ਬਾਬਾ ਸੋਹਣ ਸਿੰਘ ਭਕਨਾ

ਬਾਬਾ ਸੋਹਣ ਸਿੰਘ ਭਕਨਾ

ਬਾਬਾ ਜੀ ਦਾ ਜਨਮ ਖੁਤਰਾਲ ਖੁਰਦ ਜਿਲ੍ਹਾ ਅੰਮ੍ਰਿਤਸਰ ਵਿਖੇ 1870 ਨੂੰ ਹੋਇਆ। ਚੰਗੇ ਖਾਂਦੇ ਪੀਂਦੇ ਕਿਸਾਨ ਪਰਿਵਾਰ ਦੇ ਸਰਦਾਰ ਕਰਮ ਸਿੰਘ ਜੀ ਦੇ ਇਕਲੌਤੇ ਪੁੱਤਰ ਸਨ। ਬਾਬਾ ਸੋਹਣ ਸਿੰਘ ਭਕਨਾ ਮਸੀਂ ਇੱਕ ਸਾਲ ਦੇ ਹੀ ਸਨ ਜਦੋਂ ਬਾਪੂ ਜੀ ਪ੍ਰਲੋਕ ਸਿਧਾਰ ਗਏ। ਪਿੰਡ ਵਿਚ ਕੋਈ ਸਕੂਲ ਵੀ ਨਹੀ ਸੀ ਇਸਲਈ ਮੁੱਢਲੀ ਵਿਦਿਆ ਸਥਾਨਕ ਗੁਰਦੁਆਰੇ ਤੋਂ ਹਾਸਲ ਕੀਤੀ। ਜਦੋਂ ਉਹ ਗਿਆਰਾਂ ਸਾਲ ਦੇ ਸਨ ਉਦੋਂ ਪਿੰਡ ਵਿਚ ਪਰਾਇਮਰੀ ਸਕੂ਼ਲ ਖੁਲਿਆ। ਜਦੋਂ ਉਨ੍ਹਾਂ ਨੇ ਆਪਣੀ ਪਰਾਇਮਰੀ ਸਿਖਿਆ ਪ੍ਰਾਪਤ ਕੀਤੀ,ਉੇਹ ਪਹਿਲਾਂ ਹੀ ਕਾਫੀ ਵਡੇ ਹੋ ਚੁੱਕੇ ਸਨ। ਇਸ ਲਈ ਉਹ ਆਪਣੀ ਅਗਲੇਰੀ ਪੜ੍ਹਾਈ  ਜਾਰੀ ਨਹੀ ਰੱਖ ਸਕੇ।
1907 ਈਸਵੀ ਨੂੰ ਉਹ ਅਮਰੀਕਾ ਚਲੇ ਗਏ ਤੇ ਕੈਲੇਫੋਰਨੀਆ ਜਾਕੇ ਪੰਜਾਬੀ ਭਾਈਚਾਰੇ ਨਾਲ ਰਲ ਮਿਲ ਗਏ। ਉਨ੍ਹਾਂ ਵਕਤਾਂ ਵਿਚ ਭਾਰਤੀਆਂ ਨੂੰ ਸਖਤ ਕੰਮ ਕਰਨਾ ਪੈਂਦਾ ਸੀ ਤੇ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਨ੍ਹਾਂ ਨੇ ਬਾਬਾ ਜੀ ਨੂੰ ਜੋਸ਼ੀਲਾ ਦੇਸ਼-ਭਗਤ ਬਣਾ ਦਿੱਤਾ। ਵਿਦੇਸ਼ੀ ਸਰਕਾਰ ਦੇ ਭੈੜੇ ਰਵਈਏ ਨੇ ਇਨ੍ਹਾਂ ਦੇਸ਼-ਭਗਤਾਂ  ਵਿਚ ਰੋਸ ਪੈਦਾ ਕੀਤਾ ਹੋਇਆ ਸੀ। ਵਡੀ ਜੰਗ ਬਰੂਹਾਂ ਤੇ ਵੇਖਕੇ,ਇਨ੍ਹਾਂ ਦੇਸ਼-ਭਗਤਾਂ ਨੇ ਵੀ ਮੌਕੇ ਦਾ ਫਾਇਦਾ ਉਠਾਉਣ ਦੀ ਸੋਚੀ। ਬਾਬਾ ਜੀ,ਲਾਲਾ ਹਰਦਿਆਲ ਤੇ ਪੰਡਿਤ ਕਾਂਸ਼ੀ ਰਾਮ ਤੇ ਕੁਝ ਹੋਰ ਸਾਥੀਆਂ ਨੇ ਸਿਰ ਜੋੜ ਕੇ ਮਸ਼ਵਰਾ ਕੀਤਾ। ਇਨ੍ਹਾਂ ਨੇ ਪੈਸੇਫਿਕ ਕੋਸਟ ਹਿੰਦੀ ਐਸੋਸ਼ੀਏਸ਼ਨ ਸਥਾਪਿਤ ਕਰ ਲਈ। ਬਾਬਾ ਸੋਹਣ ਸਿੰਘ ਭਕਨਾ ਇਸਦੇ ਪਹਿਲੇ ਪ੍ਰਧਾਨ ਬਣੇ। ਇਹੋ ਸੰਸਥਾ ਬਾਦ ਵਿਚ ‘ਗਦਰ ਪਾਰਟੀ’ ਅਖਵਾਉਂਣ ਲਗੀ।
ਪਾਰਟੀ ਦੀ ਖਾਹਸ਼ ਤੇ ਹੁਕਮ ਅਨੁਸਾਰ ਬਾਬਾ ਸੋਹਣ ਸਿੰਘ ਭਕਨਾ ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਡੀਆ ਮੁੜ ਪਏ।ਇਹ ਇੱਕ ਗਰੁਪ ਦੇ ਰੂਪ ਵਿਚ ਇੰਡੀਆ ਨੂੰ ਨਮਸੰਗ ਸ਼ਿਪ  ਰਾਹੀਂ ਮੁੜੇ। ਇਸ ਸ਼ਿਪ ਦੇ ਅੱਗੇ ਅੱਗੇ ਹੀ ਕਾਮਾਗਾਟਾ ਮਾਰੂ ਸ਼ਿਪ ਜਾ ਰਿਹਾ ਸੀ। 1914 ਵਿਚ ਇਹ ਸ਼ਿਪ ਕਲਕਤਾ ਪਹੁੰਚਿਆ। ਬਾਬਾ ਸੋਹਣ ਸਿੰਘ ਨੂੰ ਪਹੁੰਚਦਿਆਂ ਹੀ ਗਰਿਫਤਾਰ ਕਰ ਲਿਆ ਗਿਆ। ਉਨ੍ਹਾਂ ਤੇ ਮੁਕਦਮਾ ਚਲਾਇਆ ਗਿਆ,ਕੇਸ ਲਾਹੌਰ ਸਾਜ਼ਿਸ ਦਾ ਹੀ ਸੀ। ਫਾਂਸੀ ਦੀ ਸਜ਼ਾ ਹੋ ਗਈ। ਬਾਦ ਵਿਚ ਅਪੀਲ ਦੌਰਾਨ ਇਹ ਸਜ਼ਾ ਉਮਰ ਕੈਦ ਵਿਚ ਬਦਲ ਗਈ। ਸੋਲਾਂ ਸਾਲ ਬਾਦ ਰਿਹਾਈ ਮਿਲੀ।
ਜੇਲ੍ਹ ਵਿਚ 1929 ਨੂੰ ਸਰਦਾਰ ਭਗਤ ਸਿੰਘ ਤੇ ਸਾਥੀਆਂ ਦੀ ਹਮਦਰਦੀ ਲਈ ਭੁਖ ਹੜਤਾਲ ਕੀਤੀ।  ਜਦੋ ਭਗਤ ਸਿੰਘ ਨੇ ਇਨ੍ਹਾਂ ਨੂੰ ਉਮਰ ਦਾ ਲਿਹਾਜ਼ ਕਰਨ ਵਾਸਤੇ ਕਹਿੰਦਿਆਂ ਭੁਖ ਹੜਤਾਲ ਖਤਮ ਕਰਨ ਲਈ ਕਿਹਾ  ਤਾਂ ਬਾਬਾ ਜੀ ਦਾ ਜੁਆਬ ਸੀ। ‘ਕੀ ਹੋਇਆ ਜੇ ਮੇਰਾ ਜੁੱਸਾ ਬੁੱਢਾ ਲਗਦਾ ਹੈ, ਮੇਰੇ ਅੰਦਰ ਦਾ ਕਰਾਂਤੀਕਾਰੀ ਤੇ ਬੁੱਢਾ ਨਹੀ ਹੈ’।ਆਪਣੀ ਮੌਤ ਤੱਕ ਉਨ੍ਹਾਂ ਇਹ ਜਜ਼ਬਾ ਕਾਇਮ ਰਖਿਆ।
ਜੇਲ੍ਹ ਤੋਂ ਬਾਹਰ ਆਕੇ ਉਨ੍ਹਾਂ ਨੇ ਫਿਰ ਰਾਜਨੀਤਕ ਸਰਗਰਮੀਆਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ।ਉਨ੍ਹਾਂ ਦਾ ਪਹਿਲਾ ਮਿਸ਼ਨ ਗਦਰੀਆਂ ਨੂੰ ਜੇਲ੍ਹਾਂ ਤੋਂ ਬਾਹਰ ਕਢਵਾਉਂਣਾ ਸੀ। ਇਸਦੇ ਨਾਲ ਨਾਲ ਹੀ ਉਨ੍ਹਾਂ ਕਿਸਾਨਾਂ ਦੀ ਬੇਹਤਰੀ ਲਈ ਕਿਸਾਨ ਜਥੇਬੰਦੀਆ ਵਿਚ ਸ਼ਿਰਕਤ ਕਰਨੀ ਜਾਰੀ ਰਖੀ। ਇਨ੍ਹਾਂ ਕਈ ਕਿਸਾਨ ਮੋਰਚਿਆਂ ਵਿਚ ਹਿੱਸਾ ਲਿਆ। ਇਨ੍ਹਾਂ ਸਰਗਰਮੀਆਂ ਕਰਕੇ ਉਹ ਕਮਿਉਨਿਸਟ ਪਾਰਟੀ ਔਫ ਇੰਡੀਆ ਦੇ ਨੇੜੇ ਆ ਗਏ। ਦੂਜੀ ਸੰਸਾਰ ਜੰਗ ਦੇ ਦੌਰਾਨ ਉਨ੍ਹਾ ਨੂੰ ਫਿਰ ਗਰਿਫਤਾਰ ਕਰਕੇ ਡਿਉਲੀ ਕੈਂਪ(ਰਾਜਿਸਥਾਨ) ਜੇਲ੍ਹੀਂ ਡਕ ਦਿੱਤਾ ਗਿਆ। 1943 ਵਿਚ ਆਪਣੀ ਪਾਰਟੀ ਦੇ  ਦੂਜੇ ਕਾਰਕੁੰਨਾਂ ਸਮੇਤ ਰਿਹਾ ਕਰ ਦਿੱਤੇ ਗਏ।
ਇਸਤੋਂ ਅਗਲੇ ਪੱਚੀ ਸਾਲ,ਉਨ੍ਹਾਂ ਲਗਾਤਾਰ ਕਿਸਾਨ ਸਭਾ ਤ ਕਮਿਉਨਿਸਟ ਪਾਰਟੀ ਔਫ ਇੰਡੀਆ ਲਈ ਸਰਗਰਮੀ ਨਾਲ ਕੰਮ ਕੀਤਾ।ਕਿਸਾਨ ਸਭਾ ਦੇ ਮੈਂਬਰਾਂ ਵਿਚ ਉਹ ਇਤਨੇ ਹਰਮਨ-ਪਿਆਰੇ ਸਨ ਕਿ ਕਿਸਾਨ ਸਭਾ ਨੇ ਉਨ੍ਹਾਂ ਦਾ ਸਨਮਾਨ ਕਰਨ ਲਈ ਉਂਨ੍ਹਾ ਦੇ ਪਿੰਡ ਭਕਨਾ ਕਲਾਂ ਦੋ ਅਪ੍ਰੈ਼ਲ ਤੋ ਚਾਰ ਅਪ੍ਰੈਲ 1943 ਨੂੰ  ਕਾਨਫਰੰਸ ਰਖ ਲਈ। ਇਹ ਇੱਕ ਇਤਫਾਕ ਹੀ ਸੀ ਕਿ ਬਾਬਾ ਜੀ ਇਸ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਹੀ ਰਿਹਾ ਹੋਏ ਸਨ।

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google photo

ਤੁਸੀਂ Google ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: