ਕੈਪਟਨ ਲਕਸ਼ਮੀ ਸਹਿਗਲ-ਇੱਕ ਮਸੀਹਾ

ਕੈਪਟਨ ਲਕਸ਼ਮੀ ਸਹਿਗਲ-ਇੱਕ ਮਸੀਹਾ

ਲਕਸ਼ਮੀ ਸਹਿਗਲ ਦਾ ਜਨਮ ਅਕਤੂਬਰ 24,1914 ਨੂੰ ਮਦਰਾਸ ਵਿਖੇ ਹੋਇਆ। ਪਿਤਾ ਦਾ ਨਾਮ ਡਾ. ਐਸ. ਸਵਾਮੀਨਾਥਨ ਇੱਕ ਤੇਜ਼ ਤਰਾਰ ਵਕੀਲ ਸਨ। ਉਹ ਮਦਰਾਸ ਹਾਈ ਕੋਰਟ ਵਿਚ ਬਤੌਰ ਕਰਿਮੀਨਲ ਵਕੀਲ ਕੰਮ ਕਰਦੇ ਸਨ। ਮਾਤਾ ਜੀ,ਏ.ਵੀ. ਅਮੂਕੁਟੀ,ਇਕ ਸਮਾਜ ਸੇਵੀ,ਸੁਤੰਤਰਤਾ ਸੰਗਰਾਮੀਂ ਤੇ ਔਰਤ ਦੇ ਹੱਕਾਂ ਵਾਲੇ ਅਣਥੱਕ ਮੁੰਹਿਮਕਾਰੀ ਸਨ। ਆਪਣੇ ਕਾਰਜ ਕਾਲ ਦੌਰਾਨ,ਉਹ ਮਦਰਾਸ ਮਿਉਨਿਸਪਲ ਕਾਰਪੋਰੇਸ਼ਨ ਦੀ ਚੋਣ ਜਿੱਤੇ,ਸਟੇਟ ਐਸੰਬਲੀ ਦੀ ਚੋਣ ਜਿੱਤੇ, ਲੋਕ ਸਭਾ,ਰਾਜ  ਸਭਾ ਦੇ ਮੈਂਬਰ ਰਹੇ। ਆਲ ਇੰਡੀਆ ਵੋਮੈਨ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਵੀ ਰਹੇ।

ਆਪਣੇ  ਸ਼ੁਰੂਆਤੀ ਦੌਰ ਵਿਚ ਲਕਸ਼ਮੀ ਜੀ,ਰਾਸ਼ਟਰੀ ਪਰੋਗਰਾਮਾਂ ਵਿਚ ਹਿੱਸਾ ਲੈਂਦੇ ਜਿਹੜੇ ਲੀਡਰਾਂ ਵਲੋਂ ਉਲੀਕੇ ਜਾਂਦੇ, ਜਿਵੇਂ ਵਿਦੇਸ਼ੀ ਵਸਤਾਂ ਦਾ ਵਿਰੋਧ,ਸ਼ਰਾਬ ਦੀਆਂ ਦੁਕਾਨਾਂ ਦਾ ਵਿਰੋਧ। ਉਨ੍ਹਾਂ ਨੇ ਡਾਕਟਰ ਬਣਨ ਦਾ ਫੈਸਲਾ ਇਸਲਈ ਨਹੀ ਕੀਤਾ ਕਿ ਉਨ੍ਹਾ ਨੇ ਕੋਈ ਕੈਰੀਅਰ ਬਣਾਕੇ ਪੈਸੇ ਕਮਾਉਂਣੇ ਸਨ ਬਲਕਿ,ਉਨ੍ਹਾਂ ਦੀ ਰੀਝ ਸੀ ਕਿ ਉਹ ਡਾਕਟਰ ਬਣਕੇ ਗਰੀਬਾਂ ਦਾ ਮੁਫਤ ਇਲਾਜ਼ ਕਰਨਗੇ,ਖਾਸ ਕਰਕੇ ਗਰੀਬ ਔਰਤਾਂ ਦਾ ਇਲਾਜ। ਇਸ ਦੇ ਨਤੀਜੇ ਵਜੋਂ ਸੰਨ1938 ਵਿਚ ਮਦਰਾਸ ਮੈਡੀਕਲ ਕਾਲਜ ਵਿਚੋਂ ਐਮ.ਬੀ.ਬੀ.ਐਸ ਦੀ ਡਿਗਰੀ ਹਾਸਲ ਕੀਤੀ। ਸਾਲ ਬਾਦ ਉਨ੍ਹਾਂ ਨੇ ਪ੍ਰਸੂਤ ਸਬੰਧਿਤ ਡਿਪਲੋਮਾ ਤੇ ਨਾਰੀ ਰੋਗ ਸਬੰਧਿਤ ਡਿਪਲੋਮਾ ਹਾਸਲ ਕੀਤਾ।
ਸੰਨ 1940,ਲਕਸ਼ਮੀ ਜੀ, ਮਦਰਾਸ ਤੋਂ ਸਿੰਗਾਪੁਰ ਚਲੇ ਗਏ।ਇੱਥੇ ਇਨ੍ਹਾਂ ਨੇ ਆਪਣੀ ਕਲਿਨਿਕ ਜਲਦੀ ਵਿਚ ਹੀ ਖੋਲ ਲਈ। ਇਸ ਕਲੀਨਿਕ ਵਿਚ ਗਰੀਬਾਂ ਵਿਚੋਂ ਵੀ ਅੱਤ ਗਰੀਬਾਂ ਦਾ ਇਲਾਜ਼ ਸ਼ੁਰੂ ਕਰ ਦਿੱਤਾ।ਖਾਸ ਤੌਰ ਤੇ ਪ੍ਰਵਾਸ ਕਰਕੇ ਆਏ ਭਾਰਤੀ ਮਜ਼ਦੂਰਾਂ ਦਾ ਇਲਾਜ ਕੀਤਾ ਜਾਂਦਾ।ਇਨ੍ਹਾਂ ਹੀ ਨਹੀ ਬਹੁਤ ਜਲਦੀ ਹੀ ਉਸਨੇ ਆਪਣੇ ਆਪ ਨੂੰ ਬਹੁਤ ਹੀ ਕਾਬਲ ਡਾਕਟਰ,ਹਮਦਰਦ ਤੇ ਗਰੀਬਾਂ ਦਾ ਮਸੀਹਾ ਡਾਕਟਰ ਸਥਾਪਿਤ ਕਰ ਲਿਆ। ਪਰ ਇਸਦੇ ਨਾਲ ਨਾਲ ਹੀ ‘ਇੰਡੀਆ ਇੰਡੀਪੈਂਨਡੈਨਸ ਲੀਗ’ ਵਿਚ ਸਰਗਰਮ ਭਾਗ ਲੈਣਾ ਸ਼ੁਰੂ ਕਰ ਦਿੱਤਾ ਜਿਸਦਾ ਮੁੱਖ ਉਦੇਸ਼ ਭਾਰਤ  ਦੀ ਅਜ਼ਾਦੀ ਦਾ ਅੰਦੋਲਨ ਸੀ।
ਸੰਨ 1942 ਵਿਚ ਇਤਿਹਾਸਕ ਘਟਨਾ ਹੋਈ ਜਿਸ ਵਿਚ ਬ੍ਰਿਟਿਸ਼ ਕਾਲੋਨੀਆਂ ਵਲੋਂ ਸਿੰਗਾਪੁਰ ਦਾ ਸਮਰਪਣ ਜਪਾਨ ਅੱਗੇ ਕਰ ਦਿੱਤਾ ਗਿਆ। ਲਕਸ਼ਮੀ ਜੀ ਲੜਾਈ ਦੇ ਜ਼ਖਮੀਆਂ ਨੂੰ ਸੰਭਾਲਣ ਵਾਲੀ ਟੀਮ ਵਿਚ ਬੇਹੱਦ ਰੁਝੇ ਹੋਏ ਸਨ। ਉੱਥੇ ਹੀ ਉਨ੍ਹਾਂ ਦਾ ਰਾਬਤਾ ਭਾਰਤੀ ਜੰਗੀ ਕੈਦੀਆਂ ਨਾਲ ਹੋਇਆ।ਜੋ ਜਪਾਨ ਵਲੋਂ ਦਿੱਤੇ ਪ੍ਰਸਤਾਵ ਕਿ ਉਹ ਇੰਡੀਅਨ ਆਰਮੀ ਔਫ ਲਿਬਰੇਸ਼ਨ ਦੀ ਸਥਾਪਨਾ ਕਰਨ।ਇਸ ਨਤੀਜੇ ਵਜੋਂ ਲਕਸ਼ਮੀ ਜੀ  ਆਪਣੀ ਮਰਜ਼ੀ ਨਾਲ ਹੀ ਇਸਦਾ ਹਿੱਸਾ ਵੀ ਬਣੇ ਤੇ ਇੱਕ ਕੜੀ ਦਾ ਕੰਮ ਵੀ ਕੀਤਾ। ਨਤੀਜੇ ਵਜੋਂ ਅਜ਼ਾਦ ਹਿੰਦ ਫੌਜ ਦੀ ਸਥਾਪਨਾ ਹੋਈ ਜਿਸਦੇ ਪਹਿਲੇ ਜਨਰਲ ਮੇਜ਼ਰ ਮੋਹਨ ਸਿੰਘ ਸਨ।

ਜੁਲਾਈ 2,1943 ਨੂੰ ਸੁਭਾਸ਼ ਚੰਦਰ ਬੋਸ ਦੇ ਸਿੰਗਾਪੁਰ ਆ ਜਾਣ ਨਾਲ ਘਟਨਾਵਾਂ ਵਿਚ ਵਡੀ ਤਬਦੀਲੀ ਹੋਈ। ਅਗਲੇ ਕੁਝ ਦਿਨ, ਸੁਭਾਸ਼ ਚੰਦਰ ਬੋਸ ਦੀਆਂ ਪਬਲਿਕ ਮੀਟਿੰਗਾਂ ਹੋਈਆਂ। ਸੁਭਾਸ਼ ਚੰਦਰ ਬੋਸ ਉਦੋਂ ਤਕ ਨੈਸ਼ਨਲ ਲੀਡਰ ਦੇ ਤੌਰ ਤੇ ਹਰਮਨ ਪਿਆਰੇ ਸਨ। ਉਨ੍ਹਾਂ ਦਾ ਨਿਸਚਾ ਅਜ਼ਾਦ ਹਿੰਦ ਫੌਜ ਵਿਚ ਇੱਕ ਔਰਤ ਰੈਜ਼ਮੈਂਟ ਉਸਾਰਨ ਦਾ ਵੀ ਸੀ।ਇਸਦਾ ਨਾਮ ਝਾਂਸੀ ਦੀ ਰਾਣੀ ਰੈਜ਼ਮੈਂਟ ਰਖਿਆ ਗਿਆ। ਜੁਲਾਈ 5 ਨੂੰ ਸੁਭਾਸ਼ ਚੰਦਰ ਬੋਸ ਨੇ ਸ਼੍ਰੀ ਯੇਲੱਪਾ ਨੂੰ ਪੁੱਛਿਆ ਤੇ ਜਾਨਣਾ ਚਾਹਿਆ ਕਿ ਕੀ ਸਿੰਗਾਪੁਰ ਵਿਚ ਕੋਈ ਐਸੀ ਔਰਤ ਹੈ ਜੋ ਇਸ ਰੈਜ਼ਮੈਂਟ ਦੀ ਅਗਵਾਈ ਕਰਨ ਦੇ ਯੋਗ ਹੋਵੇ।ਸ਼੍ਰੀ ਮੈਨਨ ਨੇ ਉਸੇ ਵਕਤ ਲਕਸ਼ਮੀ ਦੇ ਨਾਮ ਦਾ ਪ੍ਰਸਤਾਵ ਰੱਖ ਦਿੱਤਾ।ਨੇਤਾ ਜੀ ਨੇ ਕਿਹਾ ਕਿ ਉਹ ਹੁਣੇ ਹੀ ਮਿਲਣਾ ਚਾਹੁੰਦੇ ਹਨ। ਲਕਸ਼ਮੀ ਜੀ ਨੂੰ ਉਸੇ ਦਿਨ ਬੁਲਾਇਆ ਗਿਆ। ਜਿਉਂ ਹੀ ਨੇਤਾ ਜੀ ਨੇ ਲਕਸ਼ਮੀ ਜੀ ਅੱਗੇ ਪ੍ਰਸਤਾਵ ਰਖਿਆ, ਲਕਸ਼ਮੀ ਜੀ ਨੇ ਬਿਨ੍ਹਾਂ ਕਿਸੇ ਦੁਬਿਧਾ ਦੇ ਉਸੇ ਵਕਤ ਪ੍ਰਵਾਨ ਕਰ ਲਿਆ। ਅਗਲੇ ਦਿਨ ਲਕਸ਼ਮੀ ਜੀ ਨੇ ਆਪਣਾ ਕਲਿਨਿਕ ਬੰਦ ਕਰ ਦਿੱਤਾ ਤੇ ਅਜ਼ਾਦ ਹਿੰਦ ਫੌਜ਼ ਦੀ ਰਾਣੀ ਝਾਂਸੀ ਰੈਜ਼ਮੈਂਟ ਦੀ ਤਿਆਰੀ ਆਰੰਭ ਕਰ ਦਿੱਤੀ।
ਇਹ ਤਿਆਰੀਆਂ ਤੇਜੀ ਨਾਲ ਕੀਤੀਆਂ ਗਈਆਂ ਤੇ ਛੇਤੀ ਹੀ ਔਰਤ ਜੰਗਜੂਆਂ ਦੀ ਰੈਜ਼ਮੈਂਟ ਤਿਆਰ ਹੋ ਗਈ।  ਅਕਤੂਬਰ 21,1943 ਨੂੰ ਜਦੋਂ ਅਜ਼ਾਦ ਹਿੰਦ ਦੀ ਅੰਤਰਕਾਲੀ ਸਰਕਾਰ ਦਾ ਐਲਾਨ ਕੀਤਾ ਗਿਆ ਤਾਂ ਲਕਸ਼ਮੀ ਜੀ ਉਸ ਦੀ ਕੈਬਨਿਟ ਵਿਚ ਇੱਕਲੇ ਔਰਤ ਮੈਂਬਰ ਸਨ।
ਝਾਂਸੀ ਦੀ ਰਾਣੀ ਰੈਜ਼ਮੈਂਟ ਨੇ ਫਰੰਟ ਲਾਇਂਨ ਤੇ ਡਿਉਟੀ ਦਿੰਦਿਆਂ ਆਪਣੀ ਕੌਸ਼ਲਤਾ ਦਾ ਵਿਖਾਵਾ ਕੀਤਾ।ਹੁਣ ਤਕ ਲਕਸ਼ਮੀ ਜੀ ਨੂੰ ਕਰਨਲ ਦਾ ਰੈਂਕ ਮਿਲ ਚੁੱਕਾ ਸੀ। ਭਾਵੇਂ ਹਰਮਨ ਪਿਆਰਾ ਕਾਲਪਨਿਕ ਲਕਬ ਕੈਪਟਨ ਹਮੇਸ਼ਾਂ ਲਈ ਲਕਸ਼ਮੀ ਜੀ ਨਾਲ ਜੁੜ ਗਿਆ ਸੀ।ਉਹ ‘ਕੈਪਟਨ ਲਕਸ਼ਮੀ’ ਦੇ ਨਾਮ ਨਾਲ ਅਮਰ ਰਹਿੰਣਗੇ,ਇਹੋ ਉਨ੍ਹਾਂ ਦੀ ਪਛਾਣ ਬਣ ਚੁਕੀ ਹੈ। ਉਹ ਦੋਹਰੀ ਭੁਮਿਕਾ ਨਿਭਾਉਂਦੇ ਰਹੇ। ਇੱਕ ਪਾਸੇ ਮੈਦਾਨੇ ਜੰਗ ਦਾ ਫਰੰਟ ਤੇ ਦੂਜੇ ਪਾਸੇ ਮੈਡੀਕਲ ਫਰੰਟ। ਉਨ੍ਹਾਂ ਨੇ ਇਸ ਮਾਮਲੇ ਵਿਚ ਇਤਿਹਾਸਕ ਰੋਲ ਨਿਭਾਇਆ ਹੈ। ਇੱਕ ਪਾਸੇ ਅਜ਼ਾਦ ਫੌਜ ਦੇ ਲੜਾਕਿਆਂ ਦੀ ਬ੍ਰਿਟਿਸ਼ ਟਰੁਪਾਂ ਵਲੋਂ ਖੋਜ਼ ਕੀਤੀ ਜਾ ਰਹੀ ਸੀ ਤੇ ਦੂਜੇ ਪਾਸੇ ਆਪਣੀ ਸੁਹਿਰਦਤਾ ਤੇ ਹਿੰਮਤ ਨਾਲ ਬਹੁਤ ਸਾਰੇ ਜਖਮੀਆਂ ਤੇ ਬਿਮਾਰਾਂ ਦਾ ਇਲਾਜ ਕਰਕੇ ਕੀਮਤੀ ਜਾਨਾ ਬਚਾ ਕੇ ਰਖੀਆਂ।ਆਖਰ ਲਕਸ਼ਮੀ ਜੀ ਵੀ ਫੜ ਲਏ ਗਏ ਤੇ ਮਾਰਚ4,1946 ਨੂੰ ਗਰਿਫਤਾਰ ਕਰਕੇ ਹਿੰਦੋਸਤਾਨ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਲੋਕ ਸ਼ਕਤੀ ਵਲੋਂ ਭਰਪੂਰ ਸੁਆਗਤ ਕੀਤਾ ਗਿਆ। ਬ੍ਰਿਟਿਸ਼ ਸਰਕਾਰ ਨੇ ਸੋਚਿਆ ਕਿ ਲਕਸ਼ਮੀ ਨੂੰ  ਜੇਲ੍ਹ ਵਿਚ ਰਖਣ ਨਾਲ ਉਸਦੀ ਸੋਭਾ ਦਿਨੋ ਦਿਨ ਵਧ ਰਹੀ ਹੈ ਤੇ ਲੋਕਾਂ ਵਿਚ ਵਿਦਰੋਹ ਵਧ ਰਿਹਾ ਹੈ ਤਾਂ ਡਰ ਤੇ ਘਬਰਾਹਟ ਵਿਚ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ।
ਰਿਹਾ ਹੋਣ ਤੋਂ ਬਾਦ ਕੈਪਟਨ ਲਕਸ਼ਮੀ ਨੇ ਅਜ਼ਾਦ ਹਿੰਦ ਫੌਜ਼ ਦੇ ਕੈਦੀਆਂ ਬਾਰੇ ਇੱਕ ਲੰਮੀ ਜਦੋ-ਜਹਿਦ ਛੇੜ ਦਿੱਤੀ। ਉਨ੍ਹਾਂ ਦਾ ਮਕਸਦ ਉਨ੍ਹਾਂ ਨੂੰ ਰਿਹਾ ਕਰਾਕੇ ਉਂਨ੍ਹਾਂ ਦਾ ਮੁੜ-ਵਸੇਬਾ ਸੀ ਤੇ ਇਸਦੇ ਨਾਲ ਹੀ ਭਾਰਤ ਦੀ ਅਜ਼ਾਦੀ ਦੇ ਅੰਦੋਲਨ ਵਿਚ ਵਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।ਦੇਸ਼ ਦੇ ਕੋਨੇ ਕੋਨੇ ਵਿਚ ਜਾਕੇ ਅਜ਼ਾਦ ਹਿੰਦ ਫੌਜ ਦੇ ਫੌਜੀਆ ਲਈ ਇੱਕ ਵਡਾ ਫੰਡ ਇੱਕਠਾ ਕੀਤਾ ਤੇ ਲੋਕਾਂ ਨੂੰ ਬਸਤੀਵਾਦ ਦੀ ਤਾਕਤ ਖਿਲਾਫ ਲਾਮਬੰਦ ਕੀਤਾ।

ਕੈਦੀਆਂ ਦੀ ਰਿਹਾਈ ਹੋ ਗਈ,ਇਸ ਵਿਚ ਕਰਨਲ ਪਰੇਮ ਕੁਮਾਰ ਸਹਿਗਲ ਵੀ ਸਨ,ਜਿਨ੍ਹਾਂ ਨਾਲ ਉਨ੍ਹਾਂ ਮਾਰਚ,1947 ਨੂੰ ਲਾਹੌਰ ਵਿਖੇ ਵਿਆਹ ਕਰਵਾ ਲਿਆ।ਪਰੇਮ ਕੁਮਾਰ ਸਹਿਗਲ ਜਸਟਿਸ ਅਛਰੂ ਰਾਮ ਸਹਿਗਲ ਦੇ ਪੁੱਤਰ ਸਨ। ਜਸਟਿਸ ਅਛਰੂ ਰਾਮ ਸਹਿਗਲ ਗਾਂਧੀ ਮਰਡਰ ਕੇਸ ਦੌਰਾਨ ਪੰਜਾਬ ਹਾਈ ਕੋਰਟ ਬੈਂਚ ਦੇ ਜੱਜਾਂ ਵਿਚੋਂ ਇੱਕ ਸਨ। ਵਿਆਹ ਤੋਂ ਬਾਦ ਸਹਿਗਲ ਦੰਪਤੀ ਜੋੜਾ ਕਾਨਪੁਰ ਵਿਖੇ ਰਹਿੰਣ ਲੱਗ ਪਿਆ।
ਕਾਨਪੁਰ ਰਹਿੰਦਿਆਂ ਕੈਪਟਨ ਲਕਸ਼ਮੀ ਸਹਿਗਲ ਨੇ ਫੌਰਨ ਹੀ ਆਪਣੀ ਮੈਡੀਕਲ ਲਾਇਨ ਨੂੰ ਦਿਲੋਂ ਅਪਨਾ ਲਿਆ ਕਿਉਂਕਿ ਰਫਿਉਜੀ ਅਗਸਤ ਤੋਂ ਪਹਿਲਾਂ ਹੀ ਆਉਣੇ ਸ਼ੁਰੂ ਹੋ ਗਏ ਸਨ। ਬਾਦ ਵਿਚ ਰਫਿਉਜੀਆਂ ਦਾ ਹੜ੍ਹ ਹੀ ਆ ਗਿਆ। ਬਿਨ੍ਹਾਂ ਥਕਾਵਟ ਦੇ ਕਈ ਸਾਲ ਕੰਮ ਕੀਤਾ। ਬਾਦ ਵਿਚ ਉਨ੍ਹਾਂ ਨੇ ਆਪਣਾ ਮੈਟਰਨਿਟੀ ਹੋਮ ਸਥਾਪਿਤ ਕਰ ਲਿਆ,ਇਹ ਜਗ੍ਹਾ ਕਿਰਾਏ ਤੇ ਸੀ ਤੇ ਅੱਜ ਤੱਕ ਇਹ ਚਲ ਰਿਹਾ ਹੈ। ਉਨ੍ਹਾਂ ਦੀ ਗਰੀਬਾਂ ਦੀ ਸੇਵਾ ਤੇ ਰਹਿਮਦਿਲੀ ਸ਼ਹਿਰ ਦਾ ਪੁਰਾਣਿਕ ਇਤਿਹਾਸ ਬਣ ਗਿਆ।
1971,ਜਦੋਂ ਈਸਟ ਪਾਕਿਸਤਾਨ  ਦਾ ਵਟਾਂਦਰਾ ਵੈਸਟ ਬੰਗਾਲ ਵਿਚ ਹੋਇਆ ਤੇ ਬੰਗਲਾ ਦੇਸ਼ ਬਣ ਗਿਆ ਤਾਂ ਅਣਗਿਣਤ ਰਫਿਉਜੀ ਸੜਕਾਂ ਤੇ ਆ ਗਏ। ਕੈਪਟਨ ਲਕਸ਼ਮੀ ਨੇ ਬੋਨਗਾਉਂ ਵਿਚ ਮੈਡੀਕਲ ਕੈਂਪ ਲਾਇਆ ਜੋ ਕਈ ਮਹੀਨੇ ਚਲਦਾ ਰਿਹਾ।
ਇਸਤੋਂ ਬਾਦ ਉਹ ਦੇਸ਼ ਵਿਚ ਖੱਬੇ ਧੜੇ ਦੀ ਰਾਜਨੀਤੀ  ਨਾਲ ਜੁੜ ਗਏ ਤੇ ਟਰੇਡ ਯੁਨੀਅਨ, ਔਰਤਾਂ ਦੇ ਅੰਦੋਲਨ ਵਿਚ ਹਿੱਸਾ ਲੈਣ ਲੱਗ ਪਏ ਪਰ ਇਸ ਸਮੇਂ ਦੌਰਾਨ ਆਪਣਾ ਡਾਕਟਰੀ ਪੇਸ਼ਾ  ਪਿੱਛੇ ਨਹੀ ਪੈਣ ਦਿੱਤਾ। 1981 ਵਿਚ ਆਲ ਇੰਡੀਆ ਡੈਮੋਕਰੇਟਿਕ ਵੋਮੈਂਨ ਐਸੋਸ਼ੀਏਸ਼ਨ ਹੋਂਦ ਵਿਚ ਆਈ। ਉਹ ਇਸਦੇ ਵਾਇਸ ਪ੍ਰੈਜ਼ੀਡੈਂਟ ਬਣੇ। ਉਦੋਂ ਤੋਂ ਲੈਕੇ ਸਵਰਗਵਾਸ ਹੋਣ ਤਕ ਉਹ ਇਸਦੀਆਂ ਕਾਰਵਾਈਆਂ,ਮੁੰਹਿਮਾਂ ਤੇ ਸੰਘਰਸ਼ਾਂ  ਵਿਚ ਸਰਗਰਮ ਹਿੱਸਾ ਲੈਂਦੇ ਰਹੇ।
ਅਕਤੂਬਰ,1984 ਜਦੋਂ ਐਂਟੀ ਸਿੱਖ ਦੰਗੇ ਹੋਏ ਤਾਂ ਉਹ ਆਪਣੀ ਕਲਿਨਿਕ ਦੇ ਨਾਲ ਲਗਦੀਆਂ ਸੜਕਾਂ ਤੇ ਸਿੱਖ ਪਰਿਵਾਰਾਂ ਦੀ ਹਮਾਇਤ ਤੇ ਉਨ੍ਹਾਂ ਦੇ ਬਚਾਵ ਲਈ ਸੜਕ ਤੇ ਆ ਗਏ ਤੇ ਕਿਸੇ ਨੂੰ ਵੀ ਇਨ੍ਹਾਂ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਣ ਦਾ ਹੌਂਸਲਾ ਨਹੀ ਪਿਆ।
1998,ਰਾਸ਼ਟਰਪਤੀ ਵਲੋਂ ਉਨ੍ਹਾਂ ਦਾ ਪਦਮ ਵਿਭੂਸ਼ਨ ਨਾਲ ਸਨਮਾਨ ਕੀਤਾ ਗਿਆ।
ਇਹ ਮਾਣ ਸਨਮਾਨ ਸਭ ਕੈਪਟਨ ਲਕਸ਼ਮੀ ਦੀ ਦੇਣ ਤੋਂ ਨੀਵੇਂ ਹਨ। ਅਸਲ ਵਿਚ ਸਨਮਾਨ ਆਪ ਵਡਾ ਹੋ ਗਿਆ ਹੈ।
ਜੁਲਾਈ 23,2012 ਦਾ ਦਿਨ ਸਾਡੇ ਲਈ ਅਫਸੋਸ ਦਾ ਦਿਨ ਹੈ। ਅੱਜ ਸਾਡੇ ਇਸ ਕੈਪਟਨ ਦਾ ਸਵਰਗਵਾਸ ਹੋਇਆ ਹੈ। ਆਉ ਇਸ ਸਤਿਕਾਰਤ ਹਸਤੀ ਨੂੰ ਸ਼ਰਧਾਜਲੀ ਭੇਂਟ ਕਰੀਏ।

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google photo

ਤੁਸੀਂ Google ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: