾਪੇ ਧਰਤੀ
ਪੈਰ ਟਿਕਾਣ ਲਈ …

Where Art Thou? – Harleen Sona


Where Art Thou? - Harleen Sona

ਫੁੱਲਾਂ ਦਾ ਝੁਰਮੁਟ-
ਕੈਮਰਾ ਕਲਿੱਕ ਤੋਂ ਪਹਿਲਾਂ
ਭੰਵਰਾ ਗੁੰਮ

2013 in review


The WordPress.com stats helper monkeys prepared a 2013 annual report for this blog.

Here’s an excerpt:

A New York City subway train holds 1,200 people. This blog was viewed about 6,900 times in 2013. If it were a NYC subway train, it would take about 6 trips to carry that many people.

Click here to see the complete report.

ਸ੍ਰ. ਭਗਤ ਸਿੰਘ


ਸ੍ਰ. ਭਗਤ ਸਿੰਘ

ਲਾਲਾ ਲਾਜਪਤ ਰਾਏ ਦੇ ਸ਼ੁਰੂ ਕੀਤੇ ਨੈਸ਼ਨਲ ਕਾਲਜ, ਲਾਹੌਰ ਦੇ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ( ਆਪਣੇ ਵਲੋਂ ਖੜ੍ਹਿਆਂ ਵਿੱਚ ) ਸੱਜਿਓਂ ਚੌਥਾ ਹੈ ਸ੍ਰ. ਭਗਤ ਸਿੰਘ l

( ਤਸਵੀਰ ਵਿਕਿਪੀਡਿਆ ਤੋਂ )

Tarlok Singh Judge ਉਂਗਲਾਂ ਦੀ ਕੰਘੀ ਸੱਜਣਾਂ ਦੀ ਯਾਦ ਅਖੀਆਂ ਉਦਾਸ


ਉਂਗਲਾਂ ਦੀ ਕੰਘੀ
ਸੱਜਣਾਂ ਦੀ ਯਾਦ
ਅਖੀਆਂ ਉਦਾਸ

Unlike · · Follow Post · May 31, 2010 at 11:08pm

 • Amarjit Sathiਜੱਜ ਸਾਹਿਬ ਜੇ ਆਗਿਆ ਹੋਵੇ ਤਾਂ ਇਸ ਹਾਇਕੂ ਬਾਰੇ ਕੁਝ ਵਿਚਾਰ ਬਟਾਂਦਰਾ ਕਰਨਾ ਚਾਹੁੰਦਾ ਹਾਂ।
 • Tarlok Singh Judgeਸਾਥੀ ਸਾਹਿਬ ਧੰਨਵਾਦ | ਮੈਂ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨੂੰ ਸਾਂਭ ਰਿਹਾ ਹਾਂ ਤੇ ਵਕਤ ਮਿਲਣ ਤੇ ਪੜ੍ਹ ਕੇ ਸੇਧ ਲੈ ਰਿਹਾ ਹਾਂ | ਤੁਹਾਡੇ ਵੱਲੋਂ ਆਏ ਹਰ ਸੁਝਾਆ ਦਾ ਸਵਾਗਤ ਹੈ ਕਿਓਂਕਿ ਮੈਂ ਇਸ ਵਿਧਾ ਬਾਰੇ ਬਿਲਕੁਲ ਅਨਜਾਣ ਹਾਂ ਜੀ
 • Amarjit Sathiਉਂਗਲਾਂ ਦੀ ਕੰਘੀ
  ਸੱਜਣਾਂ ਦੀ ਯਾਦ
  ਅਖੀਆਂ ਉਦਾਸ
  ਜੱਜ ਸਾਹਿਬ ਤੁਸੀਂ ਨਾਮਵਰ ਗ਼ਜ਼ਲਗੋ ਅਤੇ ਸਥਾਪਤ ਸ਼ਾਇਰ ਹੋ। ਤੁਹਾਡਾ ਇਹ ਹਾਇਕੂ ਬਹੁਤ ਹੀ ਵਧੀਆ ਹੈ। ਮੈਂ ਜੋ ਵਿਚਾਰ ਦੇਣ ਲੱਗਿਆ ਹਾਂ ਉਹ ਸਿਰਫ ਹਾਇਕੂ ਵਿਧਾ ਨਾਲ਼ ਸਬੰਧਿਤ ਹੈ। ਇਸ ਹਾਇਕੂ ‘ਤੇ ਕਿਸੇ ਵੀ ਪਰਕਾਰ ਦਾ ਕਿੰਤੂ/ਪ੍ਰੰਤੂ ਨਹੀਂ ਹੈ। ਸਿਰਫ ਇਕ ਨੁਕਤੇ ਨੂੰ ਵਿਚਾਰਨ ਲਈ ਇਸ ਹਾਇਕੂ ਦਾ ਸਹਾਰਾ ਲਿਆ ਹੈ।
  ‘ਸੱਜਣਾਂ ਦੀ ਯਾਦ’ ਬਿੰਬ ਨਹੀਂ ਬਲਕੇ ਇਕ ਵਿਚਾਰ ਜਾਂ ਸੰਕਲਪ ਹੈ ਜੋ ਕਿਸੇ ਦੋਸਤ ਮਿਤੱਰ ਨਾਲ਼ ਬਿਤਾਏ ਸਮੇਂ ਜਾਂ ਸਾਂਝ ਨੂੰ ਜ਼ਾਹਰ ਕਰਦਾ ਹੈ ਅਤੇ ਇਹ ਵਿਚਾਰ ‘ਅੱਖੀਆਂ ਉਦਾਸ’ ਨਾਲ਼ ਜੁੜਕੇ ਹਾਇਕੂ ਵਿਚ ਸਾਰਥਕ ਬਿੰਬ ਦਾ ਹਿੱਸਾ ਬਣ ਜਾਂਦਾ ਹੈ।
  ਆਓ ਇਸ ਪੰਕਤੀ ਨੂੰ ਹਾਇਕੂ ਨਾਲ਼ੋਂ ਵੱਖਰਾ ਕਰ ਕੇ ਵਿਚਾਰੀਏ:
  ਹਾਇਕੂ ਦੀ ਵਿਧਾ ਅਨੁਸਾਰ ਹਾਇਕੂ ਵਿਚ ਪਾਠਕ ਦੀ ਕਲਪਣਾ ਲਈ ਦਰ ਖੁੱਲ੍ਹਾ ਛੱਡਣਾ ਚਾਹੀਦਾ ਹੈ। ਲੇਖਕ ਕੋਈ ਨਿਰਣਾ ਨਾ ਕਰੇ ਜਿਵੇਂ ਕਿ ਬਿੰਬ ਵਿਚਕਾਰਲਾ ਵਿਅੱਕਤੀ ਸੱਜਣਾਂ ਨੂੰ ਯਾਦ ਕਰ ਕੇ ਉਦਾਸ ਹੈ। ਇਸ ਤਰਾਂ ਕਰਨਾ ਪਾਠਕ ਨੂੰ ਇਕ ਖਾਸ ਦਿਸ਼ਾ ਵਲ ਤੋਰ ਲੈਂਦਾ ਹੈ ਭਾਵ ਸੱਜਣਾਂ ਦੀ ਯਾਦ ਵੱਲ। ਜਿਸ ਨਾਲ ਹਾਇਕੂ ਦਾ ਅਨੁਭਵ ਖੇਤਰ ਅਤੇ ਪਾਠਕ-ਪ੍ਰਤਿਕਰਮ ਸੀਮਤ ਹੋ ਜਾਂਦਾ ਹੈ। ‘ਅੱਖੀਆਂ ਉਦਾਸ’ ਇਸ ਨੂੰ ਹੋਰ ਵੀ ਸੀਮਤ ਕਰ ਦਿੰਦੀਆਂ ਹਨ। ਸੱਜਣਾ ਦੀ ਯਾਦ ਹੁਲਾਸ ਅਤੇ ਖੁਸ਼ੀ ਦੇਣ ਵਾਲ਼ੀ ਵੀ ਹੋ ਸਕਦੀ ਹੈ ਪਰ ਇਹ ਉਦਾਸ ਕਰਨ ਵਾਲ਼ੀ ਯਾਦ ਬਾਰੇ ਹੈ। ਆਓ ਇਸ ਸਤਰ ਨੂੰ ਬਦਲ ਕੇ ਵੇਖੀਏ:
  ਉਂਗਲਾਂ ਦੀ ਕੰਘੀ
  ਉਲ਼ਝੇ ਵਾਲ਼
  ਅਖੀਆਂ ਉਦਾਸ
  ਇਹ ਇਕ ਨਿਰੋਲ ਬਿੰਬ ਹੈ ਅਤੇ ਹਾਇਕੂ ਦੀ ਵਿਧਾ ਦੇ ਵਧੇਰੇ ਅਨੁਕੂਲ ਹੈ। ਲੇਖਕ ਨੇ ਜੋ ਵੇਖਿਆ ਉਸਦਾ ਹੂਬਹੂ ਬਿਆਨ ਕਰ ਦਿੱਤਾ। ਅਪਣੇ ਵਲੋਂ ਕੋਈ ਵਿਚਾਰ ਜਾਂ ਨਿਰਣਾ ‘ਸੱਜਣਾਂ ਦੀ ਯਾਦ’ ਆਦਿ ਨਹੀਂ ਦਿੱਤਾ। ਇਹ ਹਾਇਕੂ ਪਾਠਕ ਦੇ ਮਨ ਵਿਚ ਇਕ ਖਲਾ (space) ਅਤੇ ਪ੍ਰਸ਼ਨ ਪੈਦਾ ਕਰਦਾ ਹੈ ਕਿ ਇਹ ਕੌਣ ਹੈ ਅਤੇ ਕਿਉਂ ਉਦਾਸ ਹੈ? ਪਾਠਕ ਦੀ ਕਲਪਣਾ ਲਈ ਦਰ ਖੁੱਲ੍ਹਾ ਹੈ ਕਿ ਉਹ ਅਪਣੀ ਸੂਝ ਬੂਝ, ਅਨੁਭਵ ਅਤੇ ਗਿਆਨ ਦੇ ਆਧਾਰ ‘ਤੇ ਉਸ ਖਲਾ ਨੂੰ ਭਰੇ।
  ਧੰਨਵਾਦ।
 • Swaran Singh ਸਾਥੀ ਜੀ, ਇਸ ਸਿਲਸਿਲੇ ਵਿਚ ਮੇਰੇ ਅੱਜ ਦੇ ਹਾਇਕੂ ਤੇ ਉਸ ਤੇ ਹੋਈਆਂ ਟਿੱਪਣੀਆਂ ਨੂੰ ਵੀ ਪੜ੍ਹਨਾ ਜੀ
 • Devinder S Johalਸਾਥੀ ਜੀ ’ਉਂਗਲਾਂ ਦੀ ਕੰਘੀ” ਦਾ ਬਿੰਬ ਤੁਹਾਡੇ ਧਿਆਨ ਚੋ ਨਿਕਲ ਗਿਆ.
  ਇਹ ਖੁੱਲੇ ਪ੍ਰਬੰਧ ਦਾ ਮੋਟਿਫ਼ ਹੈ ਤੇ ਹਾਇਕੂ ਦੀ ਮੂਲ ਚੂਲ ਵੀ
  ਹਾਇਕੂ ਨੂੰ ਵਿਗਾੜੋ ਨਾ ਬਣਿਆ ਰਹਿਣ ਦਿਓ
 • Amarjit Sathiਜੌਹਲ ਸਾਹਿਬ ਮੇਰੀ ਟਿੱਪਣੀ ਫੇਰ ਪੜ੍ਹੋ। ‘ਉਂਗਲਾਂ ਦੀ ਕੰਘੀ’ ਦਾ ਬਿੰਬ ਨਿਕਾਲ਼ਿਆ ਨਹੀਂ ਗਿਆ। ਫੇਸਬੁੱਕ ਨੇ ਪਹਿਲੀ ਪੰਕਤੀ ਟਿੱਣੀਕਾਰ ਦੇ ਨਾਂ ਵਾਲ਼ੀ ਪੰਕਤੀ ਵਿਚ ਲਿਖੀ ਹੈ। ਇਹ ਬਹੁਤ ਵਧੀਆ ਹਾਇਕੂ ਹੈ ਅਤੇ ਇਸ ਵਿਚ ਕਿਸੇ ਵੀ ਤਰਾਂ ਦੀ ਸੋਧ ਨਹੀਂ ਕੀਤੀ ਗਈ। ਇਸ ਹਾਇਕੂ ਦਾ ਸਹਾਰਾ ਲੈਕੇ ਸਿਰਫ ਹਾਇਕੂ ਵਿਧਾ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਜੋ ਕਿ ਬਿਲਕੁਲ ਵੱਖਰਾ ਹੈ ।

ਇਸ ਗਰੁੱਪ ( Blog ) ਵਿੱਚ ਸ਼ਾਮਿਲ ਹੋਣ ਲਈ


ਇਹ ਸਾਡੇ ਲਈ ਖੁਸ਼ੀ ਦਾ ਬਾਇਸ ਹੈ ਕਿ ਤੁਸੀਂ “HaikuOmni” ਦੀ ਮਿਤ੍ਰ-ਮੰਡਲੀ ਵਿੱਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸਦੇ ਪੇਜ਼ ਤੇ ਜਾਵੋਂਗੇ ਤਾਂ “Follow” ਲਿਖਿਆ ਮਿਲੇਗਾ ਇਸ ਉੱਪਰ ਕਲਿੱਕ ਕਰ ਕੇ ਉਹ ਤੁਹਾਡਾ ਈ-ਮੇਲ ( ਤੇ ਨਾਮ ਆਦਿ ਵੀ, ਸ਼ਾਇਦ )ਪੁੱਛੇਗਾ ਉਸਨੂੰ ਭਰਨ ਤੋਂ ਬਾਅਦ ਇਹ ਕਹੇਗਾ ਕਿ “ਤੁਹਾਨੂੰ ਏ-ਮੇਲ ਵਿੱਚ ਨੋਟੀਫਿਕੇਸ਼ਨ ਭੇਜ ਦਿੱਤੀ ਹੈ” ਇਸ ਨੋਟੀਫਿਕੇਸ਼ਨ ਵਿਚ ਹੀ ਇੱਕ ਟੈਬ ਬਣੀ ਹੋਵੇਗੀ “Verification” ਵਾਲੀ ਇਸ ਉੱਪਰ ਕਲਿੱਕ ਕਰਨ ਨਾਲ ਤੁਸੀਂ HaikuOmni ਦੀ ਮਿਤ੍ਰ -ਮੰਡਲੀ ਵਿੱਚ ਸ਼ਾਮਿਲ ਹੋ ਜਾਵੋਗੇ

Views to the blog


February 25, 2012

Country Views
India FlagIndia 6,808
Canada FlagCanada 1,932
United States FlagUnited States 575
Greece FlagGreece 411
United Kingdom FlagUnited Kingdom 128
Australia FlagAustralia 117
United Arab Emirates FlagUnited Arab Emirates 93
Italy FlagItaly 78
Norway FlagNorway 34
Pakistan FlagPakistan 33
Brazil FlagBrazil 30
Spain FlagSpain 26
Germany FlagGermany 24
Iraq FlagIraq 18
Philippines FlagPhilippines 17
Netherlands FlagNetherlands 11
New Zealand FlagNew Zealand 11
Bosnia and Herzegovina FlagBosnia and Herzegovina 9
France FlagFrance 8
South Africa FlagSouth Africa 8
Taiwan, Province of China FlagTaiwan 6
Malaysia FlagMalaysia 6
Saudi Arabia FlagSaudi Arabia 6
Serbia FlagSerbia 6
Turkey FlagTurkey 5
Russian Federation FlagRussian Federation 5
Argentina FlagArgentina 4
Romania FlagRomania 4
Singapore FlagSingapore 4
Japan FlagJapan 4
Mexico FlagMexico 4
Dominican Republic FlagDominican Republic 3
Iceland FlagIceland 3
Thailand FlagThailand 3
Poland FlagPoland 2
Colombia FlagColombia 2
Viet Nam FlagViet Nam 2
Finland FlagFinland 2
Austria FlagAustria 2
Georgia FlagGeorgia 2
Sweden FlagSweden 2
Nepal FlagNepal 2
Switzerland FlagSwitzerland 2
Bahrain FlagBahrain 2
Hong Kong FlagHong Kong 2
Czech Republic FlagCzech Republic 1
Slovakia FlagSlovakia 1
Portugal FlagPortugal 1
Korea, Republic of FlagRepublic of Korea 1
Morocco FlagMorocco 1
Indonesia FlagIndonesia 1
Denmark FlagDenmark 1
Oman FlagOman 1
Ukraine FlagUkraine                                                                                         1

ਚਰਨਜੀਤ ਪੰਨੂ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


*ਢੱਕੀ ਪੱਕੇ
ਕੋਈ ਨਾ ਤੱਕੇ
ਨਾ ਉਂਗਲ਼ ਚੱਕੇ।

*ਸਾਰੀ ਹਯਾਤੀ ਉਡੀਕਿਆ,
ਘਰ ਵਸਾਉਣ ਨੂੰ,
ਮਿਲੇ ਤਾਂ ਕੋਠੀ ‘ਚ ਦਾਣੇ ਨਹੀਂ।

*ਸਾਂਭ ਲਓ ਇਜ਼ਤਾਂ,
ਕੜੇ ਮੁੰਦੀਆਂ ਪਰਸ,
ਮੇਰਾ ਦੇਸ਼ ਆ ਗਿਆ।

*ਫਰਕ ਹੈ,
ਲਿਖਾਉਣ, ਅਪਣਾਉਣ ਤੇ
ਪੰਜਾਬੀ ਕਹਾਉਣ ਵਿਚ।

*ਹਾਈਕੋ ਮਹਿਫਲ ਦਾ ਬੁਲਾਵਾ
ਚੁੰਝ ਸੰਵਾਰੀ
ਨਿੱਖਰ ਆਈਆਂ ਕਲਮਾਂ।

Kuljeet Mann – ਕੁਲਜੀਤ ਮਾਨ ਦੇ 5 ਹਾਇਕੂ


ਕੁਲਜੀਤ ਮਾਨ ਦੇ 5 ਹਾਇਕੂ:

1.

ਭਿੱਜ ਰਿਹਾ ਜੰਗਲ
ਮਸਿਆ ਦੀ ਰਾਤੇ
ਠਰੇ ਹੋਏ ਪ੍ਰਛਾਵੇਂ
2.

ਸ਼ਬਦ-ਕੋਸ਼-
ਹੁਸੜੀ ਰਾਤ ਤਾਰਿਆਂ ਭਰੀ
ਚੰਨ ਚਮਕੇ

3.

ਬਾਲ ਰਹੇ
ਧੁੰਦ ਵਿਚ ਲਕੜ-
ਧੁੱਪ ਉਡੀਕਦੇ

4.

ਮਾਰ ਗਈ ਝੋਲ
ਕੰਨੀ ਖੁਲਣ ਨਾਲ
ਉਡਦੀ ਹੋਈ ਪਤੰਗ

5.

ਠਰਿਆ ਸਲੇਟੀ ਗੀਟਾ-
ਚਮਕ ਰਿਹਾ
ਹਨੇਰੀ ਰਾਤ `ਚ

ਅੰਤਰਗਤ


maxim Gorky


ਵੈਨਕਾ


Vanka
By ANTON P. CHEKHOV

ਵੈਨਕਾ

ਐਨਟਨ ਪੀ.ਚੈਖੋਵ

ਅਨੁਵਾਦ

ਇਹ ਅਨੁਵਾਦ ਐਡਟਿੰਗ ਲਈ ਹਾਜ਼ਰ ਹੈ। ਅੰਗਰੇਜ਼ੀ ਵਰਸ਼ਨ ਵੀ ਲੋਡ ਕੀਤਾ ਜਾ ਰਿਹਾ ਹੈ। ਜੇ ਕੋਈ ਸ਼ਬਦ,ਵਾਕ ਜਾਂ ਭਾਵ-ਅਰਥ ਗਲਤ ਲੱਗੇ ਤਾਂ ਤੁਹਾਡਾ ਸਹਿਯੋਗ ਸੁਆਗਤਯੋਗ ਹੋਵੇਗਾ, ਤਾਂ ਕਿ ਕਹਾਣੀ ਨੂੰ ਹੋਰ ਵੀ ਖੂਬਸੂਰਤ ਰੂਪ ਦਿੱਤਾ ਜਾ ਸਕੇ।

ਨੌ ਸਾਲਾ ਵੈਂਨਕਾ ਯੂਕੋਵ ਅਜੇ ਤਿੰਨ ਮਹੀਨੇ ਪਹਿਲਾਂ ਹੀ ਅਲੀਆਖੀਨ ਮੋਚੀ ਕੋਲੋਂ ਕੰਮ ਸਿਖਣ ਲਈ ਆਇਆ ਸੀ। ਕਰਿਸਮਿਸ ਈਵ ਨੂੰ ਉਹ ਆਪਣੇ ਬੈੱਡ ਤੇ ਸੌਂਣ ਲਈ ਨਹੀ ਹਾਲੇ ਨਹੀ ਗਿਆ ਸੀ।ਉਹ ਇੰਤਜਾਰ ਕਰ ਰਿਹਾ ਸੀ ਕਿ ਕਦੋਂ ਮਾਲਕ,ਮਾਲਕਣ ਤੇ ਸਹਾਇਕ  ਪਹਿਲੀ ਚਰਚ ਸਰਵਿਸ ਲਈ ਜਾਣ। ਜਦ ਉਹ ਚਲੇ ਗਏ ਤਾਂ ਉਸਨੇ ਮਾਲਕ ਦੇ ਮੇਜ਼ ਤੋਂ ਕਲਮ ਦਵਾਤ ਚੁ਼ੱਕੀ। ਕਲਮ ਦੀ ਨਿੱਬ  ਜੰਗਾਲੀ ਪਈ ਸੀ। ਉਸਨੇ ਇੱਕ ਪੇਪਰ ਲੈ ਲਿਆ ਤੇ ਚਿੱਠੀ ਲਿਖਣ ਬੈਠ ਗਿਆ।

ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ,ਉਸਨੇ ਢੋਏ ਦਰਵਾਜ਼ੇ ਵਲ ਵੇਖਿਆ, ਖਿੜਕੀਆਂ ਵਲ ਵੇਖਿਆ। ਕਈ ਵਾਰ ਉਸਨੇ ਆਸੇ ਪਾਸੇ ਧੁੰਦਲਾ ਹੋਇਆ ਆਲਾ ਦੁਆਲਾ ਵੇਖਿਆ।ਗੁੰਮ ਗੁਬਾਰ ਵਿਚ ਸਿਰਫ ਭਰੀਆਂ ਹੋਈਆਂ ਸੈਲਫਾਂ ਹੀ ਸਨ।ਉਸਨੇ ਇਤਮਿਨਾਨ ਨਾਲ ਡੂੰਘਾ ਸਾਹ ਲਿਆ। ਵਿਛਾਇਆ ਹੋਇਆ ਪੇਪਰ ਉਸਦੇ ਸਾਹਮਣੇ ਬੈਂਚ ਤੇ ਸੀ ਤੇ ਉਸਨੇ ਗੋਡਿਆਂ ਭਾਰ ਹੋਕੇ ਲਿਖਣਾ ਸ਼ੁਰੂ ਕੀਤਾ।

ਪਿਆਰੇ ਦਾਦਾ ਕੌਨਸਟੈਂਟੀਨ ਮਕਾਰਇਚ,ਮੈਂ ਤੁਹਾਨੂੰ ਇਹ ਚਿੱਠੀ ਲਿਖ ਰਿਹਾ ਹਾਂ। ਮੈਂ ਤੁਹਾਨੂੰ ਕਰਿਸਮਿਸ ਦੀਆਂ ਸ਼ੁਭ ਕਾਮਨਾਵਾਂ ਭੇਜਦਾ ਹਾਂ ਤੇ ਰੱਬ ਕਰੇ ਤੁਸੀਂ ਸਦਾ ਖੁਸ਼ ਰਹੋ।ਮੇਰੇ ਮੌਮ ਤ ਪਾਪਾ ਨਹੀ ਹਨ। ਸਿਰਫ ਤੁਸੀਂ ਹੀ ਤੇ ਹੋ ਮੇਰੇ।”

ਵੈਨਕਾ ਨੇ ਖਿੜਕੀ ਵੱਲ ਵੇਖਿਆ ਜਿੱਥੇ ਮੋਮਬਤੀ ਦਾ ਪ੍ਰਛਾਵਾਂ ਪੈ ਰਿਹਾ ਸੀ। ਉਸਨੂੰ ਉਹ ਪ੍ਰਛਾਵਾਂ ਆਪਣੇ ਦਾਦੇ ਕੌਨਸਟੈਂਟੀਨ ਮਕਾਰਇਚ ਵਰਗਾ ਲਗਣ ਲੱਗ ਪਿਆ ਜਿਹੜਾ ਮੈਸਰਜ਼ ਜ਼ੀਵਾਰੇਵ ਵਿਚ ਚੌਂਕੀਦਾਰ ਸੀ। ਪੈਂਠ ਸਾਲਾ ਇਹ ਆਦਮੀ ਠਿਗਣਾ,ਥੋੜਾ ਜਿਹਾ ਕੁੱਬਾ,ਫੁਰਤੀਲਾ ਤੇ ਸੀ ਪਰ ਰਹਿੰਦਾ  ਬੜੇ ਬੇਢਬੇ ਤਰੀਕੇ ਨਾਲ ਸੀ। ਹਮੇਸ਼ਾਂ ਲਗਦਾ ਕਿ ਹੁਣ ਵੀ ਹਸਿਆ ਪਰ ਚੁੰਨ੍ਹੇ ਹੋਣ ਕਰਕੇ ਉਸਦਾ ਮੂੰਹ ਹਸਣ ਤੇ ਮੁਸਕਰਾਉਣ ਦੇ ਵਿਚ ਵਿਚਾਲੇ ਹੀ ਰਹਿੰਦਾ ਸੀ। ਦਿਨ ਵੇਲੇ ਨੌਕਰਾਂ ਦੀ ਰਸੋਈ ਵਿਚ  ਸੁੱਤਾ ਰਹਿੰਦਾ ਜਾਂ ਖਾਨਸਾਮਿਆਂ ਨਾਲ ਫਜ਼ੂਲ ਜਿਹੀਆਂ ਗੱਪਾਂ ਮਾਰਦਾ ਰਹਿੰਦਾ। ਰਾਤ ਨੂੰ ਭੇਡਾਂ ਦੀ ਖੱਲ ਵਾਲਾ ਕੋਟ ਪਾਕੇ ਚੱਕਰ ਕਢਦਾ ਰਹਿੰਦਾ ਤੇ ਆਪਣੇ ਖੂੰਡੇ ਨੂੰ ਖੜਕਾਉਂਦਾ ਰਹਿੰਦਾ। ਮਗਰੇ ਮਗਰ ਉਸਦੀ ਕੁੱਤੀ ਕਸ਼ਟਾਂਕਾ ਤੇ ਕੁੱਤਾ ਵਿਉਨ ਤੁਰੇ ਰਹਿੰਦੇ। ਇਹ ਨਾਮ ਵੀ ਉਨ੍ਹੇ ਆਪ ਹੀ ਰੱਖੇ ਸਨ। ਕੁੱਤਾ ਤਾਂ ਬਹੁਤਾ ਹੀ ਭਲਾ ਤੇ ਸਾਰਿਆ ਦਾ ਮਿੱਤਰ ਸੀ। ਅਜਨਬੀ ਵਲ ਵੀ ਇੰਝ ਦੇਖਦਾ,ਜਿਵੇਂ ਉਹ ਵੀ ਉਸਦਾ ਮਾਲਕ ਹੀ ਹੋਵੇ। ਉਹਦੇ ਤੇ ਵਿਸ਼ਵਾਸ਼ ਕਰਨਾ ਫਜ਼ੂਲ ਸੀ। ਉਸਦੀ ਸ਼ਰੀਫਾਂ ਵਾਲੀ ਭਲ ਉਸਦੀ ਕਮੀਨਗੀ ਥੱਲੇ ਕਈ ਵਾਰ ਦਬ ਜਾਂਦੀ ਸੀ। ਉਹਦੇ ਬਗੈਰ ਇਹ ਕੋਈ ਵੀ ਨਹੀ ਜਾਣਦਾ ਸੀ ਕਿ ਕਦੋਂ ਉਸਨੇ ਚੁਪ ਚੁਪੀਤਿਆ ਕਿਸੇ ਦੀ ਲੱਤ ਤੇ ਦੰਦ ਖੋਭ ਦੇਣੇ ਸਨ ਤੇ ਕਦੋਂ ਮੌਕਾ ਤਾੜਕੇ ਕਿਸੇ ਵੀ ਮੀਟ ਰਖਣ ਵਾਲੀ ਜਾਲੀ ਵਿਚੋਂ ਚਿਕਨ ਦਾ ਪੀਸ ਚੋਰੀ ਕਰ ਲੈਂਣਾ ਸੀ। ਕਈ ਵਾਰੀ ਉਸਦੀਆਂ ਮੌਰਾਂ ਸਿਕੀਆਂ ਸਨ।ਦੋ ਕੁ ਵਾਰੀ ਤਾਂ ਉਹ ਲੰਘੜਾ ਕੇ ਵੀ ਚਲਦਾ ਰਿਹਾ। ਕਈ ਵਾਰ ਤਾਂ ਇੰਝ ਲਗਦੈ ਕਿ ਇਸ ਕੁੱਟ ਨਾਲ ਇਸਨੇ ਬਚਣਾ ਨਹੀ ਪਰ ਉਹ ਹਮੇਸ਼ਾਂ ਹੀ ਨੌ ਬਰ ਨੌ ਹੋ ਜਾਂਦਾ ਸੀ।

ਹੁਣ ਜਦੋਂ ਕਿ ਵੈਂਨਕਾ ਚਿੱਠੀ ਲਿਖ ਰਿਹਾ ਸੀ ਤਾਂ ਜ਼ਰੂਰ ਹੀ ਉਸਦਾ ਦਾਦਾ ਗੇਟ ਤੇ ਖਲੋਤਾ ਹੋਵੇਗਾ। ਪਿੰਡ ਦੀ ਚਰਚ ਵਲੋਂ ਆ ਰਹੀ ਤਿੱਖੀ ਲਾਲ ਰੌਸ਼ਨੀ ਨਾਲ ਆਪਣੀਆਂ ਚੁਨ੍ਹੀਆਂ ਅੱਖਾਂ ਨੂੰ ਝਪਕ ਰਿਹਾ ਹੋਵੇਗਾ,ਆਪਣੇ ਭਾਰੇ ਬੂਟਾਂ ਨਾਲ ਇਧਰ ਉਧਰ ਦੇ ਲੋਕਾਂ ਨੂੰ ਨਿਹਾਰਦਾ ਕਦਮ ਤਾਲ ਕਰ ਰਿਹਾ ਹੋਵੇਗਾ। ਉਸਦਾ ਡੰਡਾ ਉਸਦੀ ਪੇਟੀ ਨਾਲ ਬੱਝਾ ਹਿੱਲ ਰਿਹਾ ਹੋਵੇਗਾ। ਠੰਡ ਨਾਲ ਕੁੰਗੜਿਆ,ਸੁੱਕੀ ਖੰਘ ਨਾਲ ਖਊਂ ਖਊਂ ਕਰ ਰਿਹਾ ਹੋਵੇਗਾ।ਐਸੇ ਮੌਕੇ ਨੌਕਰਾਣੀ ਜਾਂ ਰਸੋਈਏ ਨਾਲ ਖਿਝ ਖਿਝਾਈ ਕਰ ਰਿਹਾ ਹੋਵੇਗਾ।
“ਕੀ ਆਪਾਂ ਥੋੜੀ ਨਸਵਾਰ ਨਾ ਲਈਏ?” ਉਸਨੇ ਆਪਣੀ ਨਸਵਾਰ ਵਾਲੀ ਡੱਬੀ ਕਢਕੇ, ਸਾਰਿਆਂ ਨੂੰ ਪੁੱਛਿਆ। ਔਰਤਾਂ ਨੇ ਵੀ ਨਸਵਾਰ ਦੀ ਚੂੰਡੀ ਭਰੀ, ਲੈਂਦਿਆਂ ਸਾਰ ਹੀ ਨਿਛਾਂ ਵਜਣੀਆਂ  ਸ਼ੁਰੂ ਹੋ ਗਈਆਂ ।

ਬੁੱਢਾ ਅਕਹਿ ਆਨੰਦ ਵਿਚ ਆ ਗਿਆ, ਖੁਲ ਕੇ ਹੱਸਿਆ ਤੇ ਚੀਕ ਨੇ ਬੋਲਿਆ, “ਥੋੜਾ ਸਬਰ ਕਰੋ।ਇਹ ਹੁਣ ਤੁਹਾਡੇ ਨੱਕ ਨੂੰ ਜੰਮਾ ਦੇਵੇਗਾ।”
ਉਸਨੇ ਨਸਵਾਰ ਦੀ ਚੂੰਡੀ ਆਪਣੇ ਕੁੱਤਿਆ ਨੂੰ ਵੀ ਦਿੱਤੀ।ਕਾਸ਼ਟਾਨਕਾ ਨੇ ਨਿੱਛ ਮਾਰੀ, ਆਪਣੇ ਨੱਕ ਨੂੰ  ਮਰੋੜਾ ਦੇ ਕੇ ਝੁਣਝਣੀ ਲਈ ਤੇ ਬੜੇ ਧੱਕੜ ਤਰੀਕੇ ਨਾਲ ਦੁੜਕੀ ਨਾਲ ਪਰ੍ਹਾਂ ਚਲੇ ਗਿਆ।ਵਿਉਂਨ ਕਾਸ਼ਟਾਨਕਾ ਵਰਗੀ ਨਹੀ ਸੀ, ਉਸਨੇ ਬੁੱਢੇ ਕੋਲੋਂ ਨਸਵਾਰ ਦੀ ਚੁਟਕੀ ਲੈਂਣ ਤੋਂ  ਸਿਰ ਫੇਰ ਦਿੱਤਾ ਤੇ ਲਾਡ ਨਾਲ ਆਪਣੀ ਪੂਛ ਹਿਲਾਈ। ਮੌਸਮ ਬੜਾ ਖੁਸ਼-ਗਵਾਰ ਸੀ, ਹਵਾ ਰੁਕੀ ਹੋਈ ਸੀ,ਸਾਫ਼ ਤੇ ਕਕਰੀਲਾ ਮੌਸਮ ਸੀ। ਰਾਤ ਦੇ ਅੱਠ ਵਜ਼ੇ ਹੀ ਪਿੰਡ ਵਿਚ ਗੂੜ੍ਹ ਫੈਲ ਗਿਆ ਸੀ। ਚਿੱਟੀਆਂ ਛੱਤਾਂ ਵਿਚਾਲਿਉਂ ਚਿਮਨੀਆਂ ਰਾਹੀਂ ਧੂੰਆਂ ਨਿਕਲ ਰਿਹਾ ਸੀ। ਰੁਖ ਤਰੇਲ ਨਾਲ ਚਾਂਦੀ ਰੰਗੇ ਹੋ ਗਏ ਸਨ, ਸਨੋ ਉੱਡ ਰਹੀ ਸੀ। ਤੁਸੀਂ ਇਹ ਸਾਰਾ ਕੁਝ ਦੇਖ ਸਕਦੇ ਹੋ। ਅਸਮਾਨ ਗੂੜ੍ਹੇ ਟਿਮਾਟਿਉਂਦੇ ਤਾਰਿਆਂ ਨਾਲ ਜਗਮਗਾ ਰਿਹਾ ਸੀ। ਦੁਧੀਆ ਰਸਤਾ ਇਤਨਾ ਸਾਫ ਸੀ ਕਿ ਇਸਤਰ੍ਹਾਂ ਲਗਦਾ ਸੀ  ਕਿ ਕਰਿਸਮਿਸ ਦੀਆਂ ਛੁਟੀਆਂ ਵਾਸਤੇ ਇਨ੍ਹਾਂ ਨੂੰ ਬਰਫ਼ ਨਾਲ ਲਿਸ਼ਕਾਇਆ ਗਿਆ ਹੋਵੇ।

ਵਾਂਨਕਾ ਨੇ ਹੌਕਾ ਲਿਆ,ਆਪਣੇ ਪੈਂਨ ਨੂੰ ਦਵਾਦ ਵਿਚ ਡੁਬੋਇਆ ਤੇ ਲਿਖਣਾ ਜਾਰੀ ਕੀਤਾ;

‘ਪਿੱਛਲੀ ਰਾਤ,ਮੇਰੇ ਮਾਲਕ ਨੇ ਵੇਹੜੇ ਵਿਚ ਮੇਰੇ ਵਾਲਾਂ ਤੋਂ ਘੜੀਸ ਕੇ ਮੈਨੂੰ ਫੈਂਟੀ ਚਾੜ੍ਹੀ ਤੇ ਜੁਤੀਆਂ ਗੰਢਣ ਵਾਲੀ ਨਾਲ਼ ਕੁੱਟਿਆ ਕਿਉਂਕਿ ਮੈ ਇਸ ਨਾਲ਼ ਦੀ ਟੋਕਰੀ ਨਾਲ ਇਲਤਾਂ ਕਰ ਰਿਹਾ ਸੀ। ਬਦਕਿਸਮਤੀ ਨਾਲ ਮੈਨੂੰ ਨੀਂਦ ਆ ਗਈ। ਅਤੇ ਪਿੱਛਲੇ ਹਫ਼ਤੇ ਦੌਰਾਨ ਮਾਲਕ ਦੀ ਤੀਵੀਂ  ਨੇ ਛੋਟੀ ਮੱਛੀ ਸਾਫ਼ ਕਰਨ ਲਈ ਦਿੱਤੀ।ਮੈਂ ਇਹ ਸਫ਼ਾਈ ਮਛੀ ਦੀ ਪੂਛ ਤੋਂ ਸ਼ੁਰੂ ਕਰ ਦਿੱਤੀ। ਇਹ ਵੇਖਕੇ ਉਸਨੇ ਇਸਦੀ ਬੁਥੀ ਮੇਰੇ ਮੂੰਹ ਤੇ ਮਾਰੀ। ਦੂਜੇ ਸਹਾਇਕ ਮੈਨੂੰ ਟਿਚਰਾਂ ਕਰਦੇ ਹਨ। ਮੈਨੂੰ ਸ਼ਰਾਬਖਾਨੇ ਵੋਦਕਾ ਲੈਣ ਭੇਜ਼ ਦਿੰਦੇ ਹਨ।ਮੈਨੂੰ ਮਜ਼ਬੂਰ ਕਰਕੇ ਮਾਲਕ ਦੇ ਖੀਰੇ ਚੋਰੀ ਕਰਨ ਲਈ ਕਹਿੰਦੇ ਹਨ। ਮਾਲਕ ਜੋ ਵੀ ਉਸਦੇ ਹੱਥ ਵਿਚ ਆ ਜਾਵੇ, ਉਹਦੇ ਨਾਲ ਮੈਨੂੰ ਕੁੱਟਦਾ ਹੈ। ਖਾਣੇ ਦੇ ਨਾਮ ਤੇ ਇੱਥੇ ਕੁਝ ਵੀ ਨਹੀ।ਸਵੇਰ ਵੇਲੇ ਸੁੱਕੀ ਬਰੈਡ, ਰਾਤ ਨੂੰ ਸਿਰਫ ਦਲੀਆ,ਸ਼ਾਮ ਨੂੰ ਫੇਰ ਬਰੈਡ ਝੁਲਸਣ ਵਾਸਤੇ। ਪੀਣ ਲਈ ਚਾਹ ਜਾਂ ਬੰਦ ਗੋਭੀ ਦਾ ਸੂਪ, ਮਾਲਕ ਤੇ ਮਾਲਕਣ ਵੀ ਇਹੋ ਲੈਂਦੇ ਹਨ। ਉਹ ਮੈਨੂੰ ਡਿਉੜੀ ਵਿਚ ਸੌਣ ਲਈ ਕਹਿੰਦੇ ਹਨ ਤੇ ਜਦੋਂ ਉਨ੍ਹਾਂ ਦਾ ਇਲਤੀ ਮੁੰਡਾ ਰਾਤ ਨੂੰ ਰੋਂਦਾ ਹੈ, ਮੇਰੀ ਨੀਂਦ ਉਖੜ ਜਾਂਦੀ ਹੈ ਤੇ ਫੇਰ ਨੀਂਦ ਨਹੀ ਆਉਂਦੀ ਪਰ ਝੱਟ ਤੇ ਲੰਘਾਉਂਣਾ ਹੀ ਪੈਂਣਾ ਹੈ। ਮੇਰੇ ਪਿਆਰੇ ਦਾਦਾ,ਰੱਬ ਦਾ ਵਾਸਤਾ ਈ, ਮੈਨੂੰ ਇੱਥੋਂ ਲੈ ਜਾ। ਆਪਣੇ ਘਰ ਆਪਣੇ ਪਿੰਡ।ਮੇਰੇ ਕੋਲੋਂ ਹੁਣ ਹੋਰ ਬਰਦਾਸ਼ਤ ਨਹੀ ਹੁੰਦਾ। ਮੈਂ ਝੁਕਕੇ ਨੱਕ ਨਾਲ ਲਕੀਰਾਂ ਕਢਦਾ ਹਾਂ।ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ ਕਿ ਰੱਬ ਦਾ ਵਾਸਤਾ ਈ ਮੈਨੂੰ ਇੱਥੋਂ ਲੈਜਾ। ਵਰਨਾ ਮੈਂ ਤਾਂ ਇੱਥੇ ਮਰ ਹੀ ਜਾਵਾਂਗਾ।

ਵੈਂਨਕਾ ਦਾ ਮੂੰਹ ਲਟਕ ਗਿਆ। ਉਸਨੇ ਆਪਣੀ ਗੰਦੀ ਮੁੱਠੀ ਨਾਲ ਆਪਣੀਆਂ ਅੱਖਾਂ ਮਲੀਆਂ ਅਤੇ ਹੁਬਕੀਂ ਰੋਣ ਲੱਗ ਪਿਆ।

ਉਸਨੇ ਲਿਖਣਾ ਫੇਰ ਸ਼ੁਰੂ ਕੀਤਾ, ‘ਮੈਂ ਤੇਰਾ ਤਬਾਕੂ ਕਦੂਕੱਛ ਕਰਿਆ ਕਰੂੰਗਾ। ਮੈਂ ਤੇਰੀ ਸ਼ੁਭ ਕਾਮਨਾ ਲਈ ਰੱਬ ਅੱਗੇ ਅਰਦਾਸ ਕਰੂੰਗਾ ਤੇ ਜੇ ਮੇਰੇ ਕੋਲੋਂ ਕਦੇ ਵੀ ਕੋਈ ਵੀ ਗਲਤੀ ਹੋ ਜਾਵੇ ਤਾਂ ਬੇਸ਼ਕ ਮੈਨੂੰ ਆਪਣੀ ਸਲੇਟੀ ਬੱਕਰੀ ਵਾਂਗ ਛਮਕਾਂ ਨਾਲ ਕੁੱਟੀਂ। ਜੇ ਤੂੰ ਸਮਝਦਾਂ ਹੈਂ ਕਿ ਮੈਂ ਕੰਮ ਲਭਣ ਨਹੀ ਜਾਵਾਂਗਾ, ਤਾਂ ਤੂੰ ਫਿਕਰ ਨਾ ਕਰ,ਮੈਂ ਆਪ ਤੇਰੇ ਮੈਨੇਜਰ ਨਾਲ ਗੱਲ ਕਰਾਂਗਾ ਤੇ ਕਹਾਂਗਾ ਕਿ ਰੱਬ ਦਾ ਵਾਸਤਾ ਈ, ਮੈਨੂੰ ਆਪਣੇ ਬੂਟ ਪਾਲਿਸ਼ ਕਰਨ ਲਈ ਹੀ ਰੱਖ ਲੈ।ਜੇ ਉਹ ਫਿਰ ਵੀ ਨਾ ਮੰਨਿਆ ਤਾਂ ਮੈਂ ਫੈਦੀਆ ਕੋਲ ਜਾਵਾਂਗਾ, ਉਹ ਮੈਨੂੰ ਆਜੜੀ ਤਾਂ ਰੱਖ ਹੀ ਲਵੇਗੀ। ਪਿਆਰੇ ਦਾਦਾ, ਹੁਣ ਮੇਰੇ ਕੋਲੋਂ ਹੋਰ ਬਰਦਾਸ਼ਤ ਨਹੀ ਹੁੰਦਾ। ਮੈਂ ਆਪਣੇ ਪਿੰਡ ਦੌੜ ਜਾਣਾ ਚਾਹੁੰਦਾ ਹਾਂ,ਪਰ ਮੇਰੇ ਕੋਲ  ਜੁੱਤੀ ਨਹੀ ਹੈ ਤੇ ਮੈਨੂੰ ਕੋਰੇ ਤੋਂ ਡਰ ਲਗਦਾ ਹੈ,ਕਿਤੇ ਸੀਤ ਨਾਲ ਹੀ ਨਾ ਮਰ ਜਾਵਾਂ। ਪਿਆਰੇ ਦਾਦਾ ਜੀ ਜਦੋਂ ਮੈਂ ਵੱਡਾ ਹੋਇਆ ਮੈਂ ਤੇਰਾ ਖਿਆਲ ਰਖਾਂਗਾ,ਕੋਈ ਵੀ ਤੈਨੂੰ ਮੇਰੇ ਹੁੰਦਿਆਂ ਤੰਗ ਨਹੀ ਕਰ ਸਕੇਗਾ। ਤੇ ਜਦੋਂ ਤੂੰ ਮਰ ਗਿਆ,ਮੈਂ ਤੇਰੀ ਆਤਮਾ ਦੀ ਮੁਕਤੀ ਲਈ ਅਰਦਾਸ ਕਰਾਂਗਾ, ਬਿਲਕੁਲ ਉਵੇਂ ਹੀ ਜਿਵੇਂ ਮੈਂ ਮੌਮ ਪੇਲਾਗੁਆਇਆ ਲਈ ਕਰਦਾ ਹਾਂ।

‘ਜਿਥੋਂ ਤੱਕ ਮਾਸਕੋ ਦਾ ਸਬੰਧ ਹੈ,ਇਹ ਬਹੁਤ ਵੱਡਾ ਸ਼ਹਿਰ ਹੈ। ਇੱਥੇ ਸਾਰੇ ਵਡੇ ਲੋਕਾਂ ਦੇ ਘਰ ਹਨ,ਬਹੁਤ ਸਾਰੇ ਘੋੜੇ ਹਨ,ਕੋਈ ਭੇਡ ਨਹੀ  ਤੇ ਅਵਾਰਾ ਕੁੱਤੇ ਨਹੀ ਹਨ। ਬੱਚੇ ਤਾਰਿਆਂ ਨਾਲ ਕਰਿਸਮਿਸ ਮਨਾਉਣ ਘੁੰਮਦੇ ਨਹੀ ਫਿਰਦੇ,ਕਿਸੇ ਨੂੰ ਵੀ ਇੱਕਠੇ ਹੋਕੇ ਗਾਉਣ ਦੀ ਇਜਾਜ਼ਤ ਨਹੀ ਹੈ ਤੇ ਇੱਕ ਵਾਰ ਮੈਂ ਦੁਕਾਨ ਦੀ ਖਿੜਕੀ ਥਾਣੀਂ ਵੇਖਿਆ ਕਿ ਮੱਛੀ ਫੜਨ ਵਾਲੀਆਂ ਹੁੱਕਾਂ ਲਾਇਨ ਵਿਚ ਟੰਗੀਆਂ ਹੋਈਆਂ ਸਨ।ਹਰ ਤਰ੍ਹਾਂ ਦੀ ਮੱਛੀ ਫੜਨ ਵਾਲੀਆਂ ਇਹ ਕਈ ਕਿਸਮ ਦੀਆਂ ਹੁੱਕਾਂ ਵੇਚਣ ਲਈ ਰਖੀਆਂ ਹੋਈਆਂ ਸਨ। ਤੇ ਇੱਕ ਹੁੱਕ ਐਸੀ ਵੀ ਸੀ ਜਿਸ ਨਾਲ ਇੱਕ ਪੌਂਡ ਵਾਲੀ ਸ਼ੀਟ-ਮੱਛੀ ਫੜੀਦੀ ਹੈ। ਤੇ ਉੱਥੇ ਕਈ ਬੰਦੂਕਾਂ ਵੇਚਣ ਵਾਲੀਆਂ ਦੁਕਾਨਾਂ ਹਨ ਜਿਵੇਂ ਦੀਆਂ ਮਾਲਕਾਂ ਕੋਲ ਹੁੰਦੀਆਂ ਹਨ। ਮੈਨੂੰ ਪੱਕਾ ਯਕੀਨ ਹੈ ਕਿ ਹਰ ਇੱਕ ਦੀ ਕੀਮਤ 100 ਰੂਬਲ ਤੋਂ ਘਟ ਨਹੀ ਹੋਵੇਗੀ। ਤੇ ਮੀਟ ਦੀਆਂ ਦੁਕਾਨਾਂ ਤੇ ਜੰਗਲੀ ਕੁੱਕੜ, ਤਿਤਰ ਤੇ ਖਰਗੋਸ਼ ਦਾ ਮੀਟ ਸਜਾ ਕੇ ਰਖਿਆ ਹੈ ਪਰ ਇਨ੍ਹਾ ਨੂੰ ਕਿਸਨੇ ਮਾਰਿਆ ਇਹ ਕਿਥੋਂ ਆਇਆ, ਦੁਕਾਨਦਾਰ ਨੂੰ ਕੁਝ ਨਹੀ ਪਤਾ ਹੁੰਦਾ।

‘ਪਿਆਰੇ ਦਾਦਾ,ਜਦੋਂ ਮਾਲਕ ਕਰਿਸਮਿਸ ਟਰੀ ਦਿੰਦੇ ਹਨ,ਇਹ ਹਰੇ ਡੱਬੇ ਵਿਚ ਤੇ ਅਖਰੋਟ ਦੇ ਚਮਕੀਲੇ ਪੇਪਰ ਵਿਚ ਲੁਕਾਏ ਹੁੰਦੇ ਹਨ। ਤੂੰ ਭਾਵੇਂ ਇਹਦੇ ਬਾਰੇ ਔਲਗਾ ਇਗਨਾਟਵੇਆਨਾ ਵਰਗੀ ਸੋਹਣੀ ਕੁੜੀ ਨੂੰ ਪੁੱਛ ਲੈ,ਉਹ ਵੀ ਕਹਿੰਦੀ ਹੈ ਕਿ ਇਹ ਵੈਂਨਕਾ ਲਈ ਹੈ।

ਵੈਂਨਕਾ ਨੇ ਕੜਵਲ ਪਾਉਣ ਵਾਲਾ ਹੌਕਾ ਲਿਆ ਤੇ ਇੱਕ ਵਾਰ ਫੇਰ ਖਿੜਕੀ ਵੱਲ  ਵੇਖਿਆ।ਉਸਨੂੰ ਯਾਦ ਆਇਆ ਕਿ ਉਸਦਾ ਦਾਦਾ ਕਰਿਸਮਿਸ ਟਰੀ ਲਈ  ਹਮੇਸ਼ਾਂ ਘਣੇ ਜੰਗਲ ਵਿਚ ਜਾਂਦਾ ਸੀ ਤੇ ਆਪਣੇ ਪੋਤੇ ਨੂੰ ਨਾਲ ਲੈ ਜਾਂਦਾ ਸੀ। ਕਿਤਨੇ ਖੁਸ਼ੀਆਂ ਭਰੇ ਦਿਨ ਸਨ।ਦਾਦੇ ਦੇ ਪੈਰਾਂ ਨਾਲ ਕੋਰਾ ਤਿੜ ਤਿੜ ਕਰਦਾ,ਇੰਝ ਲਗਦੈ ਇਸ ਅਵਾਜ਼ ਨਾਲ ਦਾਦਾ ਵੀ ਤਿੜਕ ਗਿਆ ਤੇ ਕੋਰਾ ਵੀ ਤਿੜਕ ਗਿਆ। ਵੈਂਨਕਾ ਵੀ ਕੋਰੇ ਤੇ ਚੜ੍ਹ ਜਾਂਦਾ ਤੇ ਦਾਦੇ ਦੀ ਰੀਸ ਕਰਦਾ। ਕਰਿਸਮਿਸ ਟਰੀ ਕਟਣ ਤੋਂ ਪਹਿਲਾਂ ਦਾਦਾ ਆਪਣੀ ਪਾਈਪ ਸੁਲਗਾ ਕੇ ਸੂਟੇ ਮਾਰਦਾ,ਇੱਕ ਵਡੀ ਚੂੰਡੀ ਨਸਵਾਰ ਦੀ ਲੈਂਦਾ ਤੇ ਕੁੰਗੜੇ ਵੈਂਨਕਾ ਨੂੰ ਮਖੌਲ ਕਰਦਾ। ਛੋਟੇ ਫਰ ਦੇ ਰੁਖ ਜਿਹੜਾ ਜਿਹੜੇ ਕੋਰੇ ਵਿਚ ਲਿਪਟੇ ਧੌਲੇ ਝਾਟੇ ਵਰਗੇ ਹੋਏ ਹੁੰਦੇ ,ਬਿਨ੍ਹਾਂ ਹਰਕਤ ਇੰਤਜਾਰ ਕਰ ਰਹੇ ਹੁੰਦੇ ਕਿ ਕਿਹੜਾ ਪਹਿਲਾਂ ਮਰੇਗਾ।ਅਚਾਨਕ ਇੱਕ ਖਰਗੋਸ਼ ਕਿਤੋਂ  ਆ ਨਿਕਲਦਾ ਤੇ ਖਿਲਰੀ ਸਨੋ ਤੇ ਚੜ੍ਹ ਜਾਂਦਾ। ਉਹਦਾ ਦਾਦਾ ਚੀਕ ਹੀ ਪੈਂਦਾ, “ਫੜ ਇਸਨੂੰ,ਫੜ ਇਸਨੂੰ,ਉਏ ਛੋਟੀ ਪੂਛ ਵਾਲਾ ਸ਼ੈਤਾਨ ਬਚਕੇ ਨਾ ਜਾਵੇ।

ਸਾਰੀ ਕਹਾਣੀ ਇੱਕ ਪੋਸਟ ਵਿਚ ਨਹੀ ਸਮਾਉਂਦੀ। ਇਸਲਈ ਦੋ ਹਿੱਸਿਆਂ ਵਿਚ ਹੈ। ਪੇਸ਼ ਹੈ ਦੂਸਰਾ ਹਿੱਸਾ।

ਜਦੋਂ ਰੁਖ ਵਡਿਆ ਜਾਂਦਾ,ਉਸਦਾ ਦਾਦਾ,ਉਸਨੂੰ ਧੂਹਕੇ ਆਪਣੇ ਮਾਲਕ ਦੇ ਘਰ ਲੈ ਆਉਂਦਾ ਤੇ ਉੱਥੇ ਉਹ ਉਸਨੂੰ ਸਜਾਵਟ ਨਾਲ ਭਰ ਦਿੰਦੇ।ਔਲਗਾ ਇਗਨਾਟਾਆਏਵਾਨਾ,ਸੋਹਣੀ ਕੁੜੀ ,ਜਿਹੜੀ ਵੈਂਨਕਾ ਦੀ ਦੋਸਤ ਸੀ,ਇਸ ਸਜਾਵਟੀ ਕੰਮ ਵਿਚ ਰੁਝਕੇ ਆਪਣਾ ਆਪਾ ਭੁਲਾ ਦਿੰਦੀ।ਜਦੋਂ ਛੋਟੇ ਵੈਂਨਕਾ ਦੀ ਮਾਂ,ਪੈਲਾਗੁਵਾਇਆ ਅਜੇ ਜਿਉਂਦੀ ਸੀ ਤੇ ਉਸ ਘਰ ਵਿਚ ਨੌਕਰਾਣੀ ਸੀ। ਔਲਗਾ ਇਗਨਾਟਾਆਏਵਾਨਾ ਉਸਨੂੰ ਮਿੱਠੀਆਂ ਕੈਂਡੀਆਂ ਨਾਲ ਲਧ ਦਿੰਦੀ ਸੀ। ਉਸ ਲਈ ਹੋਰ ਤੇ ਕਰਨ ਨੂੰ ਕੁਝ ਹੁੰਦਾ ਨਹੀ ਸੀ ਇਸਲਈ ਉਹ ਉਸਨੂੰ ਪੜ੍ਹਨਾ ਲਿਖਣਾ ਤੇ ਗਿਣਤੀ ਸਿਖਾਂਉਂਦੀ ਸੀ। ਉਹ ਉਸਨੂੰ ਚੌਂਹ ਜਣਿਆਂ ਵਿਚ ਨੱਚਣ ਦਾ ਵੱਲ ਵੀ ਸਿਖਾਉਂਦੀ ਸੀ। ਜਦੋਂ ਵੈਂਨਕਾ ਦੀ ਮਾਂ ਪੈਲਾਗੁਵਾਇਆ ਮਰ ਗਈ ਤਾਂ ਉਨ੍ਹਾਂ ਨੇ ਯਤੀਮ ਵੈਂਨਕਾ ਨੂੰ ਉਸਦੇ ਦਾਦੇ ਨਾਲ ਰਸੋਈ ਵਿਚ ਠਿਕਾਣਾ ਕਰ ਦਿੱਤਾ ਤੇ ਫਿਰ ਰਸੋਈ ਵਿਚੋਂ ਉਸਨੂੰ ਮੋਸਕੋ ਮੋਚੀ ਦਾ ਕੰਮ ਸਿਖਣ ਲਈ ਅਲੀਆਖਿਨ ਮੋਚੀ ਕੋਲ ਭੇਜ਼ ਦਿੱਤਾ।

“ਜਲਦੀ ਆ,ਪਿਆਰੇ ਦਾਦਾ।” ਵੈਂਨਕਾ ਨੇ ਲਿਖਣਾ ਜਾਰੀ ਰਖਿਆ। ‘ਮੈਂ ਰੱਬ ਦੇ ਨਾਮ ਤੇ ਤੇਰੇ ਹਾੜ੍ਹੇ ਕਢਦਾ ਹਾਂ,ਮੈਨੂੰ ਇੱਥੋਂ ਲੈਜਾ।ਇੱਕ ਗਰੀਬ ਯਤੀਮ ਤੇ ਤਰਸ ਕਰ,ਇੱਥੇ ਮੇਰੀ ਕੁਟਮਾਰ ਹੁੰਦੀ ਹੈ,ਤੇ ਮੈਂ ਬੁਰੀ ਤਰ੍ਹਾਂ ਭੁਖਾ ਰਹਿੰਦਾ ਹਾਂ ਤੇ ਇਤਨਾ ਉਦਾਸ ਹਾਂ ਕਿ ਤੈਨੂੰ ਦਸ ਹੀ ਨਹੀ ਸਕਦਾ।ਮੈਂ ਹਮੇਸ਼ਾਂ ਰੋਂਦਾ ਰਹਿੰਦਾ ਹਾਂ। ਇੱਕ ਦਿਨ ਮੇਰੇ ਮਾਲਕ ਨੇ ਮੈਨੂੰ ਮੋਚੀ ਦੇ ਕਲਬੂਤ ਨਾਲ ਮੇਰੇ ਸਿਰ ਵਿਚ ਮਾਰਿਆ। ਮੈਂ ਜ਼ਮੀਨ ਤੇ ਡਿਗ ਪਿਆ ਤੇ ਮਸਾਂ ਹੀ ਮੈਨੂੰ ਹੋਸ਼ ਆਈ।ਮੇਰੀ ਜ਼ਿੰਦਗੀ ਨਰਕ ਬਣੀ ਪਈ ਹੈ,ਕੁੱਤੇ ਨਾਲੋਂ ਵੀ ਭੈੜੀ।ਮੈਂ ਐਲੀਉਨਾ, ਟੀਰੇ ਟੈਗਰ ਤੇ ਟਾਂਗੇ ਵਾਲੇ ਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ।ਤੂੰ ਕਿਸੇ ਨੂੰ ਮੇਰਾ ਮੂੰਹ ਵਾਲਾ ਵਾਜਾ ਨਾ ਫੜਾ ਦੇਵੀਂ।

ਹਮੇਸ਼ਾਂ ਤੇਰਾ ਪੋਤਾ,
ਤੇਰਾ ਪੋਤਾ, ਈਵਾਨ,ਜ਼ੂਕੋਵ, ਪਿਆਰੇ ਦਾਦਾ,ਜ਼ਰੂਰ ਆਵੀਂ।

ਵੈਂਨਕਾ ਨੇ ਪੇਪਰ ਨੂੰ ਚੌਹਰਾ ਕੀਤਾ,ਲਫਾਫੇ ਵਿਚ ਪਾਇਆ। ਲਫਾਫਾ ਉਸਨੇ ਇੱਕ ਰਾਤ ਪਹਿਲਾਂ ਹੀ ਇੱਕ ਕੋਪਿਕ ਦਾ ਖਰੀਦ ਲਿਆ ਸੀ।ਥੋੜਾ ਸੋਚ ਕੇ ਉਸਨੇ ਕਲਮ ਨੂੰ ਦਵਾਦ ਵਿਚ ਡੁਬੋਇਆ ਤੇ ਪਤਾ ਲਿਖ ਦਿੱਤਾ।:

‘ਪਿੰਡ, ਮੇਰੇ ਦਾਦੇ ਵਾਸਤੇ’ ਉਸਨੇ ਆਪਣਾ ਸਿਰ ਖੁਰਕਿਆ,ਦੁਬਾਰਾ ਸੋਚਿਆ ਤੇ ਲਿਖੇ ਵਿਚ ਜੋੜ ਦਿੱਤਾ, ‘ਕੋਨਸਟੈਨਟਿਨ ਮਕਰਆਏਚ।” ਇਹ ਸੋਚ ਕੇ ਖੁਸ਼ ਹੋਇਆ ਕਿ ਲਿਖਦੇ ਵਕਤ ਕਿਸੇ ਨੇ ਦਖਲ ਨਹੀ ਦਿੱਤਾ ਸੀ।ਉਸਨੇ ਆਪਣੀ ਟੋਪੀ ਲਈ ਤੇ ਬਿਨ੍ਹਾਂ ਭੇਡ ਦੀ ਖੱਲ ਵਾਲੇ ਕੋਟ ਦੇ, ਇੱਕਲੀ ਬਿਨ੍ਹਾਂ ਬਾਹਾਂ ਵਾਲੀ ਕਮੀਜ਼ ਨਾਲ ਹੀ ਗਲੀ ਵਿਚ ਦੌੜ ਗਿਆ।

ਕੁਕੜਾਂ ਵਾਲੇ ਦੁਕਾਨਦਾਰ, ਜਿਸ ਕੋਲੋਂ ਉਸਨੇ ਰਾਤ ਪਹਿਲਾਂ ਸਾਰੀ ਪੁਛ ਪੜਤਾਲ ਕੀਤੀ ਸੀ,ਨੇ ਉਸਨੂੰ ਦਸਿਆ ਕਿ ਚਿੱਠੀ ਨੂੰ ਪੋਸਟ ਬਾਕਸ ਵਿਚ ਪਾਈਦਾ ਹੈ।ਉਥੋਂ ਹੀ ਇਹ ਚਿੱਠੀਆਂ ਦਾ ਸਿਲਸਿਲਾ ਚਲਦਾ ਹੈ ਤੇ ਤਿੰਨ ਪਈਆਂ ਵਾਲੀ ਘੋੜ ਗੱਡੀ ਰਾਹੀਂ ਇਹ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਈ ਜਾਂਦੀ ਹੈ। ਟਿਕਾਣੇ ਪਹੁੰਚਕੇ ਘੰਟੀਆਂ ਮਾਰ ਮਾਰ ਸ਼ਰਾਬੀ ਮੁੰਡੇ ਇਨ੍ਹਾ ਨੂੰ ਸਹੀ ਟਿਕਾਣੇ ਪਹੁੰਚਦਾ ਕਰਦੇ ਹਨ। ਵੈਂਨਕਾ ਪੋਸਟ ਬਾਕਸ ਵਿਚ ਭਜਾ ਗਿਆ ਤੇ ਆਪਣੀ ਕੀਮਤੀ ਚਿੱਠੀ ਬਾਕਸ ਦੀ ਮੋਰੀ ਵਿਚ ਸੁਟ ਦਿੱਤੀ।

ਇਸਤੋਂ ਘੰਟੇ ਬਾਦ,ਆਸ ਨਾਲ ਭਰਿਆ,ਵੈਨਕਾ ਗੂੜ੍ਹੀ ਨੀਂਦ ਨਾਲ ਸੁੱਤਾ ਪਿਆ ਸੀ। ਆਪਣੇ ਸੁਪਨੇ ਵਿਚ ਉਸਨੇ ਵੇਖਿਆ ਕਿ ਰਸੋਈ ਵਿਚ ਸਟੋਵ ਦੇ ਲਾਗੇ ਉਸਦਾ ਦਾਦਾ ਚੌੰਕੜੀ ਮਾਰਕੇ ਬੈਠਾ ਹੈ,ਨੰਗੇ ਪੈਰੀਂ ਉਹ ਉਸਦੀ ਚਿੱਠੀ ਪੜ੍ਹਨ ਵਿਚ ਮਗਨ ਹੈ ਤੇ  ਰਸੋਈਏ ਨੂੰ ਸੁਣਾ ਰਿਹਾ ਹੈ ਤੇ ਉਸਦੀ ਕੁੱਤੀ ਵਿਉਨ ਸਟੋਵ ਦੇ ਦੁਆਲੇ ਪੂਛ ਹਿਲਾਉਂਦੀ ਚਕਰ ਕੱਟ ਰਹੀ ਹੈ।

 

by Anton Chekhov

VANKA ZHUKOV, a boy of nine, who had been for three months apprenticed to Alyahin the shoemaker, was sitting up on Christmas Eve. Waiting till his master and mistress and their workmen had gone to the midnight service, he took out of his master’s cupboard a bottle of ink ad a pen with a rusty nib, and, spreading out a crumpled sheet of paper in front of him, began writing. Before forming the first letter he several times looked round fearfully at the door and the windows, stole a glance at the dark ikon, on both sides of which stretched shelves full of lasts, and heaved a broken sigh. The paper lay on the bench while he knelt before it.

“Dear grandfather, Konstantin Makaritch,” he wrote, “I am writing you a letter. I wish you a happy Christmas, and all blessings from God Almighty. I have neither father nor mother, you are the only one left me.”

Vanka raised his eyes to the dark ikon on which the light of his candle was reflected, and vividly recalled his grandfather, Konstantin Makaritch, who was night watchman to a family called Zhivarev. He was a thin but extraordinarily nimble and lively little old man of sixty-five, with an everlastingly laughing face and drunken eyes. By day he slept in the servants’ kitchen, or made jokes with the cooks; at night, wrapped in an ample sheepskin, he walked round the grounds and tapped with his little mallet. Old Kashtanka and Eel, so-called on account of his dark colour and his long body like a weasel’s, followed him with hanging heads. This Eel was exceptionally polite and affectionate, and looked with equal kindness on strangers and his own masters, but had not a very good reputation. Under his politeness and meekness was hidden the most Jesuitical cunning. No one knew better how to creep up on occasion and snap at one’s legs, to slip into the store-room, or steal a hen from a peasant. His hind legs had been nearly pulled off more than once, twice he had been hanged, every week he was thrashed till he was half dead, but he always revived.

At this moment grandfather was, no doubt, standing at the gate, screwing up his eyes at the red windows of the church, stamping with his high felt boots, and joking with the servants. His little mallet was hanging on his belt. He was clasping his hands, shrugging with the cold, and, with an aged chuckle, pinching first the housemaid, then the cook.

“How about a pinch of snuff?” he was saying, offering the women his snuff-box.

The women would take a sniff and sneeze. Grandfather would be indescribably delighted, go off into a merry chuckle, and cry:

“Tear it off, it has frozen on!”

They give the dogs a sniff of snuff too. Kashtanka sneezes, wriggles her head, and walks away offended. Eel does not sneeze, from politeness, but wags his tail. And the weather is glorious. The air is still, fresh, and transparent. The night is dark, but one can see the whole village with its white roofs and coils of smoke coming from the chimneys, the trees silvered with hoar frost, the snowdrifts. The whole sky spangled with gay twinkling stars, and the Milky Way is as distinct as though it had been washed and rubbed with snow for a holiday. . . .

Vanka sighed, dipped his pen, and went on writing:

“And yesterday I had a wigging. The master pulled me out into the yard by my hair, and whacked me with a boot-stretcher because I accidentally fell asleep while I was rocking their brat in the cradle. And a week ago the mistress told me to clean a herring, and I began from the tail end, and she took the herring and thrust its head in my face. The workmen laugh at me and send me to the tavern for vodka, and tell me to steal the master’s cucumbers for them, and the master beats me with anything that comes to hand. And there is nothing to eat. In the morning they give me bread, for dinner, porridge, and in the evening, bread again; but as for tea, or soup, the master and mistress gobble it all up themselves. And I am put to sleep in the passage, and when their wretched brat cries I get no sleep at all, but have to rock the cradle. Dear grandfather, show the divine mercy, take me away from here, home to the village. It’s more than I can bear. I bow down to your feet, and will pray to God for you for ever, take me away from here or I shall die.”

Vanka’s mouth worked, he rubbed his eyes with his black fist, and gave a sob.

“I will powder your snuff for you,” he went on. “I will pray for you, and if I do anything you can thrash me like Sidor’s goat. And if you think I’ve no job, then I will beg the steward for Christ’s sake to let me clean his boots, or I’ll go for a shepherd-boy instead of Fedka. Dear grandfather, it is more than I can bear, it’s simply no life at all. I wanted to run away to the village, but I have no boots, and I am afraid of the frost. When I grow up big I will take care of you for this, and not let anyone annoy you, and when you die I will pray for the rest of your soul, just as for my mammy’s.

Moscow is a big town. It’s all gentlemen’s houses, and there are lots of horses, but there are no sheep, and the dogs are not spiteful. The lads here don’t go out with the star, and they don’t let anyone go into the choir, and once I saw in a shop window fishing-hooks for sale, fitted ready with the line and for all sorts of fish, awfully good ones, there was even one hook that would hold a forty-pound sheat-fish. And I have seen shops where there are guns of all sorts, after the pattern of the master’s guns at home, so that I shouldn’t wonder if they are a hundred roubles each. . . . And in the butchers’ shops there are grouse and woodcocks and fish and hares, but the shopmen don’t say where they shoot them.

“Dear grandfather, when they have the Christmas tree at the big house, get me a gilt walnut, and put it away in the green trunk. Ask the young lady Olga Ignatyevna, say it’s for Vanka.”

Vanka gave a tremulous sigh, and again stared at the window. He remembered how his grandfather always went into the forest to get the Christmas tree for his master’s family, and took his grandson with him. It was a merry time! Grandfather made a noise in his throat, the forest crackled with the frost, and looking at them Vanka chortled too. Before chopping down the Christmas tree, grandfather would smoke a pipe, slowly take a pinch of snuff, and laugh at frozen Vanka. . . . The young fir trees, covered with hoar frost, stood motionless, waiting to see which of them was to die. Wherever one looked, a hare flew like an arrow over the snowdrifts. . . . Grandfather could not refrain from shouting: “Hold him, hold him . . . hold him! Ah, the bob-tailed devil!”

When he had cut down the Christmas tree, grandfather used to drag it to the big house, and there set to work to decorate it. . . . The young lady, who was Vanka’s favourite, Olga Ignatyevna, was the busiest of all. When Vanka’s mother Pelageya was alive, and a servant in the big house, Olga Ignatyevna used to give him goodies, and having nothing better to do, taught him to read and write, to count up to a hundred, and even to dance a quadrille. When Pelageya died, Vanka had been transferred to the servants’ kitchen to be with his grandfather, and from the kitchen to the shoemaker’s in Moscow.

“Do come, dear grandfather,” Vanka went on with his letter. “For Christ’s sake, I beg you, take me away. Have pity on an unhappy orphan like me; here everyone knocks me about, and I am fearfully hungry; I can’t tell you what misery it is, I am always crying. And the other day the master hit me on the head with a last, so that I fell down. My life is wretched, worse than any dog’s. . . . I send greetings to Alyona, one-eyed Yegorka, and the coachman, and don’t give my concertina to anyone. I remain, your grandson, Ivan Zhukov. Dear grandfather, do come.”

Vanka folded the sheet of writing-paper twice, and put it into an envelope he had bought the day before for a kopeck. . . . After thinking a little, he dipped the pen and wrote the address:

To grandfather in the village.

Then he scratched his head, thought a little, and added: Konstantin Makaritch. Glad that he had not been prevented from writing, he put on his cap and, without putting on his little greatcoat, ran out into the street as he was in his shirt. . . .

The shopmen at the butcher’s, whom he had questioned the day before, told him that letters were put in post-boxes, and from the boxes were carried about all over the earth in mailcarts with drunken drivers and ringing bells. Vanka ran to the nearest post-box, and thrust the precious letter in the slit. . . .

An hour later, lulled by sweet hopes, he was sound asleep. . . . He dreamed of the stove. On the stove was sitting his grandfather, swinging his bare legs, and reading the letter to the cooks. . . .

By the stove was Eel, wagging his tail.

Rising sun


Patanga


Mere Hall da


Previous Older Entries

%d bloggers like this: